ਇਸਪਾਤ ਮੰਤਰਾਲਾ
ਕੇਂਦਰੀ ਕੈਬਨਿਟ ਵੱਲੋਂ ਪ੍ਰਵਾਨਿਤ ਸਪੈਸ਼ਿਐਲਿਟੀ ਸਟੀਲ ਲਈ ‘ਉਤਪਾਦਨ ਨਾਲ ਸਬੰਧਤ ਪ੍ਰੋਤਸਾਹਨ’ (PLI) ਯੋਜਨਾ ਬਾਰੇ ਆਮ ਪੁੱਛੇ ਜਾਣ ਵਾਲੇ ਪ੍ਰਸ਼ਨ
Posted On:
23 JUL 2021 3:18PM by PIB Chandigarh
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸਪੈਸ਼ਿਐਲਿਟੀ ਸਟੀਲ ਲਈ ‘ਉਤਪਾਦਨ ਨਾਲ ਸਬੰਧਤ ਪ੍ਰੋਤਸਾਹਨ’ (PLI) ਯੋਜਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
https://youtu.be/8YTK7STbooU
ਇਸ ਸਬੰਧੀ ‘ਆਮ ਪੁੱਛੇ ਜਾਣ ਵਾਲੇ ਪ੍ਰਸ਼ਨਾਂ’ (FAQs) ਨੂੰ ਹੇਠਾਂ ਵੇਖਿਆ ਜਾ ਸਕਦਾ ਹੈ:
-
ਸਪੈਸ਼ਿਐਲਿਟੀ ਸਟੀਲ ਲਈ ਪੀਐੱਲਆਈ (PLI) ਯੋਜਨਾ ਕੀ ਹੈ?
PLI ਤੋਂ ਭਾਵ ਹੈ ‘ਪ੍ਰੋਡਕਸ਼ਨ–ਲਿੰਕਡ ਇੰਸੈਂਟਿਵ’ (ਉਤਪਾਦਨ ਨਾਲ ਸਬੰਧਤ ਪ੍ਰੋਤਸਾਹਨ)। ‘ਸਪੈਸ਼ਿਐਲਿਟੀ ਸਟੀਲ’ ਲਈ PLI ਯੋਜਨਾ ਦਾ ਉਦੇਸ਼ ਵਿੱਤੀ ਪ੍ਰੋਤਸਾਹਨ ਮੁਹੱਈਆ ਕਰਵਾ ਕੇ ਦੇਸ਼ ’ਚ ਸਪੈਸ਼ਿਐਲਿਟੀ ਸਟੀਲ ਗ੍ਰੇਡਜ਼ ਦੇ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਹੈ। ਇਸ ਵੇਲੇ ਦੇਸ਼ ਸਟੀਲ ਨਿਰਮਾਣ ਵਿੱਚ ਵੈਲਿਯੂ ਚੇਨ ਦਾ ਹੇਠਲਾ ਸਿਰਾ ਆਪਰੇਟ ਕਰ ਰਿਹਾ ਹੈ। PLI ਪ੍ਰੋਤਸਾਹਨ ਨਾਲ ਸਪੈਸ਼ਿਐਲਿਟੀ ਸਟੀਲ ਦਾ ਉਤਪਾਦਨ ਦੇਸ਼ ਵਿੱਚ ਵਧਣ ਦੀ ਸੰਭਾਵਨਾ ਕਿਉਂਕਿ ਇਸ ਨਾਲ,
-
ਸਪੈਸ਼ਿਐਲਿਟੀ ਸਟੀਲ ਕੀ ਹੈ?
‘ਸਪੈਸ਼ਿਐਲਿਟੀ ਸਟੀਲ’; ਸਟੀਲ ਨਿਰਮਾਣ ਪ੍ਰਕਿਰਿਆ ਦਾ ਇੱਕ ਡਾਊਨਸਟ੍ਰੀਮ, ਵੈਲਿਯੂ–ਐਡਡ ਉਤਪਾਦ ਹੈ। ਉਂਝ, ‘ਸਪੈਸ਼ਿਐਲਿਟੀ ਸਟੀਲ’ ਦੀ ਕੋਈ ਵਿਆਪਕ ਪਰਿਭਾਸ਼ਾ ਨਹੀਂ ਹੈ।
-
PLI ਯੋਜਨਾ ਅਨੁਸਾਰ ਸਪੈਸ਼ਿਐਲਿਟੀ ਸਟੀਲ ਅਧੀਨ ਕੀ ਕਵਰ ਹੁੰਦਾ ਹੈ?
ਸਪੈਸ਼ਿਐਲਿਟੀ ਸਟੀਲ ਗ੍ਰੇਡਜ਼ ਕਵਰ ਕਰਨ ਵਾਲੀ ਯੋਜਨਾ ਨਿਮਨਲਿਖਤ ਪੰਜ (05) ਸੂਚਕਾਤਮਕ ਉਤਪਾਦ ਵਰਗਾਂ ਲਈ ਲਾਗੂ ਹੋਵੇਗੀ:
-
ਕੋਟੇਡ/ਪਲੇਟਡ ਸਟੀਲ ਉਤਪਾਦ
-
ਉੱਚ–ਤਾਕਤੀ/ਕਦੇ ਫਿੱਕਾ ਨਾ ਪੈਣ ਵਾਲਾ ਸਟੀਲ
-
ਸਪੈਸ਼ਿਐਲਿਟੀ ਰੇਲਜ਼
-
ਐਲੋਇ ਸਟੀਲ ਉਤਪਾਦ ਤੇ ਸਟੀਲ ਤਾਰਾਂ
-
ਬਿਜਲਈ ਸਟੀਲ
-
ਇਹ ਉਤਪਾਦ ਕਿਉਂ ਚੁਣੇ ਗਏ ਹਨ?
ਸ਼ਨਾਖ਼ਤ ਕੀਤੇ ਉਤਪਾਦਾਂ ਦੀ–
-
ਇਨ੍ਹਾਂ ਉਤਪਾਦਾਂ ਦੀ ਸ਼ਨਾਖ਼ਤ ਕਿਵੇਂ ਕੀਤੀ ਗਈ ਸੀ?
-
ਇਸ ਯੋਜਨਾ ਅਧੀਨ ਪ੍ਰੋਤਸਾਹਨ (ਇੰਸੈਂਟਿਵ) ਖ਼ਰਚਾ ਕੀ ਹੈ?
ਕੁੱਲ ਖ਼ਰਚ 6,322 ਕਰੋੜ ਰੁਪਏ ਹੋਵੇਗਾ
-
ਇਸ ਯੋਜਨਾ ਦੀ ਮਿਆਦ ਕੀ ਹੈ?
-
ਕੀ ਯੋਜਨਾ ਦੀ ਮਿਆਦ ਮੁਲਤਵੀ ਕੀਤੀ ਜਾ ਸਕਦੀ ਹੈ?
-
ਕੁਝ ਉਤਪਾਦ ਵਰਗਾਂ ਲਈ, ਮੁਢਲਾ ਸਾਲ ਦੋ ਸਾਲਾਂ ਤੱਕ ਲਈ ਮੁਲਤਵੀ ਕੀਤਾ ਜਾ ਸਕਦਾ ਹੈ।
-
ਕੋਈ ਕੁਦਰਤੀ ਆਫ਼ਤ ਜਿਹੇ ਪ੍ਰਤੀਕੂਲ ਹਾਲਾਤ ਹੋਣ ਦੀ ਸਥਿਤੀ ਵਿੱਚ ਕੰਪਨੀਆਂ ਨੂੰ ‘ਸਕੱਤਰਾਂ ਦੇ ਉੱਚ–ਅਧਿਕਾਰ ਪ੍ਰਾਪਤ ਸਮੂਹ’ (EGoS) ਦੀ ਪ੍ਰਵਾਨਗੀ ਨਾਲ ਇੱਕ ਸਾਲ ਤੱਕ ਮੁਢਲੇ ਸਾਲ ਨੂੰ ਮੁਲਤਵੀ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
-
ਇਸ ਯੋਜਨਾ ਅਧੀਨ ਕੌਣ ਅਰਜ਼ੀ ਦੇ ਸਕਦਾ ਹੈ?
ਭਾਰਤ ’ਚ ਕੰਪਨੀਜ਼ ਕਾਨੂੰਨ, 2013 ਅਧੀਨ ਰਜਿਸਟਰਡ ਕੋਈ ਕੰਪਨੀ, ਜੋ ਸ਼ਨਾਖ਼ਤ ਕੀਤੇ ‘ਸਪੈਸ਼ਿਐਲਿਟੀ ਸਟੀਲ’ ਗ੍ਰੇਡਜ਼ ਦੇ ਨਿਰਮਾਣ ’ਚ ਲੱਗੀ ਹੋਈ ਹੈ, ਬਸ਼ਰਤੇ ਵਰਤੀ ਜਾਣ ਵਾਲੀ ਸਮੱਗਰੀ ਦੇਸ਼ ਅੰਦਰ ਹੀ ਕੱਚੇ ਲੋਹੇ/ ਸਕ੍ਰੈਪ/ ਸਪੌਂਜ ਲੋਹਾ/ ਪੈਲੇਟਸ ਆਦਿ ਦੀ ਵਰਤੋਂ ਕਰਦਿਆਂ ਪਿਘਲਾ ਕੇ ਤਿਆਰ ਕੀਤੀ ਜਾਂਦੀ ਹੋਵੇ, ਉਹ ਇਸ ਯੋਜਨਾ ਅਧੀਨ ਪ੍ਰੋਤਸਾਹਨ (ਇੰਸੈਂਟਿਵ) ਵਾਸਤੇ ਅਰਜ਼ੀ ਦੇਣ ਦੇ ਯੋਗ ਹੈ। ਇੰਝ ਅੰਤ ਤੱਕ ਨਿਰਮਾਣ ਦੇਸ਼ ਅੰਦਰ ਹੀ ਹੋਵੇਗਾ।
-
ਦੇਸ਼ ਨੂੰ ਇਸ ਯੋਜਨਾ ਦਾ ਕੀ ਲਾਭ ਹੋਵੇਗਾ?
|
ਆਧਾਰ–ਰੇਖਾ
(2019-20)
|
ਅਨੁਮਾਨਿਤ
(2026-27)
|
% ਵਿੱਚ
|
ਮਾਤਰਾ
|
ਕੀਮਤ
|
ਮਾਤਰਾ
|
ਕੀਮਤ
|
(ਮਿਲੀਅਨ ਟਨ)
|
(₹ ਕਰੋੜਾਂ ’ਚ)
|
(ਮਿਲੀਅਨ ਟਨ)
|
(₹ ਕਰੋੜਾਂ ’ਚ)
|
ਉਤਪਾਦਨ
|
17.6
|
97,287
|
42.2
|
2,42,838
|
140%
|
ਦਰਾਮਦ
|
3.7
|
29,256
|
0.9
|
7355
|
-76%
|
ਬਰਾਮਦ
|
1.6
|
9,474
|
5.5
|
33,024
|
244%
|
-
ਸ਼ਨਾਖ਼ਤ ਕੀਤੇ ‘ਸਪੈਸ਼ਿਐਲਿਟੀ ਸਟੀਲ’ ਗ੍ਰੇਡਜ਼ ਦਾ ਅਨੁਮਾਨਿਤ ਉਤਪਾਦਨ 2026–27 ਤੱਕ ਦੁੱਗਣੇ ਤੋਂ ਵੀ ਵੱਧ ਹੋਣ ਦੀ ਸੰਭਾਵਨਾ ਹੈ। (ਆਧਾਰ–ਰੇਖਾ (ਬੇਸਲਾਈਨ) ਉਤਪਾਦਨ 1.70 ਕਰੋੜ ਟਨ ਹੈ, ਅਨੁਮਾਨਿਤ ਉਤਪਾਦਨ 4.20 ਕਰੋੜ ਟਨ ਹੈ)।
-
ਅਨੁਮਾਨਿਤ ਬਰਾਮਦ (ਮਾਤਰਾ ਵਿੱਚ) ਮੌਜੂਦਾ ਮਾਤਰਾ ਨਾਲੋਂ 3–ਗੁਣਾ ਵੱਧ ਹੋਣ ਦੀ ਸੰਭਾਵਨਾ ਹੈ।
-
ਅਨੁਮਾਨਿਤ ਦਰਾਮਦ (ਮਾਤਰਾ ਵਿੱਚ) 4–ਗੁਣਾ ਘਟਣ ਦੀ ਸੰਭਾਵਨਾ ਹੈ।
-
‘ਸਪੈਸ਼ਿਐਲਿਟੀ ਸਟੀਲ’ ਵਿੱਚ 2029–30 ਤੱਕ 39,625 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ।
-
ਸੰਭਾਵੀ ਲਾਭਪਾਤਰੀ ਕੌਣ ਹਨ?
-
ਕੋਟੇਡ/ਪਲੇਟਡ ਉਤਪਾਦਾਂ, ਉੱਚ–ਸ਼ਕਤੀ/ਚਮਕ ਖ਼ਰਾਬ ਨਾ ਹੋਣ ਵਾਲੇ ਸਟੀਲ ਤੇ ਬਿਜਲਈ ਸਟੀਲ ਜਿਹੇ ਵਰਗਾਂ ਦੀਆਂ ਪ੍ਰਮੁੱਖ ਸੰਗਠਤ ਸਟੀਲ ਕੰਪਨੀਆਂ
-
ਅਲੌਇ ਸਟੀਲ ਨਿਰਮਾਤਾ ਤੇ ਅਲੌਇ ਸਟੀਲ ਉਤਪਾਦਾਂ ਤੇ ਸਟੀਲ ਦੀਆਂ ਤਾਰਾਂ ਦੇ ਸੈਕੰਡਰੀ ਸਟੀਲ ਨਿਰਮਾਤਾ
-
ਕੀ ਇਸ ਯੋਜਨਾ ਤੋਂ ਐੱਮਐੱਸਐੱਮਈਜ਼ ਨੂੰ ਕੋਈ ਲਾਭ ਹੋਵੇਗਾ?
-
ਇਹ ਯੋਜਨਾ ਐੰਮਐੱਸਐੱਮਈ (MSME) ਵਰਗ ਦੀਆਂ ਕੰਪਨੀਆਂ ਸਮੇਤ ਸੰਗਠਤ ਸਟੀਲ ਨਿਰਮਾਣ ਕੰਪਨੀਆਂ, ਡਾਊਨਸਟ੍ਰੀਨ ਸਟੀਲ ਨਿਰਮਾਤਾਵਾਂ ਦੋਵਾਂ ਲਈ ਸੰਤੁਲਿਤ ਖੇਤਰ ਦੀ ਪੇਸ਼ਕਸ਼ ਕਰਦੀ ਹੈ।
-
ਸ਼ਨਾਖ਼ਤ ਕੀਤੇ ਸਪੈਸ਼ਿਐਲਿਟੀ ਸਟੀਲ ਗ੍ਰੇਡਜ਼ ਦਾ ਨਿਰਮਾਣ ਕਰਨ ਵਾਲੀਆਂ MSMEs ਦੇ ਵਰਗ ‘ਅਲੌਇ ਸਟੀਲ ਉਤਪਾਦ ਤੇ ਸਟੀਲ ਤਾਰਾਂ’ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
-
ਪੀਐੱਲਆਈ ਯੋਜਨਾ ਅਧੀਨ ਅਰਜ਼ੀ ਦੇਣ ਦੀ ਵਿਧੀ ਕੀ ਹੈ?
ਕੋਈ ਵੀ ਕੰਪਨੀ ਇਸ ਯੋਜਨਾ ਦੇ ਲਾਭ ਲੈਣ ਲਈ ਔਨਲਾਈਨ ਪੋਰਟਲ ਰਾਹੀਂ ਅਰਜਰੀ ਦੇ ਸਕਦੀ ਹੈ।
-
ਕੀ ਕੋਈ ਕੰਪਨੀ ਬਹੁ–ਭਾਂਤ ਦੇ ਉਤਪਾਦ ਵਰਗ / ਉੱਪ–ਵਰਗ ਲਈ ਅਰਜ਼ੀ ਦੇ ਸਕਦੀ ਹੈ?
ਜੀ ਹਾਂ, ਕੋਈ ਕੰਪਨੀ ਆਪਣੀ ਇੱਛਾ ਅਨੁਸਾਰ ਜਿੰਨੇ ਮਰਜ਼ੀ ਉਤਪਾਦਾਂ ਵਰਗ/ਉੱਪ–ਵਰਗ ਲਈ ਅਰਜ਼ੀ ਦੇ ਸਕਦੀ ਹੈ, ਉਸ ਨੂੰ ਨਾ–ਮੋੜਨਯੋਗ ਅਰਜ਼ੀ ਫ਼ੀਸ ਨਾਲ ਹਰੇਕ ਉਤਪਾਦ ਉੱਪ–ਵਰਗ ਲਈ ਵੱਖਰੀ ਅਰਜ਼ੀ ਜਮ੍ਹਾ ਕਰਵਾਉਣੀ ਹੋਵੇਗੀ। PLI ਫ਼ੰਡ ਸੀਮਤ ਹੈ, ਫਿਰ ਵੀ ਸਾਰੇ ਉਤਪਾਦ ਵਰਗਾਂ ਦੀ ਇੱਕ ਯੋਗ ਕੰਪਨੀ ਨੂੰ ਵੱਧ ਤੋਂ 200 ਕਰੋੜ ਰੁਪਏ ਦਾ ਇੰਸੈਂਟਿਵ ਦਿੱਤਾ ਜਾ ਸਕਦਾ ਹੈ।
-
ਪੀਐੱਲਆਈ ਯੋਜਨਾ ਅਧੀਨ ਯੋਗਤਾ ਮਾਪਦੰਡ ਕੀ ਹਨ?
ਮਾਪਦੰਡ ਹਨ – ਥ੍ਰੈਸ਼ਹੋਲਡ ਘੱਟ ਤੋਂ ਘੱਟ ਇੰਕ੍ਰੀਮੈਂਟਲ ਉਤਪਾਦਨ ਤੇ ਘੱਟ ਤੋਂ ਘੱਟ ਨਿਵੇਸ਼।
-
ਕੀ ਇਸ ਯੋਜਨਾ ਵਿੱਚ ਵਰਣਿਤ ਉਤਪਾਦਨ ਦਾ ਨਿਰਮਾਣ ਕਰਨ ਵਾਲੀ ਵਰਤਮਾਨ ਇਕਾਈ ਦੀ ਮਾਲਕੀ ਵਾਲਾ ਬਿਨੈਕਾਰ ਉਸ ਉਤਪਾਦ ਉੱਪ–ਵਰਗ ਅਧੀਨ ਪੀਐੱਲਆਈ ਯੋਜਨਾ ਲਈ ਯੋਗ ਹੈ?
-
ਇੰਕ੍ਰੀਮੈਂਟਲ ਉਤਪਾਦਨ ਤੇ ਨਿਵੇਸ਼ ਦੀਆਂ ਘੱਟ ਤੋਂ ਘੱਟ ਸੀਮਾਵਾਂ ਤੱਕ ਦੀ ਪ੍ਰਤੀਬੱਧਤਾ ਵਾਲੇ ਸਾਰੇ ਬਿਨੈਕਾਰ ਯੋਗ ਹਨ।
-
ਇਹ ਯੋਜਨਾ ਗ੍ਰੀਨਫ਼ੀਲਡ ਤੇ ਬ੍ਰਾਊਨਫ਼ੀਲਡ ਨਿਵੇਸ਼ਾਂ ਵਿਚਾਲੇ ਕੋਈ ਨਿਖੇੜ ਨਹੀਂ ਕਰਦੀ।
-
ਨਿਵੇਸ਼/ਉਤਪਾਦਨ ਜ਼ਰੂਰ ਹੀ ਮੌਜੂਦਾ ਸੁਵਿਧਾਵਾਂ ਤੋਂ ਇਲਾਵਾ ਹੋਣਾ ਚਾਹੀਦਾ ਹੈ ਤੇ ਮੌਜੂਦਾ ਉਤਪਾਦ ਲਾਈਨਾਂ ਦੀ ਕੈਨੀਬਲਾਇਜ਼ੇਸ਼ਨ ਪ੍ਰਵਾਨ ਨਹੀਂ ਹੋਵੇਗੀ।
-
ਥ੍ਰੈਸ਼ਹੋਲਡ ਇੰਕ੍ਰੀਮੈਂਟਲ ਉਤਪਾਦਨ ਦਰ ਕੀ ਹੈ?
ਇਹ ਦਿੱਤੇ ਉਤਪਾਦ ਉੱਪ–ਵਰਗ ਲਈ ਇੰਕ੍ਰੀਮੈਂਟਲ ਉਤਪਾਦਨ ਦਰ ਹੈ ਤੇ ਇਸ ਬਾਰੇ ਦਿਸ਼ਾ–ਨਿਰਦੇਸ਼ਾਂ ਵਿੱਚ ਅਧਿਸੂਚਿਤ ਕੀਤਾ ਜਾਵੇਗਾ। ਬਿਨੈਕਾਰਾਂ ਨੂੰ ਪੀਐੱਲਆਈ ਯੋਜਨਾ ਵਿੱਚ ਭਾਗ ਲੈਣ ਲਈ ਥ੍ਰੈਸ਼ਹੋਲਡ ਇੰਕ੍ਰੀਮੈਂਟਲ ਉਤਪਾਦਨ ਦੇ ਸਮਾਨ ਜਾਂ ਵੱਧ ਹਾਸਲ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਉਣੀ ਹੋਵੇਗੀ।
-
ਪ੍ਰਵਾਨਗੀਯੋਗ ਨਿਵੇਸ਼ ਕੀ ਹਨ?
ਹਰੇਕ ਉਤਪਾਦ ਵਰਗ/ਉੱਪ–ਵਰਗ ਲਈ, ਸਿਰਫ਼ ‘ਪ੍ਰਵਾਨਿਤ ਨਿਵੇਸ਼ ਦੀ ਸੂਚੀ’, ਜਿਸ ਬਾਰੇ ਦਿਸ਼ਾ–ਨਿਰਦੇਸ਼ਾਂ ਵਿੱਚ ਅਧਿਸੂਚਿਤ ਕੀਤਾ ਜਾ ਸਕਦਾ ਹੈ, ਵਿੱਚ ਹੀ ਨਿਵੇਸ਼ ਨੂੰ ਇਸ ਯੋਜਨਾ ਵਿੱਚ ਪ੍ਰਵਾਨਿਤ ਮੰਨਿਆ ਜਾਵੇਗਾ।
-
ਪੀਐੱਲਆਈ ਯੋਜਨਾ ਅਧੀਨ ਪ੍ਰੋਤਸਾਹਨ (ਇੰਸੈਂਟਿਵ) ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
ਇੰਸੈਂਟਿਵ (ਪ੍ਰੋਤਸਾਹਨ) ਦੀ ਗਣਨਾ ਇੰਕ੍ਰੀਮੈਂਟਲ ਉਤਪਾਦਨ ਦੇ ਆਧਾਰ ਉੱਤੇ ਕੀਤੀ ਜਾਂਦੀ ਹੈ, ਜਿਸ ਨੂੰ ਲਾਗੂ ਅਨੁਸਾਰ ਇੰਸੈਂਟਿਵ ਸਲੈਬ ਅਤੇ ਉਤਪਾਦ ਵੇਟਡ ਔਸਤ ਵਿਕਰੀ ਕੀਮਤ ਨਾਲ ਗੁਣਾ ਕੀਤੀ ਜਾਵੇਗੀ
A = ਪਿਛਲੇ ਸਾਲ ਜਾਂ ਆਧਾਰ–ਸਾਲ ਦੇ ਹਵਾਲੇ ਨਾਲ ਚਾਲੂ ਸਾਲ ਵਿੱਚ ਇੰਕ੍ਰੀਮੈਂਟਲ ਵਿਕਰੀ, ਜੋ ਵੀ ਵੱਧ ਹੋਵੇ
B = ਚਾਲੂ ਸਾਲ ਦੌਰਾਨ ਵੇਟਡ ਔਸਤ ਵਿਕਰੀ ਕੀਮਤ (ਟੈਕਸਾਂ ਦਾ ਸ਼ੁੱਧ)
C = ਆਧਾਰ–ਸਾਲ (2019–20) ’ਚ ਵੇਟਡ ਔਸਤ ਵਿਕਰੀ ਕੀਮਤ (ਟੈਕਸਾਂ ਦਾ ਸ਼ੁੱਧ)
ਇੰਸੈਂਟਿਵ = (A/B) x (B or C, ਜੋ ਵੀ ਘੱਟ ਹੋਵੇ) x (ਲਾਗੂ PLI ਦਰ)/100
*ਚਾਲੂ ਸਾਲ ਤੋਂ ਭਾਵ ਹੈ ਉਹ ਵਰ੍ਹਾ, ਜਿਸ ਲਈ ਪੀਐੱਲਆਈ (PLI) ਨੂੰ ਕਲੇਮ ਕੀਤਾ ਜਾ ਰਿਹਾ ਹੈ।
-
ਤਦ ਕੀ ਹੋਵੇਗਾ ਜੇ ਕੋਈ ਚੁਣੀ ਗਈ ਕੰਪਨੀ ਕਿਸੇ ਦਿੱਤੇ ਸਾਲ ਲਈ ਕਿਸੇ ਥ੍ਰੈਸ਼ਹੋਲਡ ਮਾਪਦੰਡ ਦੀ ਪੂਰਤੀ ਕਰਨ ਦੇ ਯੋਗ ਨਾ ਹੋਵੇ?
ਜੇ ਕੋਈ ਬਿਨੈਕਾਰ ਕੰਪਨੀ ਥ੍ਰੈਸ਼ਹੋਲਡ ਮਾਪਦੰਡ ਦੀ ਪਾਲਣਾ ਕਰਨ ਦੇ ਯੋਗ ਨਹੀਂ ਹੁੰਦੀ, ਤਾਂ ਉਸ ਕੰਪਨੀ ਨੂੰ ਕੋਈ ਇੰਸੈਂਟਿਵ ਅਦਾ ਨਹੀਂ ਕੀਤਾ ਜਾਵੇਗਾ ਪਰ ਚੁਣੀ ਹੋਈ ਕੰਪਨੀ ਨੂੰ ਅਗਲੇ ਸਾਲ ਅੰਦਰ ਪੂਰਾ ਸੰਚਿਤ ਉਤਪਾਦਨ ਜ਼ਰੂਰ ਕਰਨਾ ਹੋਵੇਗਾ।
-
ਉਹ ਪੀਐੱਲਆਈ (PLI) ਸਲੈਬ ਕਿਹੜੇ ਹਨ, ਜਿਨ੍ਹਾਂ ਉੱਤੇ ਇੰਸੈਂਟਿਵ (ਪ੍ਰੋਤਸਾਹਨ) ਦਾ ਭੁਗਤਾਨ ਹੋਵੇਗਾ?
PLI ਸਲੈਬ
|
2022-23
|
2023-24
|
2024-25
|
2025-26
|
2026-27
|
PLI – A
|
4%
|
5%
|
5%
|
4%
|
3%
|
PLI – B
|
8%
|
9%
|
10%
|
9%
|
7%
|
PLI – C
|
12%
|
15%
|
15%
|
13%
|
11%
|
*****
ਐੱਸਐੱਸ/ਐੱਸਕੇ
(Release ID: 1738709)
Visitor Counter : 251