ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਬ੍ਰਿਕਸ ਐੱਮ ਐੱਸ ਐੱਮ ਈ ਰਾਊਂਡ ਟੇਬਲ ਨੇ ਐੱਮ ਐੱਸ ਐੱਮ ਈ ਖੇਤਰ ਦੀ ਗਤੀ ਨੂੰ ਤੇਜ਼ ਕਰਨ ਲਈ ਭਵਿੱਖ ਦਾ ਰੋਡਮੈਪ ਬਣਾਉਣ ਤੇ ਜ਼ੋਰ ਦਿੱਤਾ
Posted On:
23 JUL 2021 5:43PM by PIB Chandigarh
ਸਕੱਤਰ ਐੱਮ ਐੱਸ ਐੱਮ ਈ ਸ਼੍ਰੀ ਬੀ ਬੀ ਸਵੈਨ ਨੇ ਕੋਵਿਡ 19 ਤੋਂ ਬਾਅਦ ਐੱਮ ਐੱਸ ਐੱਮ ਈ ਖੇਤਰ ਦੀ ਗਤੀ ਨੂੰ ਵਧਾਉਣ ਲਈ ਭਵਿੱਖ ਦੇ ਰੋਡਮੈਪ ਨੂੰ ਬਣਾਉਣ ਤੇ ਜ਼ੋਰ ਦਿੱਤਾ ਹੈ ਅਤੇ ਐੱਮ ਐੱਸ ਐੱਮ ਈ ਦੇ ਫਾਇਦੇ ਲਈ ਕਾਰੋਬਾਰੀ ਵਾਤਾਵਰਣ ਬਣਾਉਣ ਲਈ ਸੇਧ ਦਿੱਤੀ ਹੈ । ਬ੍ਰਿਕਸ ਮੁਲਕਾਂ ਦਾ ਪੋਸਟ ਕੋਵਿਡ ਰੋਡਮੈਪ ਲਈ ਖੇਤਰ ਦੀ ਗਤੀ ਨੂੰ ਤੇਜ਼ੀ ਦੇਣ ਲਈ ਦ੍ਰਿਸ਼ਟੀ ਬਾਰੇ ਸੰਬੋਧਨ ਕਰਦਿਆਂ ਉਹਨਾਂ ਨੇ ਐੱਮ ਐੱਸ ਐੱਮ ਈ ਨੂੰ ਮਹਾਮਾਰੀ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਐੱਮ ਐੱਸ ਐਮ ਈਜ਼ ਦੇ ਹਿੱਤਾਂ ਨੂੰ ਸੁਰੱਖਿਅਤ ਕਰਨ ਲਈ ਸਰਕਾਰ ਦੇ ਪ੍ਰੋਗਰਾਮਾਂ / ਕੋਵਿਡ ਹੁੰਗਾਰਾ ਨੀਤੀਆਂ ਅਤੇ ਐੱਮ ਐੱਸ ਐੱਮ ਈ ਦਾ ਕੋਵਿਡ ਮਹਾਮਾਰੀ ਦੌਰਾਨ ਹੋਏ ਨੁਕਸਾਨ ਦੀ ਅਪੀਲ ਕੀਤੀ ਹੈ।
ਐੱਮ ਐੱਸ ਐੱਮ ਈ ਮੰਤਰਾਲੇ ਨੇ ਬ੍ਰਿਕਸ ਐੱਮ ਐੱਸ ਐੱਮ ਈ ਰਾਊਂਡ ਟੇਬਲ ਦਾ ਆਯੋਜਨ ਕੀਤਾ ਹੈ, ਜੋ ਕੋਵਿਡ ਤੋਂ ਪਿੱਛੋਂ ਖੇਤਰ ਦੇ ਤੇਜ਼ ਵਿਕਾਸ ਲਈ ਬ੍ਰਿਕਸ ਮੁਲਕਾਂ ਦੀ ਦ੍ਰਿਸ਼ਟੀ ਤੇ ਕੇਂਦਰਿਤ ਹੈ । ਗੋਲ ਮੇਜ਼ ਕਾਨਫਰੰਸ ਵਿੱਚ ਸਾਰੇ ਬ੍ਰਿਕਸ ਮੁਲਕਾਂ ਦੇ ਨਿਜੀ ਖੇਤਰ , ਅਤੇ ਸਰਕਾਰਾਂ ਨੇ ਹਿੱਸਾ ਲਿਆ ਅਤੇ ਇਸ ਵਿੱਚ ਉਦਯੋਗਿਕ ਐਸੋਸੀਏਸ਼ਨਾ , ਐੱਮ ਐੱਸ ਐੱਮ ਈ ਟੂਲ ਰੂਮਜ਼ , ਡੀ ਆਈ ਜੀਸ ਤੋਂ 200 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ ।
ਇੰਪੋਰਟ ਐਕਸਪੋਰਟ ਬੈਂਕ ਆਫ ਇੰਡੀਆ ਦੇ ਡਿਪਟੀ ਮੈਨੇਜਿੰਗ ਡਾਇਰੈਕਟਰ ਅਤੇ ਇੰਡੀਆ ਐੱਸ ਐੱਮ ਈ ਫੋਰਮ ਦੇ ਪ੍ਰਧਾਨ ਨੇ ਵਿਸ਼ਵ ਅਤੇ ਖੇਤਰੀ ਵੈਲਿਊ ਚੇਨਜ਼ ਦੇ ਏਕੀਕ੍ਰਿਤ ਦਾ ਹਵਾਲਾ ਦਿੱਤਾ । ਇਸ ਤੋਂ ਇਲਾਵਾ ਉਹਨਾਂ ਨੇ ਕੋਵਿਡ 19 ਤੋਂ ਬਾਅਦ ਦੇ ਦ੍ਰਿਸ਼ ਵਿੱਚ ਐੱਮ ਐੱਸ ਐੱਮ ਈਜ਼ ਲਈ ਡਿਜੀਟਲਾਈਜੇਸ਼ਨ ਦੀ ਭੂਮਿਕਾ ਅਤੇ ਡਿਜੀਟਲ ਪਰਿਵਰਤਣ ਲਈ ਸਰਕਾਰਾਂ ਦੇ ਉਪਾਅ , ਐੱਮ ਐੱਸ ਐੱਮ ਈ ਦੇ ਵਿਕਾਸ ਨੂੰ ਤੇਜ਼ ਕਰਨ ਲਈ ਬ੍ਰਿਕਸ ਫੋਰਮ ਦਾ ਹਵਾਲਾ ਵੀ ਦਿੱਤਾ ।
ਇਸ ਤੋਂ ਬਾਅਦ ਬ੍ਰਿਕਸ ਮੁਲਕਾਂ ਦੇ ਨਿਜੀ ਖੇਤਰਾਂ ਤੇ ਸਰਕਾਰ ਦੁਆਰਾ ਪੇਸ਼ਕਾਰੀਆਂ ਦੀ ਇੱਕ ਲੜੀ ਪੇਸ਼ ਕੀਤੀ ਗਈ, ਜੋ ਵੱਖ ਵੱਖ ਸੈਸ਼ਨਾਂ ਵਿੱਚ ਸੂਚੀਬੱਧ ਕੀਤੀ ਗਈ ਅਤੇ ਜਿਸ ਨੂੰ ਸਰਕਾਰ ਅਤ ਨਿਜੀ ਖੇਤਰ ਦੇ ਸੰਬੰਧਿਤ ਸੀਨੀਅਰ ਅਧਿਕਾਰੀਆਂ ਨੇ ਬਣਾਇਆ ਸੀ ।
ਬ੍ਰਿਕਸ ਭਾਈਵਾਲਾਂ ਨੇ ਭਾਰਤ ਦੁਆਰਾ ਗਤੀਵਿਧੀਆਂ ਦੀ ਯੋਜਨਾ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਨੂੰ ਮੌਜੂਦਾ ਸੰਦਰਭ ਵਿੱਚ ਢੁੱਕਵਾਂ ਅਤੇ ਸਮੇਂ ਅਨੁਸਾਰ ਦੱਸਿਆ ਅਤੇ ਭਾਰਤ ਦੁਆਰਾ ਤਜਵੀਜ਼ ਕੀਤੀਆਂ ਵੱਖ ਵੱਖ ਪਹਿਲਕਦਮੀਆਂ ਵਿੱਚ ਮਿਲ ਕੇ ਕੰਮ ਕਰਨ ਲਈ ਆਪਣਾ ਸਮਰਥਨ ਪ੍ਰਗਟ ਕੀਤਾ ।
*****************
ਐੱਮ ਜੇ ਪੀ ਐੱਸ / ਐੱਮ ਐੱਸ
(Release ID: 1738345)
Visitor Counter : 177