ਹੁਨਰ ਵਿਕਾਸ ਤੇ ਉੱਦਮ ਮੰਤਰਾਲਾ
ਹੁਨਰਮੰਦ ਕਾਮਿਆਂ ਲਈ ਨੌਕਰੀਆਂ ਦੇ ਮੌਕੇ ਵਧਾਉਣ ਲਈ ਸਰਕਾਰ ਦੁਆਰਾ ਕੀਤੇ ਗਏ ਉਪਰਾਲੇ
Posted On:
23 JUL 2021 4:31PM by PIB Chandigarh
ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ.ਐੱਮ.ਕੇ.ਵਾਈ.ਵਾਈ.) ਦੇ ਰੀਕੋਗਨੀਸ਼ਨ ਆਫ਼ ਪ੍ਰਾਇਰ ਲਰਨਿੰਗ (ਆਰਪੀਐੱਲ) ਹਿੱਸੇ ਤਹਿਤ ਉਮੀਦਵਾਰਾਂ ਦੀ ਓਰੀਐਂਟੇਸ਼ਨ ਲਈ ਕੈਂਪ ਲਗਾਏ ਜਾ ਰਹੇ ਹਨ। ਇਹ ਵਿਧੀ ਉੱਥੇ ਢੁੱਕਵੀਂ ਹੈ ਜਿੱਥੇ ਵਿਸ਼ੇਸ਼ ਹੁਨਰ ਸੈੱਟਾਂ ਵਾਲੇ ਉਮੀਦਵਾਰਾਂ ਦਾ ਇੱਕ ਨਿਸ਼ਚਤ ਸਮੂਹ/ ਸਮੂਹ ਕੇਂਦਰਿਤ ਹੁੰਦਾ ਹੈ। ਇਨ੍ਹਾਂ ਉਮੀਦਵਾਰਾਂ ਦੀ 12 ਘੰਟਿਆਂ ਦੀ ਲਾਜ਼ਮੀ ਓਰੀਐਂਟੇਸ਼ਨ ਕੀਤੀ ਜਾਂਦੀ ਹੈ। 10.07.2021 ਤੱਕ ਦੇਸ਼ ਭਰ ਵਿੱਚ ਲਗਭਗ 22 ਹਜ਼ਾਰ ਆਰਪੀਐੱਲ ਕੈਂਪਾਂ ਵਿੱਚ ਤਕਰੀਬਨ 23 ਲੱਖ ਉਮੀਦਵਾਰਾਂ ਦੀ ਓਰੀਐਂਟੇਸ਼ਨ ਕੀਤੀ ਗਈ ਹੈ।
ਪੀ.ਐੱਮ.ਕੇ.ਵਾਈ.ਵਾਈ. ਤਹਿਤ 10.07.2021 ਤੱਕ 1.37 ਕਰੋੜ ਉਮੀਦਵਾਰਾਂ ਨੂੰ ਦਾਖਲ ਕੀਤਾ ਗਿਆ ਹੈ; ਜਿਨ੍ਹਾਂ ਵਿੱਚੋਂ 1.29 ਕਰੋੜ ਉਮੀਦਵਾਰ ਟਰੇਂਨਡ/ ਓਰੀਐਂਟਡ ਹਨ।
ਨੌਕਰੀਆਂ ਦੇ ਮੌਕਿਆਂ ਨੂੰ ਵਧਾਉਣ ਲਈ ਉਦਯੋਗ ਦੀ ਅਗਵਾਈ ਵਾਲੇ ਸੈਕਟਰ ਸਕਿੱਲ ਕੌਂਸਲਾਂ (ਐੱਸਐੱਸਸੀ) ਦੁਆਰਾ ਵਿਕਸਤ ਰਾਸ਼ਟਰੀ ਹੁਨਰ ਯੋਗਤਾ ਫਰੇਮਵਰਕ (ਐੱਨਐੱਸਕਿਯੂਐੱਫ) ਦੇ ਅਨੁਕੂਲਿਤ ਨੌਕਰੀਆਂ ਦੀ ਮੰਗ ਅਨੁਸਾਰ ਹੁਨਰ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਯੋਜਨਾ ਤਹਿਤ ਪਲੇਸਮੈਂਟ ਨੂੰ ਸਿਖਲਾਈ ਪ੍ਰਦਾਤਾਵਾਂ ਨੂੰ ਭੁਗਤਾਨ ਨਾਲ ਜੋੜਿਆ ਗਿਆ ਹੈ। ਆਖਰੀ ਕਿਸ਼ਤ, ਯਾਨੀ ਕੁੱਲ ਭੁਗਤਾਨ ਦਾ 30% ਉਮੀਦਵਾਰਾਂ ਦੀ ਪਲੇਸਮੈਂਟ ਨੂੰ ਯਕੀਨੀ ਬਣਾਉਣ ਲਈ ਸਿਖਲਾਈ ਪ੍ਰਦਾਤਾਵਾਂ ਨੂੰ ਵੰਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਮਾਣਤ ਉਮੀਦਵਾਰਾਂ ਦੀ ਪਲੇਸਮੈਂਟ ਵਧਾਉਣ ਲਈ, ਸਕੀਮ ਦੇ ਅਧੀਨ ਹੇਠਾਂ ਦਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ:
-
ਸੈਕਟਰ ਸਕਿੱਲ ਕੌਂਸਲਾਂ, ਸਿਖਲਾਈ ਪ੍ਰਦਾਤਾਵਾਂ ਅਤੇ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਸਹਿਯੋਗ ਨਾਲ ਰੋਜ਼ਗਾਰ ਮੇਲਿਆਂ ਦਾ ਆਯੋਜਨ;
-
ਪੋਸਟ ਪਲੇਸਮੈਂਟ ਸਹਾਇਤਾ ਪ੍ਰਤੀ ਸਿਖਿਆਰਥੀ 1,500 ਪ੍ਰਤੀ ਮਹੀਨਾ ਵਿਸ਼ੇਸ਼ ਸਮੂਹਾਂ (ਔਰਤਾਂ, ਪੀਡਬਲਯੂਡੀ, ਟ੍ਰਾਂਸਜੈਂਡਰ) ਲਈ ਲਾਗੂ ਹੁੰਦਾ ਹੈ;
-
ਯਕਮੁਸ਼ਤ ਪਲੇਸਮੈਂਟ ਯਾਤਰਾ ਦੀ ਕੀਮਤ ਵੱਧ ਤੋਂ ਵੱਧ ਪ੍ਰਤੀ ਉਮੀਦਵਾਰ 4,500 ਰੁਪਏ ਹੈ;
-
ਕੈਪਟਿਵ ਪਲੇਸਮੈਂਟ ਲਈ ਮਾਲਕ ਦੁਆਰਾ ਅਗਵਾਈ ਕੀਤੇ ਸਿਖਲਾਈ ਮਾਡਲਾਂ ਨੂੰ ਲਾਗੂ ਕਰਨਾ; ਅਤੇ
-
ਕਰੀਅਰ ਦੀ ਤਰੱਕੀ ਲਈ ਹਰੇਕ ਉਮੀਦਵਾਰ ਲਈ ਸਿਖਲਾਈ ਪ੍ਰਦਾਤਾ ਨੂੰ 5,000 ਰੁਪਏ ਪ੍ਰਤੀ ਉਮੀਦਵਾਰ ਜੋ 15,000 ਪ੍ਰਤੀ ਮਹੀਨਾ ਨੌਕਰੀ ਪ੍ਰਾਪਤ ਕਰਦਾ ਹੈ।
ਇਹ ਜਾਣਕਾਰੀ ਕੇਂਦਰੀ ਹੁਨਰ ਵਿਕਾਸ ਅਤੇ ਉੱਦਮ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐਮਜੇਪੀਐਸ / ਏਕੇ
(Release ID: 1738708)
Visitor Counter : 145