ਜਲ ਸ਼ਕਤੀ ਮੰਤਰਾਲਾ

ਟੂਟੀ ਵਾਲੇ ਪਾਣੀ ਦੀ ਸਪਲਾਈ 66% ਸਕੂਲਾਂ ਅਤੇ 60% ਆਂਗਣਵਾੜੀ ਕੇਂਦਰਾਂ ਤੱਕ ਪਹੁੰਚੀ


ਜਲ ਜੀਵਨ ਮਿਸ਼ਨ ਨੇ 10 ਮਹੀਨਿਆਂ ਵਿੱਚ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨਾਂ ਵਿੱਚ 18 ਗੁਣਾ ਵਾਧਾ ਹਾਸਲ ਕਰਕੇ ਬੱਚਿਆਂ ਦੀ ਸਿਹਤ ਅਤੇ ਸਵੱਛਤਾ ਨੂੰ ਬੇਹਤਰ ਬਣਾਉਣ ਵਿੱਚ ਭਾਰੀ ਯੋਗਦਾਨ ਦਿੱਤਾ

Posted On: 25 JUL 2021 4:18PM by PIB Chandigarh

ਕੋਵਿਡ -19 ਮਹਾਮਾਰੀ ਦੇ ਸਮੇਂ ਬਿਹਤਰ ਸਿਹਤ ਅਤੇ ਸਫਾਈ ਮੁਹੱਈਆ ਕਰਵਾਉਣ ਲਈ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਆਸ਼ਰਮਸ਼ਾਲਾਵਾਂ ਵਿੱਚ ਬੱਚਿਆਂ ਨੂੰ ਸਾਫ ਟੂਟੀ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ 2 ਅਕਤੂਬਰ 2020 ਨੂੰ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਤਾਂ ਜੋ ਇਨ੍ਹਾਂ ਸੰਸਥਾਵਾਂ ਨੂੰ ਟੂਟੀ ਵਾਲੇ ਪਾਣੀ ਸਪਲਾਈ ਦਾ ਪ੍ਰਬੰਧ ਕੀਤਾ ਜਾ ਸਕੇ ਅਤੇ 10 ਮਹੀਨਿਆਂ ਤੋਂ ਵੀ ਘੱਟ ਸਮੇਂ ਦੌਰਾਨ ਦੇਸ਼ ਭਰ ਦੇ ਪਿੰਡਾਂ ਵਿੱਚ ਸਥਿਤ 6.85 ਲੱਖ ਸਕੂਲਾਂ (66%) ਅਤੇ 6.80 ਲੱਖ ਆਂਗਣਵਾੜੀ ਕੇਂਦਰਾਂ (60%), 2.36 ਲੱਖ (69%) ਪੰਚਾਇਤ ਭਵਨਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਗਿਆ ਹੈ। 9 ਰਾਜਾਂ : ਹਿਮਾਚਲ ਪ੍ਰਦੇਸ਼,  ਪੰਜਾਬ,  ਗੁਜਰਾਤ, ਆਂਧਰ ਪ੍ਰਦੇਸ਼, ਗੋਆ, ਸਿੱਕਮ, ਤਾਮਿਲਨਾਡੂ, ਕੇਰਲ, ਹਰਿਆਣਾ ਅਤੇ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਨੇ ਕੋਵਿਡ -19  ਮਹਾਮਾਰੀ ਅਤੇ ਉਸ ਦੇ ਨਤੀਜੇ ਵਜੋਂ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਆਪਣੇ ਸਾਰੇ ਸਕੂਲ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਟੂਟੀ ਵਾਲੇ ਪਾਣੀ ਦੀ ਸਪਲਾਈ ਕਰਨ ਦੀ ਵਿਵਸਥਾ ਕੀਤੀ ਗਈ ਹੈ। ਸਕੂਲ ਅਤੇ ਆਸ਼ਰਮਸ਼ਾਲਾਵਾਂ ਦੇ ਦੁਬਾਰਾ ਖੁੱਲ੍ਹ ਜਾਣ 'ਤੇ ਉਥੇ ਬੱਚਿਆਂ ਨੂੰ ਹੁਣ ਉਪਲੱਬਧ ਟੂਟੀ ਦਾ ਸਾਫ ਪਾਣੀ ਨਾਲ ਬਿਹਤਰ ਸਿਹਤ, ਸਵੱਛਤਾ ਅਤੇ ਸਾਫ-ਸਫਾਈ ਬਣਾਈ ਰੱਖਣ ਵਿੱਚ ਭਾਰੀ ਮਦਦ ਮਿਲੇਗੀ।  

ਬੱਚਿਆਂ ਲਈ ਸਾਫ ਪਾਣੀ ਨੂੰ ਯਕੀਨੀ ਬਣਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਹਰ ਸਕੂਲ ਅਤੇ ਆਂਗਣਵਾੜੀ ਕੇਂਦਰ ਵਿੱਚ ਇਹ ਸਹੂਲਤ ਪਹਿਲ ਦੇ ਅਧਾਰ ’ਤੇ ਟੂਟੀ ਵਾਲੇ ਪਾਣੀ ਦੇ ਕੁਨੈਕਸ਼ਨ ਰਾਹੀਂ ਮੁਹੱਈਆ ਕਰਵਾਉਣ। ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਲਈ,  ਕੇਂਦਰੀ ਜਲ ਸ਼ਕਤੀ ਮੰਤਰੀ, ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ  ਦੇਸ਼ ਭਰ ਦੇ ਬੱਚਿਆਂ ਨੂੰ ਪੀਣ ਵਾਲਾ ਸ਼ੁੱਧ ਪਾਣੀ ਮੁਹੱਈਆ ਕਰਾਉਣ ਅਤੇ ਇਸ ਬਾਰੇ ਜਾਗਰੂਕਤਾ ਫੈਲਾਉਣ ਦੀ ਤੁਰੰਤ ਜਰੂਰੀ ਜ਼ਰੂਰਤ ਦੇ ਮੱਦੇਨਜ਼ਰ, 2 ਅਕਤੂਬਰ 2020 ਨੂੰ 100 ਦਿਨਾ ਅਭਿਆਨ ਦੀ ਸ਼ੁਰੂਆਤ ਕੀਤੀ ਸੀ। ਰਾਸ਼ਟਰੀ ਜਲ ਜੀਵਨ ਮਿਸ਼ਨ ਨੇ ਸਾਰੇ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਪਰਕ ਕਰਕੇ ਇਹ ਸੁਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਮੁਹਿੰਮ ਦੌਰਾਨ ਗ੍ਰਾਮ ਸਭਾਵਾਂ ਦਾ ਆਯੋਜਨ ਕਰਕੇ ਸਾਰੇ ਸਕੂਲਾਂ, ਆਸ਼ਰਮਸ਼ਾਲਾਵਾਂ, ਆਂਗਣਵਾੜੀ ਕੇਂਦਰਾਂ, ਗ੍ਰਾਮ ਪੰਚਾਇਤ ਦੀਆਂ ਇਮਾਰਤਾਂ ਅਤੇ ਸਿਹਤ ਕੇਂਦਰਾਂ ਅਤੇ ਅਰੋਗਯਾ ਕੇਂਦਰਾਂ ਵਿੱਚ ਟੂਟੀ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮਤਾ ਪਾਸ ਕੀਤਾ ਜਾਵੇ। 

C:\Users\dell\Desktop\image001CEL3.jpg

ਇਸ ਤੇਜ਼ ਮੁਹਿੰਮ ਦੇ ਨਤੀਜੇ ਵਜੋਂ, 10 ਮਹੀਨਿਆਂ ਤੋਂ ਵੀ ਘੱਟ ਸਮੇਂ ਵਿੱਚ, 6.85 ਲੱਖ ਸਕੂਲ ਅਤੇ 6.80 ਲੱਖ ਆਂਗਣਵਾੜੀ ਕੇਂਦਰਾਂ ਵਿੱਚ ਪੀਣ ਲਈ ਪਾਣੀ ਅਤੇ 'ਮਿਡ-ਡੇਅ ਮੀਲ' ਬਣਾਉਣ ਲਈ ਟੂਟੀ ਦੇ ਪਾਣੀ ਪਹੁੰਚਣਾ ਸ਼ੁਰੂ ਹੋ ਗਿਆ ਹੈ; ਟੂਟੀ ਦਾ ਪਾਣੀ 6.18 ਸਕੂਲਾਂ ਦੇ ਪਖਾਨਿਆਂ ਵਿੱਚ ਉਪਲਬਧ ਹੈ ਅਤੇ 7.52 ਸਕੂਲਾਂ ਵਿੱਚ ਟੂਟੀ ਦੇ ਪਾਣੀ ਨਾਲ ਹੱਥ ਧੋਣ ਦੀ ਸਹੂਲਤ ਦਿੱਤੀ ਗਈ ਹੈ। ਟੂਟੀ ਦੇ ਪਾਣੀ ਦੀ ਸਪਲਾਈ ਨਾ ਸਿਰਫ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਲਿਆਉਂਦੀ ਹੈ ਬਲਕਿ ਉਨ੍ਹਾਂ ਨੂੰ ਪਾਣੀ ਦੁਆਰਾ ਫੈਲਦੀਆਂ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ। ਪਾਣੀ ਦੀ ਬਿਹਤਰ ਉਪਲਬਧਤਾ ਨੂੰ ਯਕੀਨੀ ਬਣਾਉਣ ਅਤੇ ਇਸਤੇਮਾਲ ਕੀਤੇ ਪਾਣੀ ਦੇ ਇਲਾਜ ਲਈ, 91.9 ਹਜ਼ਾਰ ਸਕੂਲਾਂ ਵਿੱਚ ਅਤੇ ਮੀਂਹ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀਆਂ ਪ੍ਰਬੰਧਨ ਪ੍ਰਣਾਲੀਆਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ। ਇਹ ਯਤਨ ਨਾ ਸਿਰਫ ਪਾਣੀ ਦੀ ਉਪਲਬਧਤਾ ਨੂੰ ਵਧਾਉਣਗੇ ਬਲਕਿ ਸਿੱਖਣ ਦੀ ਇਸ ਉਮਰ ਵਿੱਚ ਬੱਚਿਆਂ ਵਿੱਚ ਪਾਣੀ ਦੇ ਪ੍ਰਬੰਧਨ ਬਾਰੇ ਉਤਸੁਕਤਾ ਪੈਦਾ ਕਰਨਗੇ ਅਤੇ ਉਨ੍ਹਾਂ ਨੂੰ ਇਸ ਦਿਸ਼ਾ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਗੇ।

ਗੰਦੇ ਪਾਣੀ ਅਤੇ ਆਸ ਪਾਸ ਦੀ ਸਫਾਈ ਦੀ ਘਾਟ ਕਾਰਨ ਬੱਚੇ ਪੇਚਸ਼, ਦਸਤ, ਹੈਜ਼ਾ ਅਤੇ ਟਾਈਫਾਈਡ ਆਦਿ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ਇਹ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਮਾੜਾ ਅਸਰ ਪਾ ਸਕਦਾ ਹੈ। ਉਨ੍ਹਾਂ ਖੇਤਰਾਂ ਵਿੱਚ ਜਿੱਥੇ ਪੀਣ ਵਾਲੇ ਪਾਣੀ ਦੇ ਅਸਲ ਸਰੋਤ ਆਰਸੈਨਿਕ, ਫਲੋਰਾਈਡ, ਭਾਰੀ ਧਾਤਾਂ ਆਦਿ ਨਾਲ ਦੂਸ਼ਿਤ ਹਨ, ਅਜਿਹੇ ਪਾਣੀ ਨੂੰ ਲੰਬੇ ਸਮੇਂ ਤੱਕ ਪੀਣਾ ਸਿਹਤ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ, ਇਸ ਵਿਸ਼ੇਸ਼ ਮੁਹਿੰਮ ਤਹਿਤ ਪ੍ਰਵਾਨਿਤ ਗੁਣਵੱਤਾ ਵਾਲਾ ਸਾਫ ਪਾਣੀ ਪੀਣ ਅਤੇ ਸਕੂਲ ਅਤੇ ਆਂਗਣਵਾੜੀ ਕੇਂਦਰਾਂ ਵਿੱਚ 'ਮਿਡ-ਡੇਅ ਮੀਲ' ਪਕਾਉਣ ਲਈ; ਹੱਥ ਧੋਣ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਮਨਜ਼ੂਰ ਗੁਣਵੱਤਾ ਭਰਪੂਰ ਸਾਫ਼ ਪੀਣ ਵਾਲਾ ਪਾਣੀ ਉਪਲੱਬਧ ਕਰਵਾਇਆ ਜਾ ਰਿਹਾ ਹੈ।

C:\Users\dell\Desktop\image0021QJL.png

ਕੋਵਿਡ -19 ਮਹਾਮਾਰੀ ਦੀ ਰੋਕਥਾਮ ਲਈ ਸਾਫ਼ ਪਾਣੀ ਨਾਲ ਵਾਰ-ਵਾਰ ਹੱਥ ਧੋਣ ਦੀ ਜ਼ਰੂਰਤ ਨੂੰ ਧਿਆਨ ਵਿੱਚ ਰੱਖਦਿਆਂ, ਰਾਸ਼ਟਰੀ ਜਲ ਜੀਵਨ ਮਿਸ਼ਨ ਸਾਰੇ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਸੁਰੱਖਿਅਤ ਟੂਟੀ ਵਾਲਾ ਪਾਣੀ ਦੀ ਸਪਲਾਈ 'ਤੇ ਜ਼ੋਰ ਦੇ ਰਿਹਾ ਹੈ, ਤਾਂ ਜੋ ਬੱਚਿਆਂ ਦੇ ਹਿੱਤ, ਅਧਿਆਪਕਾਂ, ਕਰਮਚਾਰੀਆਂ ਅਤੇ ਇਨ੍ਹਾਂ ਸੰਸਥਾਵਾਂ ਦੇ ਸਾਰੇ ਦੇਖਭਾਲ ਕਰਨ ਵਾਲਿਆਂ ਦਾ ਧਿਆਨ ਰੱਖਿਆ ਜਾ ਸਕੇ।

C:\Users\dell\Desktop\image003VMXK.png

15 ਅਗਸਤ 2019 ਨੂੰ 'ਜਲ ਜੀਵਨ ਮਿਸ਼ਨ' ਦੇ ਐਲਾਨ ਸਮੇਂ ਦੇਸ਼ ਦੇ ਕੁੱਲ 18.98 ਕਰੋੜ ਪੇਂਡੂ ਘਰਾਂ ਵਿਚੋਂ ਸਿਰਫ 3.23 ਕਰੋੜ (17%) ਪੀਣ ਵਾਲੇ ਪਾਣੀ ਲਈ ਟੂਟੀ ਕੁਨੈਕਸ਼ਨ ਸੀ। ਜਦਕਿ ਕੋਵਿਡ ਮਹਾਮਾਰੀ ਅਤੇ ਉਸਦੇ ਕਾਰਨ ਲੱਗੀ ਤਾਲਾਬੰਦੀ ਦੇ ਬਾਵਜੂਦ, 'ਜਲ ਜੀਵਨ ਮਿਸ਼ਨ'  ਤਹਿਤ ਪਿਛਲੇ 23 ਮਹੀਨਿਆਂ ਵਿੱਚ 4.57 ਕਰੋੜ ਟੂਟੀ ਕੁਨੈਕਸ਼ਨ ਮੁਹੱਈਆ ਕਰਵਾਏ ਹਨ। ਨਤੀਜੇ ਵਜੋਂ, ਅੱਜ ਦੇਸ਼ ਦੇ 7.80 ਕਰੋੜ  (41.14%)  ਪੇਂਡੂ ਪਰਿਵਾਰ ਟੂਟੀ ਤੋਂ ਪਾਣੀ ਲੈ ਰਹੇ ਹਨ। ਗੋਆ, ਤੇਲੰਗਾਨਾ, ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਪੁਡੂਚੇਰੀ ਆਪਣੇ ਸਾਰੇ ਪੇਂਡੂ ਘਰਾਂ (100%) ਨੂੰ ਟੂਟੀ ਦਾ ਪਾਣੀ ਮੁਹੱਈਆ ਕਰਵਾ ਕੇ 'ਹਰ ਘਰ ਜਲ' ਬਣ ਗਏ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ 'ਸਬਕਾ ਸਾਥ, ਸਬ ਵਿਕਾਸ, ਸਬਕਾ ਵਿਸ਼ਵਾਸ' ਦੇ ਦਰਸ਼ਨ ਦੇ ਅਨੁਕੂਲ, 'ਜਲ ਜੀਵਨ ਮਿਸ਼ਨ' ਦਾ ਸਿਧਾਂਤ ਇਹ ਹੈ ਕਿ 'ਕੋਈ ਵੀ ਪਿੱਛੇ ਬਾਕੀ ਨਹੀਂ ਰਹਿਣਾ ਚਾਹੀਦਾ' ਅਤੇ ਹਰ ਪਿੰਡ ਵਿੱਚ ਹਰ ਪਰਿਵਾਰ ਨੂੰ ਟੂਟੀ ਦੇ ਪਾਣੀ ਦੇ ਕੁਨੈਕਸ਼ਨ ਉਪਲਬਧ ਕਰਵਾਏ ਜਾਣੇ ਚਾਹੀਦੇ ਹਨ। ਇਸਦੇ ਨਤੀਜੇ ਵਜੋਂ, ਅੱਜ ਦੇਸ਼ ਦੇ 74 ਜ਼ਿਲ੍ਹਿਆਂ ਅਤੇ ਲਗਭਗ 1.05 ਲੱਖ ਪਿੰਡਾਂ ਵਿੱਚ ਹਰੇਕ ਪੇਂਡੂ ਘਰਾਂ ਵਿੱਚ ਟੂਟੀ ਦਾ ਪਾਣੀ ਉਪਲੱਬਧ ਹੈ ਅਤੇ ਉਹ ‘ਹਰ ਘਰ ਜਲ’ ਬਣ ਗਏ ਹਨ। ਜਲ ਜੀਵਨ ਮਿਸ਼ਨ ਨੂੰ ਲਾਗੂ ਕਰਨ ਦੀ ਸਥਿਤੀ ਜੇਜੇਐੱਮ ਡੈਸ਼ਬੋਰਡ : https://ejalshakti.gov.in/jjmreport/School/JJMSchool_India.aspx  'ਤੇ ਉਪਲਬਧ ਹੈ। 

ਪਾਣੀ ਦੀ ਗੁਣਵੱਤਾ ਪ੍ਰਬੰਧਨ ਸੂਚਨਾ ਪ੍ਰਣਾਲੀ ਹਰੇਕ ਵਿਅਕਤੀ ਨੂੰ ਪੀਣ ਵਾਲੇ ਪਾਣੀ ਦੀ ਗੁਣਵੱਤਾ ਬਾਰੇ ਜਾਣਨ ਲਈ ਤਿਆਰ ਕੀਤੀ ਗਈ ਹੈ,  ਜੇਕਰ ਇਸ ਦੇ ਤਹਿਤ ਕੋਈ ਦੂਸ਼ਿਤ ਪਾਣੀ ਪਾਇਆ ਜਾਂਦਾ ਹੈ ਤਾਂ ਸਬੰਧਤ ਅਥਾਰਟੀ ਨੂੰ ਇੱਕ ਆਟੋਮੈਟਿਕ ਚਿਤਾਵਨੀ ਭੇਜ ਦਿੱਤੀ ਜਾਂਦੀ ਹੈ। ਇਹ ਪੋਰਟਲ https://neer.icmr.org.in/website/main.php  ਵੈਬਲਿੰਕ 'ਤੇ ਉਪਲੱਬਧ ਹੈ। 

ਬਹੁਤ ਸਾਰੀਆਂ ਵਿਕਾਸ ਏਜੰਸੀਆਂ ਜਿਵੇਂ ਕਿ ਯੂਐੱਨਓਪੀਐਸ, ਯੂਨੀਸੈਫ ਅਤੇ ਡਬਲਿਊਐੱਚਓ ਆਦਿ ਜਲ ਜੀਵਨ ਮਿਸ਼ਨ, ਪਾਣੀ ਦੀ ਸੰਭਾਲ ਅਤੇ ਨਿਯਮਤ ਹੱਥ ਧੋਣਾ ਆਦਿ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਵਾਸ਼ ਦਖਲਅੰਦਾਜ਼ੀ ਰਾਹੀਂ ਸਕੂਲਾਂ ਵਿੱਚ ਇਸ ਦਿਸ਼ਾ ਵਿੱਚ ਸਹਿਯੋਗ ਕਰ ਰਹੀਆਂ ਹਨ।

C:\Users\dell\Desktop\image004YJD8.jpg

'ਜਲ ਜੀਵਨ ਮਿਸ਼ਨ' ਤਹਿਤ ਸਥਾਪਤ ਕੀਤੀਆਂ ਜਾਣ ਵਾਲੀਆਂ ਜਲ ਸਪਲਾਈ ਸਹੂਲਤਾਂ ਗ੍ਰਾਮ ਪੰਚਾਇਤ ਅਤੇ / ਜਾਂ ਇਸ ਦੀ ਉਪ ਕਮੇਟੀ ਭਾਵ ਪਿੰਡ ਜਲ ਅਤੇ ਸੈਨੀਟੇਸ਼ਨ ਕਮੇਟੀ ਜਾਂ ਪਾਣੀ ਸੰਮਤੀ ਵਲੋਂ ਸੰਚਾਲਤ ਕੀਤਾ ਜਾਂਦਾ ਹੈ।

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਵਲੋਂ 15 ਅਗਸਤ, 2019 ਨੂੰ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਐਲਾਨੇ ਗਏ 'ਜਲ ਜੀਵਨ ਮਿਸ਼ਨ' ਨੂੰ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ, ਜਿਸ ਦੇ ਉਦੇਸ਼ ਤਹਿਤ 2024 ਤੱਕ ਦੇਸ਼ ਦੇ ਹਰ ਪੇਂਡੂ ਘਰ ਨੂੰ ਟੂਟੀ ਕੁਨੈਕਸ਼ਨਾਂ ਰਾਹੀਂ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਪੰਜ ਸਾਲਾ ਮਿਸ਼ਨ ਲਈ 3.60 ਲੱਖ ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ।

 ***************

ਏ ਐਸ(Release ID: 1738898) Visitor Counter : 239