ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰਾਲੇ ਨੇ 16 ਰਾਜਾਂ ਤੋਂ ਕਮਿਉਨਿਟੀ ਰੇਡੀਓ ਸਟੇਸ਼ਨਾਂ ਨਾਲ ਸੰਚਾਰ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਕੀਤਾ


ਕਮਿਉਨਿਟੀ ਰੇਡੀਓ ਸਟੇਸ਼ਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਕੋਵਿਡ ਟੀਕਾਕਰਣ 'ਤੇ ਨਵੀਨਤਾਕਾਰੀ ਪ੍ਰੋਗਰਾਮਾਂ ਦਾ ਨਿਰਮਾਣ ਕਰਨ ਅਤੇ ਕੋਵਿਡ ਸੁਰੱਖਿਅਤ ਵਿਵਹਾਰ' ਤੇ ਇੱਕ ਜਨ ਅੰਦੋਲਨ (ਪਬਲਿਕ ਮੂਵਮੈਂਟ) ਸਿਰਜਣ

Posted On: 25 JUL 2021 1:02PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਯੂਨੀਸੈਫ ਨਾਲ ਭਾਈਵਾਲੀ ਵਿੱਚ 16 ਰਾਜਾਂ ਤੋਂ ਕਮਿਉਨਿਟੀ ਰੇਡੀਓ ਸਟੇਸ਼ਨਾਂ ਦੇ ਪ੍ਰਤੀਨਿਧੀਆਂ ਲਈ ਇੱਕ ਸੰਚਾਰ ਜਾਗਰੂਕਤਾ ਵਰਕਸ਼ਾਪ ਦੀ ਮੇਜ਼ਬਾਨੀ ਕੀਤੀ। ਥੀਮੈਟਿਕ ਸੈਸ਼ਨ ਨੇ ਕੋਵਿਡ ਅਨੁਕੂਲ ਵਿਵਹਾਰ (ਸੀਏਬੀ) ਬਾਰੇ ਸਾਰਥਕ ਜਾਗਰੂਕਤਾ ਮੁਹਿੰਮਾਂ ਬਣਾਉਣ ਦੀ ਜ਼ਰੂਰਤ ਤੇ ਚਾਨਣਾ ਪਾਇਆ ਅਤੇ ਕੋਵਿਡ ਟੀਕਿਆਂ ਅਤੇ ਟੀਕਾਕਰਣ ਦੇ ਆਲੇ ਦੁਆਲੇ ਝੂਠੀਆਂ ਧਾਰਨਾਵਾਂ ਦਾ, ਖ਼ਾਸਕਰ ਦੇਸ਼ ਦੇ ਦੂਰ ਦੁਰਾਡੇ ਅਤੇ ਮੁਸ਼ਕਿਲ ਇਲਾਕਿਆਂ ਵਿੱਚ ਵਸਣ ਵਾਲੇ ਭਾਈਚਾਰਿਆਂ ਵਿੱਚ ਭੰਡਾਫੋੜ ਕਰਨ ਤੇ ਜ਼ੋਰ ਦਿੱਤਾ। 

ਸੈਸ਼ਨ ਨੂੰ ਕੇਂਦਰੀ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ੍ਰੀ ਲਵ ਅਗਰਵਾਲ ਨੇ ਸੰਬੋਧਨ ਕੀਤਾ। ਸੰਯੁਕਤ ਸਕੱਤਰ ਨੇ ਆਪਣੀ ਉਦਘਾਟਨੀ ਟਿੱਪਣੀ ਵਿੱਚ ਕਮਿਉਨਿਟੀ ਰੇਡੀਓ ਸਟੇਸ਼ਨਾਂ (ਸੀਆਰਸ) ਦੇ ਵਿਸ਼ਵ ਦੀ ਸਭ ਤੋਂ ਵੱਡੀ  ਟੀਕਾਕਰਣ ਮੁਹਿੰਮ ਵਿੱਚ ਸਮਰਥਨ ਵਿੱਚ ਯੋਗਦਾਨ ਨੂੰ ਸਵੀਕਾਰ ਕੀਤਾ ਅਤੇ ਨੋਟ ਕੀਤਾ ਕਿ ਸੀਆਰਐਸ ਵੱਲੋਂ ਆਪਣੇ ਸਮਝਦਾਰ ਸਰੋਤਿਆਂ ਲਈ ਟੀਕਾਕਰਣ 'ਤੇ ਜਾਣਕਾਰੀ ਦੇਣ ਵਾਲੇ ਪ੍ਰੋਗਰਾਮਾਂ ਨੂੰ ਪ੍ਰਸਾਰਿਤ ਕਰਨ ਦੇ ਨਿਰੰਤਰ ਯਤਨਾਂ ਦੀ ਝਲਕ ਬਾਲਗਾਂ ਲਈ ਚਲ ਰਹੀ ਟੀਕਾਕਰਣ ਮੁਹਿੰਮ ਵਿੱਚ ਕਮਿਉਨਿਟੀ ਦੀ ਭਾਗੀਦਾਰੀ ਤੋਂ ਮਿਲਦੀ ਹੈ।   

ਖੇਤਰੀ ਭਾਸ਼ਾ ਵਿੱਚ ਸੀਆਰਐਸ ਪ੍ਰੋਗਰਾਮਾਂ ਦਾ ਉਦੇਸ਼ ਕਮਿਉਨਿਟੀਆਂ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਮਹੱਤਤਾ ਬਾਰੇ ਸਿਖਿਅਤ ਕਰਨਾ, ਟੀਕਿਆਂ ਨਾਲ ਜੁੜੀਆਂ ਝੂਠੀਆਂ ਧਾਰਨਾਵਾਂ ਅਤੇ ਗਲਤ ਜਾਣਕਾਰੀ ਨੂੰ ਦੂਰ ਕਰਨਾ ਅਤੇ ਟੀਕਾਕਰਣ ਦੀ ਪ੍ਰਗਤੀ ਤੇ ਜਾਗਰੂਕਤਾ ਪੈਦਾ ਕਰਨ ਦੇ ਸਿੱਟੇ ਵਜੋਂ ਭਾਰਤ ਦੇ ਕਈ ਕਬਾਇਲੀ ਜ਼ਿਲ੍ਹਿਆਂ ਵਿੱਚ ਟੀਕਾਕਰਣ ਕੀਤਾ ਜਾ ਰਿਹਾ ਹੈ। 

ਕਮਿਉਨਿਟੀ ਰੇਡੀਓ ਸਟੇਸ਼ਨਾਂ ਨੂੰ ਕਮਿਉਨਿਟੀ ਦੀ ਅਗਵਾਈ ਵਾਲੀਆਂ ਪੋਜਿਟਿਵ ਪਹਿਲਕਦਮੀਆਂ ਅਤੇ ਰੋਲ ਮਾਡਲਾਂ ਨੂੰ ਉਜਾਗਰ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਉਹ ਭਾਈਚਾਰਿਆਂ ਵਿਚ ਟੀਕੇ ਦਾ ਭਰੋਸਾ ਮਜ਼ਬੂਤ ਕਰਨ ਜਿਸ ਨੂੰ ਉਹ ਆਪ ਵੀ ਪੂਰਾ ਕਰਦੇ ਹਨ। ਕੋਵਿਡ ਨਾਲ ਜੁੜੇ ਮਾਨਸਿਕ ਸਿਹਤ ਦੇ ਮੁੱਦੇ 'ਤੇ ਵੀ ਧਿਆਨ ਕੇਂਦਰਤ ਕੀਤਾ ਗਿਆ ਹੈ। ਰਾਜ ਅਤੇ ਰਾਸ਼ਟਰੀ ਪੱਧਰ ਦੇ ਵਿਸ਼ਾ ਮਾਹਰਾਂ ਦੀ ਸ਼ਮੂਲੀਅਤ ਨਾਲ ਜਾਣਕਾਰੀ ਦੇਣ ਵਾਲੇ ਪ੍ਰੋਗਰਾਮਾਂ ਰਾਹੀਂ ਕਮਿਉਨਿਟੀਆਂ ਵਿਚ ਮਾਨਸਿਕ ਸਿਹਤ ਦੇ ਮੁੱਦਿਆਂ ਨੂੰ ਹੱਲ ਕਰਨ ਦੀ ਸਮੂਹਕ ਜ਼ਿੰਮੇਵਾਰੀ ਉੱਤੇ ਜ਼ੋਰ ਦਿੱਤਾ ਗਿਆ।

ਸੀਆਰਐਸ ਨੂੰ ਸਰੋਤਿਆਂ ਨੂੰ ਕੋਵਿਡ ਅਨੁਕੂਲ ਵਿਵਹਾਰ ਦੀ ਸਖਤੀ ਨਾਲ ਪਾਲਣਾ  ਕਰਨ ਦੀ ਜ਼ਰੂਰਤ ਬਾਰੇ ਲਗਾਤਾਰ ਯਾਦ ਕਰਾਉਣ ਲਈ ਕਿਹਾ ਗਿਆ ਕਿਉਂਕਿ ਦੂਜੀ ਲਹਿਰ ਅਜੇ ਵੀ ਖਤਮ ਨਹੀਂ ਹੋਈ ਹੈ:  ਜਿਵੇਂ ਹੀ ਸਮਾਜ ਸਿਹਤ ਸਲਾਹਕਾਰੀ ਨੂੰ ਨਜ਼ਰ ਅੰਦਾਜ਼ ਕਰਦਾ ਹੈ ਅਤੇ ਕੋਵਿਡ ਸੁਰੱਖਿਆ ਪ੍ਰੋਟੋਕੋਲ ਦੇ ਮੁਕਾਬਲੇ ਆਪਣੀ ਸੁੱਖੀਆਂ ਨੂੰ ਘਟਾਉਂਦਾ ਹੈ, ਵਾਇਰਸ ਵਾਪਸ ਆ ਸਕਦਾ ਹੈ। ਸੀਆਰਐਸ ਦੇ ਭਾਗੀਦਾਰਾਂ ਨੂੰ ਨਵੀਨਤਾਕਾਰੀ ਪ੍ਰੋਗਰਾਮਾਂ ਨੂੰ ਤਿਆਰ ਕਰਨ ਅਤੇ ਕਮਿਉਨਿਟੀ ਰੋਲ-ਮਾਡਲਾਂ ਨੂੰ ਫ਼ੀਚਰ ਕਰਕੇ ਅਤੇ ਮਾਨਤਾ ਦੇ ਕੇ ਇੱਕ ਜਨ ਅੰਦੋਲਨ (ਪਬਲਿਕ ਮੂਵਮੈਂਟ) ਸਿਰਜਣ ਲਈ ਉਤਸ਼ਾਹਤ ਕੀਤਾ ਗਿਆ ਸੀ। 

ਭਾਗੀਦਾਰਾਂ ਨੇ ਸਰੋਤਿਆਂ ਨਾਲ ਗੱਲਬਾਤ ਕਰਨ ਦੌਰਾਨ ਆਪਣੇ ਤਜ਼ਰਬੇ ਸਾਂਝੇ ਕੀਤੇ ਕਿ ਉਨ੍ਹਾਂ ਨੇ ਆਪਣੇ ਖਦਸ਼ਿਆਂ, ਕੋਵਿਡ ਟੀਕਿਆਂ ਬਾਰੇ ਚਿੰਤਾਵਾਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੂੰ ਟੀਕਾ ਲਗਵਾਉਣ ਲਈ ਪ੍ਰੇਰਿਆ ਗਿਆ। ਕੇਂਦਰੀ ਸਿਹਤ ਮੰਤਰਾਲੇ ਦੀ ਸੰਯੁਕਤ ਸਕੱਤਰ ਨੇ ਉਨ੍ਹਾਂ ਦੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੱਤੇ ਅਤੇ ਖੇਤਰਾਂ ਵਿੱਚ ਪ੍ਰਮਾਣਿਕ ਜਾਣਕਾਰੀ ਦੇ ਅਧਾਰ ਨੂੰ ਵਧਾਉਣ ਲਈ ਉਨ੍ਹਾਂ ਦੇ ਨਿਰੰਤਰ ਸਮਰਥਨ ਦੀ ਸ਼ਲਾਘਾ ਕੀਤੀ।

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਆਈ ਐਂਡ ਬੀ ਮੰਤਰਾਲੇ, ਪੀਆਈਬੀ, ਡੀਡੀ,  ਏਆਈਆਰ ਅਤੇ ਯੂਨੀਸੈਫ ਦੇ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਇੰਟਰਐਕਟਿਵ ਸੈਸ਼ਨ ਵਿੱਚ ਸ਼ਿਰਕਤ ਕੀਤੀ। 

----- 

ਐਮ.ਵੀ.


(Release ID: 1738896) Visitor Counter : 186