ਸੱਭਿਆਚਾਰ ਮੰਤਰਾਲਾ

ਸਭਿਆਚਾਰ ਮੰਤਰਾਲਾ ਨੇ ਅੰਤਰਰਾਸ਼ਟਰੀ ਬੋਧੀ ਕੰਫੈਡਰੇਸ਼ਨ ਨਾਲ ਸਾਂਝੇਦਾਰੀ ਵਿੱਚ ਆਸ਼ਾੜ ਪੂਰਣਿਮਾ ਧਮ ਚੱਕਰ 2021, ਦਿਨ ਭਰ ਚਲੇ ਸਮਾਰੋਹਾਂ ਰਾਹੀਂ ਮਨਾਇਆ


ਰਾਸ਼ਟਰਪਤੀ, ਪ੍ਰਧਾਨ ਮੰਤਰੀ ਨੇ ਬੁੱਧ ਦੀਆਂ ਸਿੱਖਿਆਵਾਂ ਨੂੰ ਮੁੜ ਯਾਦ ਕੀਤਾ

Posted On: 24 JUL 2021 7:55PM by PIB Chandigarh

ਭਾਰਤ ਨੇ ਅੱਜ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨਾਲ ਭਾਰਤੀਆਂ ਅਤੇ ਵਿਸ਼ਵਵਿਆਪੀ ਬੋਧੀ ਭਾਈਚਾਰੇ ਨੂੰ ਆਸ਼ਾੜ ਪੂਰਣਿਮਾ ਅਤੇ ਗੁਰੂ ਪੂਰਣਿਮਾ ਦੀਆਂ ਵਧਾਈਆਂ ਦਿੰਦੇ ਹੋਏ ਆਪਣੀ ਬੋਧ  ਵਿਰਾਸਤ ਨੂੰ ਮਨਾਇਆ।

ਇਹ ਦਿਨ ਸੰਘਾ ਦੀ ਸਥਾਪਨਾ ਦਾ ਦਿਨਆਸ਼ਾੜ ਮਹੀਨੇ ਦੇ ਪੂਰੇ ਚੰਦ੍ਰਮੇ ਅਰਥਾਤ ਪੂਰਨਮਾਸ਼ੀ ਵਾਲੇ ਦਿਨਭਾਰਤ ਦੇ ਵਾਰਾਨਸੀ ਨੇੜੇਮੌਜੂਦਾ ਸਾਰਨਾਥ ਦਿਹਾੜੇ ਵਿੱਚਸਿਪਟਾਨਾ ਦੇ 'ਡੀਅਰ  ਪਾਰਕਵਿਖੇ ਭਾਰਤੀ ਸਨ - ਕੈਲੰਡਰ ਵਿਚਸੰਘ ਦੀ ਸਥਾਪਨਾ ਦਾ ਦਿਨ ਹੈ। ਇਹ ਪ੍ਰਸਿੱਧ ਰੂਪ ਵਿਚ ਧਰਮ ਦੇ ਪਹੀਏ ਦੇ ਪਹਿਲੇ ਪਰਿਵਰਤਨ ਦੇ ਦਿਨ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਬੁੱਧ ਪੂਰਣਿਮਾ ਤੋਂ ਬਾਅਦਬੋਧੀਆਂ ਲਈ ਸਭ ਤੋਂ ਮਹੱਤਵਪੂਰਣ-ਪਵਿੱਤਰ ਦਿਹਾੜਾ ਹੈ। 

ਸਭਿਆਚਾਰ ਮੰਤਰਾਲੇ ਵੱਲੋਂ ਅੰਤਰਰਾਸ਼ਟਰੀ ਬੁੱਧ ਬੋਧ ਕੰਫ਼ੇਡਰੇਸ਼ਨ ਨਾਲ ਮਿਲ ਕੇ ਆਯੋਜਤ ਕੀਤੇ ਗਏ ਆਸ਼ਾੜ ਪੂਰਣਿਮਾ -ਧਮ ਚੱਕਰ ਦਿਵਸ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਕਿਹਾ, “ਬੁੱਧ ਧਰਮ ਰਸਮੀ ਤੌਰ ਤੇ ਨਿਰਧਾਰਤ ਲਗਭਗ 550 ਮਿਲੀਅਨ ਪੈਰੋਕਾਰਾਂ ਤੋਂ ਕਿਤੇ ਵੱਧ ਹੈ। ਦੂਸਰੇ ਧਰਮਾਂ ਨਾਲ ਸਬੰਧਤ ਲੋਕ ਅਤੇ ਇੱਥੋ ਤੱਕ ਕਿ ਸ਼ੰਕਾਵਾਦੀ ਅਤੇ ਨਾਸਤਿਕ ਵੀ ਬੁੱਧ ਦੀਆਂ ਸਿੱਖਿਆਵਾਂ ਪ੍ਰਤੀ ਆਪਣੇ ਆਪ ਨੂੰ ਆਕਰਸ਼ਤ ਮਹਿਸੂਸ ਕਰਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਵਿਸ਼ਵਵਿਆਪੀ ਚਿੰਤਾ ਦੇ ਮੁੱਦਿਆਂ ਨੂੰ ਹੱਲ ਕਰਨ ਵਿੱਚ ਬੋਧੀ ਕਦਰਾਂ ਕੀਮਤਾਂ ਅਤੇ ਸਿਧਾਂਤਾਂ ਦੀ ਵਰਤੋਂ ਵਿਸ਼ਵ ਨੂੰ ਚੰਗਾ ਕਰਨ ਅਤੇ ਇਸ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਵਿੱਚ ਸਹਾਇਤਾ ਕਰੇਗੀ।

ਇਸ ਸ਼ੁਭ ਦਿਹਾੜੇ ਮੌਕੇ ਆਪਣੇ ਵਰਚੁਅਲ ਭਾਸ਼ਣ ਵਿੱਚਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਗਵਾਨ ਬੁੱਧ ਦੀਆਂ ਸਿਖਿਆਵਾਂ ਦੀ ਸਾਰਥਕਤਾ ਉੱਤੇ ਜ਼ੋਰ ਦਿੱਤਾ ਕਿਉਂਕਿ ਮਨੁੱਖਤਾ ਨੇ ਆਪਣੇ ਸਾਹਮਣੇ ਦਰਪੇਸ਼ ਸਭ ਤੋਂ ਵੱਡੀ ਚੁਣੌਤੀ ਵਜੋਂ ਕੋਵਿਡ ਮਹਾਮਾਰੀ ਦਾ ਸਾਹਮਣਾ ਕੀਤਾ। ਸਾਰਿਆਂ ਨੂੰ  ਧਮ ਚੱਕਰ ਦਿਵਸ ਅਤੇ ਆਸ਼ਾੜ ਪੂਰਣਿਮਾ ਦੀ ਸ਼ੁਭਕਾਮਨਾ ਦਿੰਦਿਆਂਉਨ੍ਹਾਂ ਯਾਦ ਦਿਵਾਇਆ ਕਿ ਅੱਜ ਅਸੀਂ ਗੁਰੂ ਪੂਰਣਿਮਾ ਵੀ ਮਨਾਉਂਦੇ ਹਾਂ ਅਤੇ ਇਸ ਦਿਨ ਭਗਵਾਨ ਬੁੱਧ ਨੇ ਗਿਆਨ ਪ੍ਰਾਪਤੀ ਤੋਂ ਬਾਅਦ ਆਪਣਾ ਪਹਿਲਾ ਗਿਆਨ ਵਿਸ਼ਵ ਨੂੰ ਦਿੱਤਾ, "ਇਹ ਸੁਭਾਵਕ ਹੈ ਕਿ ਗਿਆਨ ਦਾ ਸਮਾਨਾਰਥੀ ਬਣ ਜਾਂਦਾ ਹੈ ਅਤੇ ਸੰਸਾਰ ਦੀ ਭਲਾਈ ਹੁੰਦੀ ਹੈ ਜਦੋਂ ਬੁੱਧ ਖੁਦ ਪ੍ਰਚਾਰਕ ਹੈ। ” ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਬੁੱਧ ਬੋਲਦਾ ਹੈਤਾਂ ਸ਼ਬਦ ਕੇਵਲ ਕਹੇ ਜਾਂਦੇ ਹਨਪਰ ਇਹ ਧਮ ਹਨ ਅਤੇ ਬੁੱਧ ਦੇ ਸਿਧਾਂਤ ਦੇਸ਼ ਨੂੰ ਜੋੜਦੇ ਹਨਮਨੁੱਖਤਾ ਨੂੰ ਮਜ਼ਬੂਤ ਕਰਦੇ ਹਨ। ਉਨ੍ਹਾਂ ਕਿਹਾ ਕਿ "ਅੱਜਵਿਸ਼ਵ ਦੀਆਂ ਕੌਮਾਂ ਵੀ ਮਹਾਮਾਰੀ ਦੇ ਸਮੇਂ ਇੱਕ ਦੂਜੇ ਦਾ ਹੱਥ ਫੜ ਰਹੀਆਂ ਹਨ ਅਤੇ ਇੱਕ ਦੂਜੇ ਦੀ ਸਹਾਇਤਾ ਕਰ ਰਹੀਆਂ ਹਨਜਿਵੇਂ ਕਿ ਬੁੱਧ ਵੱਲੋਂ ਦਰਸਾਈ ਮਨੁੱਖਤਾ ਦੀ ਸੇਵਾ ਦਾ ਰਸਤਾ ਹੈ। "

ਪ੍ਰਧਾਨਮੰਤਰੀ ਨੇ ਵੀ ਆਈਬੀਸੀ ਅਤੇ ਇਸਦੇ ਗਲੋਬਲ ਮੈਂਬਰਾਂ ਅਤੇ ਭਾਈਵਾਲਾਂ ਦੀ ਕੇਅਰ ਵਿਦ ਪਰੇਅਰ ਪਹਿਲਕਦਮੀ ਅਧੀਨ ਉਪਕਰਣ ਅਤੇ ਸਮਗ੍ਰੀ ਨਾਲ  ਮਹੱਤਵਪੂਰਨ ਕੋਵਿਡ ਸਹਾਇਤਾ ਲਈ ਸ਼ਲਾਘਾ ਕੀਤੀ। 

ਇਸ ਤੋਂ ਪਹਿਲਾਂ ਸਵੇਰੇ ਰਾਸ਼ਟਰਪਤੀ ਭਵਨ ਦੇ ਲਾਅਨਜ਼ ਵਿਖੇ ਰਾਸ਼ਟਰਪਤੀ ਵੱਲੋਂ ਬੋਧੀ ਦਰੱਖਤ ਲਗਾਉਣ ਦਾ ਸਮਾਰੋਹ ਮਨਾਇਆ ਗਿਆ। ਕੇਂਦਰੀ ਸਭਿਆਚਾਰਸੈਰ-ਸਪਾਟਾ ਅਤੇ ਡੋਨਰ ਮੰਤਰੀਸ਼੍ਰੀ ਜੀ. ਕਿਸ਼ਨ ਰੈਡੀ ਨੇ ਸਭਿਆਚਾਰ ਰਾਜ ਮੰਤਰੀ ਸ਼੍ਰੀ ਅਰਜੁਨ ਰਾਮ ਮੇਘਵਾਲ ਅਤੇ ਸ੍ਰੀਮਤੀ ਮੀਨਾਕਸ਼ੀ ਲੇਖੀ ਦੀ ਹਾਜ਼ਰੀ ਵਿੱਚਬੋਧ ਗਯਾ ਤੋਂ ਵਿਸ਼ੇਸ਼ ਤੌਰ 'ਤੇ ਲਿਆਂਦਾ ਗਿਆ ਪਵਿੱਤਰ ਬੋਧੀ ਦਰੱਖਤ ਦਾ  ਪਵਿੱਤਰ ਬੂਟਾ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੂੰ ਇਕ ਪ੍ਰਮੁੱਖ ਸਥਾਨ 'ਤੇ ਪਲਾਂਟਿੰਗ ਲਈ ਸੋਂਪਿਆ। ਉਨ੍ਹਾਂ ਰਾਸ਼ਟਰਪਤੀ ਨੂੰ ਭਗਵਾਨ ਬੁੱਧ ਦਾ ਇੱਕ ਯਾਦਗਾਰੀ ਚਿੰਨ੍ਹ ਵੀ ਭੇਟ ਕੀਤਾ।

ਬਾਅਦ ਵਿਚਆਪਣੇ ਵੀਡੀਓ ਸੰਬੋਧਨ ਵਿਚ ਸ਼੍ਰੀ ਕਿਸ਼ਨ ਰੈੱਡੀ ਨੇ ਇਸ ਗੱਲ ਤੇ ਚਾਨਣਾ ਪਾਇਆ ਕਿ ਜਿਵੇਂ ਭਾਰਤ ਆਪਣੀ ਆਜ਼ਾਦੀ ਦਾ 75 ਵਾਂ ਸਾਲ ਮਨਾ ਰਿਹਾ ਹੈ ਅਤੇ ਅਸੀਂ ਅਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂਬੁੱਧ ਅਤੇ ਬੋਧੀ ਵਿਰਾਸਤ ਦਾ ਯੋਗਦਾਨ ਇਨ੍ਹਾਂ ਜਸ਼ਨਾਂ ਦਾ ਇਕ ਮਹੱਤਵਪੂਰਣ ਹਿੱਸਾ ਬਣੇਗਾ। 

ਉਨ੍ਹਾਂ ਇਹ ਵੀ ਦੁਹਰਾਇਆ ਕਿ ਭਾਰਤ ਬੁੱਧ ਧਰਮ ਦਾ ਘਰ ਹੈ ਅਤੇ ਬਹੁਤ ਸਾਰੇ ਪ੍ਰਾਚੀਨ ਸਥਾਨਾਂ ਅਤੇ ਸਤੂਪਾਂ ਦਾ ਪੂਰੇ ਦੇਸ਼ ਵਿੱਚ ਪੁਨਰ ਵਿਕਾਸ ਕੀਤਾ ਜਾ ਰਿਹਾ ਹੈ ਤਾਂ ਜੋ ਵਿਸ਼ਵ ਭਰ ਦੇ ਸ਼ਰਧਾਲੂ ਇਨ੍ਹਾਂ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰ ਸਕਣ। ਅਸੀਂ ਬੋਧੀ ਭਾਈਚਾਰੇ ਨੂੰ ਆਪਣੀ ਵਿਰਾਸਤ ਨੂੰ ਬਰਕਰਾਰ ਰੱਖਣ ਲਈ ਅਤੇ ਬੁੱਧ ਦੀ ਅਨਾਦਿ ਸਿਆਣਪ ਨੂੰ ਸਾਰਿਆਂ ਨਾਲ ਸਾਂਝਾ ਕਰਨ ਲਈ ਸਮਰਥਨ ਕਰਦੇ ਹਾਂ। ਆਸ਼ਾੜ ਪੂਰਣਿਮਾ ਬੁੱਧ ਅਤੇ ਹਿੰਦੂਆਂ, ਦੋਵਾਂ ਲਈ ਇਕ ਪਵਿੱਤਰ ਦਿਨ ਹੈ। ਇਸ ਨੂੰ ਗੁਰੂ ਪੂਰਣਿਮਾ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਆਪਣੇ ਗੁਰੂਆਂ ਦਾ ਧੰਨਵਾਦ ਕਰਦੇ ਹਾਂ। ” 

ਵਿਅਤਨਾਮ ਦੇ ਪ੍ਰਧਾਨਮੰਤਰੀ ਦਾ ਸੰਦੇਸ਼ ਅੰਦਰੂਨੀ ਮਾਮਲਿਆਂ ਬਾਰੇ ਮੰਤਰੀ ਅਤੇ ਧਾਰਮਿਕ ਮਾਮਲਿਆਂ ਦੇ ਵਿਭਾਗ ਦੇ ਮੁਖੀ ਸ੍ਰੀ ਵੂ ਚਿਨ ਥਾਂਗ ਨੇ ਪੜ੍ਹਿਆ। ਭੂਟਾਨ ਦੇ ਪ੍ਰਧਾਨ ਮੰਤਰੀ ਡਾ. ਲੋਟੇ ਸ਼ੇਰਿੰਗ ਨੇ ਇੱਕ ਵੀਡੀਓ ਸੰਬੋਧਨ ਕੀਤਾ। ਸੰਘਾ ਦੇ ਸਰਬੋਤਮ ਮੁਖੀਆਂਉੱਘੇ ਆਗੂਆਂ ਅਤੇ ਕਈ ਦੇਸ਼ਾਂ ਦੇ ਵਿਦਵਾਨਾਂ ਤੋਂ ਵੀਡੀਓ ਸੰਦੇਸ਼ ਪ੍ਰਾਪਤ ਕੀਤੇ ਗਏ ਸਨ।

ਇਹ ਦਿਵਸ ਪੂਰੀ ਦੁਨੀਆ ਦੇ ਬੁੱਧ ਧਰਮ ਦੇ ਲੋਕਾਂ ਵੱਲੋਂ ਧਰਮ ਚੱਕਰ ਪਾਰ-ਵਤਨ ਜਾਂ "ਧਰਮ ਦੇ ਪਹੀਏ ਦੇ ਪਰਿਵਰਤਨ" ਵਜੋਂ ਮਨਾਇਆ ਜਾਂਦਾ ਹੈ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਮੁਲਾਗੰਧਕੁਤੀ ਵਿਹਾਰ ਮੰਦਰ ਸਾਰਨਾਥਮਹਾ ਬੋਧੀ ਮੰਦਰਬੋਧਗਯਾ (ਭਾਰਤ) ਤੋਂ ਕੀਤਾ ਗਿਆ ਸੀ ਅਤੇ ਮਾਇਆ ਦੇਵੀ ਮੰਦਰਲੁੰਬਿਨੀਨੇਪਾਲ ਤੋਂ ਸਮਾਰੋਹ ਦਾ ਜਾਪ ਕੀਤਾ ਗਿਆ ਸੀ। ਸਮੁੱਚੀ ਪ੍ਰਾਰਥਨਾ ਦਾ ਪ੍ਰੋਗਰਾਮ ਹਾਨੋਈ ਵਿੱਚ ਕੁਆਂ ਸੂ ਪਗੋਡਾ ਵਿਖੇ ਵਿਅਤਨਾਮ ਬੁੱਧ ਸੰਘਾ ਵੱਲੋਂ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਵੀਅਤਨਾਮ ਦੇ ਸਭ ਤੋਂ ਸੀਨੀਅਰ ਭਿਕਸ਼ੂਆਂ ਨੇ ਸ਼ਿਰਕਤ ਕੀਤੀ। 

ਨਵੇਂ ਦਿੱਲੀ ਦੇ ਬੁੱਧ ਜੈਅੰਤੀ ਪਾਰਕ  ਵਿਖੇ ਆਯੋਜਿਤ ਸਮਾਰੋਹ ਵਿਚਸਤਿਕਾਰਯੋਗ ਸੰਘਾਂ ਨੇ 1965 ਵਿਚ ਲਗਾਏ ਗਏ ਬੋਧੀ ਦਰੱਖਤ ਹੇਠ ਮੰਗਲਗਾਣ ਦਾ ਜਾਪ ਕੀਤਾ। ਸਭਿਆਚਾਰ ਰਾਜ ਮੰਤਰੀ ਸ੍ਰੀਮਤੀ ਮੀਨਾਕਸ਼ੀ ਲੇਖੀ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਸਾਰਿਆਂ ਨੂੰ ਯਾਦ ਦਿਵਾਇਆ ਕਿ ਬੁੱਧ ਦੀਆਂ ਸਿੱਖਿਆਵਾਂ ਅੱਜ ਵੀ ਤਣਾਅ ਅਤੇ ਹਿੰਸਾ ਨੂੰ ਦੂਰ ਕਰਨ ਲਈ ਵਧੇਰੇ ਤਰਕਸੰਗਤ ਹਨ । ਬੁੱਧ ਵੱਲੋਂ  ਦਰਸਾਏ ਗਏ ਸਾਰੇ ਪ੍ਰਤੱਖ ਜੀਵਾਂ ਨਾਲ ਸੱਚਰਹਿਮ ਅਤੇ ਸਹਿਮੌਜੂਦਗੀ ਦਾ ਰਾਹ ਅੱਗੇ ਵਧਣ ਦਾ ਇਕੋ ਇਕ ਰਸਤਾ ਹੈ। 

ਨਵੀਂ ਦਿੱਲੀ ਦੇ ਰਾਸ਼ਟਰੀ ਅਜਾਇਬ ਘਰ ਵਿੱਚ ਪਵਿੱਤਰ ਬੁੱਧ ਰੇਲਿਕਸ ਦੀ ਹਾਜ਼ਰੀ ਵਿੱਚ ਸੰਘਾ ਦੇ ਮੈਂਬਰਾਂ ਵੱਲੋਂ ਫੁੱਲ ਅਰਪਿਤ ਕੀਤੇ ਗਏ ਅਤੇ ਮੰਗਲਾਚਰਨ ਨਾਲ ਪੂਜਾ ਵੀ ਕੀਤੀ ਗਈ।  

ਬੁੱਧ ਦੇ ਸੰਪੂਰਨ ਅਤੇ ਧਰਮੀ ਉਪਦੇਸ਼ਾਂ ਤੋਂ ਪ੍ਰੇਰਿਤ ਕਈ ਦੇਸ਼ ਭਾਰਤ ਅਤੇ ਨੇਪਾਲ ਦੀ ਮਦਦ ਕਰਨ ਲਈ ਕੌਮਾਂਤਰੀ ਬੋਧ ਕੰਫ਼ੇਡਰੇਸ਼ਨ ਦੀ ਪਹਿਲਕਦਮੀ 'ਕੇਅਰ ਫੇਰ ਪਰੇਅਰ ਅਧੀਨ ਇਕਜੁੱਟ ਹੋਏ ਹਨ। ਆਈ ਬੀ ਸੀ ਕੋਵਿਡ ਏਡ ਦੀ ਇਕ ਛੋਟੀ ਫਿਲਮ, ਜਿਸ ਵਿਚ ਕਈ ਸੌ ਜਿੰਦਗੀਆਂ ਨੂੰ ਬਚਾਉਣ ਸੰਬੰਧੀ ਉਪਕਰਣਮਸ਼ੀਨਾਂਕਿੱਟਾਂ ਅਤੇ ਆਕਸੀਜਨ ਸਿਲੰਡਰ ਮੁਹੱਈਆ ਕਰਵਾਉਣ ਸੰਬੰਧੀ ਪਹਿਲਕਦਮੀਆਂ ਹਨ ਜੋ ਦੇਸ਼ ਦੇ ਦੂਰ-ਦੁਰਾਡੇ ਇਲਾਕਿਆਂ ਵਿਚ ਕਈ ਲੋੜਵੰਦ ਲੋਕਾਂ ਨੂੰ ਵੰਡੀਆਂ ਗਈ ਸੀ ।

ਥਾਈਲੈਂਡਕੰਬੋਡੀਆਹਿਜ਼ ਹੌਲੀਨੈਸ ਦਲਾਈ ਲਾਮਾਵੀਅਤਨਾਮਸ਼੍ਰੀਲੰਕਾ ਅਤੇ ਹੋਰ ਬਹੁਤ ਸਾਰੇ ਬੁੱਧ ਸੰਘਾਂ ਦੇ ਸੁਪ੍ਰੀਮ ਮੁਖੀਆਂ ਅਤੇ ਸਰਪ੍ਰਸਤਾਂ ਤੋਂ ਵੀਡੀਓ ਸੰਦੇਸ਼ ਪ੍ਰਾਪਤ ਹੋਏ ਹਨ। 

ਉਪਰੋਕਤ ਸਾਰੇ ਜਸ਼ਨਾਂ ਅਤੇ ਪ੍ਰਕਿਰਿਆਵਾਂ ਨੂੰ ਦੁਨੀਆ ਭਰ ਦੇ ਲੱਖਾਂ ਬੋਧੀਆਂ ਵੱਲੋਂ ਲਾਈਵ ਦੇਖਿਆ ਗਿਆ ਸੀ। 

------------------------------ 

ਐਨ ਬੀ /ਯੂ ਡੀ  



(Release ID: 1738782) Visitor Counter : 142