ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੇਵੀਆਈਸੀ ਅਤੇ ਬੀਐਸਐਫ ਨੇ ਰੇਗਿਸਤਾਨ ਨੂੰ ਰੋਕਣ ਅਤੇ ਪੇਂਡੂ ਆਰਥਿਕਤਾ ਨੂੰ ਸਹਾਇਤਾ ਦੇਣ ਲਈ ਜੈਸਲਮੇਰ ਵਿੱਚ ਪ੍ਰਾਜੈਕਟ ਬੋਲਡ ਸ਼ੁਰੂ ਕੀਤਾ

Posted On: 28 JUL 2021 12:48PM by PIB Chandigarh

ਰਾਜਸਥਾਨ ਦੇ ਭਾਰਤੀ ਮਾਰੂਥਲਾਂ ਵਿਚ ਗ੍ਰੀਨ ਕਵਰ ਵਿਕਸਤ ਕਰਨ ਦੀ ਆਪਣੀ ਪਹਿਲੀ ਕੋਸ਼ਿਸ਼ ਵਿਚਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਨੇ ਮੰਗਲਵਾਰ ਨੂੰ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦੇ ਸਹਿਯੋਗ ਨਾਲ ਜੈਸਲਮੇਰ ਦੇ ਤਨੋਟ ਪਿੰਡ ਵਿਚ 1000 ਬਾਂਸ ਦੇ ਬੂਟੇ ਲਗਾਏ। ਕੇਵੀਆਈਸੀ ਦੇ ਚੇਅਰਮੈਨ ਸ੍ਰੀ ਵਿਨੈ ਕੁਮਾਰ ਸਕਸੈਨਾ ਨੇ ਸ਼੍ਰੀ ਸੁਰੇਂਦਰ ਪੰਵਰਵਿਸ਼ੇਸ਼ ਡੀਜੀ (ਪੱਛਮੀ ਕਮਾਂਡ)ਬੀਐੱਸਐੱਫ ਦੀ ਹਾਜ਼ਰੀ ਵਿਚ ਪੌਦੇ ਲਗਾਉਣ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਬਾਂਸ ਦੇ ਪੌਦੇ ਲਗਾਉਣਾਕੇਵੀਆਈਸੀ ਦੇ ਪ੍ਰਾਜੈਕਟ ਬੋਲਡ (ਬਾਂਸ ਓਏਸਿਸ ਆਨ ਲੈਂਡਜ਼ ਆਫ ਡਰਾਟ) ਦੇ ਹਿੱਸੇ ਦੇ ਤੌਰ ਤੇ ਰੇਗਿਸਤਾਨ ਨੂੰ ਘੱਟਾਉਣ ਦੇ ਸਾਂਝੇ ਰਾਸ਼ਟਰੀ ਉਦੇਸ਼ ਨੂੰ ਪੂਰਾ ਕਰਨਾ ਅਤੇ ਰੋਜ਼ੀ ਰੋਟੀ ਉਪਲਬਧ ਕਰਵਾਉਣਾ ਅਤੇ ਸਥਾਨਕ ਜਨਸੰਖਿਆ ਦੀ ਬਹੁ-ਅਨੁਸ਼ਾਸਨੀ ਪੇਂਡੂ ਉਦਯੋਗ ਨੂੰ ਸਹਾਇਤਾ ਦੇਣਾ ਹੈ।  

 

ਬਾਂਸ ਦੇ ਬੂਟੇ ਭਾਰਤ-ਪਾਕਿ ਸਰਹੱਦ 'ਤੇ ਲੋਂਗੇਵਾਲਾ ਚੌਕੀ ਦੇ ਨੇੜੇ ਸਥਿਤ ਮਸ਼ਹੂਰ ਤਨੋਟ ਮਾਤਾ ਮੰਦਰ ਦੇ ਨੇੜੇ ਗ੍ਰਾਮ ਪੰਚਾਇਤ ਦੀ ਜ਼ਮੀਨਤੇ 2.50 ਲੱਖ ਵਰਗ ਫੁੱਟ 'ਤੇ ਲਗਾਏ ਗਏ ਹਨ। ਜੈਸਲਮੇਰ ਸ਼ਹਿਰ ਤੋਂ ਲਗਭਗ 120 ਕਿਲੋਮੀਟਰ ਦੀ ਦੂਰੀ 'ਤੇ ਸਥਿਤਤਨੋਟ ਰਾਜਸਥਾਨ ਵਿਚ ਸਭ ਤੋਂ ਵੱਧ ਵਿਜ਼ਿਟ ਕੀਤੇ ਜਾਣ ਵਾਲੇ ਸੈਰ-ਸਪਾਟਾ ਥਾਵਾਂ ਵਿਚੋਂ ਇਕ ਬਣ ਗਿਆ ਹੈ। ਕੇਵੀਆਈਸੀ ਦੀ ਯੋਜਨਾ ਹੈ ਕਿ ਤਨੋਟ ਵਿਚ ਬਾਂਸ ਅਧਾਰਤ ਗ੍ਰੀਨ ਪੱਟੀ ਨੂੰ ਸੈਲਾਨੀ ਖਿੱਚ ਵਜੋਂ ਵਿਕਸਤ ਕੀਤਾ ਜਾਵੇ।  ਬੀਐਸਐਫ ਪੌਦਿਆਂ ਦੀ ਸੰਭਾਲ ਲਈ ਜ਼ਿੰਮੇਵਾਰ ਹੋਵੇਗਾ।

ਪ੍ਰਾਜੈਕਟ ਬੋਲਡ ਦੀ ਸ਼ੁਰੂਆਤ ਜੁਲਾਈ ਨੂੰ ਰਾਜਸਥਾਨ ਦੇ ਉਦੈਪੁਰ ਜ਼ਿਲੇ ਦੇ ਇੱਕ ਕਬਾਇਲੀ ਪਿੰਡ ਨਿਚਲਾ ਮੰਡਵਾ ਤੋਂ 25 ਬੀਘਾ ਸੁੱਕੀ ਜ਼ਮੀਨ ਉੱਤੇ ਵਿਸ਼ੇਸ਼ ਬਾਂਸ ਦੀਆਂ ਕਿਸਮਾਂ ਦੇ 5000 ਬੂਟੇ ਲਗਾਉਣ ਦੇ ਨਾਲ ਕੀਤੀ ਗਈ ਸੀ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦੇਸ਼ ਵਿੱਚ ਜ਼ਮੀਨ ਦੀ ਡਿਗ੍ਰੇਡੇਸ਼ਨ ਨੂੰ ਘਟਾਉਣ ਅਤੇ ਰੇਗਿਸਤਾਨ ਨੂੰ ਰੋਕਣ ਲਈ ਦਿੱਤੇ ਗਏ ਸੱਦੇ ਨਾਲ ਮੇਲ ਖਾਂਦਾ ਹੈ। ਇਹ ਪਹਿਲ ਕੇਵੀਆਈਸੀ ਦੇ, ਆਜ਼ਾਦੀ ਦੇ 75 ਸਾਲਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਉਣ ਲਈ ਖਾਦੀ ਬਾਂਸ ਉਤਸਵ” ਦੇ ਹਿੱਸੇ ਵਜੋਂ ਕੀਤੀ ਗਈ ਹੈ।

ਕੇਵੀਆਈਸੀ ਦੇ ਚੇਅਰਮੈਨ ਨੇ ਕਿਹਾ ਕਿ ਜੈਸਲਮੇਰ ਦੇ ਮਾਰੂਥਲਾਂ ਵਿੱਚ ਬਾਂਸਾਂ ਦੇ ਪੌਦਿਆਂ ਦੀ ਪਲਾਂਟੇਸ਼ਨ ਨਾਲ ਕਈ ਉਦੇਸ਼ਾਂ ਦੀ ਪੂਰਤੀ ਹੋਵੇਗੀਅਰਥਾਤ ਰੇਗਿਸਤਾਨ ਨੂੰ ਰੋਕਣਵਾਤਾਵਰਣ ਦੀ ਸੁਰੱਖਿਆ ਅਤੇ ਪੇਂਡੂ ਅਤੇ ਬਾਂਸ ਅਧਾਰਤ ਉਦਯੋਗਾਂ ਦੀ ਸਹਾਇਤਾ ਰਾਹੀਂ ਵਿਕਾਸ ਦੇ ਟਿਕਾਉ ਮਾਡਲ ਦੀ ਸਿਰਜਣਾ ਕਰਨਾ ਆਦਿ। ਸ਼੍ਰੀ ਸਕਸੈਨਾ ਨੇ ਕਿਹਾ,ਅਗਲੇ ਤਿੰਨ ਸਾਲਾਂ ਵਿੱਚਇਹ ਬਾਂਸ ਵਾਢੀ ਲਈ ਤਿਆਰ ਹੋ ਜਾਣਗੇ। ਜਦੋਂਕਿ ਇਹ ਸਥਾਨਕ ਲੋਕਾਂ ਲਈ ਰੈਕਰਿੰਗ ਆਮਦਨੀ ਜਨਰੇਟ ਕਰੇਗੀਕੇਵੀਆਈਸੀ ਇਸ ਗ੍ਰੀਨ ਪੱਟੀ ਨੂੰ ਲੋਂਗੇਵਾਲਾ ਚੌਕੀ ਅਤੇ ਤਨੋਟ ਮਾਤਾ ਮੰਦਿਰ ਵਿਚ ਆਉਣ ਵਾਲੇ ਸੈਲਾਨੀਆਂ ਦੀ ਵੱਡੀ ਸੰਖਿਆ ਦੇ ਮੱਦੇਨਜ਼ਰ ਇਕ ਸੈਰ ਸਪਾਟਾ ਥਾਂ  ਵਜੋਂ ਵਿਕਸਤ ਕਰੇਗੀ। ” ਉਨ੍ਹਾਂ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਬੀਐਸਐਫ ਦੇ ਸਹਿਯੋਗ ਦੀ ਸ਼ਲਾਘਾ ਕੀਤੀ।

ਅਗਲੇ ਸਾਲਾਂ ਵਿੱਚ, 1000 ਬਾਂਸ ਦੇ ਪੌਦੇ ਕਈ ਗੁਣਾ ਵਧਣਗੇ ਅਤੇ ਤਕਰੀਬਨ 100 ਮੀਟ੍ਰਿਕ ਟਨ ਭਾਰ ਦੇ ਘੱਟੋ ਘੱਟ 4,000 ਬਾਂਸ ਲਾਗਾਂ ਦਾ ਉਤਪਾਦਨ ਕਰਨਗੇ। 5000 ਰੁਪਏ ਪ੍ਰਤੀ ਟਨ ਦੇ ਮੌਜੂਦਾ ਮਾਰਕੀਟ ਰੇਟ 'ਤੇਇਸ ਬਾਂਸ ਦੀ ਉਪਜ ਤਿੰਨ ਸਾਲਾਂ ਬਾਅਦ ਤਕਰੀਬਨ ਲੱਖ ਰੁਪਏ ਦੀ ਆਮਦਨੀ ਜਨਰੇਟ ਕਰੇਗੀ ਅਤੇ ਇਸਤੋਂ ਬਾਅਦ ਹਰ ਸਾਲ ਇਹ ਆਮਦਨ ਹੋਵੇਗੀ, ਇਸ ਤਰ੍ਹਾਂ ਸਥਾਨਕ ਆਰਥਿਕਤਾ ਦੀ ਸਹਾਇਤਾ ਕਰੇਗੀ। 

ਬਾਂਸ ਦੀ ਵਰਤੋਂ ਅਗਰਬੱਤੀਆਂ, ਫਰਨੀਚਰਦਸਤਕਾਰੀਸੰਗੀਤ ਦੇ ਸਾਜ਼ ਅਤੇ ਕਾਗਜ਼ ਦੀ ਮਿੱਝ (ਪਲਪ) ਬਣਾਉਣ ਲਈ ਕੀਤੀ ਜਾ ਸਕਦੀ ਹੈ ਜਦੋਂ ਕਿ ਬਾਂਸ ਦੀ ਰਹਿੰਦ-ਖੂੰਹਦ ਨੂੰ ਕੋਲੇ ਅਤੇ ਬਾਲਣ ਦੀ ਬਰਿੱਕੇਟ ਬਣਾਉਣ ਵਿੱਚ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਬਾਂਸ ਪਾਣੀ ਨੂੰ ਬਚਾਉਣ ਲਈ ਵੀ ਜਾਣੇ ਜਾਂਦੇ ਹਨ ਅਤੇ ਇਸ ਲਈ ਇਹ ਸੁੱਕੇ ਅਤੇ ਸੋਕੇ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਫਾਇਦੇਮੰਦ ਹਨ। 

 -----------------------------------

 ਐਮਜੇਪੀਐਸ / ਐਮਐਸ(Release ID: 1739944) Visitor Counter : 214


Read this release in: English , Urdu , Hindi , Tamil , Telugu