ਖਾਣ ਮੰਤਰਾਲਾ
ਖਣਿਜਾਂ ਲਈ ਰੋਇਲਟੀ
प्रविष्टि तिथि:
26 JUL 2021 2:30PM by PIB Chandigarh
ਖਣਿਜਾਂ ਲਈ ਰੋਇਲਟੀ ਦਰ ਐੱਮ ਐੱਮ ਡੀ ਆਰ ਐਕਟ 1957 ਦੀਆਂ ਵਿਵਸਥਾਵਾਂ ਅਨੁਸਾਰ ਸਮੇਂ ਸਮੇਂ ਤੇ ਸੋਧੀਆਂ ਜਾਂਦੀਆਂ ਹਨ ।
ਖਣਿਜਾਂ (ਕੋਲਾ ਲਿਗਨਾਈਟ ਅਤੇ ਰੇਤਾ ਛੋਟੇ ਖਣਿਜਾਂ ਨੂੰ ਛੱਡ ਕੇ) ਲਈ ਡੈੱਡ ਰੈਂਟ ਅਤੇ ਰੋਇਲਟੀ ਦਰਾਂ ਦੀ ਸੋਧ ਸਮੀਖਿਆ ਤੇ ਮੱਦੇਨਜ਼ਰ ਖਾਣ ਮੰਤਰਾਲੇ ਨੇ 09—02—2018 ਦੇ ਆਦੇਸ਼ ਅਨੁਸਾਰ ਖਣਿਜ ਅਮੀਰ ਸੂਬਿਆਂ ਤੇ ਮਾਈਨਿੰਗ ਉਦਯੋਗ/ਐਸੋਸੀਏਸ਼ਨਾਂ/ਫੈਡਰੇਸ਼ਨਾਂ ਦੇ ਪ੍ਰਤੀਨਿਧੀਆਂ ਦਾ ਇੱਕ ਅਧਿਅਨ ਗਰੁੱਪ ਗਠਿਤ ਕੀਤਾ ਹੈ । ਅਧਿਅਨ ਗਰੁੱਪ ਨੇ 25—07—2019 ਨੂੰ ਅੰਤਿਮ ਸਿਫਾਰਸ਼ਾਂ ਦਾਇਰ ਕੀਤੀਆਂ ਹਨ । ਇਸੇ ਦੌਰਾਨ ਕੇਂਦਰੀ ਕੈਬਨਿਟ ਨੇ ਖਾਣ ਮੰਤਰਾਲੇ ਦੇ ਇੱਕ ਪ੍ਰਸਤਾਵ ਨੂੰ ਮਨਜ਼ੂਰ ਕੀਤਾ ਹੈ, ਜਿਸ ਵਿੱਚ ਭਵਿੱਖ ਦੀਆਂ ਨਿਲਾਮੀਆਂ ਲਈ ਵੱਖ ਵੱਖ ਵਿਧਾਨਕ ਅਦਾਇਗੀਆਂ ਅਤੇ ਹੋਰਾਂ ਲਈ ਇੱਕ ਰਾਸ਼ਟਰੀ ਖਣਿਜ ਸੂਚੀ ਵਿਕਸਿਤ ਕਰਕੇ ਇੱਕ ਸੂਚੀ ਅਧਾਰਿਤ ਢੰਗ ਤਰੀਕਾ ਲਾਗੂ ਕੀਤਾ ਹੈ । ਇਸ ਤਰ੍ਹਾਂ ਖਾਣ ਮੰਤਰਾਲੇ ਮਿਤੀ 06—04—2021 ਦੇ ਆਦੇਸ਼ ਅਨੁਸਾਰ ਵਿਅਕਤੀਗਤ ਖਣਿਜਾਂ ਲਈ ਐੱਨ ਐੱਮ ਆਈ ਵਿਕਸਿਤ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਖਾਣਾ , ਕੋਲਾ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ।
****************
ਐੱਸ ਐੱਸ / ਆਰ ਕੇ ਪੀ
(रिलीज़ आईडी: 1739138)
आगंतुक पटल : 164