ਖੇਤੀਬਾੜੀ ਮੰਤਰਾਲਾ

ਪੀਐੱਮ-ਕਿਸਾਨ ਯੋਜਨਾ ਦਾ ਸੰਚਾਲਨ

Posted On: 27 JUL 2021 6:55PM by PIB Chandigarh

ਪੀਐੱਮ-ਕਿਸਾਨ ਯੋਜਨਾ ਤਹਿਤ ਲਾਭ ਤਿੰਨ ਕਿਸ਼ਤਾਂ ਵਿੱਚ, ਚਾਰ ਮਹੀਨਿਆਂ ਦੇ ਵਕਫ਼ੇ ਵਿੱਚ ਤਬਦੀਲ ਕੀਤਾ ਜਾਂਦਾ ਹੈ। ਹਰ ਚਾਰ ਮਹੀਨਿਆਂ ਦੀ ਮਿਆਦ ਵਿੱਚ, 2000/- ਰੁਪਏ ਯੋਗ ਕਿਸਾਨ ਪਰਿਵਾਰਾਂ ਨੂੰ ਟਰਾਂਸਫਰ ਕੀਤੇ ਜਾਂਦੇ ਹਨ। ਇਸ ਲਈ, ਸਾਲਾਨਾ 6000/- ਰੁਪਏ ਸਾਲਾਨਾ ਟਰਾਂਸਫਰ ਕੀਤੇ ਜਾਂਦੇ ਹਨ।

ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਲਾਭ ਹਰ ਮਹੀਨੇ ਤਬਦੀਲ ਕਰਨ ਯੋਗ ਨਹੀਂ ਹੁੰਦੇ। ਇਹ ਲਾਭ ਤਿੰਨ ਕਿਸ਼ਤਾਂ ਵਿੱਚ ਤਬਦੀਲ ਕੀਤੇ ਜਾਂਦੇ ਹਨ। ਪੀਐੱਮ-ਕਿਸਾਨ ਯੋਜਨਾ ਦੇ ਲੈਣ-ਦੇਣ ਦੀ ਸੰਪੂਰਨ ਗਿਣਤੀ ਜੋ ਕਿ ਇਸ ਦੇ ਉਦਘਾਟਨ ਤੋਂ ਬਾਅਦ ਜੂਨ 2021ਤੱਕ  ਅਸਫਲ ਹੋਈ, ਉਹ  40,16,867 ਹੈ। 30 ਜੂਨ, 2021 ਤੱਕ ਪੀਐੱਮ-ਕਿਸਾਨ ਯੋਜਨਾ ਦੇ ਤਹਿਤ ਕੀਤੇ ਗਏ ਕੁੱਲ ਲੈਣ-ਦੇਣ ਦੀ ਸੰਖਿਆ  68,76,32,104  ਹੈ,  ਜਿਨ੍ਹਾਂ ਵਿਚੋਂ ਅਸਫਲ ਲੈਣ-ਦੇਣ ਦੀ ਕੁੱਲ ਗਿਣਤੀ 1% ਤੋਂ ਘੱਟ ਹੈ।

ਕੇਂਦਰ ਸਰਕਾਰ ਵਲੋਂ ਪੀਐੱਮ-ਕਿਸਾਨ ਯੋਜਨਾ ਅਧੀਨ ਲੈਣ-ਦੇਣ ਦੀ ਅਸਫਲਤਾ ਲਈ ਕਈ ਕਾਰਨਾਂ ਜਿਵੇਂ ਕਿ ਖਾਤਾ ਬੰਦ / ਟ੍ਰਾਂਸਫਰ, ਗਲਤ ਆਈਐੱਫਐੱਸਸੀ,ਅਯੋਗ ਖਾਤਾ, ਡੌਰਮੈਂਟ ਖਾਤਾ, ਬੈਂਕ ਵਲੋਂ ਕ੍ਰੈਡਿਟ / ਡੈਬਿਟ ਟ੍ਰਾਂਜੈਕਸ਼ਨ ਦੀ ਖ਼ਤਮ ਚੋ ਚੁੱਕੀ ਸੀਮਾ, ਖਾਤਾ ਧਾਰਕ ਦੀ ਮੌਤ, ਖਾਤਾ ਬਲੌਕਡ ਜਾਂ ਫ੍ਰੋਜ਼ਨ, ਅਕਿਰਿਆਸ਼ੀਲ ਅਧਾਰ, ਨੈਟਵਰਕ ਅਸਫਲਤਾ ਆਦਿ ਦੀ ਪਛਾਣ ਕੀਤੀ ਗਈ ਹੈ।

ਟ੍ਰਾਂਜੈਕਸ਼ਨ ਦੀਆਂ ਅਸਫਲਤਾਵਾਂ ਦੇ ਮੁੱਦਿਆਂ ਨਾਲ ਨਜਿੱਠਣ ਲਈ ਅਤੇ ਅਜਿਹੇ ਰਜਿਸਟਰਡ ਕਿਸਾਨਾਂ ਦੇ ਪਰਿਵਾਰਾਂ ਨੂੰ ਭੁਗਤਾਨ ਦੀ ਪ੍ਰਕਿਰਿਆ ਕਰਨ ਲਈ, ਇੱਕ ਮਿਆਰੀ ਸੰਚਾਲਨ ਪ੍ਰਕਿਰਿਆ (ਐੱਸਓਪੀ) ਤਿਆਰ ਕੀਤੀ ਗਈ ਹੈ ਅਤੇ ਲੋੜੀਂਦੀ ਕਾਰਵਾਈ ਲਈ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਮਾਮਲਿਆਂ ਵਿੱਚ ਜਿੱਥੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਲੋਂ ਸੁਧਾਰਾਤਮਕ ਉਪਾਅ ਕੀਤੇ ਜਾਣੇ ਹਨ, ਅਜਿਹੇ ਲੈਣ-ਦੇਣ ਅਸਫਲਤਾ ਦੇ ਰਿਕਾਰਡ ਸਬੰਧਤ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਪੀਐੱਮ-ਕਿਸਾਨ ਪੋਰਟਲ ਦੇ "ਸੁਧਾਰ ਮੋਡੀਊਲ" ਟੈਬ ਦੇ ਅਧੀਨ ਸੁਧਾਰ ਲਈ ਖੋਲ੍ਹ ਦਿੱਤੇ ਜਾਂਦੇ ਹਨ। ਇਸ ਤੋਂ ਬਾਅਦ, ਸਾਰੇ ਲੈਣ-ਦੇਣ ਅਸਫਲਤਾ ਦੇ ਰਿਕਾਰਡ ਪ੍ਰਧਾਨ ਮੰਤਰੀ-ਕਿਸਾਨ ਸਕੀਮ ਦੇ ਅਧੀਨ ਸਬੰਧਤ ਕਿਸ਼ਤ ਦੀ ਅਦਾਇਗੀ ਲਈ ਦੁਬਾਰਾ ਪ੍ਰਕਿਰਿਆ ਅਧੀਨ ਲਿਆਂਦੇ ਜਾਂਦੇ ਹਨ।

30 ਜੂਨ, 2021 ਤੱਕ ਇਸ ਦੇ ਉਦਘਾਟਨ ਤੋਂ ਬਾਅਦ ਪੀਐੱਮ-ਕਿਸਾਨ ਯੋਜਨਾ ਅਧੀਨ ਲੈਣ-ਦੇਣ ਦੀ ਕੁੱਲ ਗਿਣਤੀ

State

Number of transactions

ANDAMAN AND NICOBAR ISLANDS

124970

ANDHRA PRADESH

36053705

ARUNACHAL PRADESH

527335

ASSAM

14263427

BIHAR

45903106

CHANDIGARH

3005

CHHATTISGARH

16587723

DADRA AND NAGAR HAVELI

25043

DAMAN AND DIU

8929

DELHI

94246

GOA

60981

GUJARAT

39973146

HARYANA

13077190

HIMACHAL PRADESH

6749983

JAMMU AND KASHMIR

7667707

JHARKHAND

11857415

KARNATAKA

35090495

KERALA

24653147

LADAKH

97640

LAKSHADWEEP

6211

MADHYA PRADESH

49755906

MAHARASHTRA

69473946

MANIPUR

1943834

MEGHALAYA

944302

MIZORAM

731182

NAGALAND

1273941

ODISHA

20409732

PUDUCHERRY

76861

PUNJAB

15152138

RAJASTHAN

45503740

SIKKIM

44835

TAMIL NADU

29549489

TELANGANA

27302026

THE DADRA AND NAGAR HAVELI AND DAMAN AND DIU

57705

TRIPURA

1582321

UTTAR PRADESH

163576770

UTTARAKHAND

6020012

WEST BENGAL

1407960

Grand Total

68,76,32,104

 

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐਸ


(Release ID: 1739706) Visitor Counter : 169


Read this release in: English , Urdu , Bengali , Telugu