ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਜਲ ਸੁਰੱਖਿਆ, ਈਕੋਲੌਜੀ ਅਤੇ ਵਾਤਾਵਰਣ ਦੀ ਸੁਰੱਖਿਆ ‘ਤੇ ਜ਼ੋਰ ਦਿੱਤਾ

Posted On: 24 JUL 2021 9:36PM by PIB Chandigarh

ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਜਲ ਸੁਰੱਖਿਆ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਜਲ ਨੂ ਬਚਾਉਣਾ ਹੈ ਅਤੇ ਇਸ ਦੇ ਨਾਲ ਹੀ ਉਪਲਬਧ ਜਲ ਸੰਸਾਧਨਾਂ ਦੇ ਪ੍ਰਦੂਸ਼ਣ ਨੂੰ ਵੀ ਰੋਕਣਾ ਹੈ। ਇੰਡੀਅਨ ਪਲੰਬਿੰਗ ਐਸੋਸੀਏਸ਼ਨ ਦੇ ਮੈਂਬਰਾਂ ਦੇ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਕਿਹਾ ਕਿ ਈਕੋਲੌਜੀ ਅਤੇ ਵਾਤਾਵਰਣ ਦੀ ਸੁਰੱਖਿਆ ਸਾਡੀ ਪ੍ਰਮੁੱਖ ਜ਼ਿੰਮੇਦਾਰੀ ਹੈ। ਮੰਤਰੀ ਨੇ ਅੱਗੇ ਕਿਹਾ ਕਿ ਨਾਗਰਿਕਾਂ ਦੇ ਵਿੱਚ ਜਲ ਦੇ ਉਚਿਤ ਅਤੇ ਸਾਵਧਾਨੀਪੂਰਬਕ ਉਪਯੋਗ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ।

ਜਲਜਮਾਵ (ਪਾਣੀ ਦੀ ਨਿਕਾਸੀ) ਦੀ ਸਮੱਸਿਆ ‘ਤੇ ਸ਼੍ਰੀ ਗਡਕਰੀ ਨੇ ਕਿਹਾ ਕਿ ਸਮੇਂ-ਸਮੇਂ ‘ਤੇ ਨਿਰੀਖਣ ਦੇ ਜ਼ਰੀਏ ਜਲ ਨਿਕਾਸੀ ਦੀ ਵਿਵਸਥਾ ਅਤੇ ਰੱਖ-ਰਖਾਅ ਕਾਰਜ ਮੌਨਸੂਨ ਮਿਆਦ ਦੇ ਪਹਿਲਾਂ ਤੋਂ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਇਹ ਸੁਨਿਸ਼ਚਿਤ ਹੋ ਸਕੇ ਕਿ ਸਾਰੀਆਂ ਵਿਵਸਥਾਵਾਂ ਕੰਮ ਕਰ ਰਹੀਆਂ ਹਨ। ਮੰਤਰੀ ਨੇ ਕਿਹਾ ਕਿ ਗਿਆਨ ਦਾ ਧਨ ਵਿੱਚ ਤੇ ਕਚਰੇ ਨੂੰ ਧਨ ਵਿੱਚ ਬਦਲਣ ਦੇ ਲਈ ਨਵਾਚਾਰ, ਉੱਦਮਤਾ, ਵਿਗਿਆਨ, ਟੈਕਨੋਲੋਜੀ, ਕੌਸ਼ਲ ਅਤੇ ਸਫਲ ਅਭਿਆਸ ਬਹੁਤ ਮਹੱਤਪੂਰਨ ਹੈ।

ਪੂਰੇ ਪ੍ਰੋਗਰਾਮ ਦਾ ਲਿੰਕ :-

 

https://youtu.be/4psAMGJ9PcA

***

ਐੱਮਜੇਪੀਐੱਸ



(Release ID: 1738890) Visitor Counter : 101


Read this release in: English , Urdu , Hindi