ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਆਧੁਨਿਕ ਬੱਸ ਟਰਮੀਨਲ

Posted On: 26 JUL 2021 2:23PM by PIB Chandigarh

ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ 12ਵੀਂ ਪੰਜ ਸਾਲਾ ਯੋਜਨਾ ਦੌਰਾਨ ਲਾਗੂ ਕਰਨ ਲਈ ਇੱਕ ਯੋਜਨਾ ਬਣਾਈ, ਅਰਥਾਤ ‘ਬੀ.ਓ.ਟੀ. ਦੇ ਅਧਾਰ ’ਤੇ ਬੱਸ ਪੋਰਟਾਂ ਦਾ ਵਿਕਾਸ।’ ਇਹ ਯੋਜਨਾ ਬੀ.ਓ.ਟੀ. ਦੇ ਅਧਾਰ ’ਤੇ ਬੱਸ ਪੋਰਟਾਂ / ਟਰਮੀਨਲਾਂ ਦੇ ਵਿਕਾਸ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਬੀਓਟੀ/ ਐੱਚਏਐੱਮ ਦੇ ਅਧਾਰ ’ਤੇ ਬੱਸ ਪੋਰਟਾਂ ਦੇ ਵਿਕਾਸ ਲਈ ਸੋਧੇ ਦਿਸ਼ਾ ਨਿਰਦੇਸ਼ ਵੀ ਸਤੰਬਰ 2018 ਵਿੱਚ ਜਾਰੀ ਕੀਤੇ ਗਏ ਸਨ, ਜੋ ਕਿ ਵਾਇਬਿਲਟੀ ਗੈਪ ਫੰਡ (ਵੀਜੀਐੱਫ) ਦੇ ਰੂਪ ਵਿੱਚ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਬੱਸ ਪੋਰਟਾਂ ਦੇ ਵਿਕਾਸ ਲਈ ਸਨ।

ਇਹ ਜਾਣਕਾਰੀ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਰਾਜ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

*****

ਐਮਜੇਪੀਐਸ 


(Release ID: 1739295)
Read this release in: English , Urdu , Bengali , Malayalam