ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਡਾ. ਵੀਰੇਂਦਰ ਕੁਮਾਰ ਨੇ 5ਵੇਂ ਉੱਤਰ-ਪੂਰਬ ਭਾਰਤ ਪਾਰੰਪਰਿਕ ਫੈਸ਼ਨ ਸਪਤਾਹ (ਐੱਨਈਆਈਐੱਫਡਬਲਿਊ) 2021 ਦਾ ਉਦਘਾਟਨ ਕੀਤਾ ਇਸ ਪ੍ਰੋਗਰਾਮ ਦਾ ਟੀਚਾ ਉੱਤਰ-ਪੂਰਬ ਭਾਰਤ ਦੇ ਸਵਦੇਸ਼ੀ ਸੱਭਿਆਚਾਰ ਤੇ ਵੱਖ-ਵੱਖ ਕਲਾਵਾਂ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਦਿਵਯਾਂਗਜਨਾਂ ਨੂੰ ਮੁੱਖਧਾਰਾ ਵਿੱਚ ਲਿਆ ਕੇ ‘ਮੇਕ ਇਨ ਇੰਡੀਆ’ ਅੰਦੋਲਨ ਨੂੰ ਮਜ਼ਬੂਤ ਬਣਾਉਣਾ ਹੈ

Posted On: 24 JUL 2021 6:34PM by PIB Chandigarh

ਕੇਂਦਰੀ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰੀ, ਡਾ. ਵੀਰੇਂਦਰ ਕੁਮਾਰ ਨੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ, ਕੁਮਾਰੀ ਪ੍ਰਤਿਮਾ ਭੌਮਿਕ ਅਤੇ ਸ਼੍ਰੀ ਐੱਸ ਏ ਨਾਰਾਇਣਸਵਾਮੀ ਦੀ ਮੌਜ਼ੂਦਗੀ ਵਿੱਚ “5ਵੇਂ ਉੱਤਰ-ਪੂਰਬ ਭਾਰਤ ਪਾਰੰਪਰਿਕ ਫੈਸ਼ਨ ਸਪਤਾਹ (ਐੱਨਈਆਈਐੱਫਡਬਲਿਊ), 2021” ਦਾ ਉਦਘਾਟਨ ਵਰਚੁਅਲ ਮਾਧਿਅਮ ਨਾਲ ਕੀਤਾ। ਇਸ ਉਦਘਾਟਨ ਸਮਾਰੋਹ ਵਿੱਚ ਸੁਸ਼੍ਰੀ ਅੰਜਲੀ ਭਾਵਰਾ, ਸਕੱਤਰ, ਦਿਵਯਾਂਗਜਨ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਵੀ ਮੌਜੂਦ ਸਨ।

G:\Surjeet Singh\July 2021\26 July\image001WPPT.jpg

 

ਇਸ ਅਵਸਰ ‘ਤੇ ਬੋਲਦੇ ਹੋਏ, ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸਾਰੇ ਉਪਸਥਿਤ ਲੋਕਾਂ ਦਾ ਸਵਾਗਤ ਕੀਤਾ ਅਤੇ ਉੱਤਰ-ਪੂਰਬ ਦੇ ਦਿਵਯਾਂਗਜਨਾਂ ਦੇ ਲਈ ਇਸ ਰਚਨਾਤਮਕ ਪ੍ਰੋਗਰਾਮ ਦਾ ਆਯੋਜਨ ਕਰਨ ਦੇ ਲਈ ਦਿਵਯਾਂਗਚ ਸਸ਼ਕਤੀਕਰਨ ਵਿਭਾਗ (ਡੀਈਪੀਡਬਲਿਊਡੀ) ਅਤੇ ਇਸ ਦੇ ਰਾਸ਼ਟਰੀ ਸੰਸਥਾਨ, ਐੱਨਆਈਈਪੀਵੀਡੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਦਿਵਯਾਂਗਜਨ ਅੰਦੋਲਨ ਨੂੰ ਸਲਾਨਾ ਆਯੋਜਨ ਬਣਾਉਣ ਦਾ ਵੀ ਭਰੋਸਾ ਦਿੱਤਾ, ਜਿਸ ਦੇ ਮਾਧਿਆਮ ਨਾਲ ਉੱਤਰ-ਪੂਰਬ ਸਹਿਤ ਪੂਰੇ ਭਾਰਤ ਵਿੱਚ ਸਵਦੇਸ਼ੀ ਅਤੇ ਪਾਰੰਪਰਿਕ ਕੌਸ਼ਲ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਉੱਤਰ-ਪੂਰਬ ਦੇ ਹਰੇਕ ਸਮੁਦਾਏ ਦੀ ਵਿਰਾਸਤ ਨੂੰ ਸੁਰੱਖਿਅਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਅਗਵਾਈ ਵਿੱਚ ਅਨੇਕ ਰਾਸ਼ਟਰੀ ਮਿਸ਼ਨ ਪ੍ਰੋਗਰਾਮਾਂ ਦਾ ਸਫਲਤਾਪੂਰਬਕ ਲਾਗੂ ਕਰਨ ਅਤੇ ਸੰਚਾਲਨ ਕੀਤਾ ਜਾ ਰਿਹਾ ਹੈ ਅਤੇ ਦੇਸ਼ ਦੇ ਨਾਗਰਿਕਾਂ ਨੂੰ ਇਸ ਨਾਲ ਲਾਭ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਨਾਲ ਇਹ ਜ਼ਰੂਰੀ ਹੈ ਕਿ ਡੀਈਪੀਡਬਲਿਊਡੀ ਦੇ ਸਾਰੇ ਰਾਸ਼ਟਰੀ ਸੰਸਥਾਨ ਇੱਕ ਮਜ਼ਬੂਤ ਕੜੀ ਦੇ ਰੂਪ ਵਿੱਚ ਕਾਰਜ ਕਰਨ ਅਤੇ ਉਹ ਆਪਣੀਆਂ ਸੇਵਾਵਾਂ ਦਾ ਵਿਸਤਾਰ ਕਰਨ ਜਿਸ ਨਾਲ ਕਿ ਦਿਵਯਾਂਗਜਨਾਂ ਨੂੰ ਸਾਰੇ ਰਾਸ਼ਟਰੀ ਮਿਸ਼ਨ ਪ੍ਰੋਗਰਾਮਾਂ ਦਾ ਪੂਰਾ-ਪੂਰਾ ਲਾਭ ਪ੍ਰਾਪਤ ਹੋ ਸਕੇ ਜਿਵੇਂ ਕਿ ਸਮੱਗਰ ਸਿੱਖਿਆ ਅਭਿਯਾਨ, ਰਾਸ਼ਟਰੀ ਬਾਂਸ ਮਿਸ਼ਨ, ਕੌਸ਼ਲ ਵਿਕਾਸ ਆਦਿ।

G:\Surjeet Singh\July 2021\26 July\image002VKGO.jpg

 

ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਸ ਪ੍ਰਕਾਰ ਦੇ ਆਯੋਜਨ ਨਾਲ ਨਿਸ਼ਚਿਤ ਰੂਪ ਨਾਲ ਉਦਮਸ਼ੀਲਤਾ ਦੇ ਅਵਸਰਾਂ ਨੂੰ ਪ੍ਰੋਤਸਾਹਨ ਮਿਲਦਾ ਹੈ ਅਤੇ ਦਿਵਯਾਂਗਜਨਾਂ ਦੇ ਲਈ ਰੋਜ਼ਗਾਰ ਦੇ ਨਵੇਂ-ਨਵੇਂ ਅਵਸਰ ਉਤਪੰਨ ਹੁੰਦੇ ਹਨ। ਇਸ ਪ੍ਰੋਗਰਾਮ ਦੌਰਾਨ, ਵਿਭਾਗ ਦੇ ਸਾਰੇ ਸੰਸਥਾਨਾਂ ਦੇ ਨਾਲ-ਨਾਲ, 08 ਰਾਸ਼ਟਰੀ ਸੰਸਥਾਨ, ਭਾਰਤੀ ਪੁਨਰਵਾਸ ਪਰਿਸ਼ਦ, ਰਾਸ਼ਟਰੀ ਨਿਆਸ, ਰਾਸ਼ਟਰੀ ਵਿਕਲਾਂਗ ਵਿੱਤ ਤੇ ਵਿਕਾਸ ਨਿਗਮ ਅਤੇ ਭਾਰਤੀ ਕ੍ਰਤ੍ਰਿਮ ਅੰਗ ਨਿਰਮਾਣ ਨਿਗਮ ਵੀ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮਾਂ ਦਾ ਆਯੋਜਨ ਕਰ ਰਹੇ ਹਨ। ਦਿਵਯਾਂਗਜਨਾਂ ਦੇ ਪ੍ਰਤੀ ਸਮਾਵੇਸ਼ੀ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ, ਇਸ ਆਯੋਜਨ ਦਾ ਟੀਚਾ ਉੱਤਰ-ਪੂਰਬ ਭਾਰਤ ਦੇ ਸਵਦੇਸ਼ੀ ਸੱਭਿਆਚਾਰ ਅਤੇ ਵੱਖ-ਵੱਖ ਕਲਾਵਾਂ ਨੂੰ ਹੁਲਾਰਾ ਦੇਣਾ ਅਤੇ ਨਾਲ ਹੀ ਨਾਲ ਦਿਵਯਾਂਗਜਨਾਂ ਨੂੰ ਮੁੱਖਧਾਰਾ ਵਿੱਚ ਲਿਆ ਕੇ ‘ਮੇਕ ਇਨ ਇੰਡੀਆ’ ਅੰਦੋਲਨ ਨੂੰ ਸਮ੍ਰਿੱਧ ਬਣਾਉਣਾ ਹੈ।

 

ਸ਼੍ਰੀ ਏ ਨਾਰਾਇਣਸਵਾਮੀ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ, ਭਾਰਤ ਸਰਕਾਰ ਨੇ ਕਿਹਾ ਕਿ ਇਤਿਹਾਸਕ ਰੂਪ ਨਾਲ ਭਾਰਤ ਦਾ ਉੱਤਰ-ਪੂਰਬ ਖੇਤਰ ਆਪਣੇ ਬਿਹਤਰੀਨ ਕਾਰੀਗਰਾਂ ਦੇ ਲਈ ਪ੍ਰਸਿੱਧ ਹੈ ਅਤੇ ਉਨ੍ਹਾਂ ਦੇ ਕੋਲ ਕਪੜਾ, ਹਥਕਰਘਾ ਅਤੇ ਸ਼ਿਲਪ ਉਦਯੋਗ ਦੇ ਲਈ ਬਹੁਤ ਹੀ  ਉਨੰਤ ਅਤੇ ਵੱਡੇ ਪੱਧਰ ‘ਤੇ ਅਣ-ਓਪਚਾਰਿਕ ਕਾਰੀਗਰ ਉਦਮਤਾ ਉਪਲਬਧ ਹੈ।

ਕੁਮਾਰੀ ਪ੍ਰਤਿਮਾ ਭੌਮਿਕ, ਸਮਾਜਿਕ ਨਿਆਂ ਤੇ ਸਸ਼ਕਤੀਕਰਨ ਰਾਜ ਮੰਤਰੀ, ਭਾਰਤ ਸਰਕਾਰ ਨੇ ਕਿਹਾ ਕਿ ਉੱਤਰ-ਪੂਰਬ ਦੀਆਂ ਮਹਿਲਾਵਾਂ ਬੁਣਾਈ, ਕਪੜਾ ਅਤੇ ਸ਼ਿਲਪ ਉਦਯੋਗ ਵਿੱਚ ਆਪਣੇ ਕੌਸ਼ਲ ਦੇ ਲਈ ਵਿਖਯਾਤ ਹਨ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਰੇਸ਼ਮ ਪਾਲਨ, ਰੇਸ਼ਮ ਸੰਗ੍ਰਿਹ, ਬੁਣਾਈ, ਲਕੜੀ ਦੇ ਸ਼ਿਲਪ, ਬਾਂਸ ਦੇ ਸ਼ਿਲਪ, ਜੈਵਿਕ ਖੇਤੀ, ਆਰਕਿਡ ਆਦਿ ਖੇਤਰਾਂ ਵਿੱਚ ਉੱਤਰ-ਪੂਰਬ ਦੇ ਸਵਦੇਸ਼ੀ ਤੇ ਪਾਰੰਪਰਿਕ ਕੌਸ਼ਲ ਦੇ ਕੁਝ ਅਜਿਹੇ ਰਾਸਤੇ ਹਨ ਜਿਨ੍ਹਾਂ ਨੂੰ ਦਿਵਯਾਂਗਜਨਾਂ ਨੂੰ ਕੌਸ਼ਲ ਟ੍ਰੇਨਿੰਗ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਮੁੱਖਧਾਰਾ ਵਿੱਚ ਲਿਆਉਣ ਦੇ ਲਈ ਤਲਾਸ਼ਿਆ ਜਾ ਸਕਦਾ ਹੈ।

G:\Surjeet Singh\July 2021\26 July\image003LNGF.jpg

 

ਡੀਈਪੀਡਬਲਿਊਡੀ ਸਕੱਤਰ ਨੇ ਕਿਹਾ ਕਿ ਇਹ ਦਿਵਯਾਂਗਜਨ ਅੰਦੋਲਨ ‘ਇੰਡੀਆ@75 ਨੈਸ਼ਨਲ ਸੈਲੀਬ੍ਰੇਸ਼ਨ’ ਅਤੇ ਉੱਤਰ-ਪੂਰਬ ਭਾਰਤ ਦੇ ਪ੍ਰਮੁੱਖ ਪ੍ਰੋਗਰਾਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਹੌਲ਼ੀ-ਹੌਲ਼ੀ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਸਮਾਵੇਸ਼ੀ ਭਾਰਤ ਦੇ ਲਈ, ਵਿਸ਼ੇਸ਼ ਰੂਪ ਨਾਲ ਸਮਰੱਥ ਲੋਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇਹ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ।

 

ਐੱਨਆਈਈਪੀਵੀਡੀ, ਦੇਹਰਾਦੂਨ ਦੁਆਰਾ ਐੱਨਈਆਈਐੱਫਡਬਲਿਊ, 2021 ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦਾ ਉਦੇਸ਼ ਉੱਤਰ ਪੂਰਬ ਦੀ ਦਿਵਯਾਂਗ ਆਬਾਦੀ ਤੇ ਹਿਤਧਾਰਕਾਂ ਦੀਆਂ ਜ਼ਰੂਰਤਾ ਦਾ ਧਿਆਨ ਰੱਖਦੇ ਹੋਏ ਉੱਤਰ ਪੂਰਬ ਭਾਰਤ ਦੀਆਂ ਕਲਾਵਾਂ ਅਤੇ ਕਾਰੀਗਰਾਂ ਨੂੰ ਹੁਲਾਰਾ ਦੇਣਾ ਹੈ। ਇਸ ਦਾ ਉਦੇਸ਼ ਉੱਤਰ ਪੂਰਬ ਦੇ ਵੱਖ-ਵੱਖ ਕਬਾਇਲੀ ਅਤੇ ਖਾਸ ਸੱਭਿਆਚਾਰ ਵਾਲੇ ਸਮੂਹਾਂ ਦੇ ਦਿਵਯਾਂਗਜਨਾਂ ਨੂੰ ਸਸ਼ਕਤ ਬਣਾਉਣਾ ਅਤੇ ਉਨ੍ਹਾਂ ਦਾ ਉਤਥਾਨ ਕਰਨਾ ਅਤੇ ਵਸਤਰ ਅਤੇ ਸ਼ਿਲਪ ਉਦੋਯਗ ਦੇ ਪ੍ਰਤੀ ਸਮਾਵੇਸ਼ੀ ਦ੍ਰਿਸ਼ਟੀਕੋਣ ਅਪਣਾਉਣ ਲਈ ਪ੍ਰੋਤਸਾਹਿਤ ਕਰਨਾ ਹੈ। ਐੱਨਈਆਈਐੱਫਡਬਲਿਊ ਦੁਆਰਾ ਕੌਸ਼ਲ ਅਤੇ ਉੱਦਮ ਨਿਰਮਾਣ ਕਾਰੀਗਰ ਸਿਖਲਾਈ ਕਾਰਜਸ਼ਾਲਾ ਦਿਵਯਾਂਗ ਕਾਰੀਗਰਾਂ ਦੀ ਪ੍ਰਦਰਸ਼ਨੀ, ਪਾਰੰਪਰਿਕ ਡ੍ਰੇਸ ਸ਼ੋਅ ਅਤੇ ਪਾਰੰਪਰਿਕ ਸੱਭਿਆਚਾਰ ਮਹੋਤਸਵ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ ਜਿਸ ਵਿੱਚ ਨਾ ਕੇਵਲ ਦਿਵਯਾਂਗਜਨਾਂ ਦੇ ਕੌਸ਼ਲ ਅਤੇ ਸਮਰੱਥਾਵਾਂ ਪ੍ਰਤੀ ਜਾਗਰੂਕਤਾ ਉਤਪੰਨ ਹੋਵੇਗੀ ਬਲਕਿ ਉਨ੍ਹਾਂ ਲਈ ਰੋਜ਼ਗਾਰ ਦੇ ਅਵਸਰਾਂ ਨੂੰ ਹੁਲਾਰਾ ਦੇਣ ਵਿੱਚ ਵੀ ਸਹਾਇਤਾ ਪ੍ਰਾਪਤ ਹੋਵੇਗੀ। ਇਸ ਇਤਿਹਾਸਿਕ ਆਯੋਜਨ ਵਿੱਚ ਉੱਤਰ ਪੂਰਬ ਦੇ ਸਾਰੇ 08 ਰਾਜਾਂ ਦੇ ਦਿਵਿਯਾਂਗਨਾਂ ਦੇ ਪਰਿਵਾਰ, ਗੈਰ-ਸਰਕਾਰੀ  ਸੰਗਠਨ, ਡੀਪੀਓ, ਮੁੱਲ ਸੰਗਠਨ, ਖਾਸ ਸਕੂਲ, ਖਾਸ ਪੇਸ਼ੇਵਰ ਕੇਂਦਰ ਅਤੇ ਸਹਿਕਾਰੀ ਕਮੇਟੀਆਂ ਆਦਿ ਹਿੱਸਾ ਲੈ ਰਹੇ ਹਨ, ਜਿਸ ਵਿੱਚ ਪੂਰੇ ਦੇਸ਼ ਦੇ ਦਿਵਯਾਂਗਜਨਾਂ ਦੇ ਕੌਸ਼ਲ ਰੋਜ਼ਗਾਰ ਅਤੇ ਉੱਦਮਤਾ ਦੀ ਅਵਧਾਰਣਾ ਨੂੰ ਨਵਾਂ ਸਵੈਰੂਪ ਪ੍ਰਦਾਨ ਕਰਨ ਦਾ ਮਾਰਗ ਪ੍ਰਸ਼ਸਤ ਹੋਵੇਗਾ। 

 

*****

ਐੱਮਜੀ/ਆਈਈ



(Release ID: 1739547) Visitor Counter : 159


Read this release in: English , Urdu , Hindi , Tamil