ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ 25 ਤੋਂ 28 ਜੁਲਾਈ ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਦੌਰਾ ਕਰਨਗੇ

प्रविष्टि तिथि: 24 JUL 2021 4:32PM by PIB Chandigarh

ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ 25 ਤੋਂ 28 ਜੁਲਾਈ 2021 ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਦਾ ਦੌਰਾ ਕਰਨਗੇ।

 

26 ਜੁਲਾਈ, 2021 ਨੂੰ ਰਾਸ਼ਟਰਪਤੀ ਕਰਗਿਲ ਵਿਜੈ ਦਿਵਸ ਦੀ 22ਵੀਂ ਵਰ੍ਹੇਗੰਢ 'ਤੇ ਲੱਦਾਖ ਸਥਿਤ ਦ੍ਰਾਸ ਵਿੱਚ ਕਰਗਿਲ ਵਾਰ ਮੈਮੋਰੀਅਲ 'ਤੇ 1999 ਦੇ ਕਰਗਿਲ ਯੁੱਧ ਵਿੱਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਭਾਰਤੀ ਸੈਨਿਕਾਂ ਦੇ ਅਜਿੱਤ ਸਾਹਸ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ।

 

27 ਜੁਲਾਈ, 2021 ਨੂੰ ਰਾਸ਼ਟਰਪਤੀ ਸ੍ਰੀਨਗਰ ਵਿੱਚ ਕਸ਼ਮੀਰ ਯੂਨੀਵਰਸਿਟੀ ਦੇ 19ਵੀਂ ਸਲਾਨਾ ਕਨਵੋਕੇਸ਼ਨ ‘ਚ ਹਿੱਸਾ ਲੈਣਗੇ ਅਤੇ ਉਸ ਨੂੰ ਸੰਬੋਧਨ ਕਰਨਗੇ।

 

*****

 

ਡੀਐੱਸ/ਬੀਐੱਮ


(रिलीज़ आईडी: 1738702) आगंतुक पटल : 177
इस विज्ञप्ति को इन भाषाओं में पढ़ें: English , Urdu , हिन्दी , Marathi , Tamil