ਮਾਨਵ ਸੰਸਾਧਨ ਵਿਕਾਸ ਮੰਤਰਾਲਾ

ਨੈਸ਼ਨਲ ਰਿਸਰਚ ਫਾਊਂਡੇਸ਼ਨ ਦੇਸ਼ ਵਿਚ ਰਿਸਰਚ ਈਕੋ-ਸਿਸਟਮ ਨੂੰ ਮਜਬੂਤ ਬਣਾਏਗਾ

ਐਨਆਰਐਫ ਨੇ ਵਿਕਾਸ ਅਤੇ ਖੋਜ, ਸਿੱਖਿਆ ਅਤੇ ਉਦਯੋਗ ਦਰਮਿਆਨ ਤਾਲਮੇਲ ਬਣਾਉਣ ਲਈ ਕਲਪਨਾ ਕੀਤੀ

ਸਰਕਾਰ ਨੇ ਐਨਈਪੀ-2020 ਅਧੀਨ ਸਿੱਖਿਆ, ਖੋਜ ਅਤੇ ਹੁਨਰ ਵਿਕਾਸ ਵਿਚ ਖੇਤਰੀ ਭਾਸ਼ਾਵਾਂ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਕਦਮ ਚੁੱਕੇ

Posted On: 26 JUL 2021 1:23PM by PIB Chandigarh

ਸਰਕਾਰ ਦੀ ਦੇਸ਼ ਵਿਚ ਖੋਜ ਵਾਤਾਵਰਨ ਨੂੰ ਮਜ਼ਬੂਤ ਕਰਨ ਲਈ ਇਕ ਰਾਸ਼ਟਰੀ ਰਿਸਰਚ ਫਾਊਂਡੇਸ਼ਨ (ਐਨਆਰਐਫ) ਸਥਾਪਤ ਕਾਰਨ ਦੀ ਤਜਬੀਜ਼ ਹੈ। ਐਨਆਰਐਫ ਦੀ ਕਲਪਣਾ ਇਕ ਵਿਆਪਕ ਸੰਰਚਨਾ ਦੇ ਰੂਪ ਵਿਚ ਕੀਤੀ ਜਾ ਰਹੀ ਹੈ, ਜੋ ਖੋਜ ਅਤੇ ਵਿਕਾਸ, ਸਿੱਖਿਆ ਅਤੇ ਉਦਯੋਗ ਦਰਮਿਆਨ ਸੰਪਰਕਾਂ ਵਿਚ ਸੁਧਾਰ ਲਿਆਏਗਾ। ਰਾਸ਼ਟਰੀ ਰਿਸਰਚ ਫਾਊਂਡੇਸ਼ਨ ਦਾ ਪੰਜ ਸਾਲਾਂ ਦਰਮਿਆਨ ਆਉਣ ਵਾਲਾ ਖਰਚਾ ਪ੍ਰਸਤਾਵਤ ਕੁੱਲ ਖਰਚ ਤਕਰੀਬਨ 50,000 ਕਰੋੜ  ਰੁਪਏ ਦਾ ਹੈ।

 

ਐਨਆਰਐਫ ਦੇ ਮੁੱਖ ਉਦੇਸ਼ਾਂ ਵਿਚੋਂ ਇਕ ਅਕੈਡਮਿਕ ਸੰਸਥਾਵਾਂ, ਖਾਸ ਤੌਰ ਤੇ ਯੂਨੀਵਰਸਿਟੀਆਂ ਅਤੇ ਕਾਲਜਾਂ, ਜਿਥੇ ਰਿਸਰਚ ਨੂੰ ਹੁਲਾਰਾ ਦੇਣਾ, ਵਿਕਸਤ ਕਰਨਾ ਅਤੇ ਸਹੂਲਤ ਪ੍ਰਦਾਨ ਕਰਨਾ ਹੈ, ਜਿੱਥੇ ਮੌਜੂਦਾ ਖੋਜ ਸਮਰੱਥਾ ਬੜੀ ਮਾੜੀ ਹਾਲਤ ਵਿੱਚ ਹੈ। । ਇਹ ਉੱਚ-ਪ੍ਰਭਾਵ, ਵਿਆਪਕ ਪੱਧਰ, ਮਲਟੀ ਇੰਵੈਸਟਗੇਟਰ, ਬਹੁ-ਸੰਸਥਾਨ ਅਤੇ ਕੁਝ ਮਾਮਲਿਆਂ ਵਿਚ ਸੰਬੰਧਤ ਮੰਤਰਾਲਿਆਂ, ਵਿਭਾਗਾਂ ਅਤੇ ਹੋਰ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ, ਵਿਸ਼ੇਸ਼ ਤੌਰ ਤੇ ਉਦਯੋਗ ਦੇ ਸਹਿਯੋਗ ਨਾਲ ਅੰਤਰ ਅਨੁਸ਼ਾਸਨੀ ਜਾਂ ਬਹੁ-ਰਾਸ਼ਟਰੀ ਪ੍ਰੋਜੈਕਟਾਂ ਦਾ ਵਿੱਤ ਪੋਸ਼ਣ ਅਤੇ ਸਹਾਇਤਾ ਕਰੇਗਾ।

 

ਸਰਕਾਰ ਨੇ 34 ਸਾਲਾਂ ਦੇ ਗੈਪ ਤੋਂ ਬਾਅਦ 29.07.2020 ਨੂੰ ਰਾਸ਼ਟਰੀ ਸਿੱਖਿਆ ਨੀਤੀ, 2020 (ਐਨਈਪੀ) ਦਾ ਐਲਾਨ ਕੀਤਾ। ਇਸ ਨੀਤੀ ਵਿਚ ਸਿੱਖਿਆ ਖੇਤਰ ਵਿਚ ਰੂਪਾਂਤਰਕਾਰੀ ਤਬਦੀਲੀਆਂ ਦੀ ਕਲਪਣਾ ਕੀਤੀ ਗਈ ਹੈ। ਇਸ ਸੰਬੰਧ ਵਿਚ ਪ੍ਰਮੁੱਖ ਸਿਫ਼ਾਰਿਸ਼ਾਂ ਵਿਚੋਂ ਇੱਕ ਸਿੱਖਿਆ ਖੇਤਰ ਵਿਚ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਤ ਕਰਨਾ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ। ਇਸ ਸੰਬੰਧ ਵਿਚ ਸਰਕਾਰ ਨੇ ਕਈ ਕਦਮ ਚੁੱਕੇ ਹਨ, ਜਿਨ੍ਹਾਂ ਵਿਚ ਹੇਠ ਲਿਖੇ ਕਦਮ ਸ਼ਾਮਿਲ ਹਨ -

 

∙      ਮੈਡੀਕਲ ਵਿੱਚ ਦਾਖਲੇ ਲਈ ਨੀਟ ਪ੍ਰੀਖਿਆ, ਜਿਸ ਦਾ ਸੰਚਾਲਨ 11 ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਸੀ, ਹੁਣ 13 ਭਾਸ਼ਾਵਾਂ ਵਿਚ ਕੀਤਾ ਜਾਵੇਗਾ।

 

∙                 ਜੇਈਈ (ਮੇਨ) ਜਿਸ ਦਾ ਸੰਚਾਲਨ ਤਿੰਨ ਭਾਸ਼ਾਵਾਂ ਵਿਚ ਕੀਤਾ ਜਾ ਰਿਹਾ ਸੀ, ਹੁਣ 13 ਭਾਸ਼ਾਵਾਂ ਵਿਚ ਕੀਤਾ ਜਾਵੇਗਾ।

 

∙                 ਪਾਇਲਟ ਅਧਾਰ ਤੇ 2021-22 ਦੇ ਅਕੈਡਮਿਕ ਸੈਸ਼ਨ ਤੋਂ ਕੁਝ ਏਆਈਸੀਟੀਈ ਅਪਰੂਵਡ ਸੰਸਥਾਵਾਂ ਵਿਚ 8 ਖੇਤਰੀ ਭਾਸ਼ਾਵਾਂ ਵਿਚ ਤਕਨੀਕੀ ਸਿੱਖਿਆ।

 

∙                 ਸਵਯਮ ਪਲੇਟਫਾਰਮ, ਜੋ ਵਿਗਿਆਨ, ਇੰਜੀਨਿਅਰਿੰਗ ਅਤੇ ਟੈਕਨੋਲੋਜੀ,  ਹਿਊਮੈਨਿਟੀਜ਼ ਅਤੇ ਸਮਾਜਿਕ ਵਿਗਿਆਨ, ਕਾਨੂੰਨ, ਪ੍ਰਬੰਧਨ ਆਦਿ ਵਰਗੇ ਵਿਸ਼ਿਆਂ ਵਿਚ ਆਨਲਾਈਨ ਕੋਰਸ ਦੀ ਪੇਸ਼ਕਸ਼ ਕਰਦਾ ਰਿਹਾ ਹੈ, ਅਧੀਨ ਖੇਤਰੀ ਭਾਸ਼ਾਵਾਂ ਵਿਚ ਇੰਜੀਨਿਅਰਿੰਗ ਦੇ ਰੈਫਰੈਂਸ ਮੈਟੀਰਿਅਲ ਦਾ ਅਨੁਵਾਦ।

 

∙                 ਅਜਿਹੀਆਂ ਸੰਸਥਾਵਾਂ, ਜੋ ਖੇਤਰੀ ਭਾਸ਼ਾਵਾਂ ਵਿਚ ਪ੍ਰੋਗਰਾਮ ਸੰਚਾਲਨ ਕਰਨ ਲਈ ਆਵੇਦਨ ਕਰਨਾ ਚਾਹੁੰਦੀਆਂ ਹਨ, ਲਈ ਏਆਈਸੀਟੀਈ ਹੈਂਡਬੁੱਕ (ਅਪਰੂਵਲ ਪ੍ਰੋਸੈਸ ਹੈਂਡਬੁੱਕ 2021-22)।

 

∙                 ਗ੍ਰਾਮੀਣ ਖੇਤਰ ਵਿਚ ਹੋਰ ਜ਼ਿਆਦਾ ਗਿਣਤੀ ਵਿਚ ਵਿਦਿਆਰਥੀਆਂ ਦੀ ਸਹੂਲਤ ਲਈ ਅੰਗ੍ਰੇਜ਼ੀ ਭਾਸ਼ਾ ਆਨਲਾਈਨ ਕੋਰਸ ਨੂੰ ਹਿੰਦੀ, ਬੰਗਾਲੀ, ਮਰਾਠੀ, ਤੇਲਗੂ, ਤਮਿਲ,  ਗੁਜਰਾਤੀ,  ਕਨਡ਼੍ਹ, ਮਲਿਆਲਮ, ਪੰਜਾਬੀ, ਅਸਾਮੀ ਅਤੇ ਉੜੀਆ ਵਰਗੀਆਂ 11 ਵੱਖ-ਵੱਖ ਭਾਸ਼ਾਵਾਂ ਵਿਚ ਅਨੁਵਾਦ ਕਰਨ ਲਈ "ਏਆਈਸੀਟੀਈ ਟ੍ਰਾਂਸਲੇਸ਼ਨ ਆੱਟੋਮੇਸ਼ਨ ਆਰਟੀਫਿਸ਼ਿਅਲ ਇੰਟੈਲਿਜੈਂਸ ਟੂਲ।"

 

∙                 1000 ਕਿਤਾਬਾਂ ਨੂੰ ਹਿੰਦੀ ਵਿਚ ਪ੍ਰਕਾਸ਼ਤ ਕਰਨ ਲਈ ਹਰਿਆਣਾ ਸਰਕਾਰ ਅਤੇ ਏਆਈਸੀਟੀਈ ਦਰਮਿਆਨ ਐਮਓਯੂ ਕੀਤਾ ਗਿਆ ਹੈ।

 

∙                 ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਐਸਆਈਪੀ), ਜੋ ਇੰਜੀਨਿਅਰਿੰਗ ਵਿਚ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਕਰਿਕੁਲਮ ਦਾ ਇਕ ਜ਼ਰੂਰੀ ਹਿੱਸਾ ਹੈ, ਹੁਣ ਖੇਤਰੀ ਭਾਸ਼ਾਵਾਂ ਵਿਚ ਉਪਲਬਧ ਕਰਵਾਇਆ ਜਾ ਰਿਹਾ ਹੈ।

 

ਇਹ ਜਾਣਕਾਰੀ ਅੱਜ ਲੋਕ ਸਭਾ  ਵਿਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਦਾਨ ਵਲੋਂ ਦਿੱਤੀ ਗਈ।

 ----------------------------- 

ਐਮਜੇਪੀ ਏਕੇ(Release ID: 1739132) Visitor Counter : 47