ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਸਰਕਾਰ ਦੀ “ਈ ਸੰਜੀਵਨੀ” ਪਹਿਲ ਰਾਹੀਂ 80 ਲੱਖ ਤੋਂ ਵੱਧ ਰੋਗੀਆਂ ਦੀ ਸੇਵਾ ਕੀਤੀ ਗਈ
ਨੈਸ਼ਨਲ ਟੈਲੀ ਮੈਡੀਸਨ ਸੇਵਾ ਰੋਜ਼ਾਨਾ ਅਧਾਰ ਤੇ ਸਿਹਤ ਸੰਭਾਲ ਦੀ ਮੰਗ ਪੂਰਾ ਕਰਨ ਲਈ 60,000 ਤੋਂ ਵੱਧ ਸਲਾਹ-ਮਸ਼ਵਰੇ ਦੀ ਸਹੂਲਤ ਦੇ ਰਹੀ ਹੈ
ਹੁਣ ਤੱਕ ਲਗਭਗ 42 ਲੱਖ ਮਰੀਜ਼ਾਂ ਦੀ ਸੇਵਾ ਈ ਸੰਜੀਵਨੀ ਓਪੀਡੀ ਦੁਆਰਾ ਕੀਤੀ ਜਾ ਚੁੱਕੀ ਹੈ
ਈ-ਸੰਜੀਵਨੀ ਏ ਬੀ-ਐਚ ਡਬਲਿਊ ਸੀ ਨੇ ਲਗਭਗ 39 ਲੱਖ ਸਲਾਹ-ਮਸ਼ਵਰੇ ਪੂਰੇ ਕੀਤੇ ਹਨ
Posted On:
23 JUL 2021 5:54PM by PIB Chandigarh
ਭਾਰਤ ਸਰਕਾਰ ਦੀ ਟੈਲੀ ਮੈਡੀਸਨ ਸੇਵਾ, ਈ ਸੰਜੀਵਨੀ ਲੋਕਾਂ ਵਿੱਚ ਮਸ਼ਹੂਰ ਹੋ ਰਹੀ ਹੈ। ਇਸ ਨੇ
80 ਲੱਖ ਸਲਾਹ ਮਸ਼ਵਰੇ ਮੁਕੰਮਲ ਕਰਕੇ ਇੱਕ ਹੋਰ ਮੀਲ ਪੱਧਰ ਪਾਰ ਕਰ ਲਿਆ ਹੈ । ਇਸ ਵੇਲੇ
35 ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਕੌਮੀ ਟੈਲੀਮੈਡੀਸਨ ਸੇਵਾ ਚੱਲ ਰਹੀ ਹੈ ਅਤੇ ਦੇਸ਼ ਭਰ ਵਿੱਚ
ਰੋਜ਼ਾਨਾ ਦੇ ਅਧਾਰ ਤੇ ਰੋਜ਼ਾਨਾ 60,000 ਤੋਂ ਵੱਧ ਮਰੀਜ਼ ਇਸ ਨਵਾਚਾਰ ਡਿਜੀਟਲ ਮਾਧਿਅਮ ਰਾਹੀਂ
ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਰਕਾਰ ਦੁਆਰਾ ਚਲਾਈ ਜਾ ਰਹੀ ਸਿਹਤ ਸੰਭਾਲ ਪ੍ਰਣਾਲੀ ਤੋਂ
ਸਿਹਤ ਸੇਵਾਵਾਂ ਲੈ ਰਹੇ ਹਨ ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਦੁਆਰਾ ਸਥਾਪਤ ਕੀਤੀ ਗਈ ਕੌਮੀ ਟੈਲੀਮੈਡੀਸਨ
ਸੇਵਾ ਦੋ ਟੈਲੀਮੈਡੀਸਨ ਪਲੇਟਫਾਰਮਾਂ ਰਾਹੀਂ ਦੋ ਤਰ੍ਹਾਂ ਦੀਆਂ ਟੈਲੀਮੈਡੀਸਨ ਸੇਵਾਵਾਂ ਪ੍ਰਦਾਨ
ਕਰ ਰਹੀ ਹੈ। ਈ-ਸੰਜੀਵਨੀ ਏਬੀ-ਐਚ ਡਬਲਿਊ ਸੀ (ਡਾਕਟਰ ਤੋਂ ਡਾਕਟਰ ਟੈਲੀਮੈਡੀਸਨ ਪਲੈਟਫਾਰਮ )
ਹੱਬਸ ਅਤੇ ਸਪੋਕਸ ਮਾੱਡਲ ਅਤੇ ਈ ਸੰਜੀਵਨੀ ਓਪੀਡੀ (ਮਰੀਜ਼ ਤੋਂ ਡਾਕਟਰ ਟੈਲੀਮੈਡੀਸਨ ਪਲੈਟਫਾਰਮ )
'ਤੇ ਅਧਾਰਤ ਹੈ ਅਤੇ ਆਪਣੇ ਘਰਾਂ ਵਿੱਚ ਹੀ ਬੈਠੀ ਜਨਤਾ ਨੂੰ ਸਿਹਤ ਸੇਵਾਵਾਂ ਦੀ ਵਿਵਸਥਾ ਦਿੰਦੀ ਹੈ ।
ਨਵੰਬਰ 2019 ਵਿੱਚ, ਈ-ਸੰਜੀਵਨੀ ਏਬੀ-ਐਚ ਡਬਲਿਊ ਸੀ ਦੀ ਸਥਾਪਨਾ ਭਾਰਤ ਸਰਕਾਰ ਦੀ
ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਕੀਤੀ ਗਈ ਸੀ ਅਤੇ. ਦਸੰਬਰ 2022 ਤਕ, ਇਹ ਪੂਰੇ ਭਾਰਤ
ਵਿਚ ਸਾਰੇ 1,55,000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਤੇ ਚਾਲੂ ਹੋ ਜਾਵੇਗਾ । ਇਸ ਦੇ ਰੋਲ ਆਉਟ ਹੋਣ ਤੋਂ
ਬਾਅਦ ਤੋਂ ਹੀ, ਸੰਜੀਵਨੀਏਬੀ-ਐਚ ਡਬਲਿਊ ਸੀ ਲਗਭਗ 25000 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਅਤੇ
ਲਗਭਗ 2000 ਕੇਂਦਰਾਂ ਤੇ ਲਾਗੂ ਕੀਤੇ ਗਏ ਹਨ । ਜਿਨ੍ਹਾਂ ਵਿੱਚ ਮੈਡੀਕਲ ਕਾਲਜ, ਜ਼ਿਲ੍ਹਾ ਹਸਪਤਾਲ ਅਤੇ
ਮੁੱਢਲੇ ਸਿਹਤ ਕੇਂਦਰ ਸ਼ਾਮਲ ਹਨ I ਈ-ਸੰਜੀਵਨੀ ਏ ਬੀ-ਐਚ ਡਬਲਿਊ ਸੀ ਨੇ ਲਗਭਗ 39 ਲੱਖ
ਸਲਾਹ-ਮਸ਼ਵਰੇ ਪੂਰੇ ਕਰ ਲਏ ਹਨ ।
ਚੱਲ ਰਹੀ ਮਹਾਮਾਰੀ ਦੇ ਮੱਦੇਨਜ਼ਰ, ਪਹਿਲੇ ਰਾਸ਼ਟਰੀ ਤਾਲਾਬੰਦੀ ਦੇ ਦੌਰਾਨ ਈ-ਸੰਜੀਵਨੀਓਪੀਡੀ
ਅਪ੍ਰੈਲ 2020 ਵਿੱਚ ਸ਼ੁਰੂ ਕੀਤੀ ਗਈ ਸੀ ।. ਇਹ ਨਾਗਰਿਕਾਂ ਨੂੰ ਘਰੇਲੂ ਡਿਜੀਟਲ ਸਿਹਤ ਸੇਵਾਵਾਂ
ਨੂੰ ਸੰਜੀਵਨੀਓਪੀਡੀ 'ਤੇ ਸਥਾਪਤ 430 ਤੋਂ ਵੱਧ ਆਨਲਾਈਨ ਓਪੀਡੀਜ਼ ਦੁਆਰਾ ਪ੍ਰਦਾਨ ਕਰਦਾ ਹੈ ।.
ਇਹਨਾਂ ਵਿੱਚੋਂ 400 ਦੇ ਲਗਭਗ ਆਨਲਾਈਨ ਓਪੀਡੀ ਮਾਹਰ ਓਪੀਡੀ ਹਨ ਅਤੇ ਬਾਕੀ ਆਮ ਓਪੀਡੀ
ਹਨ ।. ਹੁਣ ਤੱਕ ਲਗਭਗ 42 ਲੱਖ ਮਰੀਜ਼ਾਂ ਦੀ ਸੇਵਾ ਈ ਸੰਜੀਵਨੀਓਪੀਡੀ ਦੁਆਰਾ ਕੀਤੀ ਜਾ ਚੁੱਕੀ ਹੈ ।.
ਥੋੜੇ ਸਮੇਂ ਵਿੱਚ ਹੀ ਸਰਕਾਰ ਭਾਰਤ ਦੀ ਕੌਮੀ ਟੈਲੀਮੈਡੀਸਨ ਸੇਵਾ ਨੇ ਸ਼ਹਿਰੀ ਅਤੇ ਪੇਂਡੂ ਭਾਰਤ ਵਿਚ
ਮੌਜੂਦ ਡਿਜੀਟਲ ਸਿਹਤ ਵੰਡ ਨੂੰ ਜੋੜ ਕੇ ਭਾਰਤੀ ਸਿਹਤ ਸੰਭਾਲ ਸਪੁਰਦਗੀ ਪ੍ਰਣਾਲੀ ਦੀ ਸਹਾਇਤਾ
ਕਰਨੀ ਸ਼ੁਰੂ ਕੀਤੀ ਹੈ। ਰਾਸ਼ਟਰੀ ਡਿਜੀਟਲ ਸਿਹਤ ਮਿਸ਼ਨ ਦੇ ਅਨੁਸਾਰ ਈ ਸੰਜੀਵਨੀ ਨਾ ਸਿਰਫ
ਦੇਸ਼ ਵਿਚ ਡਿਜੀਟਲ ਸਿਹਤ ਵਾਤਾਵਰਣ ਨੂੰ ਉਤਸ਼ਾਹਤ ਕਰ ਰਹੀ ਹੈ ਬਲਕਿ ਸੈਕੰਡਰੀ ਅਤੇ ਤੀਜੇ
ਪੱਧਰ ਦੇ ਹਸਪਤਾਲਾਂ 'ਤੇ ਬੋਝ ਨੂੰ ਘਟਾਉਂਦੇ ਹੋਏ ਜ਼ਮੀਨੀ ਪੱਧਰ' ਤੇ ਡਾਕਟਰਾਂ ਅਤੇ ਮਾਹਰਾਂ
ਦੀ ਘਾਟ ਨੂੰ ਵੀ ਦੂਰ ਕਰ ਰਹੀ ਹੈ ।
ਮਰੀਜ਼ਾਂ ਅਤੇ ਡਾਕਟਰਾਂ ਦੁਆਰਾ ਈ ਸੰਜੀਵਨੀ ਦੀ ਵਰਤੋਂ ਦੇ ਉਤਸ਼ਾਹਜਨਕ ਰੁਝਾਨ, ਇਸ ਤੱਥ ਦਾ ਸੰਕੇਤ ਹੈ
ਕਿ ਬਾਹਰੀ ਮਰੀਜ਼ਾਂ ਦੀਆਂ ਸੇਵਾਵਾਂ ਦਾ ਮਹੱਤਵਪੂਰਣ ਅਨੁਪਾਤ ਟੈਲੀਮੈਡੀਸਨ ਦੁਆਰਾ ਪ੍ਰਭਾਵਸ਼ਾਲੀ ਢੰਗ
ਨਾਲ ਪ੍ਰਦਾਨ ਕੀਤਾ ਜਾ ਸਕਦਾ ਹੈ । ਮਰੀਜ਼ ਸੰਜੀਵਨੀ ਦੀ ਵਰਤੋਂ ਫਾਲੋ-ਅਪ ਲਈ ਕਰ ਰਹੇ ਹਨ ਅਤੇ
ਇੰਨੀਆਂ ਗੰਭੀਰ ਡਾਕਟਰੀ ਸਥਿਤੀਆਂ ਲਈ ਵੀ ਨਹੀਂ ਅਤੇ ਇਸ ਪ੍ਰਕਿਰਿਆ ਵਿਚ ਉਹ ਆਪਣੇ ਆਪ
ਨੂੰ ਭੀੜ-ਭੜੱਕੇ ਵਾਲੇ ਹਸਪਤਾਲਾਂ ਅਤੇ ਸੰਕਰਮਿਤ ਹੋਣ ਦੇ ਅਣਚਾਹੇ ਜੋਖਮ ਤੋਂ ਬਚਾ ਰਹੇ ਹਨ ।
ਈ. ਸੰਜੀਵਨੀ ਦੇ ਵਧਦੇ ਸੁਭਾਅ ਨੂੰ ਵੇਖਦਿਆਂ, ਸਰਕਾਰ. ਵਲੋਂ ਪਹਿਲਾਂ ਹੀ ਦੇਸ਼ ਵਿਚ ਟੈਲੀਮੈਡੀਸਨ
ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਫੰਡਾਂ ਦੀ ਵੰਡ ਕੀਤੀ ਗਈ ਹੈ। ਰਾਜ ਟੈਲੀਮੈਡੀਸਨ ਸੇਵਾਵਾਂ ਨੂੰ ਸਮਰੱਥ
ਕਰਨ ਲਈ ਆਈ ਟੀ ਇੰਫਰਾ ਨੂੰ ਮਜਬੂਤ ਕਰਨਗੇ ਅਤੇ ਮੁਹਾਲੀ ਵਿਖੇ ਸੈਂਟਰ ਫਾਰ ਡਿਵੈਲਪਮੈਂਟ
ਐਡਵਾਂਸਡ ਕੰਪਿਉਟਿੰਗ ਵਿਖੇ ਹੈਲਥ ਇਨਫਰਮੇਟਿਕਸ ਸਮੂਹ ਵੀ ਅਗਲੀ ਪੀੜ੍ਹੀ ਦੇ ਈਸੰਜੀਵਨੀ
ਨੂੰ ਪ੍ਰਤੀ ਦਿਨ 5 ਲੱਖ ਸਲਾਹ ਮਸ਼ਵਰਾ ਕਰਨ ਦੇ ਸੰਕਲਪ ਲਈ ਤਿਆਰ ਕਰ ਰਿਹਾ ਹੈ।
ਈ ਸੰਜੀਵਨੀ (ਸਲਾਹ ਮਸ਼ਵਰਿਆਂ ਦੀ ਗਿਣਤੀ) ਨੂੰ ਅਪਣਾਉਣ ਤੇ ਪਰਪੇਖ ਵਿੱਚ ਮੋਹਰੀ 10 ਸੂਬੇ ਹਨ
ਆਂਧਰਾ ਪ੍ਰਦੇਸ਼ (2013266), ਕਰਨਾਟਕ (1470132), ਤਾਮਿਲਨਾਡੂ (1364567),
ਉੱਤਰ ਪ੍ਰਦੇਸ਼ (1116759), ਗੁਜਰਾਤ (351531), ਮੱਧ ਪ੍ਰਦੇਸ਼ (301395), ਮਹਾਰਾਸ਼ਟਰ (267162),
ਬਿਹਾਰ (256962), ਕੇਰਲ (215813) ਅਤੇ ਉਤਰਾਖੰਡ (192871) I ਰਾਸ਼ਟਰੀ ਤੌਰ 'ਤੇ, 60,000 ਤੋਂ ਵੱਧ
ਡਾਕਟਰਾਂ ਅਤੇ ਪੈਰਾਮੈਡੀਕਸ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਕੌਮੀ ਟੈਲੀਮੈਡੀਸਨ ਸੇਵਾ ਦੇ ਘੇਰੇ
ਵਿੱਚ ਸ਼ਾਮਲ ਹੋਣ ਮਗਰੋਂ ਇਨ੍ਹਾਂ ਚੋਂ 2000 ਤੋਂ ਵੱਧ ਡਾਕਟਰ ਈ-ਸੰਜੀਵਨੀ 'ਤੇ ਟੈਲੀਮੈਡੀਸਨ ਦੀ ਪ੍ਰੈਕਟਿਸ ਕਰਦੇ ਹਨ ।
****
ਐੱਮ ਵੀ
(Release ID: 1738409)