ਪ੍ਰਧਾਨ ਮੰਤਰੀ ਦਫਤਰ
ਮਨ ਕੀ ਬਾਤ ਦੀ 79ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (25.07.2021)
Posted On:
25 JUL 2021 11:42AM by PIB Chandigarh
ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ!
ਦੋ ਦਿਨ ਪਹਿਲਾਂ ਦੀਆਂ ਕੁਝ ਅਨੋਖੀਆਂ ਤਸਵੀਰਾਂ, ਕੁਝ ਯਾਦਗਾਰ ਪਲ ਹੁਣ ਵੀ ਮੇਰੀਆਂ ਅੱਖਾਂ ਦੇ ਸਾਹਮਣੇ ਹਨ, ਇਸ ਲਈ ਇਸ ਵਾਰੀ ‘ਮਨ ਕੀ ਬਾਤ’ ਦੀ ਸ਼ੁਰੂਆਤ ਉਨ੍ਹਾਂ ਹੀ ਪਲਾਂ ਨਾਲ ਕਰਦੇ ਹਨ। Tokyo Olympics ਵਿੱਚ ਭਾਰਤੀ ਖਿਡਾਰੀਆਂ ਨੂੰ ਤਿਰੰਗਾ ਲੈ ਕੇ ਤੁਰਦਿਆਂ ਵੇਖ ਮੈਂ ਹੀ ਨਹੀਂ, ਪੂਰਾ ਦੇਸ਼ ਰੋਮਾਂਚਿਤ ਹੋ ਉੱਠਿਆ। ਪੂਰੇ ਦੇਸ਼ ਨੇ ਜਿਵੇਂ ਇੱਕ ਹੋ ਕੇ ਆਪਣੇ ਇਨ੍ਹਾਂ ਯੋਧਿਆਂ ਨੂੰ ਕਿਹਾ –
ਵਿਜਯੀ ਭਵ, ਵਿਜਯੀ ਭਵ!
ਜਦੋਂ ਇਹ ਖਿਡਾਰੀ ਭਾਰਤ ਤੋਂ ਗਏ ਸਨ ਤਾਂ ਮੈਨੂੰ ਇਨ੍ਹਾਂ ਨਾਲ ਗੱਲਬਾਤ ਕਰਨ ਦਾ, ਉਨ੍ਹਾਂ ਦੇ ਬਾਰੇ ਜਾਨਣ ਅਤੇ ਦੇਸ਼ ਨੂੰ ਦੱਸਣ ਦਾ ਮੌਕਾ ਮਿਲਿਆ ਸੀ, ਇਹ ਖਿਡਾਰੀ ਜੀਵਨ ਦੀਆਂ ਅਨੇਕਾਂ ਚੁਣੌਤੀਆਂ ਨੂੰ ਪਾਰ ਕਰਦਿਆਂ ਹੋਇਆਂ ਇੱਥੇ ਪਹੁੰਚੇ ਹਨ। ਅੱਜ ਉਨ੍ਹਾਂ ਦੇ ਕੋਲ ਤੁਹਾਡੇ ਪਿਆਰ ਅਤੇ Support ਦੀ ਤਾਕਤ ਹੈ, ਇਸ ਲਈ ਆਓ ਮਿਲ ਕੇ ਆਪਣੇ ਸਾਰੇ ਖਿਡਾਰੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦੇਈਏ, ਉਨ੍ਹਾਂ ਦਾ ਹੌਸਲਾ ਵਧਾਈਏ। Social Media ’ਤੇ Olympics ਖਿਡਾਰੀਆਂ ਦੇ Support ਦੇ ਲਈ ਸਾਡਾ Victory Punch Campaign ਹੁਣ ਸ਼ੁਰੂ ਹੋ ਚੁੱਕਿਆ ਹੈ। ਤੁਸੀਂ ਵੀ ਆਪਣੀ ਟੀਮ ਦੇ ਨਾਲ ਆਪਣਾ Victory Punch Share ਕਰੋ, ਇੰਡੀਆ ਦੇ ਲਈ Cheer ਕਰੋ।
ਸਾਥੀਓ, ਜੋ ਦੇਸ਼ ਦੇ ਲਈ ਤਿਰੰਗਾ ਚੁੱਕਦਾ ਹੈ, ਉਸ ਦੇ ਸਨਮਾਨ ਵਿੱਚ ਭਾਵਨਾਵਾਂ ਨਾਲ ਭਰ ਜਾਣਾ ਸੁਭਾਵਿਕ ਹੀ ਹੈ। ਦੇਸ਼ ਭਗਤੀ ਦੀ ਇਹ ਭਾਵਨਾ ਸਾਨੂੰ ਸਾਰਿਆਂ ਨੂੰ ਜੋੜਦੀ ਹੈ। ਕੱਲ੍ਹ ਯਾਨੀ 26 ਜੁਲਾਈ ਨੂੰ ‘ਕਰਗਿਲ ਵਿਜੈ ਦਿਵਸ’ ਵੀ ਹੈ। ਕਰਗਿਲ ਦਾ ਯੁੱਧ ਭਾਰਤ ਦੀਆਂ ਫੌਜਾਂ ਦੀ ਬਹਾਦਰੀ ਅਤੇ ਸੰਜਮ ਦਾ ਅਜਿਹਾ ਪ੍ਰਤੀਕ ਹੈ, ਜਿਸ ਨੂੰ ਪੂਰੀ ਦੁਨੀਆ ਨੇ ਦੇਖਿਆ ਹੈ। ਇਸ ਵਾਰੀ ਇਹ ਮਾਣਮੱਤਾ ਦਿਵਸ ਵੀ ‘ਅੰਮ੍ਰਿਤ ਮਹੋਤਸਵ’ ਦੇ ਵਿਚਕਾਰ ਮਨਾਇਆ ਜਾਵੇਗਾ। ਇਸ ਲਈ ਇਹ ਹੋਰ ਵੀ ਖ਼ਾਸ ਹੋ ਜਾਂਦਾ ਹੈ। ਮੈਂ ਚਾਹਾਂਗਾ ਕਿ ਤੁਸੀਂ ਕਰਗਿਲ ਦੀ ਰੋਮਾਂਚਿਤ ਕਰ ਦੇਣ ਵਾਲੀ ਗਾਥਾ ਜ਼ਰੂਰ ਪੜ੍ਹੋ। ਕਰਗਿਲ ਦੇ ਵੀਰਾਂ ਨੂੰ ਅਸੀਂ ਸਾਰੇ ਨਮਨ ਕਰੀਏ।
ਸਾਥੀਓ, ਇਸ ਵਾਰੀ 15 ਅਗਸਤ ਨੂੰ ਦੇਸ਼ ਆਪਣੀ ਆਜ਼ਾਦੀ ਦੇ 75ਵੇਂ ਸਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਇਹ ਸਾਡਾ ਬਹੁਤ ਵੱਡਾ ਸੁਭਾਗ ਹੈ ਕਿ ਜਿਸ ਆਜ਼ਾਦੀ ਦੇ ਲਈ ਦੇਸ਼ ਨੇ ਸਦੀਆਂ ਤੱਕ ਇੰਤਜ਼ਾਰ ਕੀਤਾ, ਉਸ ਦੇ 75 ਸਾਲ ਹੋਣ ਦੇ ਅਸੀਂ ਗਵਾਹ ਬਣ ਗਏ ਹਾਂ। ਤੁਹਾਨੂੰ ਯਾਦ ਹੋਵੇਗਾ ਆਜ਼ਾਦੀ ਦੇ 75 ਸਾਲ ਮਨਾਉਣ ਦੇ ਲਈ 12 ਮਾਰਚ ਨੂੰ ਬਾਪੂ ਦੇ ਸਾਬਰਮਤੀ ਆਸ਼ਰਮ ਤੋਂ ‘ਅੰਮ੍ਰਿਤ ਮਹੋਤਸਵ’ ਦੀ ਸ਼ੁਰੂਆਤ ਹੋਈ ਸੀ। ਇਸੇ ਦਿਨ ਬਾਪੂ ਦੀ ਦਾਂਡੀ ਯਾਤਰਾ ਨੂੰ ਵੀ ਪੁਨਰ ਜੀਵਿਤ ਕੀਤਾ ਗਿਆ ਸੀ, ਉਦੋਂ ਤੋਂ ਜੰਮੂ-ਕਸ਼ਮੀਰ ਤੋਂ ਲੈ ਕੇ ਪੁਦੂਚੇਰੀ ਤੱਕ, ਗੁਜਰਾਤ ਤੋਂ ਲੈ ਕੇ ਉੱਤਰ-ਪੂਰਬ ਤੱਕ ਦੇਸ਼ ਭਰ ਵਿੱਚ ‘ਅੰਮ੍ਰਿਤ ਮਹੋਤਸਵ’ ਨਾਲ ਜੁੜੇ ਪ੍ਰੋਗਰਾਮ ਚਲ ਰਹੇ ਹਨ। ਕਈ ਅਜਿਹੀਆਂ ਘਟਨਾਵਾਂ, ਅਜਿਹੇ ਸੁਤੰਤਰਤਾ ਸੈਨਾਨੀ, ਜਿਨ੍ਹਾਂ ਦਾ ਯੋਗਦਾਨ ਤਾਂ ਬਹੁਤ ਵੱਡਾ ਹੈ, ਲੇਕਿਨ ਓਨੀ ਚਰਚਾ ਨਹੀਂ ਹੋ ਪਾਈ - ਅੱਜ ਲੋਕ ਉਨ੍ਹਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਹਾਸਿਲ ਕਰ ਰਹੇ ਹਨ। ਹੁਣ ਜਿਵੇਂ ਮੋਇਰਾਂਗ ਡੇ ਨੂੰ ਹੀ ਲੈ ਲਓ। ਮਣੀਪੁਰ ਦਾ ਛੋਟਾ ਜਿਹਾ ਕਸਬਾ ਮੋਇਰਾਂਗ, ਕਦੀ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ Indian National Army ਯਾਨੀ INA ਦਾ ਮੁੱਖ ਟਿਕਾਣਾ ਸੀ। ਇੱਥੇ ਆਜ਼ਾਦੀ ਤੋਂ ਪਹਿਲਾਂ ਹੀ INA ਦੇ ਕਰਨਲ ਸ਼ੌਕਤ ਮਲਿਕ ਜੀ ਨੇ ਝੰਡਾ ਲਹਿਰਾਇਆ ਸੀ। ‘ਅੰਮ੍ਰਿਤ ਮਹੋਤਸਵ’ ਦੇ ਦੌਰਾਨ 14 ਅਪ੍ਰੈਲ ਨੂੰ ਉਸੇ ਮੋਇਰਾਂਗ ਵਿੱਚ ਇੱਕ ਵਾਰ ਫਿਰ ਤਿਰੰਗਾ ਲਹਿਰਾਇਆ ਗਿਆ, ਅਜਿਹੇ ਕਿੰਨੇ ਹੀ ਸੁਤੰਤਰਤਾ ਸੈਨਾਨੀ ਅਤੇ ਮਹਾਪੁਰਖ ਹਨ, ਜਿਨ੍ਹਾਂ ਨੂੰ ‘ਅੰਮ੍ਰਿਤ ਮਹੋਤਸਵ’ ਵਿੱਚ ਦੇਸ਼ ਯਾਦ ਕਰ ਰਿਹਾ ਹੈ। ਸਰਕਾਰ ਅਤੇ ਸਮਾਜਿਕ ਸੰਗਠਨਾਂ ਦੇ ਵੱਲੋਂ ਵੀ ਲਗਾਤਾਰ ਇਸ ਨਾਲ ਜੁੜੇ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਅਜਿਹਾ ਹੀ ਇੱਕ ਆਯੋਜਨ ਇਸ ਵਾਰੀ 15 ਅਗਸਤ ਨੂੰ ਹੋਣ ਵਾਲਾ ਹੈ, ਇਹ ਇੱਕ ਯਤਨ ਹੈ - ਰਾਸ਼ਟਰ ਗਾਨ ਨਾਲ ਜੁੜਿਆ ਹੋਇਆ। ਸੱਭਿਆਚਾਰ ਮੰਤਰਾਲੇ ਦੀ ਕੋਸ਼ਿਸ਼ ਹੈ ਕਿ ਇਸ ਦਿਨ ਜ਼ਿਆਦਾ ਤੋਂ ਜ਼ਿਆਦਾ ਭਾਰਤ ਵਾਸੀ ਮਿਲ ਕੇ ਰਾਸ਼ਟਰ ਗਾਨ ਗਾਉਣ, ਇਸ ਦੇ ਲਈ ਇੱਕ Website ਵੀ ਬਣਾਈ ਗਈ ਹੈ ਰਾਸ਼ਟਰਗਾਨਡਾਟਇਨ (Rashtragan.in), ਇਸ Website ਦੀ ਮਦਦ ਨਾਲ ਤੁਸੀਂ ਰਾਸ਼ਟਰ ਗਾਨ ਗਾ ਕੇ ਉਸ ਨੂੰ ਰਿਕਾਰਡ ਕਰ ਸਕੋਗੇ, ਇਸ ਮੁਹਿੰਮ ਨਾਲ ਜੁੜ ਸਕੋਗੇ। ਮੈਨੂੰ ਉਮੀਦ ਹੈ ਕਿ ਤੁਸੀਂ ਇਸ ਅਨੋਖੀ ਪਹਿਲ ਨਾਲ ਜ਼ਰੂਰ ਜੁੜੋਗੇ। ਇਸੇ ਤਰ੍ਹਾਂ ਦੀਆਂ ਬਹੁਤ ਸਾਰੀਆਂ ਮੁਹਿੰਮਾਂ, ਬਹੁਤ ਸਾਰੇ ਯਤਨ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਦੇਖਣ ਨੂੰ ਮਿਲਣਗੇ। ‘ਅੰਮ੍ਰਿਤ ਮਹੋਤਸਵ’ ਕਿਸੇ ਸਰਕਾਰ ਦਾ ਪ੍ਰੋਗਰਾਮ ਨਹੀਂ, ਕਿਸੇ ਰਾਜਨੀਤਿਕ ਦਲ ਦਾ ਪ੍ਰੋਗਰਾਮ ਨਹੀਂ, ਇਹ ਕੋਟਿ-ਕੋਟਿ ਭਾਰਤ ਵਾਸੀਆਂ ਦਾ ਪ੍ਰੋਗਰਾਮ ਹੈ। ਹਰ ਸੁਤੰਤਰ ਅਤੇ ਆਭਾਰੀ ਭਾਰਤੀ ਦਾ ਆਪਣੇ ਸੁਤੰਤਰਤਾ ਸੈਨਾਨੀਆਂ ਨੂੰ ਨਮਨ ਹੈ ਅਤੇ ਇਸ ਮਹੋਤਸਵ ਦੀ ਮੂਲ ਭਾਵਨਾ ਦਾ ਵਿਸਤਾਰ ਤਾਂ ਬਹੁਤ ਵਿਸ਼ਾਲ ਹੈ - ਇਹ ਭਾਵਨਾ ਹੈ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਰਾਹ ’ਤੇ ਤੁਰਨਾ, ਉਨ੍ਹਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣਾ। ਜਿਵੇਂ ਦੇਸ਼ ਦੀ ਆਜ਼ਾਦੀ ਦੇ ਮਤਵਾਲੇ ਸੁਤੰਤਰਤਾ ਦੇ ਲਈ ਇਕਜੁੱਟ ਹੋ ਗਏ ਸਨ, ਉਵੇਂ ਹੀ ਅਸੀਂ ਦੇਸ਼ ਦੇ ਵਿਕਾਸ ਦੇ ਲਈ ਇਕਜੁੱਟ ਹੋਣਾ ਹੈ। ਅਸੀਂ ਦੇਸ਼ ਦੇ ਲਈ ਜੀਣਾ ਹੈ, ਦੇਸ਼ ਦੇ ਲਈ ਕੰਮ ਕਰਨਾ ਹੈ ਅਤੇ ਇਸ ਵਿੱਚ ਛੋਟੇ-ਛੋਟੇ ਯਤਨ ਵੀ ਵੱਡੇ ਨਤੀਜੇ ਲਿਆ ਸਕਦੇ ਹਨ। ਰੋਜ਼ ਦੇ ਕੰਮਕਾਰ ਕਰਦਿਆਂ ਹੋਇਆਂ ਵੀ ਅਸੀਂ ਰਾਸ਼ਟਰ ਨਿਰਮਾਣ ਕਰ ਸਕਦੇ ਹਾਂ, ਜਿਵੇਂ Vocal for Local. ਸਾਡੇ ਦੇਸ਼ ਦੇ ਸਥਾਨਕ ਉੱਦਮੀਆਂ, ਆਰਟਿਸਟਾਂ, ਸ਼ਿਲਪਕਾਰਾਂ, ਬੁਨਕਰਾਂ ਨੂੰ support ਕਰਨਾ ਸਾਡੇ ਸਹਿਜ ਸੁਭਾਅ ਵਿੱਚ ਹੋਣਾ ਚਾਹੀਦਾ ਹੈ। 7 ਅਗਸਤ ਨੂੰ ਆਉਣ ਵਾਲਾ National Handloom Day ਇੱਕ ਅਜਿਹਾ ਮੌਕਾ ਹੈ, ਜਦੋਂ ਅਸੀਂ ਕੋਸ਼ਿਸ਼ ਕਰਕੇ ਵੀ ਇਹ ਕੰਮ ਕਰ ਸਕਦੇ ਹਾਂ। National Handloom Day ਦੇ ਨਾਲ ਬਹੁਤ ਇਤਿਹਾਸਿਕ ਪਿੱਠਭੂਮੀ ਜੁੜੀ ਹੋਈ ਹੈ। ਇਸੇ ਦਿਨ 1905 ਵਿੱਚ ਸਵਦੇਸ਼ੀ ਅੰਦੋਲਨ ਦੀ ਸ਼ੁਰੂਆਤ ਹੋਈ ਸੀ।
ਸਾਥੀਓ, ਸਾਡੇ ਦੇਸ਼ ਦੇ ਗ੍ਰਾਮੀਣ ਅਤੇ ਆਦਿਵਾਸੀ ਇਲਾਕਿਆਂ ਵਿੱਚ Handloom ਕਮਾਈ ਦਾ ਬਹੁਤ ਵੱਡਾ ਸਾਧਨ ਹੈ। ਇਹ ਅਜਿਹਾ ਖੇਤਰ ਹੈ, ਜਿਸ ਨਾਲ ਲੱਖਾਂ ਔਰਤਾਂ, ਲੱਖਾਂ ਬੁਨਕਰ, ਲੱਖਾਂ ਸ਼ਿਲਪੀ ਜੁੜੇ ਹੋਏ ਹਨ। ਤੁਹਾਡੇ ਛੋਟੇ-ਛੋਟੇ ਯਤਨ, ਬੁਨਕਰਾਂ ਵਿੱਚ ਇੱਕ ਨਵੀਂ ਉਮੀਦ ਜਗਾਉਣਗੇ। ਤੁਸੀਂ ਆਪ ਕੁਝ ਨਾ ਕੁਝ ਖਰੀਦੋ ਅਤੇ ਆਪਣੀ ਗੱਲ ਦੂਸਰਿਆਂ ਨੂੰ ਵੀ ਦੱਸੋ ਅਤੇ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ, ਉਸ ਵੇਲੇ ਤਾਂ ਏਨਾ ਕਰਨਾ ਸਾਡੀ ਜ਼ਿੰਮੇਵਾਰੀ ਬਣਦੀ ਹੀ ਹੈ ਭਰਾਵੋ। ਤੁਸੀਂ ਦੇਖਿਆ ਹੋਵੇਗਾ ਕਿ ਸਾਲ 2014 ਦੇ ਬਾਅਦ ਤੋਂ ਹੀ ‘ਮਨ ਕੀ ਬਾਤ’ ਵਿੱਚ ਅਸੀਂ ਅਕਸਰ ਖਾਦੀ ਦੀ ਗੱਲ ਕਰਦੇ ਹਾਂ। ਇਹ ਤੁਹਾਡੀ ਹੀ ਕੋਸ਼ਿਸ਼ ਹੈ ਕਿ ਅੱਜ ਦੇਸ਼ ਵਿੱਚ ਖਾਦੀ ਦੀ ਵਿੱਕਰੀ ਕਈ ਗੁਣਾਂ ਵਧ ਗਈ ਹੈ। ਕੀ ਕੋਈ ਸੋਚ ਸਕਦਾ ਸੀ ਕਿ ਖਾਦੀ ਦੇ ਕਿਸੇ ਸਟੋਰ ਵਿੱਚ ਇੱਕ ਦਿਨ ’ਚ ਹੀ ਇੱਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਵਿੱਕਰੀ ਹੋ ਸਕਦੀ ਹੈ, ਲੇਕਿਨ ਤੁਸੀਂ ਇਹ ਵੀ ਕਰ ਦਿਖਾਇਆ ਹੈ। ਹੁਣ ਜਦੋਂ ਵੀ ਕਿਤੇ ਖਾਦੀ ਦਾ ਕੁਝ ਖਰੀਦਦੇ ਹਾਂ ਤਾਂ ਇਸ ਦਾ ਲਾਭ ਸਾਡੇ ਗ਼ਰੀਬ ਬੁਨਕਰ ਭੈਣ-ਭਰਾਵਾਂ ਨੂੰ ਹੀ ਹੁੰਦਾ ਹੈ, ਇਸ ਲਈ ਖਾਦੀ ਖਰੀਦਣਾ ਇੱਕ ਤਰ੍ਹਾਂ ਨਾਲ ਜਨਸੇਵਾ ਵੀ ਹੈ, ਦੇਸ਼ ਸੇਵਾ ਵੀ ਹੈ। ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਮੇਰੇ ਪਿਆਰੇ ਭੈਣ-ਭਰਾਵੋ, ਗ੍ਰਾਮੀਣ ਇਲਾਕਿਆਂ ਵਿੱਚ ਬਣ ਰਹੇ Handloom Products ਜ਼ਰੂਰ ਖਰੀਦੋ ਅਤੇ ਉਸ ਨੂੰ #MyHandloomMyPride ਦੇ ਨਾਲ ਸ਼ੇਅਰ ਕਰੋ।
ਸਾਥੀਓ, ਗੱਲ ਜਦੋਂ ਆਜ਼ਾਦੀ ਦੇ ਅੰਦੋਲਨ ਤੇ ਖਾਦੀ ਦੀ ਹੋਵੇ ਤਾਂ ਪੂਜਨੀਕ ਬਾਪੂ ਦੀ ਯਾਦ ਆਉਣਾ ਸੁਭਾਵਿਕ ਹੈ - ਜਿਵੇਂ ਬਾਪੂ ਦੀ ਅਗਵਾਈ ਵਿੱਚ ‘ਭਾਰਤ ਛੱਡੋ ਅੰਦੋਲਨ’ ਚਲਿਆ ਸੀ, ਉਂਝ ਹੀ ਅੱਜ ਹਰ ਦੇਸ਼ਵਾਸੀ ਨੇ ‘ਭਾਰਤ ਜੋੜੋ’ ਅੰਦੋਲਨ ਦੀ ਅਗਵਾਈ ਕਰਨੀ ਹੈ। ਇਹ ਸਾਡਾ ਫ਼ਰਜ਼ ਹੈ ਕਿ ਅਸੀਂ ਆਪਣਾ ਕੰਮ ਇਸ ਤਰ੍ਹਾਂ ਕਰੀਏ ਜੋ ਵਿਭਿੰਨਤਾਵਾਂ ਨਾਲ ਸਾਡੇ ਭਾਰਤ ਨੂੰ ਜੋੜਨ ਵਿੱਚ ਮਦਦਗਾਰ ਹੋਵੇ ਤਾਂ ਆਓ ਅਸੀਂ ‘ਅੰਮ੍ਰਿਤ ਮਹੋਤਸਵ’ ਮੌਕੇ ਹੀ ਇਹ ‘ਅੰਮ੍ਰਿਤ ਸੰਕਲਪ’ ਲਈਏ ਕਿ ਦੇਸ਼ ਹੀ ਸਾਡੀ ਸਭ ਤੋਂ ਵੱਡੀ ਆਸਥਾ ਅਤੇ ਸਭ ਤੋਂ ਵੱਡੀ ਪਹਿਲ ਬਣਿਆ ਰਹੇਗਾ। “Nation First, Always First”, ਦੇ ਮੰਤਰ ਨਾਲ ਹੀ ਅਸੀਂ ਅੱਗੇ ਵਧਣਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ ਮੈਂ ‘ਮਨ ਕੀ ਬਾਤ’ ਸੁਣ ਰਹੇ ਮੇਰੇ ਨੌਜਵਾਨ ਸਾਥੀਆਂ ਦਾ ਵਿਸ਼ੇਸ਼ ਆਭਾਰ ਵਿਅਕਤ ਕਰਨਾ ਚਾਹੁੰਦਾ ਹਾਂ। ਅਜੇ ਕੁਝ ਦਿਨ ਪਹਿਲਾਂ ਹੀ MyGov ਦੇ ਵੱਲੋਂ ‘ਮਨ ਕੀ ਬਾਤ’ ਦੇ ਸਰੋਤਿਆਂ ਨੂੰ ਲੈ ਕੇ ਇੱਕ study ਕੀਤੀ ਗਈ ਸੀ, ਇਸ study ਵਿੱਚ ਇਹ ਦੇਖਿਆ ਗਿਆ ਕਿ ‘ਮਨ ਕੀ ਬਾਤ’ ਦੇ ਲਈ ਸੰਦੇਸ਼ ਅਤੇ ਸੁਝਾਅ ਭੇਜਣ ਵਾਲਿਆਂ ਵਿੱਚ ਮੁੱਖ ਤੌਰ ’ਤੇ ਕੌਣ ਲੋਕ ਹਨ। Study ਦੇ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਕਿ ਸੰਦੇਸ਼ ਅਤੇ ਸੁਝਾਅ ਭੇਜਣ ਵਾਲਿਆਂ ਵਿੱਚੋਂ ਲਗਭਗ 75 ਪ੍ਰਤੀਸ਼ਤ ਲੋਕ 35 ਸਾਲ ਦੀ ਉਮਰ ਤੋਂ ਘੱਟ ਦੇ ਹੁੰਦੇ ਹਨ, ਯਾਨੀ ਭਾਰਤ ਦੀ ਯੁਵਾ ਸ਼ਕਤੀ ਦੇ ਸੁਝਾਅ ‘ਮਨ ਕੀ ਬਾਤ’ ਨੂੰ ਦਿਸ਼ਾ ਵਿਖਾ ਰਹੇ ਹਨ। ਮੈਂ ਇਸ ਨੂੰ ਬਹੁਤ ਚੰਗੇ ਸੰਕੇਤ ਦੇ ਰੂਪ ਵਿੱਚ ਵੇਖਦਾ ਹਾਂ। ‘ਮਨ ਕੀ ਬਾਤ’ ਇੱਕ ਅਜਿਹਾ ਮਾਧਿਅਮ ਹੈ, ਜਿੱਥੇ ਸਕਾਰਾਤਮਕਤਾ ਹੈ - ਸੰਵੇਦਨਸ਼ੀਲਤਾ ਹੈ। ‘ਮਨ ਕੀ ਬਾਤ’ ਵਿੱਚ ਅਸੀਂ positive ਗੱਲਾਂ ਕਰਦੇ ਹਾਂ, ਇਸ ਦਾ Character collective ਹੈ। ਸਕਾਰਾਤਮਕ ਵਿਚਾਰਾਂ ਅਤੇ ਸੁਝਾਵਾਂ ਦੇ ਲਈ ਭਾਰਤ ਦੇ ਨੌਜਵਾਨਾਂ ਦੀ ਇਹ ਸਰਗਰਮੀ ਮੈਨੂੰ ਅਨੰਦ ਦਿੰਦੀ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਮੈਨੂੰ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਹੈ।
ਸਾਥੀਓ, ਤੁਹਾਡੇ ਲੋਕਾਂ ਤੋਂ ਮਿਲੇ ਸੁਝਾਅ ਹੀ ‘ਮਨ ਕੀ ਬਾਤ’ ਦੀ ਅਸਲੀ ਤਾਕਤ ਹਨ। ਤੁਹਾਡੇ ਸੁਝਾਅ ਹੀ ‘ਮਨ ਕੀ ਬਾਤ’ ਦੇ ਮਾਧਿਅਮ ਨਾਲ ਭਾਰਤ ਦੀ ਵਿਭਿੰਨਤਾ ਨੂੰ ਪ੍ਰਗਟ ਕਰਦੇ ਹਨ, ਭਾਰਤ ਵਾਸੀਆਂ ਦੀ ਸੇਵਾ ਅਤੇ ਤਿਆਗ ਦੀ ਖੁਸ਼ਬੂ ਨੂੰ ਚਾਰਾਂ ਦਿਸ਼ਾਵਾਂ ਵਿੱਚ ਫੈਲਾਉਂਦੇ ਹਨ। ਸਾਡੇ ਮਿਹਨਤਕਸ਼ ਨੌਜਵਾਨਾਂ ਦੇ innovation ਨਾਲ ਸਾਰਿਆਂ ਨੂੰ ਪ੍ਰੇਰਿਤ ਕਰਦੇ ਹਨ। ‘ਮਨ ਕੀ ਬਾਤ’ ਵਿੱਚ ਤੁਸੀਂ ਕਈ ਤਰ੍ਹਾਂ ਦੇ Ideas ਭੇਜਦੇ ਹੋ, ਅਸੀਂ ਸਾਰਿਆਂ ’ਤੇ ਤਾਂ ਚਰਚਾ ਨਹੀਂ ਕਰ ਸਕਦੇ, ਲੇਕਿਨ ਉਨ੍ਹਾਂ ਵਿੱਚੋਂ ਬਹੁਤ ਸਾਰੇ Ideas ਨੂੰ ਮੈਂ ਸਬੰਧਿਤ ਵਿਭਾਗਾਂ ਨੂੰ ਜ਼ਰੂਰ ਭੇਜਦਾ ਹਾਂ ਤਾਂ ਕਿ ਉਨ੍ਹਾਂ ’ਤੇ ਅੱਗੇ ਕੰਮ ਕੀਤਾ ਜਾ ਸਕੇ।
ਸਾਥੀਓ, ਮੈਂ ਤੁਹਾਨੂੰ ਸਾਈ ਪ੍ਰਨੀਥ ਜੀ ਦੀਆਂ ਕੋਸ਼ਿਸ਼ਾਂ ਦੇ ਬਾਰੇ ਦੱਸਣਾ ਚਾਹੁੰਦਾ ਹਾਂ, ਸਾਈ ਪ੍ਰਨੀਥ ਜੀ ਇੱਕ Software Engineer ਹਨ, ਆਂਧਰ ਪ੍ਰਦੇਸ਼ ਦੇ ਰਹਿਣ ਵਾਲੇ ਹਨ, ਪਿਛਲੇ ਸਾਲ ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦੇ ਉੱਥੇ ਮੌਸਮ ਦੀ ਮਾਰ ਦੀ ਵਜ੍ਹਾ ਨਾਲ ਕਿਸਾਨਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ ਸੀ। ਮੌਸਮ ਵਿਗਿਆਨ ਵਿੱਚ ਉਨ੍ਹਾਂ ਦੀ ਦਿਲਚਸਪੀ ਸਾਲਾਂ ਤੋਂ ਸੀ। ਇਸ ਲਈ ਉਨ੍ਹਾਂ ਨੇ ਆਪਣੀ ਦਿਲਚਸਪੀ ਤੇ ਆਪਣੇ talent ਨੂੰ ਕਿਸਾਨਾਂ ਦੀ ਭਲਾਈ ਦੇ ਲਈ ਇਸਤੇਮਾਲ ਕਰਨ ਦਾ ਫੈਸਲਾ ਕੀਤਾ। ਹੁਣ ਉਹ ਵੱਖ-ਵੱਖ Data Sources ਤੋਂ Weather Data ਖਰੀਦਦੇ ਹਨ, ਉਸ ਦਾ ਵਿਸ਼ਲੇਸ਼ਣ ਕਰਦੇ ਹਨ ਅਤੇ ਸਥਾਨਕ ਭਾਸ਼ਾ ਵਿੱਚ ਵੱਖ-ਵੱਖ ਮਾਧਿਅਮਾਂ ਨਾਲ ਕਿਸਾਨਾਂ ਦੇ ਕੋਲ ਜ਼ਰੂਰੀ ਜਾਣਕਾਰੀ ਪਹੁੰਚਾਉਂਦੇ ਹਨ। Weather updates ਤੋਂ ਇਲਾਵਾ ਪ੍ਰਨੀਥ ਜੀ ਵੱਖ-ਵੱਖ Climate conditions ਵਿੱਚ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ, guidance ਵੀ ਦਿੰਦੇ ਹਨ। ਖ਼ਾਸ ਕਰ ਹੜ੍ਹ ਤੋਂ ਬਚਣ ਦੇ ਲਈ ਜਾਂ ਫਿਰ ਤੂਫਾਨ ਜਾਂ ਬਿਜਲੀ ਡਿੱਗਣ ’ਤੇ ਕਿਵੇਂ ਬਚਿਆ ਜਾਵੇ, ਇਸ ਬਾਰੇ ਵੀ ਉਹ ਲੋਕਾਂ ਨੂੰ ਦੱਸਦੇ ਹਨ।
ਸਾਥੀਓ, ਇੱਕ ਪਾਸੇ ਇਸ ਨੌਜਵਾਨ software engineer ਦੀ ਇਹ ਕੋਸ਼ਿਸ਼ ਦਿਲ ਨੂੰ ਛੂਹਣ ਵਾਲੀ ਹੈ ਤਾਂ ਦੂਸਰੇ ਪਾਸੇ ਸਾਡੇ ਇੱਕ ਸਾਥੀ ਵੱਲੋਂ ਕੀਤੀ ਜਾ ਰਹੀ technology ਦੀ ਵਰਤੋਂ ਵੀ ਤੁਹਾਨੂੰ ਹੈਰਾਨ ਕਰ ਦੇਵੇਗੀ। ਇਹ ਸਾਥੀ ਹਨ ਓਡੀਸ਼ਾ ਦੇ ਸੰਬਲਪੁਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਰਹਿਣ ਵਾਲੇ ਸ਼੍ਰੀਮਾਨ ਈਸਾਕ ਮੁੰਡਾ ਜੀ, ਈਸਾਕ ਜੀ ਕਦੇ ਇੱਕ ਦਿਹਾੜੀ ਮਜ਼ਦੂਰ ਦੇ ਰੂਪ ਵਿੱਚ ਕੰਮ ਕਰਦੇ ਸਨ, ਲੇਕਿਨ ਹੁਣ ਉਹ ਇੱਕ internet sensation ਬਣ ਗਏ ਹਨ, ਆਪਣੇ YouTube Channel ਨਾਲ ਉਹ ਕਾਫੀ ਰੁਪਏ ਕਮਾ ਰਹੇ ਹਨ, ਉਹ ਆਪਣੀਆਂ videos ਵਿੱਚ ਸਥਾਨਕ ਪਕਵਾਨ, ਰਵਾਇਤੀ ਖਾਣਾ ਬਣਾਉਣ ਦੇ ਤਰੀਕੇ ਆਪਣੇ ਪਿੰਡ, ਆਪਣੇ lifestyle, ਪਰਿਵਾਰ ਅਤੇ ਖਾਣ-ਪੀਣ ਦੀਆਂ ਆਦਤਾਂ ਨੂੰ ਮੁੱਖ ਰੂਪ ਨਾਲ ਦਿਖਾਉਂਦੇ ਹਨ। ਇੱਕ YouTuber ਦੇ ਰੂਪ ਵਿੱਚ ਉਨ੍ਹਾਂ ਦੀ ਯਾਤਰਾ ਮਾਰਚ 2020 ਵਿੱਚ ਸ਼ੁਰੂ ਹੋਈ ਸੀ, ਜਦੋਂ ਉਨ੍ਹਾਂ ਨੇ ਓਡੀਸ਼ਾ ਦੇ ਮਸ਼ਹੂਰ ਸਥਾਨਕ ਪਕਵਾਨ ਪਖਾਲ ਨਾਲ ਜੁੜਿਆ ਇੱਕ video post ਕੀਤਾ ਸੀ, ਉਦੋਂ ਤੋਂ ਉਹ ਸੈਂਕੜੇ video post ਕਰ ਚੁੱਕੇ ਹਨ, ਉਨ੍ਹਾਂ ਦੀ ਇਹ ਕੋਸ਼ਿਸ਼ ਕਈ ਕਾਰਨਾਂ ਕਰਕੇ ਸਭ ਤੋਂ ਵੱਖ ਹੈ। ਖ਼ਾਸ ਕਰ ਇਸ ਲਈ ਵੀ ਕਿ ਇਸ ਨਾਲ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉਹ ਜੀਵਨ ਸ਼ੈਲੀ ਦੇਖਣ ਦਾ ਮੌਕਾ ਮਿਲਦਾ ਹੈ, ਜਿਸ ਬਾਰੇ ਉਹ ਬਹੁਤ ਕੁਝ ਨਹੀਂ ਜਾਣਦੇ। ਈਸਾਕ ਮੁੰਡਾ ਜੀ culture ਅਤੇ cuisine ਦੋਵਾਂ ਨੂੰ ਬਰਾਬਰ ਮਿਲਾ ਕੇ celebrate ਕਰ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਪ੍ਰੇਰਣਾ ਵੀ ਦੇ ਰਹੇ ਹਨ।
ਸਾਥੀਓ, ਜਦੋਂ ਅਸੀਂ technology ਦੀ ਚਰਚਾ ਕਰ ਰਹੇ ਹਾਂ ਤਾਂ ਮੈਂ ਇੱਕ ਹੋਰ interesting ਵਿਸ਼ੇ ਦੀ ਚਰਚਾ ਕਰਨਾ ਚਾਹੁੰਦਾ ਹਾਂ। ਤੁਸੀਂ ਹੁਣੇ ਜਿਹੇ ਹੀ ਪੜ੍ਹਿਆ ਹੋਵੇਗਾ, ਦੇਖਿਆ ਹੋਵੇਗਾ ਕਿ IIT Madras ਦੇ alumni ਦੁਆਰਾ ਸਥਾਪਿਤ ਇੱਕ start-up ਨੇ ਇੱਕ 3D printed house ਬਣਾਇਆ ਹੈ, 3D printing ਕਰਕੇ ਘਰ ਦਾ ਨਿਰਮਾਣ, ਆਖਿਰ ਇਹ ਹੋਇਆ ਕਿਵੇਂ? ਦਰਅਸਲ ਇਸ start-up ਨੇ ਸਭ ਤੋਂ ਪਹਿਲਾਂ 3D printer ਵਿੱਚ ਇੱਕ 3 Dimensional design ਨੂੰ feed ਕੀਤਾ ਅਤੇ ਫਿਰ ਇੱਕ ਖਾਸ ਤਰ੍ਹਾਂ ਦੇ concrete ਦੇ ਮਾਧਿਅਮ ਨਾਲ layer by layer ਇੱਕ 3D structure fabricate ਕਰ ਦਿੱਤਾ। ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਕਈ ਪ੍ਰਯੋਗ ਹੋ ਰਹੇ ਹਨ, ਇੱਕ ਸਮਾਂ ਸੀ, ਜਦੋਂ ਛੋਟੇ-ਛੋਟੇ construction ਦੇ ਕੰਮਾਂ ਵਿੱਚ ਵੀ ਕਈ ਸਾਲ ਲਗ ਜਾਂਦੇ ਸਨ। ਲੇਕਿਨ ਅੱਜ technology ਦੀ ਵਜ੍ਹਾ ਨਾਲ ਭਾਰਤ ਵਿੱਚ ਸਥਿਤੀ ਬਦਲ ਰਹੀ ਹੈ। ਕੁਝ ਸਮਾਂ ਪਹਿਲਾਂ ਅਸੀਂ ਦੁਨੀਆ ਭਰ ਦੀਆਂ ਅਜਿਹੀਆਂ innovative companies ਨੂੰ ਸੱਦਾ ਦੇਣ ਦੇ ਲਈ ਇੱਕ Global Housing Technology Challenge launch ਕੀਤਾ ਸੀ। ਇਹ ਦੇਸ਼ ਵਿੱਚ ਆਪਣੀ ਤਰ੍ਹਾਂ ਦਾ ਵੱਖ ਤਰ੍ਹਾਂ ਦਾ ਅਨੋਖਾ ਯਤਨ ਹੈ। ਇਸ ਲਈ ਅਸੀਂ ਇਨ੍ਹਾਂ ਨੂੰ Light House Projects ਦਾ ਨਾਮ ਦਿੱਤਾ। ਫਿਲਹਾਲ ਦੇਸ਼ ਵਿੱਚ 6 ਵੱਖ-ਵੱਖ ਥਾਵਾਂ ’ਤੇ Light House Projects ’ਤੇ ਤੇਜ਼ੀ ਨਾਲ ਕੰਮ ਚਲ ਰਿਹਾ ਹੈ। ਇਨ੍ਹਾਂ Light House Projects ਵਿੱਚ Modern Technology ਅਤੇ Innovative ਤੌਰ-ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ constructions ਦਾ time ਘੱਟ ਹੋ ਜਾਂਦਾ ਹੈ। ਨਾਲ ਹੀ ਜੋ ਘਰ ਬਣਦੇ ਹਨ, ਉਹ ਜ਼ਿਆਦਾ ਟਿਕਾਊ, ਕਿਫਾਇਤੀ ਅਤੇ ਅਰਾਮਦਾਇਕ ਹੁੰਦੇ ਹਨ। ਮੈਂ ਹੁਣੇ ਜਿਹੇ ਹੀ drones ਦੇ ਜ਼ਰੀਏ ਇਨ੍ਹਾਂ projects ਦੀ ਸਮੀਖਿਆ ਵੀ ਕੀਤੀ ਅਤੇ ਕੰਮ ਦੀ ਤਰੱਕੀ ਨੂੰ live ਦੇਖਿਆ।
ਇੰਦੌਰ ਦੇ project ਵਿੱਚ Brick ਅਤੇ Mortar Walls ਦੀ ਜਗ੍ਹਾ Pre-Fabricated Sandwich Panel System ਦੀ ਵਰਤੋਂ ਕੀਤੀ ਜਾ ਰਹੀ ਹੈ। ਰਾਜਕੋਟ ਵਿੱਚ Light House, French Technology ਨਾਲ ਬਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚ Tunnel ਦੇ ਜ਼ਰੀਏ Monolithic Concrete construction technology ਦੀ ਵਰਤੋਂ ਹੋ ਰਹੀ ਹੈ। ਇਸ technology ਨਾਲ ਬਣੇ ਘਰ ਆਫਤਾਂ ਦਾ ਸਾਹਮਣਾ ਕਰਨ ਵਿੱਚ ਕਿਤੇ ਜ਼ਿਆਦਾ ਸਮਰੱਥ ਹੋਣਗੇ। Chennai ਵਿੱਚ America ਅਤੇ Finland ਦੀ technologies, Pre-Cast Concrete System ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਮਕਾਨ ਜਲਦੀ ਵੀ ਬਣਨਗੇ ਤੇ ਲਾਗਤ ਵੀ ਘੱਟ ਆਵੇਗੀ। Ranchi ਵਿੱਚ Germany ਦੇ 3D Construction System ਦੀ ਵਰਤੋਂ ਕਰਕੇ ਘਰ ਬਣਾਏ ਜਾਣਗੇ। ਇਸ ਵਿੱਚ ਹਰ ਕਮਰੇ ਨੂੰ ਵੱਖ ਬਣਾਇਆ ਜਾਵੇਗਾ। ਫਿਰ ਪੂਰੇ structure ਨੂੰ ਉਸੇ ਤਰ੍ਹਾਂ ਜੋੜਿਆ ਜਾਵੇਗਾ, ਜਿਵੇਂ block toys ਨੂੰ ਜੋੜਿਆ ਜਾਂਦਾ ਹੈ। ਅਗਰਤਲਾ ਵਿੱਚ New Zealand ਦੀ technology ਦੀ ਵਰਤੋਂ ਕਰਕੇ steel frame ਦੇ ਨਾਲ ਮਕਾਨ ਬਣਾਏ ਜਾ ਰਹੇ ਹਨ, ਜੋ ਵੱਡੇ ਭੁਚਾਲ ਨੂੰ ਝੱਲ ਸਕਦੇ ਹਨ। ਉੱਥੇ ਹੀ ਲਖਨਊ ਵਿੱਚ Canada ਦੀ technology ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਵਿੱਚ plaster ਅਤੇ paint ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਤੇਜ਼ੀ ਨਾਲ ਘਰ ਬਣਾਉਣ ਦੇ ਲਈ ਪਹਿਲਾਂ ਤੋਂ ਹੀ ਤਿਆਰ ਦੀਵਾਰਾਂ ਦਾ ਇਸਤੇਮਾਲ ਕੀਤਾ ਜਾਵੇਗਾ।
ਸਾਥੀਓ, ਅੱਜ ਦੇਸ਼ ਵਿੱਚ ਇਹ ਕੋਸ਼ਿਸ਼ ਹੋ ਰਹੀ ਹੈ ਕਿ project incubation centres ਦੀ ਤਰ੍ਹਾਂ ਕੰਮ ਕਰਨ। ਇਸ ਨਾਲ ਸਾਡੇ Planners, Architects, Engineers ਅਤੇ Students ਨਵੀਂ technology ਨੂੰ ਜਾਣ ਸਕਣਗੇ ਅਤੇ ਉਸ ਦਾ Experiment ਵੀ ਕਰ ਸਕਣਗੇ। ਮੈਂ ਇਨ੍ਹਾਂ ਗੱਲਾਂ ਨੂੰ ਖ਼ਾਸ ਤੌਰ ’ਤੇ ਆਪਣੇ ਨੌਜਵਾਨਾਂ ਦੇ ਲਈ ਸਾਂਝਾ ਕਰ ਰਿਹਾ ਹਾਂ ਤਾਂ ਕਿ ਸਾਡੇ ਨੌਜਵਾਨ ਰਾਸ਼ਟਰ ਦੀ ਭਲਾਈ ਲਈ technology ਦੇ ਨਵੇਂ-ਨਵੇਂ ਖੇਤਰਾਂ ਵੱਲ ਉਤਸ਼ਾਹਿਤ ਹੋ ਸਕਣ।
ਮੇਰੇ ਪਿਆਰੇ ਦੇਸ਼ਵਾਸੀਓ, ਤੁਸੀਂ ਅੰਗਰੇਜ਼ੀ ਦੀ ਇੱਕ ਕਹਾਵਤ ਸੁਣੀ ਹੋਵੇਗੀ – “To Learn is to Grow” ਯਾਨੀ ਸਿੱਖਣਾ ਹੀ ਅੱਗੇ ਵਧਣਾ ਹੈ। ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ ਤਾਂ ਸਾਡੇ ਲਈ ਤਰੱਕੀ ਦੇ ਨਵੇਂ-ਨਵੇਂ ਰਾਹ ਖੁਦ-ਬ-ਖੁਦ ਖੁੱਲ੍ਹ ਜਾਂਦੇ ਹਨ। ਜਦੋਂ ਵੀ ਕਿਤੇ ਲੀਹ ਤੋਂ ਹਟ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਹੋਈ ਹੈ, ਮਨੁੱਖਤਾ ਦੇ ਲਈ ਨਵੇਂ ਦੁਆਰ ਖੁੱਲ੍ਹੇ ਹਨ, ਇੱਕ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ ਅਤੇ ਤੁਸੀਂ ਦੇਖਿਆ ਹੋਵੇਗਾ ਜਦੋਂ ਕਿਤੇ ਕੁਝ ਨਵਾਂ ਹੁੰਦਾ ਹੈ ਤਾਂ ਉਸ ਦਾ ਨਤੀਜਾ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ। ਹੁਣ ਜਿਵੇਂ ਕਿ ਜੇਕਰ ਮੈਂ ਤੁਹਾਨੂੰ ਪੁੱਛਾਂ ਕਿ ਉਹ ਕਿਹੜਾ ਰਾਜ ਹੈ, ਜਿਸ ਨੂੰ ਤੁਸੀਂ ਸੇਬ ਯਾਨੀ Apple ਨਾਲ ਜੋੜੋਗੇ? ਤਾਂ ਜ਼ਾਹਿਰ ਹੈ ਕਿ ਤੁਹਾਡੇ ਮਨ ਵਿੱਚ ਸਭ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉੱਤਰਾਖੰਡ ਦਾ ਨਾਮ ਆਵੇਗਾ ਪਰ ਜੇਕਰ ਮੈਂ ਕਹਾਂ ਕਿ ਇਸ ਲਿਸਟ ਵਿੱਚ ਤੁਸੀਂ ਮਣੀਪੁਰ ਨੂੰ ਵੀ ਜੋੜ ਦਿਓ ਤਾਂ ਸ਼ਾਇਦ ਤੁਸੀਂ ਹੈਰਾਨ ਰਹਿ ਜਾਓਗੇ, ਕੁਝ ਕਰਨ ਦੇ ਜਜ਼ਬੇ ਨਾਲ ਭਰੇ ਨੌਜਵਾਨਾਂ ਨੇ ਮਣੀਪੁਰ ਵਿੱਚ ਇਹ ਕਾਰਨਾਮਾ ਕਰ ਦਿਖਾਇਆ ਹੈ। ਅੱਜ-ਕੱਲ੍ਹ ਮਣੀਪੁਰ ਦੇ ਉਖਰੁਲ ਜ਼ਿਲ੍ਹੇ ਵਿੱਚ ਸੇਬ ਦੀ ਖੇਤੀ ਜ਼ੋਰ ਫੜ੍ਹ ਰਹੀ ਹੈ, ਇੱਥੋਂ ਦੇ ਕਿਸਾਨ ਆਪਣੇ ਬਾਗਾਂ ਵਿੱਚ ਸੇਬ ਉਗਾ ਰਹੇ ਹਨ, ਸੇਬ ਉਗਾਉਣ ਦੇ ਲਈ ਇਨ੍ਹਾਂ ਲੋਕਾਂ ਨੇ ਬਾਕਾਇਦਾ ਹਿਮਾਚਲ ਜਾ ਕੇ training ਵੀ ਲਈ ਹੈ, ਇਨ੍ਹਾਂ ਵਿੱਚੋਂ ਹੀ ਇੱਕ ਹੈ ਟੀ. ਐੱਸ. ਰਿੰਗਫਾਮੀ ਯੌਂਗ (T.S. Ringphami Young) ਇਹ ਪੇਸ਼ੇ ਤੋਂ ਇੱਕ Aeronautical Engineer ਇੰਜੀਨੀਅਰ ਹਨ, ਉਨ੍ਹਾਂ ਨੇ ਆਪਣੀ ਪਤਨੀ ਸ਼੍ਰੀਮਤੀ ਟੀ. ਐੱਸ. ਐਂਜਲ (T.S. Angel) ਦੇ ਨਾਲ ਮਿਲ ਕੇ ਸੇਬ ਦੀ ਪੈਦਾਵਾਰ ਕੀਤੀ ਹੈ। ਇਸੇ ਤਰ੍ਹਾਂ ਅਵੁੰਗਸ਼ੀ ਸ਼ਿਮਰੇ ਆਗਸਟੀਨਾ (Avungshee Shimre Augasteena) ਨੇ ਵੀ ਆਪਣੇ ਬਾਗਾਂ ਵਿੱਚ ਸੇਬ ਦਾ ਉਤਪਾਦਨ ਕੀਤਾ ਹੈ। ਅਵੁੰਗਸ਼ੀ ਦਿੱਲੀ ਵਿੱਚ job ਕਰਦੀ ਸੀ। ਇਹ ਛੱਡ ਕੇ ਉਹ ਆਪਣੇ ਪਿੰਡ ਪਰਤ ਆਈ ਅਤੇ ਸੇਬ ਦੀ ਖੇਤੀ ਸ਼ੁਰੂ ਕੀਤੀ। ਮਣੀਪੁਰ ਵਿੱਚ ਅੱਜ ਅਜਿਹੇ ਕਈ Apple Growers ਹਨ, ਜਿਨ੍ਹਾਂ ਨੇ ਕੁਝ ਵੱਖ ਅਤੇ ਨਵਾਂ ਕਰਕੇ ਦਿਖਾਇਆ ਹੈ।
ਸਾਥੀਓ, ਸਾਡੇ ਆਦਿਵਾਸੀ ਸਮੁਦਾਇ ਵਿੱਚ ਬੇਰ ਬਹੁਤ ਹਰਮਨਪਿਆਰਾ ਰਿਹਾ ਹੈ। ਆਦਿਵਾਸੀ ਸਮੁਦਾਇਆਂ ਦੇ ਲੋਕ ਹਮੇਸ਼ਾ ਤੋਂ ਹੀ ਬੇਰ ਦੀ ਖੇਤੀ ਕਰਦੇ ਆ ਰਹੇ ਹਨ, ਲੇਕਿਨ COVID-19 ਮਹਾਮਾਰੀ ਦੇ ਬਾਅਦ ਇਸ ਦੀ ਖੇਤੀ ਵਿਸ਼ੇਸ਼ ਰੂਪ ’ਚ ਵਧਦੀ ਜਾ ਰਹੀ ਹੈ। ਤ੍ਰਿਪੁਰਾ ਦੇ ਉਨਾਕੋਟੀ (Unakoti) ਦੇ ਅਜਿਹੇ 32 ਸਾਲ ਦੇ ਮੇਰੇ ਨੌਜਵਾਨ ਸਾਥੀ ਹਨ, ਬਿਕਰਮਜੀਤ ਚੱਕਮਾ। ਉਨ੍ਹਾਂ ਨੇ ਬੇਰ ਦੀ ਖੇਤੀ ਦੀ ਸ਼ੁਰੂਆਤ ਕਰਕੇ ਕਾਫੀ ਮੁਨਾਫਾ ਵੀ ਕਮਾਇਆ ਹੈ ਅਤੇ ਹੁਣ ਉਹ ਲੋਕਾਂ ਨੂੰ ਬੇਰ ਦੀ ਖੇਤੀ ਕਰਨ ਦੇ ਲਈ ਪ੍ਰੇਰਿਤ ਵੀ ਕਰ ਰਹੇ ਹਨ। ਸੂਬਾ ਸਰਕਾਰ ਵੀ ਅਜਿਹੇ ਲੋਕਾਂ ਦੀ ਮਦਦ ਦੇ ਲਈ ਅੱਗੇ ਆਈ ਹੈ। ਸਰਕਾਰ ਦੁਆਰਾ ਇਸ ਦੇ ਲਈ ਕਈ ਵਿਸ਼ੇਸ਼ ਨਰਸਰੀਆਂ ਬਣਾਈਆਂ ਗਈਆਂ ਹਨ ਤਾਂ ਕਿ ਬੇਰ ਦੀ ਖੇਤੀ ਨਾਲ ਜੁੜੇ ਲੋਕਾਂ ਦੀ ਮੰਗ ਪੂਰੀ ਕੀਤੀ ਜਾ ਸਕੇ। ਖੇਤੀ ਵਿੱਚ innovation ਹੋ ਰਹੇ ਹਨ ਤਾਂ ਖੇਤੀ ਦੇ by products ਵਿੱਚ ਵੀ creativity ਦੇਖਣ ਨੂੰ ਮਿਲ ਰਹੀ ਹੈ।
ਸਾਥੀਓ, ਮੈਨੂੰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿੱਚ ਕੀਤੇ ਜਾ ਰਹੇ ਇੱਕ ਯਤਨ ਦੇ ਬਾਰੇ ਵੀ ਪਤਾ ਲਗਿਆ ਹੈ, COVID ਦੇ ਦੌਰਾਨ ਹੀ ਲਖੀਮਪੁਰ ਖੀਰੀ ਵਿੱਚ ਇੱਕ ਅਨੋਖੀ ਪਹਿਲ ਹੋਈ ਹੈ, ਉੱਥੇ ਔਰਤਾਂ ਨੂੰ ਕੇਲੇ ਦੇ ਬੇਕਾਰ ਤਣਿਆਂ ਨਾਲ fibre ਬਣਾਉਣ ਦੀ training ਦੇਣ ਦਾ ਕੰਮ ਸ਼ੁਰੂ ਕੀਤਾ ਗਿਆ। Waste ਵਿੱਚੋਂ best ਕਰਨ ਦਾ ਤਰੀਕਾ। ਕੇਲੇ ਦੇ ਤਣੇ ਨੂੰ ਕੱਟ ਕੇ ਮਸ਼ੀਨ ਦੀ ਸਹਾਇਤਾ ਨਾਲ banana fibre ਤਿਆਰ ਕੀਤਾ ਜਾਂਦਾ ਹੈ ਜੋ ਜੂਟ ਜਾਂ ਸਣ ਵਾਂਗ ਹੁੰਦਾ ਹੈ। ਇਸ fibre ਨਾਲ handbag, ਚਟਾਈ, ਦਰੀ ਕਿੰਨੀਆਂ ਹੀ ਚੀਜ਼ਾਂ ਬਣਾਈਆਂ ਜਾਂਦੀਆਂ ਹਨ। ਇਸ ਨਾਲ ਇੱਕ ਤਾਂ ਫਸਲ ਦੇ ਕਚਰੇ ਦਾ ਇਸਤੇਮਾਲ ਸ਼ੁਰੂ ਹੋ ਗਿਆ, ਉੱਥੇ ਹੀ ਦੂਸਰੇ ਪਾਸੇ ਪਿੰਡ ਵਿੱਚ ਰਹਿਣ ਵਾਲੀਆਂ ਸਾਡੀਆਂ ਭੈਣਾਂ-ਬੇਟੀਆਂ ਨੂੰ ਆਮਦਨੀ ਦਾ ਇੱਕ ਹੋਰ ਸਾਧਨ ਮਿਲ ਗਿਆ। Banana fibre ਦੇ ਇਸ ਕੰਮ ਨਾਲ ਇੱਕ ਸਥਾਨਕ ਔਰਤ ਨੂੰ 400 ਤੋਂ 600 ਤੱਕ ਹਰ ਰੋਜ਼ ਦੀ ਕਮਾਈ ਹੋ ਜਾਂਦੀ ਹੈ। ਲਖੀਮਪੁਰ ਖੀਰੀ ਵਿੱਚ ਸੈਂਕੜੇ ਏਕੜ ਜ਼ਮੀਨ ’ਤੇ ਕੇਲੇ ਦੀ ਖੇਤੀ ਹੁੰਦੀ ਹੈ। ਕੇਲੇ ਦੀ ਫਸਲ ਤੋਂ ਬਾਅਦ ਆਮ ਤੌਰ ’ਤੇ ਕਿਸਾਨਾਂ ਨੂੰ ਇਸ ਦੇ ਤਣੇ ਨੂੰ ਸੁੱਟਣ ਦੇ ਲਈ ਵੱਖਰੇ ਤੌਰ ’ਤੇ ਖਰਚ ਕਰਨਾ ਪੈਂਦਾ ਸੀ, ਹੁਣ ਉਨ੍ਹਾਂ ਦੇ ਪੈਸੇ ਵੀ ਬਚ ਜਾਂਦੇ ਹਨ, ਯਾਨੀ ‘ਆਮ ਕੇ ਆਮ ਗੁਠਲੀਓਂ ਕੇ ਦਾਮ।’ ਇਹ ਕਹਾਵਤ ਇੱਥੇ ਬਿਲਕੁਲ ਸਟੀਕ ਬੈਠਦੀ ਹੈ।
ਸਾਥੀਓ, ਇੱਕ ਪਾਸੇ banana fibre ਨਾਲ products ਬਣਾਏ ਜਾ ਰਹੇ ਹਨ, ਉੱਥੇ ਹੀ ਦੂਸਰੇ ਪਾਸੇ ਕੇਲੇ ਦੇ ਆਟੇ ਨਾਲ ਡੋਸਾ ਅਤੇ ਗੁਲਾਬ ਜਾਮੁਨ ਵਰਗੇ ਸਵਾਦੀ ਪਕਵਾਨ ਵੀ ਬਣ ਰਹੇ ਹਨ। ਕਰਨਾਟਕ ਦੇ ਉੱਤਰ ਕੰਨੜ ਅਤੇ ਦੱਖਣ ਕੰਨੜ ਜ਼ਿਲ੍ਹਿਆਂ ਵਿੱਚ ਔਰਤਾਂ ਇਹ ਅਨੋਖਾ ਕੰਮ ਕਰ ਰਹੀਆਂ ਹਨ। ਇਹ ਸ਼ੁਰੂਆਤ ਵੀ ਕੋਰੋਨਾ ਕਾਲ ਵਿੱਚ ਹੀ ਹੋਈ ਹੈ। ਇਨ੍ਹਾਂ ਔਰਤਾਂ ਨੇ ਨਾ ਸਿਰਫ ਕੇਲੇ ਦੇ ਆਟੇ ਨਾਲ ਡੋਸਾ, ਗੁਲਾਬ ਜਾਮੁਨ ਵਰਗੀਆਂ ਚੀਜ਼ਾਂ ਬਣਾਈਆਂ, ਬਲਕਿ ਇਨ੍ਹਾਂ ਦੀਆਂ ਤਸਵੀਰਾਂ ਨੂੰ social media ’ਤੇ share ਵੀ ਕੀਤਾ ਹੈ। ਜਦੋਂ ਜ਼ਿਆਦਾ ਲੋਕਾਂ ਨੂੰ ਕੇਲੇ ਦੇ ਆਟੇ ਦੇ ਬਾਰੇ ਪਤਾ ਲਗਿਆ ਤਾਂ ਉਸ ਦੀ demand ਵੀ ਵਧੀ ਤੇ ਇਨ੍ਹਾਂ ਔਰਤਾਂ ਦੀ ਆਮਦਨੀ ਵੀ। ਲਖੀਮਪੁਰ ਖੀਰੀ ਦੀ ਤਰ੍ਹਾਂ ਇੱਥੇ ਵੀ ਇਸ innovative idea ਨੂੰ ਔਰਤਾਂ ਹੀ lead ਕਰ ਰਹੀਆਂ ਹਨ।
ਸਾਥੀਓ, ਅਜਿਹੇ ਉਦਾਹਰਣ ਜੀਵਨ ਵਿੱਚ ਕੁਝ ਨਵਾਂ ਕਰਨ ਦੀ ਪ੍ਰੇਰਣਾ ਬਣ ਜਾਂਦੇ ਹਨ। ਤੁਹਾਡੇ ਆਲੇ-ਦੁਆਲੇ ਵੀ ਅਜਿਹੇ ਅਨੇਕਾਂ ਲੋਕ ਹੋਣਗੇ। ਜਦੋਂ ਤੁਹਾਡਾ ਪਰਿਵਾਰ ਮਨ ਕੀ ਬਾਤੇਂ ਕਰ ਰਿਹਾ ਹੋਵੇ ਤਾਂ ਤੁਸੀਂ ਇਸ ਨੂੰ ਵੀ ਆਪਣੀ ਗੱਪ-ਸ਼ੱਪ ਦਾ ਹਿੱਸਾ ਬਣਾਓ। ਕਦੇ ਸਮਾਂ ਕੱਢ ਕੇ ਬੱਚਿਆਂ ਦੇ ਨਾਲ ਅਜਿਹੀਆਂ ਕੋਸ਼ਿਸ਼ਾਂ ਨੂੰ ਦੇਖਣ ਵੀ ਜਾਓ ਅਤੇ ਮੌਕਾ ਮਿਲ ਜਾਏ ਤਾਂ ਖੁਦ ਵੀ ਅਜਿਹਾ ਕੁਝ ਕਰ ਦਿਖਾਓ ਅਤੇ ਹਾਂ, ਇਹ ਸਭ ਤੁਸੀਂ ਮੇਰੇ ਨਾਲ NamoApp ਜਾਂ MyGov ’ਤੇ ਸਾਂਝਾ ਕਰੋਗੇ ਤਾਂ ਮੈਨੂੰ ਹੋਰ ਚੰਗਾ ਲੱਗੇਗਾ।
ਮੇਰੇ ਪਿਆਰੇ ਦੇਸ਼ਵਾਸੀਓ, ਸਾਡੇ ਸੰਸਕ੍ਰਿਤ ਗ੍ਰੰਥਾਂ ਵਿੱਚ ਇੱਕ ਸਲੋਕ ਹੈ :-
ਆਤਮਾਰਥਮ੍ ਜੀਵ ਲੋਕੇ ਅਸਮਿਨ੍, ਕੋ ਨ ਜੀਵਤਿ ਮਾਨਵ:।
ਪਰਮ੍ ਪਰੋਪਕਾਰਾਰਥਮ੍, ਯੋ ਜੀਵਤਿ ਸ ਜੀਵਤਿ॥
( आत्मार्थम् जीव लोके अस्मिन्, को न जीवति मानवः।
परम् परोपकारार्थम्, यो जीवति स जीवति।| )
ਅਰਥਾਤ ਆਪਣੇ ਲਈ ਤਾਂ ਸੰਸਾਰ ਵਿੱਚ ਹਰ ਕੋਈ ਜਿਊਂਦਾ ਹੈ ਪਰ ਅਸਲ ਵਿੱਚ ਉਹੀ ਵਿਅਕਤੀ ਜਿਊਂਦਾ ਹੈ ਜੋ ਪਰਉੱਪਕਾਰ ਦੇ ਲਈ ਜਿਊਂਦਾ ਹੈ। ਭਾਰਤ ਮਾਂ ਦੇ ਬੇਟੇ-ਬੇਟੀਆਂ ਦੇ ਪਰੋਪਕਾਰੀ ਯਤਨਾਂ ਦੀਆਂ ਗੱਲਾਂ - ਇਹੀ ਤਾਂ ਹੈ ‘ਮਨ ਕੀ ਬਾਤ’। ਅੱਜ ਵੀ ਅਜਿਹੇ ਕੁਝ ਹੋਰ ਸਾਥੀਆਂ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਇੱਕ ਸਾਥੀ ਚੰਡੀਗੜ੍ਹ ਸ਼ਹਿਰ ਦੇ ਹਨ, ਚੰਡੀਗੜ੍ਹ ਵਿੱਚ ਮੈਂ ਵੀ ਕੁਝ ਸਾਲਾਂ ਤੱਕ ਰਹਿ ਚੁੱਕਿਆ ਹਾਂ। ਇਹ ਬਹੁਤ ਖੁਸ਼ਮਿਜ਼ਾਜ ਅਤੇ ਖੂਬਸੂਰਤ ਸ਼ਹਿਰ ਹੈ। ਇੱਥੇ ਰਹਿਣ ਵਾਲੇ ਲੋਕ ਵੀ ਦਿਲਦਾਰ ਹਨ ਅਤੇ ਹਾਂ ਜੇਕਰ ਤੁਸੀਂ ਖਾਣ ਦੇ ਸ਼ੌਕੀਨ ਹੋ ਤਾਂ ਇੱਥੇ ਤੁਹਾਨੂੰ ਹੋਰ ਵੀ ਅਨੰਦ ਆਏਗਾ। ਇਸੇ ਚੰਡੀਗੜ੍ਹ ਦੇ ਸੈਕਟਰ 29 ਵਿੱਚ ਸੰਜੈ ਰਾਣਾ ਜੀ Food Stall ਚਲਾਉਂਦੇ ਹਨ ਅਤੇ ਆਪਣੇ ਸਾਈਕਲ ’ਤੇ ਛੋਲੇ-ਭਟੂਰੇ ਵੇਚਦੇ ਹਨ, ਇੱਕ ਦਿਨ ਉਨ੍ਹਾਂ ਦੀ ਬੇਟੀ ਰਿਧੀਮਾ ਅਤੇ ਭਤੀਜੀ ਰੀਯਾ ਇੱਕ idea ਦੇ ਨਾਲ ਉਨ੍ਹਾਂ ਕੋਲ ਆਈਆਂ, ਦੋਹਾਂ ਨੇ ਉਨ੍ਹਾਂ ਨੂੰ COVID Vaccine ਲਗਵਾਉਣ ਵਾਲਿਆਂ ਨੂੰ free ਵਿੱਚ ਛੋਲੇ-ਭਟੂਰੇ ਖਵਾਉਣ ਨੂੰ ਕਿਹਾ, ਉਹ ਇਸ ਦੇ ਲਈ ਖੁਸ਼ੀ-ਖੁਸ਼ੀ ਤਿਆਰ ਹੋ ਗਏ, ਉਨ੍ਹਾਂ ਨੇ ਤੁਰੰਤ ਇਹ ਚੰਗੀ ਅਤੇ ਨੇਕ ਕੋਸ਼ਿਸ਼ ਸ਼ੁਰੂ ਵੀ ਕਰ ਦਿੱਤੀ। ਸੰਜੈ ਰਾਣਾ ਜੀ ਦੇ ਛੋਲੇ-ਭਟੂਰੇ ਮੁਫ਼ਤ ’ਚ ਖਾਣ ਦੇ ਲਈ ਤੁਹਾਨੂੰ ਵਿਖਾਉਣਾ ਪਵੇਗਾ ਕਿ ਤੁਸੀਂ ਉਸੇ ਦਿਨ vaccine ਲਗਵਾਈ ਹੈ, Vaccine ਦਾ message ਦਿਖਾਉਂਦਿਆਂ ਹੀ ਉਹ ਤੁਹਾਨੂੰ ਸੁਆਦੀ ਛੋਲੇ-ਭਟੂਰੇ ਦੇ ਦੇਣਗੇ। ਕਹਿੰਦੇ ਹਨ ਸਮਾਜ ਦੀ ਭਲਾਈ ਦੇ ਕੰਮ ਦੇ ਲਈ ਪੈਸੇ ਤੋਂ ਜ਼ਿਆਦਾ ਸੇਵਾ ਭਾਵ, ਕਰਤਵ ਭਾਵ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਸਾਡੇ ਸੰਜੈ ਭਾਈ ਇਸ ਨੂੰ ਸਹੀ ਸਾਬਿਤ ਕਰ ਰਹੇ ਹਨ।
ਸਾਥੀਓ, ਅਜਿਹੇ ਹੀ ਇੱਕ ਹੋਰ ਕੰਮ ਦੀ ਚਰਚਾ ਅੱਜ ਕਰਨਾ ਚਾਹਾਂਗਾ, ਇਹ ਕੰਮ ਹੋ ਰਿਹਾ ਤਮਿਲ ਨਾਡੂ ਦੇ ਨੀਲਗਿਰੀ ਵਿੱਚ। ਉੱਥੇ ਰਾਧਿਕਾ ਸ਼ਾਸਤਰੀ ਜੀ ਨੇ AmbuRx (ਐਂਬੂਰੈਕਸ) Project ਦੀ ਸ਼ੁਰੂਆਤ ਕੀਤੀ ਹੈ। ਇਸ project ਦਾ ਮਕਸਦ ਹੈ ਪਹਾੜੀ ਇਲਾਕਿਆਂ ਵਿੱਚ ਮਰੀਜ਼ਾਂ ਨੂੰ ਇਲਾਜ ਦੇ ਲਈ ਅਸਾਨ transport ਉਪਲੱਬਧ ਕਰਵਾਉਣਾ। ਰਾਧਿਕਾ ਕੁੰਨੂਰ ਵਿੱਚ ਇੱਕ Cafe ਚਲਾਉਂਦੀ ਹੈ, ਉਨ੍ਹਾਂ ਨੇ ਆਪਣੇ Cafe ਦੇ ਸਾਥੀਆਂ ਨਾਲ AmbuRx ਦੇ ਲਈ fund ਇਕੱਠਾ ਕੀਤਾ। ਨੀਲਗਿਰੀ ਪਹਾੜੀਆਂ ’ਤੇ ਅੱਜ 6 AmbuRx ਸੇਵਾ ਵਿੱਚ ਹਨ ਅਤੇ ਦੂਰ-ਦੁਰਾਡੇ ਦੇ ਹਿੱਸਿਆਂ ਵਿੱਚ emergency ਦੇ ਸਮੇਂ ਮਰੀਜ਼ਾਂ ਦੇ ਕੰਮ ਆ ਰਹੀਆਂ ਹਨ। ਐਂਬੂਰੈਕਸ ਵਿੱਚ Stretcher, Oxygen Cylinder, First Aid Box ਵਰਗੀਆਂ ਕਈ ਚੀਜ਼ਾਂ ਦੀ ਵਿਵਸਥਾ ਹੈ।
ਸਾਥੀਓ, ਸੰਜੈ ਜੀ ਹੋਣ ਜਾਂ ਰਾਧਿਕਾ ਜੀ, ਇਨ੍ਹਾਂ ਦੇ ਉਦਾਹਰਣਾਂ ਤੋਂ ਪਤਾ ਲਗਦਾ ਹੈ ਕਿ ਅਸੀਂ ਆਪਣਾ ਕੰਮ, ਆਪਣਾ ਪੇਸ਼ਾ, ਨੌਕਰੀ ਕਰਦਿਆਂ ਹੋਇਆਂ ਵੀ ਸੇਵਾ ਦੇ ਕੰਮ ਕਰ ਸਕਦੇ ਹਾਂ।
ਸਾਥੀਓ, ਕੁਝ ਦਿਨ ਪਹਿਲਾਂ ਇੱਕ ਬਹੁਤ ਹੀ interesting ਅਤੇ ਬਹੁਤ ਹੀ emotional event ਹੋਇਆ, ਜਿਸ ਨਾਲ ਭਾਰਤ-ਜਾਰਜੀਆ ਦੋਸਤੀ ਨੂੰ ਨਵੀਂ ਮਜ਼ਬੂਤੀ ਮਿਲੀ। ਇਸ ਸਮਾਰੋਹ ਵਿੱਚ ਭਾਰਤ ਨੇ ਸੇਂਟ ਕਵੀਨ ਕੇਟੇਵਾਨ (Saint Queen Ketevan) ਦੇ Holy Relic ਯਾਨੀ ਉਨ੍ਹਾਂ ਦੇ ਪਵਿੱਤਰ ਯਾਦਗਾਰ ਚਿੰਨ੍ਹ ਜਾਰਜੀਆ ਦੀ ਸਰਕਾਰ ਅਤੇ ਉੱਥੋਂ ਦੀ ਜਨਤਾ ਨੂੰ ਸੌਂਪਿਆ। ਇਸ ਦੇ ਲਈ ਸਾਡੇ ਵਿਦੇਸ਼ ਮੰਤਰੀ ਖੁਦ ਉੱਥੇ ਗਏ ਸਨ। ਬਹੁਤ ਹੀ ਭਾਵੁਕ ਮਾਹੌਲ ਵਿੱਚ ਹੋਏ ਇਸ ਸਮਾਰੋਹ ’ਚ ਜਾਰਜੀਆ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਅਨੇਕਾਂ ਧਰਮ ਗੁਰੂ ਅਤੇ ਵੱਡੀ ਗਿਣਤੀ ਵਿੱਚ ਜਾਰਜੀਆ ਦੇ ਲੋਕ ਹਾਜ਼ਰ ਸਨ। ਇਸ ਪ੍ਰੋਗਰਾਮ ਵਿੱਚ ਭਾਰਤ ਦੀ ਸ਼ਲਾਘਾ ’ਚ ਜੋ ਸ਼ਬਦ ਕਹੇ ਗਏ, ਉਹ ਬਹੁਤ ਹੀ ਯਾਦਗਾਰ ਹਨ। ਇਸ ਇੱਕ ਸਮਾਰੋਹ ਨੇ ਦੋਹਾਂ ਦੇਸ਼ਾਂ ਦੇ ਨਾਲ ਹੀ ਗੋਆ ਅਤੇ ਜਾਰਜੀਆ ਦੇ ਵਿਚਕਾਰ ਸਬੰਧਾਂ ਨੂੰ ਵੀ ਹੋਰ ਮਜ਼ਬੂਤ ਕਰ ਦਿੱਤਾ ਹੈ। ਅਜਿਹਾ ਇਸ ਲਈ, ਕਿਉਂਕਿ ਸੇਂਟ ਕਵੀਨ ਕੇਟੇਵਾਨ (Saint Queen Ketevan) ਦੇ ਇਹ ਪਵਿੱਤਰ ਅਵਸ਼ੇਸ਼ 2005 ਵਿੱਚ ਗੋਆ ਦੇ Saint Augustine Church ਤੋਂ ਮਿਲੇ ਸਨ।
ਸਾਥੀਓ, ਤੁਹਾਡੇ ਮਨ ਵਿੱਚ ਸਵਾਲ ਹੋਵੇਗਾ ਕਿ ਇਹ ਸਭ ਕੀ ਹੈ, ਇਹ ਸਭ ਕਦੋਂ ਅਤੇ ਕਿਵੇਂ ਹੋਇਆ? ਦਰਅਸਲ ਇਹ ਅੱਜ ਤੋਂ 400-500 ਸਾਲ ਪਹਿਲਾਂ ਦੀ ਗੱਲ ਹੈ, ਕੁਵੀਨ ਕੇਟੇਵਾਨ ਜਾਰਜੀਆ ਦੇ ਰਾਜ ਪਰਿਵਾਰ ਦੀ ਬੇਟੀ ਸੀ। 10 ਸਾਲ ਦੀ ਕੈਦ ਤੋਂ ਬਾਅਦ 1624 ਵਿੱਚ ਉਹ ਸ਼ਹੀਦ ਹੋ ਗਏ ਸਨ। ਇੱਕ ਪੁਰਾਣੇ ਪੁਰਤਗਾਲੀ ਦਸਤਾਵੇਜ਼ ਦੇ ਮੁਤਾਬਿਕ Saint Queen Ketevan ਦੀਆਂ ਅਸਥੀਆਂ ਨੂੰ Old Goa ਦੇ Saint Augustine Convent ਵਿੱਚ ਰੱਖਿਆ ਗਿਆ ਸੀ, ਲੇਕਿਨ ਲੰਮੇ ਸਮੇਂ ਤੱਕ ਇਹ ਮੰਨਿਆ ਜਾਂਦਾ ਰਿਹਾ ਕਿ ਗੋਆ ਵਿੱਚ ਦਫਨਾਏ ਉਨ੍ਹਾਂ ਦੇ ਅਵਸ਼ੇਸ਼ 1930 ਦੇ ਭੁਚਾਲ ਵਿੱਚ ਗਾਇਬ ਹੋ ਗਏ ਸਨ।
ਭਾਰਤ ਸਰਕਾਰ ਅਤੇ ਜਾਰਜੀਆ ਦੇ ਇਤਿਹਾਸਕਾਰਾਂ, Researchers, Archaeologists ਅਤੇ ਜਾਰਜੀਅਨ ਚਰਚ ਦੇ ਦਹਾਕਿਆਂ ਦੀਆਂ ਅਣਥੱਕ ਕੋਸ਼ਿਸ਼ਾਂ ਤੋਂ ਬਾਅਦ 2005 ਵਿੱਚ ਉਨ੍ਹਾਂ ਪਵਿੱਤਰ ਅਵਸ਼ੇਸ਼ਾਂ ਨੂੰ ਖੋਜਣ ਵਿੱਚ ਸਫਲਤਾ ਮਿਲੀ ਸੀ। ਇਹ ਵਿਸ਼ਾ ਜਾਰਜੀਆਂ ਦੇ ਲੋਕਾਂ ਲਈ ਬਹੁਤ ਹੀ ਭਾਵਨਾਤਮਕ ਹੈ, ਇਸ ਲਈ ਉਨ੍ਹਾਂ ਦੇ Historical, Religious ਅਤੇ Spiritual sentiments ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਸਰਕਾਰ ਨੇ ਇਨ੍ਹਾਂ ਅਵਸ਼ੇਸ਼ਾਂ ਦਾ ਇੱਕ ਅੰਸ਼ ਜਾਰਜੀਆ ਦੇ ਲੋਕਾਂ ਨੂੰ ਭੇਂਟ ਵਿੱਚ ਦੇਣ ਦਾ ਫੈਸਲਾ ਕੀਤਾ। ਭਾਰਤ ਤੇ ਜਾਰਜੀਆ ਦੇ ਸਾਂਝੇ ਇਤਿਹਾਸ ਦੇ ਇਸ ਅਨੋਖੇ ਪੱਖ ਨੂੰ ਸਹੇਜ ਕੇ ਰੱਖਣ ਦੇ ਲਈ ਮੈਂ ਅੱਜ ਗੋਆ ਦੇ ਲੋਕਾਂ ਨੂੰ ਦਿਲੋਂ ਧੰਨਵਾਦ ਦੇਣਾ ਚਾਹਾਂਗਾ। ਗੋਆ ਕਈ ਮਹਾਨ ਅਧਿਆਤਮਿਕ ਅਮਾਨਤਾਂ ਦੀ ਭੂਮੀ ਰਿਹਾ ਹੈ। Saint Augustine Church, UNESCO ਦੀ World Heritage Site – Churches ਅਤੇ Convents of Goa ਦਾ ਇੱਕ ਹਿੱਸਾ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਜਾਰਜੀਆ ਤੋਂ ਹੁਣ ਮੈਂ ਤੁਹਾਨੂੰ ਸਿੱਧਾ ਸਿੰਗਾਪੁਰ ਲੈ ਕੇ ਚਲਦਾ ਹਾਂ, ਜਿੱਥੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਇੱਕ ਹੋਰ ਮਾਣਮੱਤਾ ਮੌਕਾ ਸਾਹਮਣੇ ਆਇਆ। ਸਿੰਗਾਪੁਰ ਦੇ ਪ੍ਰਧਾਨ ਮੰਤਰੀ ਅਤੇ ਮੇਰੇ ਮਿੱਤਰ ਲੀ. ਸੇਨ ਲੁੰਗ (Lee Hsien Loong) ਨੇ ਹੁਣੇ ਜਿਹੇ ਹੀ Renovate ਕੀਤੇ ਗਏ ਸਿਲਾਟ ਰੋਡ ਗੁਰਦੁਆਰੇ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਰਵਾਇਤੀ ਸਿੱਖ ਪੱਗੜੀ ਵੀ ਪਹਿਨੀ ਸੀ। ਇਹ ਗੁਰਦੁਆਰਾ ਲਗਭਗ 100 ਸਾਲ ਪਹਿਲਾਂ ਬਣਿਆ ਸੀ ਅਤੇ ਇੱਥੇ ਭਾਈ ਮਹਾਰਾਜ ਸਿੰਘ ਨੂੰ ਸਮਰਪਿਤ ਇੱਕ ਸਮਾਰਕ ਵੀ ਹੈ। ਭਾਈ ਮਹਾਰਾਜ ਸਿੰਘ ਜੀ ਨੇ ਭਾਰਤ ਦੀ ਆਜ਼ਾਦੀ ਦੇ ਲਈ ਲੜਾਈ ਲੜੀ ਸੀ ਅਤੇ ਇਹ ਪਲ ਜਦੋਂ ਅਸੀਂ ਆਜ਼ਾਦੀ ਦੇ 75 ਸਾਲ ਮਨਾ ਰਹੇ ਹਾਂ ਤਾਂ ਹੋਰ ਜ਼ਿਆਦਾ ਪ੍ਰੇਰਕ ਬਣ ਜਾਂਦਾ ਹੈ। ਦੋ ਦੇਸ਼ਾਂ ਦੇ ਵਿਚਕਾਰ People to People Connect ਉਸ ਨੂੰ ਮਜ਼ਬੂਤੀ, ਅਜਿਹੀਆਂ ਹੀ ਗੱਲਾਂ, ਅਜਿਹੀਆਂ ਹੀ ਕੋਸ਼ਿਸ਼ਾਂ ਨਾਲ ਮਿਲਦੀ ਹੈ। ਇਨ੍ਹਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਦੋਸਤਾਨਾ ਮਾਹੌਲ ਵਿੱਚ ਰਹਿਣ ਅਤੇ ਇੱਕ-ਦੂਸਰੇ ਦੀ ਸੰਸਕ੍ਰਿਤੀ ਨੂੰ ਸਮਝਣ ਦਾ ਕਿੰਨਾ ਮਹੱਤਵ ਹੈ।
ਮੇਰੇ ਪਿਆਰੇ ਦੇਸ਼ਵਾਸੀਓ, ਅੱਜ ‘ਮਨ ਕੀ ਬਾਤ’ ਵਿੱਚ ਅਸੀਂ ਅਨੇਕਾਂ ਵਿਸ਼ਿਆਂ ’ਤੇ ਚਰਚਾ ਕੀਤੀ। ਇੱਕ ਹੋਰ ਵਿਸ਼ਾ ਜੋ ਮੇਰੇ ਦਿਲ ਦੇ ਬਹੁਤ ਕਰੀਬ ਹੈ, ਉਹ ਵਿਸ਼ਾ ਹੈ ਜਲ ਸੰਭਾਲ਼ ਦਾ। ਮੇਰਾ ਬਚਪਨ ਵੀ ਜਿੱਥੇ ਗੁਜ਼ਰਿਆ, ਉੱਥੇ ਪਾਣੀ ਦੀ ਹਮੇਸ਼ਾ ਤੋਂ ਕਿੱਲਤ ਰਹੀ ਸੀ, ਅਸੀਂ ਲੋਕ ਬਾਰਿਸ਼ ਦੇ ਲਈ ਤਰਸਦੇ ਸੀ ਅਤੇ ਇਸ ਲਈ ਪਾਣੀ ਦੀ ਇੱਕ-ਇੱਕ ਬੂੰਦ ਬਚਾਉਣਾ ਸਾਡੇ ਸੰਸਕਾਰਾਂ ਦਾ ਹਿੱਸਾ ਰਿਹਾ ਹੈ। ਹੁਣ ‘ਜਨ ਭਾਗੀਦਾਰੀ ਨਾਲ ਜਲ ਸੰਭਾਲ਼’ ਇਸ ਮੰਤਰ ਨਾਲ ਉੱਥੋਂ ਦੀ ਤਸਵੀਰ ਬਦਲ ਗਈ ਹੈ। ਪਾਣੀ ਦੀ ਇੱਕ-ਇੱਕ ਬੂੰਦ ਨੂੰ ਬਚਾਉਣਾ, ਪਾਣੀ ਦੀ ਕਿਸੇ ਵੀ ਤਰ੍ਹਾਂ ਦੀ ਬਰਬਾਦੀ ਨੂੰ ਰੋਕਣਾ ਇਹ ਸਾਡੀ ਜੀਵਨ ਸ਼ੈਲੀ ਦਾ ਇੱਕ ਸਹਿਜ ਹਿੱਸਾ ਬਣ ਜਾਣਾ ਚਾਹੀਦਾ ਹੈ। ਸਾਡੇ ਪਰਿਵਾਰਾਂ ਦੀ ਅਜਿਹੀ ਰਵਾਇਤ ਬਣ ਜਾਣੀ ਚਾਹੀਦੀ ਹੈ, ਜਿਸ ਨਾਲ ਹਰ ਇੱਕ ਮੈਂਬਰ ਨੂੰ ਮਾਣ ਹੋਵੇ।
ਸਾਥੀਓ, ਜਿੱਥੇ ਕੁਦਰਤ ਅਤੇ ਵਾਤਾਵਰਣ ਦੀ ਰੱਖਿਆ, ਭਾਰਤ ਦੇ ਸੱਭਿਆਚਾਰਕ ਜੀਵਨ ਵਿੱਚ, ਸਾਡੇ ਦੈਨਿਕ ਜੀਵਨ ਵਿੱਚ ਰਚੀ-ਵਸੀ ਹੋਈ ਹੈ, ਉੱਥੇ ਹੀ ਬਾਰਿਸ਼ ਅਤੇ ਮੌਨਸੂਨ ਹਮੇਸ਼ਾ ਤੋਂ ਸਾਡੇ ਵਿਚਾਰਾਂ, ਸਾਡੀ philosophy ਅਤੇ ਸਾਡੀ ਸੱਭਿਅਤਾ ਨੂੰ ਸ਼ਕਲ ਦਿੰਦੇ ਆਏ ਹਨ। ‘ਰਿਤੂਸੰਹਾਰ’ ਅਤੇ ‘ਮੇਘਦੂਤ’ ਵਿੱਚ ਮਹਾਕਵੀ ਕਾਲੀਦਾਸ ਨੇ ਬਾਰਿਸ਼ ਦੇ ਬਾਰੇ ਬਹੁਤ ਹੀ ਸੁੰਦਰ ਵਰਨਣ ਕੀਤਾ ਹੈ। ਸਾਹਿਤ ਪ੍ਰੇਮੀਆਂ ਵਿੱਚ ਇਹ ਕਵਿਤਾਵਾਂ ਅੱਜ ਵੀ ਬੇਹੱਦ ਹਰਮਨ-ਪਿਆਰੀਆਂ ਹਨ। ਰਿਗਵੇਦ ਵਿੱਚ ਪਰਜਨਯ ਸੁਕਤਮ ’ਚ ਵੀ ਬਾਰਿਸ਼ ਦੀ ਸੁੰਦਰਤਾ ਦਾ ਖੂਬਸੂਰਤੀ ਨਾਲ ਵਰਨਣ ਹੈ। ਇਸੇ ਤਰ੍ਹਾਂ ਸ੍ਰੀਮਦ ਭਾਗਵਤ ਵਿੱਚ ਵੀ ਕਾਵਿ ਰੂਪ ਨਾਲ ਧਰਤੀ, ਸੂਰਜ ਅਤੇ ਬਾਰਿਸ਼ ਦੇ ਵਿਚਕਾਰਲੇ ਸਬੰਧਾਂ ਨੂੰ ਵਿਸਤਾਰ ਦਿੱਤਾ ਗਿਆ ਹੈ।
ਅਸ਼ਟੌ ਮਾਸਾਨ੍ ਨਿਪੀਤੰ ਯਦ੍, ਭੂਮਯਾ: ਚ, ਓਦ-ਮਯਮ੍ ਵਸੁ।
ਸਵਗੋਭਿ: ਮੋਕਤੁਮ੍ ਆਰੇਭੇ, ਪਰਜਨਯ: ਕਾਲ ਆਗਤੇ॥
( अष्टौ मासान् निपीतं यद्, भूम्याः च, ओद-मयम् वसु।
स्वगोभिः मोक्तुम् आरेभे, पर्जन्यः काल आगते।| )
ਅਰਥਾਤ ਸੂਰਜ ਨੇ 8 ਮਹੀਨਿਆਂ ਤੱਕ ਜਲ ਦੇ ਰੂਪ ਵਿੱਚ ਧਰਤੀ ਦੇ ਖਜ਼ਾਨੇ ਦਾ ਦੋਹਨ ਕੀਤਾ ਸੀ। ਹੁਣ ਮੌਨਸੂਨ ਦੇ ਮੌਸਮ ਵਿੱਚ ਸੂਰਜ ਇਸ ਇਕੱਠੇ ਹੋਏ ਖਜ਼ਾਨੇ ਨੂੰ ਧਰਤੀ ਨੂੰ ਵਾਪਸ ਕਰ ਰਿਹਾ ਹੈ। ਵਾਕਿਆ ਹੀ ਮੌਨਸੂਨ ਅਤੇ ਬਾਰਿਸ਼ ਦਾ ਮੌਸਮ ਸਿਰਫ ਖੂਬਸੂਰਤ ਤੇ ਸੁਹਾਵਣਾ ਹੀ ਨਹੀਂ ਹੁੰਦਾ, ਬਲਕਿ ਪੋਸ਼ਣ ਦੇਣ ਵਾਲਾ, ਜੀਵਨ ਦੇਣ ਵਾਲਾ ਵੀ ਹੁੰਦਾ ਹੈ। ਬਰਸਾਤ ਦਾ ਪਾਣੀ ਜੋ ਸਾਨੂੰ ਮਿਲ ਰਿਹਾ ਹੈ, ਉਹ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਹੈ, ਇਹ ਸਾਨੂੰ ਕਦੇ ਵੀ ਨਹੀਂ ਭੁੱਲਣਾ ਚਾਹੀਦਾ।
ਅੱਜ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਕਿ ਕਿਉਂ ਨਾ ਇਨ੍ਹਾਂ ਰੋਚਕ ਹਵਾਲਿਆਂ ਨਾਲ ਹੀ ਮੈਂ ਆਪਣੀ ਗੱਲ ਖ਼ਤਮ ਕਰਾਂ। ਤੁਹਾਨੂੰ ਸਾਰਿਆਂ ਨੂੰ ਆਉਣ ਵਾਲੇ ਤਿਓਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਪਰਵ ਅਤੇ ਤਿਓਹਾਰਾਂ ਦੇ ਸਮੇਂ ਇਹ ਜ਼ਰੂਰ ਯਾਦ ਰੱਖਣਾ ਕਿ ਕੋਰੋਨਾ ਅਜੇ ਸਾਡੇ ਵਿਚਕਾਰੋਂ ਗਿਆ ਨਹੀਂ। ਕੋਰੋਨਾ ਨਾਲ ਜੁੜੇ protocols ਤੁਸੀਂ ਭੁੱਲਣੇ ਨਹੀਂ ਹਨ। ਤੁਸੀਂ ਤੰਦਰੁਸਤ ਅਤੇ ਖੁਸ਼ ਰਹੋ।
ਬਹੁਤ-ਬਹੁਤ ਧੰਨਵਾਦ।
*****
ਡੀਐੱਸ/ਐੱਸਐੱਚ/ਵੀਕੇ
(Release ID: 1738778)
Visitor Counter : 292
Read this release in:
Gujarati
,
Telugu
,
Assamese
,
Manipuri
,
English
,
Urdu
,
Marathi
,
Hindi
,
Bengali
,
Odia
,
Tamil
,
Kannada
,
Malayalam