ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ19 ਟੀਕਾਕਰਣ: ਝੂਠੀਆਂ ਗੱਲਾਂ ਬਨਾਮ ਤੱਥ


ਟੀਕੇ ਦੀਆਂ ਖੁਰਾਕਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਕ ਮਹੀਨੇ ਦੇ ਸਾਰੇ ਵੱਖ-ਵੱਖ ਸ਼ਡਿਉਲਾਂ ਵਿਚ ਅਗਾਉਂ ਐਲੋਕੇਸ਼ਨ ਅਨੁਸਾਰ ਸਪਲਾਈ ਕੀਤੀਆਂ ਜਾਂਦੀਆਂ ਹਨ

ਜਨਵਰੀ 2021 ਤੋਂ 31 ਜੁਲਾਈ 2021 ਤੱਕ 516 ਮਿਲੀਅਨ ਤੋਂ ਵੱਧ ਖੁਰਾਕਾਂ ਦੀ ਦਰਅਸਲ ਸਪਲਾਈ ਕੀਤੀ ਜਾਏਗੀ

ਭਾਰਤ ਨੇ 440 ਮਿਲੀਅਨ ਖੁਰਾਕਾਂ ਦੇਣ ਦੇ ਮਹੱਤਵਪੂਰਨ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਕਿ ਇੱਕ ਤੇਜ਼ ਰਫਤਾਰ ਨਾਲ ਵਿਸ਼ਵ ਵਿੱਚ ਪ੍ਰਾਪਤ ਕੀਤੀ ਗਈ ਸਭ ਤੋਂ ਵੱਡੀ ਸੰਖਿਆ ਹੈ

Posted On: 27 JUL 2021 12:53PM by PIB Chandigarh

ਭਾਰਤ ਸਰਕਾਰ ਕੋਵਿਡ - 19 ਮਹਾਮਾਰੀ ਦੇ ਵਿਰੁੱਧ ਲੜਾਈ ਵਿਚ ਸਭ ਤੋਂ ਅੱਗੇ ਰਹੀ ਹੈ। ਟੀਕਾਕਰਣ, ਮਹਾਮਾਰੀ ਨਾਲ ਲੜਨ ਲਈ ਭਾਰਤ ਸਰਕਾਰ ਦੀ ਪੰਜ-ਨੁਕਾਤੀ ਰਣਨੀਤੀ ਦਾ ਇਕ ਅਨਿੱਖੜਵਾਂ ਅੰਗ ਬਣਾਉਂਦਾ ਹੈ, ਜਿਸ ਵਿਚ ਟੈਸਟ, ਟਰੈਕ, ਟ੍ਰੀਟ ਅਤੇ ਕੋਵਿਡ ਅਨੁਕੂਲ ਵਿਵਹਾਰ ਸ਼ਾਮਲ ਹਨ। 

ਕੁਝ ਤਾਜ਼ਾ ਮੀਡੀਆ ਦੀਆਂ ਖਬਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿੱਚ ਦੋਸ਼ ਲਾਇਆ ਗਿਆ ਹੈ ਕਿ ਭਾਰਤ ਜੁਲਾਈ -2121 ਦੇ ਅੰਤ ਤਕ ਅੱਧ ਅਰਬ ਖੁਰਾਕਾਂ ਦੇਣ ਦੇ ਟੀਚੇ ਤੋਂ ਖੁੰਝ ਜਾਵੇਗਾ।  ਰਿਪੋਰਟਾਂ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਸਰਕਾਰ ਨੇ ਮਈ 2021 ਵਿਚ ਕਿਹਾ ਸੀ ਕਿ ਉਹ ਜੁਲਾਈ 2021  ਦੇ ਅੰਤ ਤਕ 516 ਮਿਲੀਅਨ ਖੁਰਾਕਾਂ ਉਪਲੱਬਧ ਕਰਵਾਏਗੀ। ਇਹ ਰਿਪੋਰਟਾਂ ਗਲਤ ਸੂਚਨਾ ਵਾਲੀਆਂ  ਹਨ ਅਤੇ ਤੱਥਾਂ ਨੂੰ ਸਪਸ਼ਟ ਤੌਰ 'ਤੇ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।

516 ਮਿਲੀਅਨ ਟੀਕੇ ਦੀਆਂ ਖੁਰਾਕਾਂ ਦੇ ਅੰਕੜੇ ਵੱਖ-ਵੱਖ ਸਰੋਤਾਂ ਤੋਂ ਚੁੱਕੇ ਗਏ ਹੋ ਸਕਦੇ ਹਨ, ਜਿਨ੍ਹਾਂ ਵਿਚ ਜਨਵਰੀ 2021 ਤੋਂ ਜੁਲਾਈ, 2021 ਦੇ ਅੰਤ ਤਕ ਟੀਕੇ ਦੀਆਂ ਖੁਰਾਕਾਂ ਦੀ ਸੰਭਾਵਤ ਉਪਲਬਧਤਾ ਬਾਰੇ ਜਾਣਕਾਰੀ ਦਿੱਤੀ ਗਈ ਹੋਵੇਗੀ। ਤੱਥ ਇਹ ਹਨ ਕਿ ਕੁੱਲ 516 ਮਿਲੀਅਨ ਤੋਂ ਵੱਧ ਟੀਕੇ ਦੀਆਂ ਖੁਰਾਕਾਂ ਦਰਅਸਲ ਜਨਵਰੀ 2021 ਤੋਂ 31 ਜੁਲਾਈ 2021 ਤੱਕ ਸਪਲਾਈ ਕੀਤੀਆਂ ਜਾਣਗੀਆਂ। 

ਇਹ ਦੱਸਣਾ ਵੀ ਜਰੂਰ ਹੈ ਕਿ ਟੀਕੇ ਦੀਆਂ ਖੁਰਾਕਾਂ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਗਾਉਂ  ਅਲਾਟਮੈਂਟ ਅਤੇ ਉਨ੍ਹਾਂ ਨੂੰ ਅਗਾਉਂ ਜਾਣਕਾਰੀ ਅਨੁਸਾਰ ਦਿੱਤੀਆਂ ਜਾਂਦੀਆਂ ਹਨ। ਟੀਕੇ ਪੂਰੇ ਇੱਕ ਮਹੀਨੇ ਦੇ ਦੌਰਾਨ ਵੱਖ ਵੱਖ ਸ਼ਡਿਊਲਾਂ ਵਿੱਚ ਸਪਲਾਈ ਕੀਤੇ ਜਾਂਦੇ ਹਨ। ਇਸ ਲਈ, ਕਿਸੇ ਖਾਸ ਮਹੀਨੇ ਦੇ ਅੰਤ ਤਕ 516 ਮਿਲੀਅਨ ਖੁਰਾਕਾਂ ਦੀ ਉਪਲਬਧਤਾ ਦਾ ਮਤਲਬ ਇਹ ਨਹੀਂ ਹੈ ਕਿ ਉਸ ਮਹੀਨੇ ਤਕ ਸਪਲਾਈ ਕੀਤੀ ਜਾਣ ਵਾਲੀ ਹਰ ਖੁਰਾਕ ਦੀ ਖਪਤ ਆਵੇਗੀ /ਖੁਰਾਕ ਦਿੱਤੀ ਜਾਵੇਗੀ। ਸਪਲਾਈ ਪਾਈਪ ਲਾਈਨ ਵਿਚ ਹੋਵੇਗੀ, ਜੋ ਟੀਕੇ ਦੀ ਖੁਰਾਕ ਦੀ ਅਗਲੀ ਸਪਲਾਈ, ਕਿਸੇ ਵਿਸ਼ੇਸ਼ ਰਾਜ / ਜ਼ਿਲੇ / ਉਪ ਜ਼ਿਲ੍ਹੇ ਵਿਚ ਪੂਰਾ ਹੋਣ ਤਕ ਅਗਲੇ ਕੁਝ ਦਿਨਾਂ ਲਈ ਉਪਲਬਧ ਰਹੇਗੀ ਤਾਂ ਜੋ ਟੀਕਾਕਰਣ ਜਾਰੀ ਰੱਖਿਆ ਜਾ ਸਕੇ।   

ਇਸ ਮਿਤੀ ਤਕ, ਜਨਵਰੀ 2021 ਤੋਂ ਹੁਣ ਤੱਕ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੁੱਲ 457  ਮਿਲੀਅਨ ਖੁਰਾਕਾਂ ਦੀ ਕੁੱਲ ਸਮੂਹਕ ਸਪਲਾਈ ਕੀਤੀ ਜਾ ਚੁੱਕੀ ਹੈ ਅਤੇ 31 ਜੁਲਾਈ ਤੱਕ 60.3  ਮਿਲੀਅਨ ਹੋਰ ਖੁਰਾਕਾਂ ਦੀ ਸਪਲਾਈ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਾਲ ਜਨਵਰੀ 2021 ਤੋਂ  31 ਜੁਲਾਈ 2021 ਤੱਕ ਸਪਲਾਈ ਕੀਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਕੁੱਲ ਮਾਤਰਾ 517 ਮਿਲੀਅਨ ਹੋ ਜਾਵੇਗੀ। 

ਇਸ ਗੱਲ ਦੀ ਪ੍ਰਸ਼ੰਸਾ ਕੀਤੀ ਜਾਣੀ ਚਾਹੀਦੀ ਹੈ ਕਿ ਭਾਰਤ ਨੇ 440 ਮਿਲੀਅਨ (44.19 ਕਰੋੜ) ਖੁਰਾਕਾਂ ਦੇਣ ਦਾ ਮਹੱਤਵਪੂਰਨ ਅੰਕੜਾ ਪਾਰ ਕਰ ਲਿਆ ਹੈ, ਜੋ ਕਿ ਵਿਸ਼ਵ ਵਿਚ ਪ੍ਰਾਪਤ ਕੀਤਾ ਗਿਆ ਸਭ ਤੋਂ ਵੱਡੀ ਸੰਖਿਆ ਦਾ ਅੰਕੜਾ ਹੈ ਅਤੇ ਇਹ ਅੰਕੜਾ ਵੀ ਤੇਜ਼ ਰਫਤਾਰ ਨਾਲ ਹਾਸਲ ਕੀਤਾ ਗਿਆ ਹੈ। ਇਨ੍ਹਾਂ ਵਿਚੋਂ 9.60 ਕਰੋੜ ਅਜਿਹੇ ਕੇਸ ਹਨ ਜਿਥੇ ਦੋਵਾਂ ਖੁਰਾਕਾਂ ਦਿੱਤੀਆਂ ਗਈਆਂ ਹਨ।  

ਜੂਨ 2021 ਵਿਚ ਕੁੱਲ 11.97 ਕਰੋੜ ਖੁਰਾਕਾਂ ਦਿੱਤੀਆਂ ਗਈਆਂ ਸਨ। ਇਸੇ ਤਰ੍ਹਾਂ ਜੁਲਾਈ 2021 ਦੇ ਮਹੀਨੇ ਲਈ (26 ਜੁਲਾਈ ਨੂੰ), ਕੁੱਲ 10.62 ਕਰੋੜ ਖੁਰਾਕਾਂ ਪਹਿਲਾਂ ਹੀ ਦਿੱਤੀਆਂ ਜਾ ਚੁਕੀਆਂ ਸਨ। 

ਸਰਕਾਰ ਦੀ ਕੋਸ਼ਿਸ਼ ਹੈ ਕਿ ਕੋਵਿਡ ਟੀਕਿਆਂ ਦੀ ਉਪਲਬਧਤਾ ਦੇ ਅਨੁਸਾਰ ਯੋਗ ਨਾਗਰਿਕਾਂ ਨੂੰ ਘੱਟ ਤੋਂ ਘੱਟ ਸਮੇਂ ਵਿੱਚ ਟੀਕਾਕਰਣ ਮੁਹੱਈਆ ਕਰਵਾਇਆ ਜਾਵੇ।

 ----------------------------- 

ਐਮ.ਵੀ.

HFW/ COVID-19 Myth vs Fact vaccination supply /27th July 2021/3



(Release ID: 1739530) Visitor Counter : 160