ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ

ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਮਾਈਗੋਵ ਦੇ 7 ਵੇਂ ਵਰੇਗੰਢ ਸਮਾਗਮ ਦੌਰਾਨ ਮਾਈਗੋਵ ਸਾਥੀਆਂ ਅਤੇ ਹਿਤਧਾਰਕਾਂ ਨਾਲ ਗੱਲਬਾਤ ਕੀਤੀ

Posted On: 26 JUL 2021 6:50PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵਲੋਂ 26 ਜੁਲਾਈ 2014 ਨੂੰ ਲਾਂਚ ਕੀਤੇ ਜਾਣ ਤੋਂ ਬਾਅਦ, ਮਾਈਗੋਵ ਦੇ ਅੱਜ 18 ਮਿਲੀਅਨ ਤੋਂ ਵੱਧ ਰਜਿਸਟਰਡ ਉਪਭੋਗਤਾ ਹਨ। ਲਗਭਗ ਸਾਰੇ ਸਰਕਾਰੀ ਵਿਭਾਗਾਂ ਨੇ ਮਾਈਗੋਵ ਪਲੇਟਫਾਰਮ ਨੂੰ ਉਨ੍ਹਾਂ ਦੇ ਨਾਗਰਿਕ ਰੁਝੇਵਿਆਂ ਦੀਆਂ ਗਤੀਵਿਧੀਆਂ, ਨੀਤੀਗਤ ਨਿਰਮਾਣ ਲਈ ਸਲਾਹ-ਮਸ਼ਵਰੇ ਅਤੇ ਵੱਖ-ਵੱਖ ਸਰਕਾਰੀ ਯੋਜਨਾਵਾਂ ਅਤੇ ਪ੍ਰੋਗਰਾਮਾਂ ਲਈ ਨਾਗਰਿਕਾਂ ਨੂੰ ਜਾਣਕਾਰੀ ਫੈਲਾਉਣ ਲਈ ਵਰਤਿਆ ਹੈ।

ਅੱਜ, ਇਸ ਦੀ 7ਵੀਂ ਵਰੇਗੰਢ 'ਤੇ, ਇੱਕ ਮਾਈਗੋਵ ਸਕਾਰਾਤਮਕ ਸੰਵਾਦ (ਵੈਬਿਨਾਰ) ਵਿੱਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਰੇਲਵੇ ਅਤੇ ਸੰਚਾਰ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ; ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ, ਉੱਦਮਤਾ ਅਤੇ ਹੁਨਰ ਵਿਕਾਸ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ; ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਦੇ ਸਕੱਤਰ ਸ਼੍ਰੀ ਅਜੈ ਸਾਹਨੀ ਅਤੇ ਸੀਈਓ, ਮਾਈਗੋਵ, ਸ਼੍ਰੀ ਅਭਿਸ਼ੇਕ ਸਿੰਘ ਸ਼ਾਮਲ ਹੋਏ।

ਮੋਜੂਦ ਸਰੋਤਿਆਂ ਵਿੱਚ ਮਾਈਗੋਵ ‘ਸਾਥੀ’ ਅਤੇ ਹਿਤਧਾਰਕ ਸ਼ਾਮਲ ਸਨ, ਜਿਨ੍ਹਾਂ ਵਿੱਚ ਚੋਟੀ ਦੇ ਉਪਭੋਗਤਾ, ਪ੍ਰਤੀਯੋਗਤਾ ਦੇ ਜੇਤੂ, ਕੋਵਿਡ ਯੋਧੇ ਅਤੇ ਸਮੱਗਰੀ ਸਹਿਯੋਗੀ ਸ਼ਾਮਲ ਸਨ।

ਇਸ ਸਮਾਰੋਹ ਦੇ ਹਿੱਸੇ ਵਜੋਂ ਮਾਈਗੋਵ ਸਾਥੀ ਅਤੇ ਹਿੱਸੇਦਾਰਾਂ ਅਤੇ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਅਤੇ ਮਾਈਗੋਵ ਦੇ ਸੀਈਓ ਸ੍ਰੀ ਅਭਿਸ਼ੇਕ ਸਿੰਘ ਦਰਮਿਆਨ ਇੱਕ ਰਸਮੀ ਗੱਲਬਾਤ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ। ਮਾਈਗੋਵ ਸਾਥੀ ਅਤੇ ਹਿਤਧਾਰਕਾਂ ਨੇ ਮਾਈਗੋਵ ਸਬੰਧੀ ਆਪਣੇ ਸਕਾਰਾਤਮਕ ਤਜ਼ਰਬੇ ਅਤੇ ਮਹਾਮਾਰੀ ਦੌਰਾਨ ਮਾਈਗੋਵ ਪਲੇਟਫ਼ਾਰਮ ਵਲੋਂ ਨਿਭਾਈ ਗਈ ਸੰਵੇਦਨਸ਼ੀਲ ਭੂਮਿਕਾ ਬਾਰੇ ਚਾਨਣਾ ਪਾਇਆ, ਇੰਨ੍ਹਾਂ ਹਿਤਧਾਰਕਾਂ ਅਤੇ ਸਾਥੀਆਂ ਵਿੱਚ ਯੂਅਰ ਸਟੋਰੀ ਦੀ ਸੰਸਥਾਪਕ ਅਤੇ ਸੀਈਓ ਸ਼ਰਧਾ ਸ਼ਰਮਾ, ਹਿੰਦੁਸਤਾਨੀ ਕਲਾਸੀਕਲ ਸੰਗੀਤ ਵਾਦਕ ਪਦਮ ਭੂਸ਼ਣ ਅਤੇ ਪਦਮ ਸ਼੍ਰੀ ਪੰਡਿਤ ਵਿਸ਼ਵ ਮੋਹਨ ਭੱਟ, ਮਾਇਬਮ ਰਣੀਤਾ ਦੇਵੀ, ਮਨੀਪੁਰ ਦੀ ਇੱਕ ਫਰੰਟਲਾਈਨ ਹੈਲਥ ਵਰਕਰ,  ਜਿਸ ਨੇ ਕੋਵਿਡ 19 ਦਾ ਮੁਕਾਬਲਾ ਕਰਨ ਲਈ ਰਚਨਾਤਮਕ ਨ੍ਰਿਤ ਮੁਦਰਾ ਥੈਰੇਪੀ ਨੂੰ ਉਤਸ਼ਾਹਿਤ ਕੀਤਾ, ਬਜ਼ੁਰਗ ਅਤੇ ਗੰਭੀਰ ਰੂਪ ਵਿੱਚ ਬਿਮਾਰ ਮਰੀਜ਼ਾਂ ਦਾ ਘਰ ਵਿੱਚ ਇਲਾਜ ਕੀਤਾ  ਅਤੇ 2020 ਬੈਚ ਦੇ ਆਈਏਐਸ ਅਧਿਕਾਰੀ ਆਸ਼ੂਤੋਸ਼ ਕੁਲਕਰਨੀ, ਜੋ 2018 ਤੋਂ 2019 ਤੱਕ ਮਾਈਗੋਵ ਸਾਲਿਊਸ਼ਨ ਆਰਕੀਟੈਕਟ ਵਜੋਂ ਕੰਮ ਕਰ ਚੁੱਕੇ ਹਨ, ਸ਼ਾਮਲ ਸਨ।

ਕੁੱਝ ਟਿਪਣੀਆਂ:

“ਮਾਈਗੋਵ ਪਲੇਟਫਾਰਮ ਦੇ ਨਾਲ, ਅਸੀਂ ਅਸਲ ਵਿੱਚ ਇੱਕ ਨਵੇਂ ਭਾਰਤ ਵਿੱਚ ਰਹਿ ਰਹੇ ਹਾਂ। ਸਰਗਰਮ ਦੋ-ਪੱਖੀ ਸੰਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ”: ਸ਼ਰਧਾ ਸ਼ਰਮਾ, ਬਾਨੀ ਅਤੇ ਸੀਈਓ, ਯੂਅਰ ਸਟੋਰੀ।

"ਸਕਾਰਾਤਮਕ ਸਮਰਸਤਾ ਰਾਹੀਂ ਮਾਈਗੋਵ ਦੇ ਨਾਲ ਮਿਲ ਕੇ, ਮੈਂ ਕੋਵਿਡ -19 ਦੇ ਟੈਸਟਿੰਗ ਸਮੇਂ ਵਿੱਚ ਉਮੀਦ ਅਤੇ ਸਕਾਰਾਤਮਕਤਾ ਦਾ ਸੰਦੇਸ਼ ਦੇਣਾ ਚਾਹੁੰਦਾ ਸੀ" :ਪਦਮ ਭੂਸ਼ਣ ਪੰਡਤ ਵਿਸ਼ਵ ਮੋਹਨ ਭੱਟ।

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅਤੇ ਮਾਈਗੋਵ ਦਾ ਧੰਨਵਾਦ, ਮੇਰੀ #ਸੈਲਫੀਵਿਦਡੌਟਰ ਮੁਹਿੰਮ ਇੱਕ ਦੂਰ-ਦੁਰਾਡੇ ਪਿੰਡ ਤੋਂ ਦੇਸ਼ ਵਿਆਪੀ ਰੁਝਾਨ ਬਣ ਗਈ ਹੈ”: ਸੁਨੀਲ ਜਗਲਾਨ, #ਸੈਲਫੀਵਿਦਡੌਟਰ ਦੇ ਨਿਰਮਾਤਾ

ਸ਼੍ਰੀ ਚੰਦਰਸ਼ੇਖਰ ਨੇ ਉਨ੍ਹਾਂ ਦੇ ਯੋਗਦਾਨ ਨੂੰ ਸਵੀਕਾਰ ਕਰਦਿਆਂ ਕਿਹਾ, “ਮੈਨੂੰ ਇਹ ਦੇਖ ਕੇ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਮਾਈਗੋਵ ਕਿਵੇਂ ਵਧਿਆ ਹੈ, ਨਾ ਸਿਰਫ ਸ਼ਾਮਲ ਲੋਕਾਂ ਦੀ ਗਿਣਤੀ ਦੇ ਸੰਦਰਭ ਵਿੱਚ, ਬਲਕਿ ਭਾਰਤ ਦੇ ਲੋਕਾਂ ਵਿੱਚ ਵਿਸ਼ਵਾਸ ਅਤੇ ਸਕਾਰਾਤਮਕਤਾ ਦੇ ਮੁਤਾਬਕ ਵੀ।”

ਸ੍ਰੀ ਅਭਿਸ਼ੇਕ ਸਿੰਘ, ਸੀਈਓ ਮਾਈਗੋਵ ਨੇ ਇਸ ਵਾਅਦੇ ਨਾਲ ਕਾਰਵਾਈ ਨੂੰ ਸਮਾਪਤ ਕੀਤਾ, “ਅੱਜ ਜਦੋਂ ਅਸੀਂ 7 ਸਾਲ ਪੂਰੇ ਕਰ ਰਹੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਨਾਗਰਿਕਾਂ ਦੇ ਰੁਝੇਵਿਆਂ ਲਈ ਮਾਈਗੋਵ ਨੂੰ ਇੱਕ ਜਨਤਕ ਅੰਦੋਲਨ ਬਣਾਉਣ ਦੇ ਮਾਣਯੋਗ ਪ੍ਰਧਾਨ ਮੰਤਰੀ ਦੇ ਟੀਚੇ ਦੇ ਅਨੁਸਾਰ ਸਮਰਪਿਤ ਕਰ ਦਿੱਤਾ ਹੈ।”

****

ਆਰ ਕੇ ਜੇ / ਐਮ ਐਨ



(Release ID: 1739252) Visitor Counter : 136


Read this release in: English , Urdu , Hindi