ਖੇਤੀਬਾੜੀ ਮੰਤਰਾਲਾ

ਕਿਸਾਨਾਂ ਵਲੋਂ ਈ-ਨੈਮ ਪਲੇਟਫਾਰਮ ਦੀ ਵਰਤੋਂ

Posted On: 23 JUL 2021 6:06PM by PIB Chandigarh

ਵਿੱਤੀ ਸਾਲ 2020-21 ਦੌਰਾਨ, ਕੁੱਲ 37.73 ਲੱਖ ਅਤੇ ਵਿੱਤੀ ਸਾਲ 2021-22 ਦੌਰਾਨ (30 ਜੂਨ 2021 ਤੱਕ) ਕੁੱਲ 8.78 ਲੱਖ ਕਿਸਾਨਾਂ ਨੇ ਖੇਤੀਬਾੜੀ ਉਪਜ ਵੇਚਣ ਲਈ ਰਾਸ਼ਟਰੀ ਖੇਤੀਬਾੜੀ ਮਾਰਕੀਟ (ਈ-ਨੈਮ) ਪਲੇਟਫਾਰਮ ਦੀ ਵਰਤੋਂ ਕੀਤੀ ਹੈ।

ਮੁੱਖ ਫਸਲਾਂ ਜਿਹੜੀਆਂ ਈ-ਨੈਮ ਪਲੇਟਫਾਰਮ 'ਤੇ ਕਿਸਾਨਾਂ ਵਲੋਂ ਵੇਚੀਆਂ ਜਾਂਦੀਆਂ ਹਨ, ਉਨ੍ਹਾਂ ਵਿੱਚ ਝੋਨਾ, ਕਣਕ, ਕਪਾਹ, ਮਿਰਚ, ਸੋਇਆਬੀਨ, ਮੱਕੀ, ਆਲੂ, ਛੋਲੇ, ਟਮਾਟਰ, ਮੂੰਗਫਲੀ, ਸਰ੍ਹੋਂ, ਗੌਰ ਦੇ ਬੀਜ, ਪਿਆਜ਼, ਹਲਦੀ, ਅਰਹਰ (ਤੁਰ / ਲਾਲ), ਬਾਜਰਾ, ਸਾਬਤ ਮੂੰਗੀ, ਕੈਸਟਰ ਬੀਜ, ਮਸਰ, ਮਿੱਠਾ ਨਿੰਬੂ ਆਦਿ ਸ਼ਾਮਲ ਹਨ।

ਈ-ਨੈਮ ਇੱਕ ਵਰਚੁਅਲ ਪਲੇਟਫਾਰਮ ਹੈ, ਜੋ ਵੱਖ-ਵੱਖ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਥੋਕ ਮੰਡੀਆਂ / ਬਾਜ਼ਾਰਾਂ ਨੂੰ ਏਕੀਕ੍ਰਿਤ ਕਰਦਾ ਹੈ ਤਾਂ ਜੋ ਪਾਰਦਰਸ਼ੀ ਕੀਮਤ ਖੋਜ ਵਿਧੀ ਰਾਹੀਂ ਖੇਤੀਬਾੜੀ ਅਤੇ ਬਾਗਬਾਨੀ ਵਸਤੂਆਂ ਦੇ ਔਨਲਾਈਨ ਵਪਾਰ ਦੀ ਸਹੂਲਤ ਕੀਤੀ ਜਾ ਸਕੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਦੀਆਂ ਵਧੀਆ ਵਾਜਬ ਕੀਮਤਾਂ ਮਿਲ ਸਕਣ। ਹੁਣ ਤੱਕ 1000 ਖੇਤੀਬਾੜੀ ਉਤਪਾਦ ਮਾਰਕੀਟ ਕਮੇਟੀਆਂ (ਏਪੀਐੱਮਸੀ) ਨੂੰ 18 ਰਾਜਾਂ ਅਤੇ 03 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਏਕੀਕ੍ਰਿਤ ਕੀਤਾ ਗਿਆ ਹੈ। ਈ-ਨੈਮ ਪਲੇਟਫਾਰਮ ਕੋਲ ਗੈਰ ਈ-ਨੈਮ ਮੰਡੀਆਂ ਦੀਆਂ ਕੀਮਤਾਂ ਨੂੰ ਹਾਸਲ ਕਰਨ ਦਾ ਕੋਈ ਪ੍ਰਬੰਧ ਨਹੀਂ ਹੈ। ਖੇਤੀਬਾੜੀ ਉਤਪਾਦਾਂ ਦੀ ਕੀਮਤ ਮੁੱਖ ਤੌਰ 'ਤੇ ਸਪਲਾਈ, ਮੰਗ, ਜਲਵਾਯੂ ਸਥਿਤੀਆਂ, ਉਤਪਾਦਨ ਦੇ ਖੇਤਰ ਤੋਂ ਬਾਜ਼ਾਰ ਦੀ ਸਥਿਤੀ ਅਤੇ ਉਤਪਾਦਾਂ ਦੀ ਗੁਣਵੱਤਾ ਆਦਿ 'ਤੇ ਨਿਰਭਰ ਕਰਦੀ ਹੈ।

ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

****

ਏਪੀਐਸ



(Release ID: 1738274) Visitor Counter : 124


Read this release in: English , Urdu , Telugu