ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ ਮਰੀਜ਼ਾਂ 'ਤੇ ਤੰਬਾਕੂ ਦੇ ਸੇਵਨ ਦੇ ਪ੍ਰਭਾਵ ਦਾ ਮੁਲਾਂਕਣ ਕਰਨ ਲਈ ਅਧਿਐਨ

Posted On: 27 JUL 2021 3:50PM by PIB Chandigarh

ਉਪਲਬਧ ਵਿਗਿਆਨਕ ਸਬੂਤ ਦੇ ਅਧਾਰ 'ਤੇ ਅਤੇ 11 ਮਈ 2020 ਨੂੰ ਵਿਸ਼ਵ ਸਿਹਤ ਸੰਗਠਨ ਵਲੋਂ ਜਾਰੀ ਤੰਬਾਕੂ ਦੀ ਵਰਤੋਂ ਅਤੇ ਕੋਵਿਡ-19 ਬਾਰੇ ਬਿਆਨ ਦੇ ਅਨੁਕੂਲ (ਇੱਥੇ ਦੇਖੋ https://www.who.int/news/item/11-05-2020-who-statement-tobacco-use-and-covid-19 ), ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ 28-07-2020 ਨੂੰ '' ਕੋਵਿਡ -19 ਮਹਾਮਾਰੀ ਅਤੇ ਤੰਬਾਕੂ ਦੀ ਵਰਤੋਂ ਬਾਰੇ ਭਾਰਤ ਵਿੱਚ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ।

ਉਕਤ ਐਡਵਾਇਜ਼ਰੀ ਦੀ ਕਾਪੀ ਇੱਥੇ ਉਪਲਬਧ ਹੈ:  https://www.mohfw.gov.in/pdf/COVID19PandemicandTobaccoUseinIndia.pdf

ਉਪਲਬਧ ਵਿਸ਼ਵਵਿਆਪੀ ਅਤੇ ਭਾਰਤੀ ਵਿਗਿਆਨਕ ਪ੍ਰਮਾਣ ਇਹ ਸੁਝਾਅ ਦਿੰਦੇ ਹਨ ਕਿ ਤੰਬਾਕੂ ਸਮੇਂ ਤੋਂ ਪਹਿਲਾਂ ਹੋਣ ਵਾਲੀਆਂ ਮੌਤਾਂ ਦਾ ਇੱਕ ਵੱਡਾ ਕਾਰਨ ਹੈ ਅਤੇ ਇਹ ਕੈਂਸਰ, ਦਿਲ ਦੇ ਰੋਗਾਂ, ਸਟ੍ਰੋਕ, ਫੇਫੜਿਆਂ ਦੀਆਂ ਬਿਮਾਰੀਆਂ ਆਦਿ ਵੱਖ-ਵੱਖ ਗੈਰ-ਸੰਚਾਰੀ ਬਿਮਾਰੀਆਂ ਲਈ ਇੱਕ ਵੱਡਾ ਜੋਖਮ ਕਾਰਕ ਹੈ। ਵੱਖ-ਵੱਖ ਅਧਿਅਨਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਰਤ ਵਿੱਚ 40 ਫ਼ੀਸਦ ਤਪੇਦਿਕ ਬੋਝ ਦਾ ਕਾਰਨ ਸਿਗਰਟਨੋਸ਼ੀ ਨੂੰ ਮੰਨਿਆ ਜਾ ਸਕਦਾ ਹੈ।  

ਤੰਬਾਕੂ ਦੇ ਸੇਵਨ ਨੂੰ ਰੋਕਣ ਲਈ ਸਰਕਾਰ ਦੁਆਰਾ ਕਈ ਕਦਮ ਚੁੱਕੇ ਗਏ ਹਨ। ਕੁੱਝ ਵੱਡੇ ਕਦਮ ਹੇਠ ਦਿੱਤੇ ਅਨੁਸਾਰ ਹਨ:

∙         ਤੰਬਾਕੂ ਉਤਪਾਦਾਂ ਦੀ ਵਰਤੋਂ ਨੂੰ ਨਿਯਮਤ ਕਰਨ ਲਈ ਇੱਕ ਵਿਆਪਕ ਕਾਨੂੰਨ, ਭਾਵ ਸਿਗਰੇਟ ਅਤੇ ਹੋਰ ਤੰਬਾਕੂ ਉਤਪਾਦ (ਇਸ਼ਤਿਹਾਰਬਾਜੀ ਦੀ ਮਨਾਹੀ ਅਤੇ ਵਪਾਰ ਅਤੇ ਵਣਜ, ਉਤਪਾਦਨ, ਸਪਲਾਈ ਅਤੇ ਵੰਡ ਸਬੰਧੀ ਨਿਯਮ) ਐਕਟ, 2003 ਲਾਗੂ ਕੀਤਾ ਗਿਆ ਹੈ। ਸੀਓਟੀਪੀਏ, 2003 ਅਤੇ ਨਿਯਮਾਂ ਅਧੀਨ ਜਨਤਕ ਥਾਵਾਂ 'ਤੇ ਤੰਬਾਕੂਨੋਸ਼ੀ ਦੀ ਮਨਾਹੀ ਦੇ ਨਿਯਮਾਂ ਤਹਿਤ;  ਨਾਬਾਲਗਾਂ ਨੂੰ ਤੰਬਾਕੂ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ, ਵਿਦਿਅਕ ਅਦਾਰਿਆਂ ਦੇ 100 ਗਜ਼ ਦੇ ਘੇਰੇ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ 'ਤੇ ਪਾਬੰਦੀ; ਤੰਬਾਕੂ ਉਤਪਾਦਾਂ ਦੀ ਸਿੱਧੇ ਅਤੇ ਅਸਿੱਧੇ ਤੌਰ 'ਤੇ ਇਸ਼ਤਿਹਾਰਬਾਜ਼ੀ ਅਤੇ ਨਿਰਧਾਰਤ ਸਿਹਤ ਚੇਤਾਵਨੀਆਂ ਦੇ ਲਾਜ਼ਮੀ ਪ੍ਰਦਰਸ਼ਨ 'ਤੇ ਪਾਬੰਦੀ ਲਗਾਈ ਗਈ ਹੈ।

∙         ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ (ਐੱਨਟੀਸੀਪੀ) ਦੀ ਸ਼ੁਰੂਆਤ 2007- 08 ਵਿੱਚ (i) ਤੰਬਾਕੂ ਸੇਵਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ, (ii) ਕੋਪਟਾ, 2003 ਅਧੀਨ ਪ੍ਰਬੰਧਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਹੋਣਾ ਯਕੀਨੀ ਬਣਾਉਣਾ (iii) ਤੰਬਾਕੂ ਦੀ ਵਰਤੋਂ ਨੂੰ ਬੰਦ ਕਰਨ ਵਿੱਚ ਤੰਬਾਕੂ ਛੁਡਾਓ ਕੇਂਦਰ ਸਥਾਪਤ ਕਰਨਾ ਅਤੇ ਤੰਬਾਕੂ ਕੰਟਰੋਲ ਦੇ ਡਬਲਯੂਐਚਓ ਫਰੇਮਵਰਕ ਕਨਵੈਨਸ਼ਨ ਦੁਆਰਾ ਵਕਾਲਤ ਕੀਤੀਆਂ ਤੰਬਾਕੂ ਦੀਆਂ ਰੋਕਥਾਮ ਅਤੇ ਨਿਯੰਤਰਣ ਰਣਨੀਤੀਆਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਨਾ ਹੈ। 

∙         ਜਾਗਰੂਕਤਾ ਫੈਲਾਉਣ ਲਈ ਤੰਬਾਕੂ ਦੀ ਵਰਤੋਂ ਦੇ ਦ੍ਰਿਸ਼ਾਂ ਨੂੰ ਦਰਸਾਉਂਦੀਆਂ ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਨੂੰ ਨਿਯਮਿਤ ਕਰਨ ਲਈ ਨਿਯਮਾਂ ਨੂੰ ਸੂਚਿਤ ਕੀਤਾ ਗਿਆ ਹੈ। ਅਜਿਹੀਆਂ ਫਿਲਮਾਂ ਅਤੇ ਟੀ ਵੀ ਪ੍ਰੋਗਰਾਮਾਂ ਨੂੰ ਵਿਧਾਨਕ ਤੌਰ 'ਤੇ ਤੰਬਾਕੂ ਵਿਰੋਧੀ ਸਿਹਤ ਟਿਕਾਣਿਆਂ, ਦਾਅਵੇਦਾਰਾਂ ਅਤੇ ਸਥਿਰ ਸਿਹਤ ਚਿਤਾਵਨੀਆਂ ਨੂੰ ਚਲਾਉਣ ਦੀ ਲੋੜ ਹੁੰਦੀ ਹੈ।

∙         ਤੰਬਾਕੂ ਉਤਪਾਦ ਪੈਕ ਦੇ ਪ੍ਰਮੁੱਖ ਪ੍ਰਦਰਸ਼ਨ ਖੇਤਰ ਦੇ 85% ਨੂੰ ਕਵਰ ਕਰਨ ਲਈ ਸਿਹਤ ਦੀ ਖਾਸ ਚੇਤਾਵਨੀ। ਕੁਇੱਟਲਾਈਨ ਨੰਬਰ, 1800112356, ਨੂੰ ਨਵੀਂਆਂ ਨਿਸ਼ਚਤ ਸਿਹਤ ਚੇਤਾਵਨੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ।

∙         ਮੰਤਰਾਲੇ ਨੇ ਕਮਿਊਨਿਟੀ ਨੂੰ ਤੰਬਾਕੂ ਰੋਕੂ ਸੇਵਾਵਾਂ ਮੁਹੱਈਆ ਕਰਾਉਣ ਲਈ ਨੈਸ਼ਨਲ ਤੰਬਾਕੂ ਕੁਇੱਟਲਾਈਨ ਦੀ ਸ਼ੁਰੂਆਤ ਕੀਤੀ ਹੈ ਅਤੇ ਤੰਬਾਕੂ ਛੱਡਣ ਲਈ ਤਿਆਰ ਹੋਣ ਅਤੇ ਟੈਕਸਟ-ਮੈਸੇਜਿੰਗ ਰਾਹੀਂ ਸਫਲਤਾਪੂਰਵਕ ਛੱਡਣ ਵੱਲ ਸਮਰਥਨ ਕਰਨ ਲਈ ਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਤੱਕ ਪਹੁੰਚਣ ਲਈ ਇੱਕ ਪੈਨ-ਇੰਡੀਆ “ਐੱਮ-ਸੈਸੇਸ਼ਨ” ਪਹਿਲ ਕੀਤੀ ਹੈ।

∙         ਕੋਪਟਾ, 2003 ਦੀ ਧਾਰਾ -6 ਲਾਗੂ ਕਰਨ ਲਈ ਤੰਬਾਕੂ ਮੁਕਤ ਵਿਦਿਅਕ ਸੰਸਥਾਵਾਂ ਲਈ ਦਿਸ਼ਾ-ਨਿਰਦੇਸ਼ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜੇ ਗਏ ਹਨ।

∙         ਖ਼ੁਰਾਕ ਸੁਰੱਖਿਆ ਅਤੇ ਮਿਆਰ ਨਿਯਮਾਂ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੇ ਤਹਿਤ ਸਾਲ 2011 ਵਿੱਚ ਜਾਰੀ ਕੀਤਾ ਹੈ, ਜਿਸ ਮੁਤਾਬਕ ਤੰਬਾਕੂ ਅਤੇ ਨਿਕੋਟੀਨ ਨੂੰ ਖਾਧ ਪਦਾਰਥਾਂ ਵਿੱਚ ਸਮੱਗਰੀ ਵਜੋਂ ਨਹੀਂ ਵਰਤਿਆ ਜਾ ਸਕਦਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

**** 

ਐਮਵੀ

ਐਚਐਫਡਬਲਯੂ / ਪੀਕਿਯੂ / ਕੋਵਿਡ ਮਰੀਜ਼ਾਂ ਤੇ ਪ੍ਰਭਾਵ ਲਈ ਤੰਬਾਕੂ ਦੇ ਸੇਵਨ ਦਾ ਜਾਇਜ਼ਾ ਲੈਣ ਲਈ ਅਧਿਐਨ/ 27 ਤਰੀਕ ਜੂਲੀ 2021/6



(Release ID: 1739527) Visitor Counter : 267


Read this release in: English , Urdu , Bengali , Telugu