ਆਯੂਸ਼

ਮੈਡੀਸਨਲ ਪੌਦਿਆਂ ਦੀ ਸਾਂਭ ਸੰਭਾਲ ਅਤੇ ਵਿਕਾਸ ਖੇਤਰ ਦੀ ਸਥਿਤੀ

Posted On: 27 JUL 2021 3:39PM by PIB Chandigarh

ਆਯੁਸ਼ ਮੰਤਰਾਲੇ ਦਾ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ (ਐੱਨ ਐੱਮ ਪੀ ਬੀ) 2014—15 ਤੋਂ "ਮੈਡੀਸਨਲ ਪੌਦਿਆਂ   ਦੇ ਟਿਕਾਉਣਯੋਗ ਪ੍ਰਬੰਧਨ , ਵਿਕਾਸ ਅਤੇ ਸਾਂਭ ਸੰਭਾਲ ਬਾਰੇ ਕੇਂਦਰ ਖੇਤਰ ਸਕੀਮ" ਲਾਗੂ ਕਰ ਰਿਹਾ ਹੈ । ਇਸ ਸਕੀਮ ਤਹਿਤ ਨੈਸ਼ਨਲ ਮੈਡੀਸਨਲ ਪਲਾਂਟਸ ਬੋਰਡ ਨੇ 7 ਸੂਬਿਆਂ ਵਿੱਚ 24 ਮੈਡੀਸਨਲ ਪਲਾਂਟਸ ਦੇ ਸਾਂਭ ਸੰਭਾਲ ਅਤੇ ਵਿਕਾਸ ਖੇਤਰ ਸਥਾਪਿਤ ਕਰਨ ਲਈ ਪ੍ਰਾਜੈਕਟ ਅਧਾਰਿਤ ਸਹਾਇਤਾ ਮੁਹੱਈਆ ਕੀਤੀ ਹੈ । ਉੱਪਰ ਦੱਸੇ ਮੈਡੀਸਨਲ ਪਲਾਂਟਸ ਦੀ ਸਾਂਭ ਸੰਭਾਲ ਅਤੇ ਵਿਕਾਸ ਖੇਤਰਾਂ ਲਈ 940 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ਅਤੇ 635.99 ਲੱਖ ਰੁਪਏ ਜਾਰੀ ਕੀਤੇ ਗਏ ਹਨ ।   
ਮੈਡੀਸਨਲ ਪਲਾਂਟਸ ਦੀ ਸਾਂਭ ਸੰਭਾਲ ਅਤੇ ਵਿਕਾਸ ਖੇਤਰਾਂ ਦੀ ਭੂਮਿਕਾ ਉੱਥੇ ਹੀ ਉਹਨਾਂ ਦੇ ਕੁਦਰਤੀ ਵਸੇਬਿਆਂ ਵਿੱਚ ਮੈਡੀਸਨਲ ਪਲਾਂਟਸ ਦੀ ਸਾਂਭ ਸੰਭਾਲ ਅਤੇ ਸੁਰੱਖਿਆ ਕਰਨਾ ਹੈ । ਐੱਮ ਪੀ ਸੀ ਡੀ ਏਜ਼ ਦੇ ਲੰਮੀ ਮਿਆਦ ਦੇ ਫਾਇਦੇ ਟਿਕਾਉਣਯੋਗ ਵਰਤੋਂ ਰਾਹੀਂ ਸਥਾਨਕ / ਕਬਾਇਲੀ ਸਮੂਹਾਂ ਲਈ ਰੋਜ਼ੀ ਰੋਟੀ ਪੈਦਾ ਕਰਨਾ ਵੀ ਹੈ ।


ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਮਹੇਂਦਰਭਾਈ ਮੁੰਜਾਪਾਰਾ ਨੇ ਇੱਕ ਲਿਖਤੀ ਜਵਾਬ ਵਿੱਚ ਅੱਜ ਰਾਜ ਸਭਾ ਵਿੱਚ ਦਿੱਤੀ ਹੈ ।
 

*****************

ਐੱਸ ਕੇ


(Release ID: 1739528) Visitor Counter : 192


Read this release in: English , Urdu , Marathi , Telugu