ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਨਿਰਭਯਾ ਫ਼ੰਡ ਦੀ ਉਪਯੋਗਤਾ
Posted On:
22 JUL 2021 4:53PM by PIB Chandigarh
‘ਨਿਰਭਯਾ ਫ਼ੰਡ’ ਅਧੀਨ ਜਿਹੜੇ 6,212.85 ਕਰੋੜ ਰੁਪਏ (ਵਿੱਤੀ ਸਾਲ 2021–22 ’ਚ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਲਈ ਰੱਖੇ 500 ਕਰੋੜ ਰੁਪਏ ਸਮੇਤ) ਰੱਖੇ ਗਏ ਸਨ, ਅੱਜ ਦੀ ਤਰੀਕ ਤੱਕ ਉਸ ਵਿੱਚੋਂ ਸਬੰਧਤ ਮੰਤਰਾਲਿਆਂ / ਵਿਭਾਗਾਂ ਵੱਲੋਂ 4,087.37 ਕਰੋੜ ਰੁਪਏ ਵੰਡੇ/ਜਾਰੀ ਕੀਤੇ ਜਾ ਚੁੱਕੇ ਹਨ ਅਤੇ 2,871.42 ਕਰੋੜ ਰੁਪਏ ਦਾ ਉਪਯੋਗ ਹਾਲੇ ਕੀਤਾ ਜਾਣਾ ਹੈ।
‘ਨਿਰਭਯਾ ਫ਼ੰਡ’ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਉੱਚ–ਅਧਿਕਾਰ ਪ੍ਰਾਪਤ ਕਮੇਟੀ (EC) ਵੱਲੋਂ 9,764.30 ਕਰੋੜ ਰੁਪਏ ਕੀਮਤ ਦੀਆਂ ਯੋਜਨਾਵਾਂ/ਪ੍ਰੋਜੈਕਟਾਂ ਦਾ ਮੁੱਲਾਂਕਣ ਕੀਤਾ ਜਾ ਚੁੱਕਾ ਹੈ; ਜਿਨ੍ਹਾਂ ਦੇ ਵੇਰਵੇ ਅੰਤਿਕਾ–I ’ਚ ਦਿੱਤੇ ਗਏ ਹਨ। ‘ਨਿਰਭਯਾ ਫ਼ੰਡ’ ਅਧੀਨ ਰੱਖੇ ਗਏ/ਜਾਰੀ ਕੀਤੇ ਫ਼ੰਡਾਂ ਦੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼–ਕ੍ਰਮ ਅਨੁਸਾਰ ਵੇਰਵੇ ਅੰਤਿਕਾ–II ’ਚ ਦਿੱਤੇ ਗਏ ਹਨ।
‘ਨਿਰਭਯਾ ਫ਼ੰਡ’ ਲਈ ਢਾਂਚੇ ਅਧੀਨ ਕਾਇਮ ਕੀਤੀ ਅਧਿਕਾਰੀਆਂ ਦੀ ਉੱਚ–ਅਧਿਕਾਰ ਪ੍ਰਾਪਤ ਕਮੇਟੀ (EC) ‘ਨਿਰਭਯਾ ਫ਼ੰਡ’ ਅਧੀਨ ਫ਼ੰਡਿੰਗ ਲਈ ਪ੍ਰਸਤਾਵਾਂ ਦਾ ਮੁੱਲਾਂਕਣ ਕੀਤਾ ਜਾਂਦਾ ਹੈ ਤੇ ਫਿਰ ਸਿਫ਼ਾਰਸ਼ ਕੀਤੀ ਜਾਂਦੀ ਹੈ ਅਤੇ ਇਹ ਕਮੇਟੀ ਸਮੇਂ–ਸਮੇਂ ’ਤੇ ਸੰਬੰਧਤ ਮੰਤਰਾਲਿਆਂ / ਵਿਭਾਗਾਂ / ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਮਿਲ ਕੇ ਪ੍ਰਵਾਨਿਤ ਪ੍ਰੋਜੈਕਟ ਲਾਗੂ ਕੀਤੇ ਜਾਣ ਦੀ ਸਥਿਤੀ ਦੀ ਸਮੀਖਿਆ ਵੀ ਕਰਦੀ ਹੈ। ਉੱਚ–ਅਧਿਕਾਰ ਪ੍ਰਾਪਤ ਕਮੇਟੀ ਦੇ ਮੁੱਲਾਂਕਣ ਤੋਂ ਬਾਅਦ, ਸੰਬੰਧਤ ਮੰਤਰਾਲੇ / ਵਿਭਾਗ ਸਮਰੱਥ ਵਿੱਤੀ ਅਥਾਰਟੀ (CFA) ਤੋਂ ਪ੍ਰਵਾਨਗੀ ਲੈਂਦੇ ਹਨ ਤੇ ਫਿਰ ਆਪਣੇ ਸੰਬੰਧਤ ਵਿਭਾਗੀ ਬਜਟਾਂ ’ਚੋਂ ਫ਼ੰਡ ਜਾਰੀ ਕੀਤੇ ਜਾਂਦੇ ਹਨ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ / ਲਾਗੂ ਕਰਨ ਵਾਲੀਆਂ ਏਜੰਸੀਆਂ ਰਾਹੀਂ ਸਿੱਧ ਜਾਂ ਅਸਿੱਧੇ ਤੌਰ ਉੱਤੇ ਪ੍ਰੋਜੈਕਟ / ਯੋਜਨਾ ਨੂੰ ਲਾਗੂ ਕੀਤਾ ਜਾਂਦਾ ਹੈ।
ਇਹ ਜਾਣਕਾਰੀ ਅੱਜ ਰਾਜ ਸਭਾ ’ਚ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ਼੍ਰੀਮਤੀ ਸਮ੍ਰਿਤੀ ਜ਼ੁਬੀਨ ਈਰਾਨੀ ਨੇ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
*****
ਟੀਐੱਫ਼ਕੇ
TFK
ਅੰਤਿਕਾ-I
ਉੱਚ–ਅਧਿਕਾਰ ਪ੍ਰਾਪਤ ਕਮੇਟੀ (EC) ਵੱਲੋਂ ਮੁੱਲਾਂਕਣ ਕੀਤੀਆਂ ਯੋਜਨਾਵਾਂ/ਪ੍ਰੋਜੈਕਟਾਂ ਦੇ ਵੇਰਵੇ
(ਰੁਪਏ ਕਰੋੜਾਂ ’ਚ)
ਮੰਤਰਾਲੇ/ਵਿਭਾਗ
|
ਲੜੀ ਨੰ.
|
ਪ੍ਰੋਜੈਕਟ ਦਾ ਨਾਂਅ
|
EC ਵੱਲੋਂ ਮੁੱਲਾਂਕਣ ਕੀਤੇ ਫ਼ੰਡ
|
Ministry of Home Affairs
|
1
|
ਐਮਰਜੈਂਸੀ ਰੈਸਪੌਂਸ ਸਪੋਰਟ ਸਿਸਟਮ (ERSS)
|
321.69
|
2
|
‘ਕੇਂਦਰੀ ਪੀੜਤ ਮੁਆਵਜ਼ਾ ਕੋਸ਼’ (CVCF) ਦੀ ਸਥਾਪਨਾ
|
200.00
|
3
|
ਸੰਗਠਤ ਅਪਰਾਧ ਜਾਂਚ ਏਜੰਸੀ (OCIA)
|
83.20
|
4
|
ਮਹਿਲਾਵਾਂ ਤੇ ਬੱਚਿਆਂ ਵਿਰੁੱਧ ਸਾਈਬਰ ਅਪਰਾਧਾਂ ਦੀ ਰੋਕਥਾਮ (CCPWC)
|
195.83
|
CCPWC ਅਧੀਨ ਸਬ–ਪ੍ਰੋਜੈਕਟ
|
28.93
|
5
|
ਦਿੱਲੀ ’ਚ ਜ਼ਿਲ੍ਹਾ ਤੇ ਸਬ–ਡਿਵੀਜ਼ਨਲ ਪੁਲਿਸ ਥਾਣਾ ਪੱਧਰ ਉੱਤੇ ਸਮਾਜਕ ਕਾਰਕੁੰਨਾਂ / ਕੌਂਸਲਰਾਂ ਨੂੰ ਸੁਵਿਧਾ ਮੁਹੱਈਆ ਕਰਵਾਉਣ ਲਈ ਤਜਵੀਜ਼
|
5.07
|
6
|
ਨਾਨਕਪੁਰਾ ’ਚ ‘ਮਹਿਲਾਵਾਂ ਤੇ ਬੱਚਿਆਂ ਲਈ ਵਿਸ਼ੇਸ਼ ਇਕਾਈ’ (SPUWAC) ਅਤੇ ‘ਉੱਰ–ਪੂਰਬੀ ਖੇਤਰ ਲਈ ਵਿਸ਼ੇਸ਼ ਇਕਾਈ’ (SPUNER) ਲਈ ਮਹਿਲਾਵਾਂ ’ਤੇ ਕੇਂਦ੍ਰਿਤ ਸੁਵਿਧਾਵਾਂ ਵਾਲਾ ਨਵੀਂ ਇਮਾਰਤ
|
23.53
|
7
|
ਕਮਿਸ਼ਨਰੇਟ ਪੁਲਿਸ, ਭੁਬਨੇਸ਼ਵਰ–ਕੱਟਕ, ਓਡੀਸ਼ਾ ਸਰਕਾਰ ’ਚ ‘ਸੇਫ਼ ਸਿਟੀ ਪ੍ਰੋਜੈਕਟ’ ਲਾਗੂ ਕਰਨ ਲਈ ਤਜਵੀਜ਼
|
110.35
|
8
|
ਦਿੱਲੀ ਪੁਲਿਸ ਦੀ ‘ਮਹਿਲਾਵਾਂ ਦੀ ਸੁਰੱਖਿਆ’ ਯੋਜਨਾ ਅਧੀਨ ਹੋਰ ਵਿਭਿੰਨ ਗਤੀਵਿਧੀਆਂ
|
10.20
|
9
|
8 ਸ਼ਹਿਰਾਂ ਭਾਵ ਅਹਿਮਦਾਬਾਦ, ਬੈਂਗਲੁਰੂ, ਚੇਨਈ, ਦਿੱਲੀ, ਹੈਦਰਾਬਾਦ, ਕੋਲਕਾਤਾ, ਲਖਨਊ, ਮੁੰਬਈ ਲਈ ’ਸੇਫ਼ ਸਿਟੀ’ ਤਜਵੀਜ਼
|
2919.55
|
10
|
ਸੀਐੱਫ਼ਐੱਸਐੱਲ, ਚੰਡੀਗੜ੍ਹ ’ਚ ਅਤਿ–ਆਧੁਨਿਕ ਡੀਐੱਨਏ ਲੈਬ. ਦੀ ਸਥਾਪਨਾ
|
99.76
|
11
|
20 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ SFSLs ਵਿਖੇ ਡੀਐੱਨਏ ਵਿਸ਼ਲੇਸ਼ਣ, ਸਾਈਬਰ ਫ਼ੌਰੈਂਸਿਕ ਤੇ ਸੰਬੰਧਤ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ
|
189.45
|
12
|
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ’ਚ ਮਨੁੱਖੀ–ਤਸਕਰੀ ਵਿਰੋਧੀ ਇਕਾਈਆਂ ਦੀ ਸਥਾਪਨਾ ਤੇ ਉਨ੍ਹਾਂ ਨੂੰ ਮਜ਼ਬੂਤ ਕਰਨਾ
|
100.00
|
13
|
ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਥਾਣਿਆਂ ਵਿੱਚ (10,000 ਪੁਲਿਸ ਥਾਣੇ ਕਵਰ ਕਰਦਿਆਂ) ਮਹਿਲਾਂ ਲਈ ਹੈਲਪ ਡੈਸਕਾਂ ਦੀ ਸਥਾਪਨਾ / ਉਨ੍ਹਾਂ ਦੀ ਮਜ਼ਬੂਤੀ
|
100.00
|
14
|
ਜਿਨਸੀ ਸ਼ੋਸ਼ਣ ਦੇ ਮਾਮਲਿਆਂ ਲਈ ਫ਼ੌਰੈਂਸਿਕ ਕਿਟਸ ਦੀ ਖ਼ਰੀਦ ਲਈ ਤਜਵੀਜ਼
|
7.09
|
15
|
ਤਿੰਨ ਸਾਲਾਂ ਲਈ ‘ਬਿਊਰੋ ਆੱਵ੍ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ’ (BPR&D) ਰਾਹੀਂ ਜਾਂਚ ਅਧਿਕਾਰੀਆਂ (I/Os)/ ਪ੍ਰੌਸੀਕਿਊਸ਼ਨ ਆਫ਼ੀਸਰਜ਼ (POs) ਦੀ ਸਿਖਲਾਈ ਲਈ ਤਜਵੀਜ਼
|
7.50
|
Ministry of Railways
|
16
|
ਇੰਟੈਗ੍ਰੇਟਡ ਐਮਰਜੈਂਸੀ ਰੈਸਪੌਂਸ ਮੈਨੇਜਮੈਂਟ ਸਿਸਟਮ (IERMS)
|
500.00
|
17
|
ਕੋਂਕਣ ਰੇਲਵੇ ਸਟੇਸ਼ਨ ’ਤੇ ਵਿਡੀਓ ਸਰਵੇਲਾਂਸ ਸਿਸਟਮ ਦੀ ਵਿਵਸਥਾ
|
17.64
|
MeiTY/ IIT Delhi
|
18
|
ਮਹਿਲਾਵਾਂ ਦੀ ਸੁਰੱਖਿਆ ਸਹਾਇਤਾ ਲਈ ਕਾਰਾਂ ਤੇ ਬੱਸਾਂ ਵਾਸਤੇ ਪੈਨਿਕ ਸਵਿੱਚ ਆਧਾਰਤ ਸੁਰੱਖਿਆ ਉਪਕਰਣ ਦਾ ਵਿਕਾਸ ਤੇ ਫ਼ੀਲਡ ਟੈਸਟਿੰਗ
|
3.49
|
Deptt. of Justice
|
19
|
ਬਲਾਤਕਾਰ ਅਤੇ POCSO ਕਾਨੂੰਨ ਅਧੀਨ ਮੁਲਤਵੀ ਪਏ ਮਾਮਲਿਆਂ ਦਾ ਨਿਬੇੜਾ ਕਰਨ ਲਈ ਫ਼ਾਸਟ ਟ੍ਰੈਕ ਸਪੈਸ਼ਲ ਅਦਾਲਤਾਂ ਦੀ ਸਥਾਪਨਾ
|
767.25
|
(ਵਿੱਤੀ ਸਾਲ 2021–22 ਤੱਕ ਦੋ ਹੋਰ ਸਾਲਾਂ ਲਈ FTSCs ਦਾ ਵਿਸਤਾਰ)
|
1687.95
|
M/o Tourism
|
20
|
ਮੱਧ ਪ੍ਰਦੇਸ਼ ’ਚ ਮਹਿਲਾਵਾਂ ਲਈ ਸੁਰੱਖਿਆ ਸੈਰ–ਸਪਾਟਾ ਟਿਕਾਣਾ
|
27.98
|
M/o H&FW
|
21
|
ਫ਼ੌਰੈਂਸਕ ਵਿਭਾਗ, ਏਮਸ, ਨਵੀਂ ਦਿੱਲੀ ਵਿਖੇ ‘ਨੈਸ਼ਨਲ ਵਨ ਸਟੌਪ ਨਿਰਭਯਾ ਸੈਂਟਰ’ ਦੀ ਸਥਾਪਨਾ ਲਈ ਤਜਵੀਜ਼
|
70.00
|
Ministry of Road Transport & Highways
|
22
|
ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਮਹਿਲਾਵਾਂ ਤੇ ਬੱਚੀਆਂ ਦੀ ਸੁਰੱਖਆ ਲਈ ਅਭਯਾ ਪ੍ਰੋਜੈਕਟ ਤਜਵੀਜ਼
|
138.49
|
23
|
ਸਰਕਾਰੀ ਟ੍ਰਾਸਪੋਰਟ, ਯੂਪੀਐੱਸਆਰਟੀਸੀ, ਉੱਤਰ ਪ੍ਰਦੇਸ਼ ਸਰਕਾਰ ’ਚ ਵਿੱਚ ਔਰਤਾਂ ਦੀ ਸੁਰੱਖਿਆ
|
83.50
|
24
|
ਬੈਂਗਲੁਰੂ ਮੈਟਰੋਪਾਲਿਟਨ ਟ੍ਰਾਂਸਪੋਰਟ ਕਾਰਪੋਰੇਸ਼ਨ, ਕਰਨਾਟਕ ਸਰਕਾਰ, ਭਾਰੀ ਯਾਤਰੀ ਵਾਹਨਾਂ ਲਈ ਮਹਿਲਾਵਾਂ ਦੀ ਸਿਖਲਾਈ
|
56.06
|
25
|
ਰਾਜ–ਕ੍ਰਮ ਅਨੁਸਾਰ ਵਾਹਨਾਂ ਦੀ ਟ੍ਰੈਕਿੰਗ ਦੇ ਮੰਚ ਦੀ ਕਸਟਮਾਈਜ਼ੇਸ਼ਨ, ਤਾਇਨਾਤੀ ਤੇ ਪ੍ਰਬੰਧਨ ਲਈ C-DAC ਦੀ ਤਜਵੀਜ਼
|
465.02
|
Ministry of Women and Child Development
|
26
|
ਵਨ ਸਟੌਪ ਸੈਂਟਰ (OSC)
|
867.74
|
27
|
ਯੂਨੀਵਰਸਲਾਈਜ਼ੇਸ਼ਨ ਆੱਵ੍ ਵੋਮੈਨ ਹੈਲਪਲਾਈਨ (WHL)
|
155.94
|
28
|
ਮਹਿਲਾ ਪੁਲਿਸ ਵਲੰਟੀਅਰਜ਼ (MPV)
|
27.76
|
29
|
ਚਿਰਾਲੀ ਤਜਵੀਜ਼, ਮਹਿਲਾ ਸਸ਼ਕਤੀਕਰਣ ਡਾਇਰੈਕਟੋਰੇਟ
|
10.20
|
30
|
- ਅਤੇ ਮਹਿਲਾਵਾਂ ਤੇ ਲੜਕੀਆਂ ਵਿਰੁੱਧ ਹਿੰਸਾ ਤੋਂ ਮੁਕਤ ਸੁਰੱਖਿਅਤ ਸ਼ਹਿਰ ਪ੍ਰੋਗਰਾਮ, ਮੱਧ ਪ੍ਰਦੇਸ਼ ਸਰਕਾਰ
|
1.74
|
31
|
ਮਹਿਲਾਵਾਂ ਦੀ ਸੁਰੱਖਿਆ ਤੇ ਸਲਾਮਤੀ, ਉੱਤਰਾਖੰਡ ਸਰਕਾਰ
|
0.72
|
32
|
ਮਹਿਲਾਵਾਂ ਦੀ ਸੁਰੱਖਿਆ ਤੇ ਸਲਾਮਤੀ, ਉੱਤਰਾਖੰਡ ਸਰਕਾਰ
|
0.29
|
33
|
ਨਿਰਭਯਾ ਸ਼ੈਲਟਰ ਹੋਮ, ਨਾਗਾਲੈਂਡ ਸਰਕਾਰ
|
2.84
|
34
|
ਮਹਿਲਾ ਸੁਰੱਖਿਆ ਲਈ ਰਣਨੀਤਕ ਸੰਚਾਰ ਪਹਿਲਕਦਮੀਆਂ, ਤਾਮਿਲ ਨਾਡੂ ਸਰਕਾਰ
|
1.45
|
35
|
NICSI ਨਿਰਭਯਾ ਡੈਸ਼ਬੋਰਡ ਵਿਕਸਤ ਕਰਨ ਲਈ
|
0.24
|
36
|
ਸੂਚਨਾ, ਐੱਮਐੱਸਐੱਮਈ ਤੇ ਬਰਾਮਦ ਪ੍ਰੋਤਸਾਹਨ, ਉੱਤਰ ਪ੍ਰਦੇਸ਼ ਸਰਕਾਰ ਦੀ ਤਜਵੀਜ਼: ਉਦਯੋਗਿਕ ਖੇਤਰਾਂ ਵਿੱਚ ਔਰਤਾਂ ਤੇ ਲੜਕੀਆਂ ਦੀ ਸੁਰੱਖਿਆ ਤੇ ਸਸ਼ੱਕਤੀਕਰਣ ਲਈ ਜਾਗਰੂਕਤਾ ਤੇ ਸਮਰੱਥਾ ਨਿਰਮਾਣ ਵਾਸਤੇ ਮਿਸ਼ਨ ਸ਼ਕਤੀ
|
8.25
|
37
|
ਬਲਾਤਕਾਰ / ਸਮੂਹਕ ਬਲਾਤਕਾਰ ਤੋਂ ਬਚੀਆਂ ਲੜਕੀਆਂ ਤੇ ਗਰਭਵਤੀ ਹੋਈਆਂ ਨਾਬਾਲਗ਼ ਬੱਚੀਆਂ ਦੀ ਅਹਿਮ ਦੇਖਭਾਲ ਤੇ ਸਹਾਇਤਾ ਲਈ ਯੋਜਨਾ
|
74.10
|
D/o School Education and Literacy
|
38
|
ਸਕੂਲ ਸਿੱਖਿਆ ਵਿਭਾਗ, ਬਿਹਾਰ ਸਰਕਾਰ ਦੀ ਤਜਵੀਜ਼: ਨਿਰਭਯਾ ਫ਼ੰਡ ਅਧੀਨ ਫ਼ੰਡਿੰਗ ਲਈ ਮਹਿਲਾਵਾਂ ਤੇ ਲੜਕੀਆਂ ਵਿੱਚ ਆਤਮ–ਰੱਖਿਆ ਮਿਆਰ ਦਾ ਸੁਧਾਰ
|
231.40
|
M/o Housing & Urban Affairs
|
39
|
ਸਥਾਨਕ ਸਰਕਾਰ ਵਿਭਾਗ, ਪੰਜਾਬ ਦੀ ਤਜਵੀਜ਼: ਪੰਜਾਬ ਅਰਬਨ ਲੋਕਲ ਬਾਡੀਜ਼ ਸਰਵੇਲਾਂਸ ਗ੍ਰਿੱਡ ਫ਼ਾਰ ਵੋਮੈਨ ਸੇਫ਼ਟੀ (PUNGRID-WS) ਇਹ ਤਜਵੀਜ਼ ਸਮੁੱਚੇ ਪੰਜਾਬ ਦੀਆਂ 167 ਲੋਕਲ ਬਾਡੀਜ਼ (ULBs) ਵਿੱਚ ਲਾਗੂ ਕੀਤੀ ਜਾਵੇਗੀ
|
154.03
|
M/o External Affairs
|
40
|
ਵਿਦੇਸ਼ ਦੀਆਂ 10 ਭਾਰਤੀ ਮਿਸ਼ਨਜ਼ ਵਿੱਚ ‘ਵਨ ਸਟੌਪ ਸੈਂਟਰਜ਼’ (OSCs) ਖੋਲ੍ਹਣ ਦੀ ਤਜਵੀਜ਼
|
8.07
|
ਅੰਤਿਕਾ-II
ਅਰੰਭ ਤੋਂ ਨਿਰਭਯਾ ਫ਼ੰਡ ਤੋਂ ਸਹਾਇਤਾ–ਪ੍ਰਾਪਤ ਪ੍ਰੋਜੈਕਟ / ਯੋਜਨਾਵਾਂ ਲਈ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਰੱਖੇ/ਜਾਰੀ ਕੀਤੇ ਤੇ ਉਪਯੋਗ ਵਿੱਚ ਲਿਆਂਦੇ ਫ਼ੰਡਾਂ ਦੇ ਵੇਰਵੇ:
(ਰੁਪਏ ਕਰੋੜ ’ਚ)
ਲੜੀ ਨੰ.
|
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਜਾਰੀ ਹੋਏ ਫ਼ੰਡ
|
ਉਪਯੋਗਤਾ
|
1
|
ਅੰਡੇਮਾਨ ਤੇ ਨਿਕੋਬਾਰ ਟਾਪੂ
|
11.21
|
7.11
|
2
|
ਆਂਧਰਾ ਪ੍ਰਦੇਸ਼
|
112.8
|
38.25
|
3
|
ਅਰੁਣਾਚਲ ਪ੍ਰਦੇਸ਼
|
36.99
|
15.45
|
4
|
ਅਸਾਮ
|
67.84
|
34.84
|
5
|
ਬਿਹਾਰ
|
81.97
|
34.97
|
6
|
ਚੰਡੀਗੜ੍ਹ
|
12.58
|
8.48
|
7
|
ਛੱਤੀਸਗੜ੍ਹ
|
73.59
|
51.65
|
8
|
ਦਾਦਰਾ ਤੇ ਨਗਰ ਹਵੇਲੀ ਅਤੇ ਦਮਨ ਤੇ ਦੀਊ
|
18.2
|
12.86
|
9
|
ਦਿੱਲੀ
|
413.27
|
404.38
|
10
|
ਗੋਆ
|
17.43
|
12.58
|
11
|
ਗੁਜਰਾਤ
|
208.13
|
172.7
|
12
|
ਹਰਿਆਣਾ
|
49.35
|
34.52
|
13
|
ਹਿਮਾਚਲ ਪ੍ਰਦੇਸ਼
|
34.42
|
19.26
|
14
|
ਜੰਮੂ ਤੇ ਕਸ਼ਮੀਰ
|
34.67
|
20.92
|
15
|
ਝਾਰਖੰਡ
|
60.28
|
29.16
|
16
|
ਕਰਨਾਟਕ
|
288.31
|
225.34
|
17
|
ਕੇਰਲ
|
54.25
|
32
|
18
|
ਲੱਦਾਖ – ਕੇਂਦਰ ਸ਼ਾਸਿਤ ਪ੍ਰਦੇਸ਼
|
4.25
|
1.21
|
19
|
ਲਕਸ਼ਦੀਪ
|
5.38
|
4.96
|
20
|
ਮੱਧ ਪ੍ਰਦੇਸ਼
|
155.96
|
86.63
|
21
|
ਮਹਾਰਾਸ਼ਟਰ
|
307.89
|
249.41
|
22
|
ਮਨੀਪੁਰ
|
35.12
|
18.27
|
23
|
ਮੇਘਾਲਿਆ
|
27.29
|
11.6
|
24
|
ਮਿਜ਼ੋਰਮ
|
27.39
|
19.09
|
25
|
ਨਾਗਾਲੈਂਡ
|
34.35
|
21.43
|
26
|
ਓਡੀਸ਼ਾ
|
75.86
|
47.29
|
27
|
ਪੁੱਡੂਚੇਰੀ
|
15.11
|
9.5
|
28
|
ਪੰਜਾਬ
|
58.02
|
35.24
|
29
|
ਰਾਜਸਥਾਨ
|
100.88
|
79.44
|
30
|
ਸਿੱਕਮ
|
16.57
|
7.51
|
31
|
ਤਾਮਿਲ ਨਾਡੂ
|
317.75
|
296.62
|
32
|
ਤੇਲੰਗਾਨਾ
|
190.55
|
160.14
|
33
|
ਤ੍ਰਿਪੁਰਾ
|
20.08
|
12.03
|
34
|
ਉੱਤਰ ਪ੍ਰਦੇਸ਼
|
474.62
|
295.11
|
35
|
ਉੱਤਰਾਖੰਡ
|
34.98
|
21.63
|
36
|
ਪੱਛਮ ਬੰਗਾਲ
|
100.34
|
92.58
|
*****
(Release ID: 1738244)
Visitor Counter : 237