ਰੱਖਿਆ ਮੰਤਰਾਲਾ

ਭਾਰਤੀ ਸੈਨਾ ਦਾ ਜਹਾਜ਼ ਤਾਬਾਰ ਸਦਭਾਵਨਾ ਦੌਰੇ ਤੇ ਰੂਸ ਵਿੱਚ ਸੇਂਟ ਪੀਟਰਸਬਰਗ ਪਹੁੰਚਿਆ

Posted On: 23 JUL 2021 4:10PM by PIB Chandigarh

ਭਾਰਤੀ ਜਲ ਸੈਨਾ ਦਾ ਜਹਾਜ਼ ਤਾਬਾਰ 5 ਦਿਨਾ ਸਦਭਾਵਨਾ ਦੌਰੇ ਦੇ ਹਿੱਸੇ ਵਜੋਂ 22 ਜੁਲਾਈ 2021 ਨੂੰ ਸੇਂਟ ਪੀਟਰਸਬਰਗ  ਪਹੁੰਚਿਆ ਅਤੇ ਉਹ ਰੂਸ ਨੇਵੀ ਤੇ 325ਵੇਂ ਨੇਵੀ ਦਿਵਸ ਜਸ਼ਨਾਂ ਵਿੱਚ ਹਿੱਸਾ ਲਵੇਗਾ । ਭਾਰਤ ਅਤੇ ਰੂਸ ਵਿਚਾਲੇ ਵਿਸ਼ੇਸ਼  ਦੁਵੱਲੇ ਸੰਬੰਧਾਂ ਦੀ ਸਾਂਝ ਹੈ , ਜੋ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਹੈ । ਇਹਨਾਂ ਵਿੱਚ ਗੂੜੇ ਫੌਜੀ ਸੰਬੰਧ ਅਤੇ ਦੋਹਾਂ ਨੇਵੀਆਂ ਵਿਚਾਲੇ ਮਜ਼ਬੂਤ ਸਹਿਯੋਗ ਹੈ । ਆਈ ਐੱਨ ਐੱਸ ਤਾਬਾਰ ਇੱਕ ਤਲਵਾਰ ਸ਼੍ਰੇਣੀ ਸਟੀਲਥ ਫ੍ਰਿਗੇਟ ਹੈ ਅਤੇ ਉਹ ਭਾਰਤੀ ਸੈਨਾ ਦੇ ਪੱਛਮੀ ਬੇੜੇ ਦਾ ਇੱਕ ਹਿੱਸਾ ਹੈ , ਜੋ ਪੱਛਮੀ ਨੇਵਲ ਕਮਾਂਡ ਤਹਿਤ ਮੁੰਬਈ ਅਧਾਰਿਤ ਹੈ । ਇਹ ਮਹਿਜ ਸੰਯੋਗ ਹੈ ਕਿ ਜਹਾਜ਼ ਭਾਰਤੀ ਜਲ ਸੈਨਾ ਲਈ ਰੂਸ ਵਿੱਚ ਨਿਰਮਾਣ ਕੀਤਾ ਗਿਆ ਸੀ ਅਤੇ ਅਪ੍ਰੈਲ 2004 ਵਿੱਚ ਸੇਂਟ ਪੀਟਰਬਰਗ ਵਿਖੇ ਹੀ ਕਮਿਸ਼ਨ ਕੀਤਾ ਗਿਆ ਸੀ । ਇਸ ਵੇਲੇ ਜਹਾਜ਼ ਦੀ ਕਮਾਂਡ ਕੈਪਟਨ ਮਹੇਸ਼ ਮਾਂਗੀਪੁੜੀ ਤਹਿਤ ਹੈ ਅਤੇ ਇਸ ਦੇ 300 ਤੋਂ ਵੱਧ ਕਰਮਚਾਰੀ ਹਨ । ਇਹ ਜਹਾਜ਼ ਹਥਿਆਰਾਂ ਅਤੇ ਸੈਂਸਰਾਂ ਦੀ ਬਹੁਪੱਖੀ ਰੇਂਜ ਨਾਲ ਲੈਸ ਹੈ ਅਤੇ ਭਾਰਤੀ ਜਲ ਸੈਨਾ ਦੇ ਸਭ ਤੋਂ ਪਹਿਲੇ ਸਟੀਲਥ ਫ੍ਰਿਗੇਟਸ ਵਿਚੋਂ ਇੱਕ ਹੈ ।
25 ਜੁਲਾਈ 2021 ਨੂੰ ਰੂਸ ਨੇਵੀ ਦੀ ਪਰੇਡ ਦੌਰਾਨ ਆਈ ਐੱਨ ਐੱਸ ਤਾਬਾਰ ਉਹਨਾਂ ਜਹਾਜ਼ਾਂ ਦੀ ਟੁੱਕੜੀ ਵਿੱਚ ਸ਼ਾਮਲ  ਹੋਵੇਗਾ , ਜਿਹਨਾਂ ਦਾ ਨਰਿੱਖਣ ਰੂਸ ਦੀ ਫੈਡਰੇਸ਼ਨ ਦੇ ਪ੍ਰਧਾਨ ਵੱਲੋਂ ਕੀਤਾ ਜਾਵੇਗਾ । ਤਾਬਾਰ ਤੇ ਸਵਾਰ ਭਾਰਤੀ ਸੈਨਾ ਦਾ ਬੈਂਡ ਜਸ਼ਨਾਂ ਦੌਰਾਨ ਸ਼ਹਿਰ ਦੀ ਪਰੇਡ ਵਿੱਚ ਹਿੱਸਾ ਲਵੇਗਾ । ਇਸ ਤੋਂ ਇਲਾਵਾ ਸੇਂਟ ਪੀਟਰਬਰਗ ਵਿੱਚ ਤਾਬਾਰ ਰੂਸ ਦੀ ਨੇਵੀ ਨਾਲ ਵੱਖ ਵੱਖ ਦੁਵੱਲੇ ਪੇਸ਼ੇਵਰ ਕਾਰਵਾਈਆਂ ਵਿੱਚ ਹਿੱਸਾ ਲਵੇਗਾ । ਇਸ ਤੋਂ ਬਾਅਦ ਦੋਵੇਂ ਜਲ ਸੈਨਾਵਾਂ ਵਿਚਾਲੇ ਸਮੁੰਦਰ ਵਿੱਚ ਜਲ ਅਭਿਆਸ ਕੀਤੇ ਜਾਣਗੇ । ਇਹ ਵੀ ਭਾਰਤੀ ਜਲ ਸੈਨਾ ਅਤੇ ਰੂਸੀ ਜਲ ਸੈਨਾ ਦੇ ਅਭਿਆਸ ਇੰਦਰਾ ਸਰਲੇਖ ਹੇਠ ਜਲ ਸੈਨਾ ਅਭਿਆਸਾਂ ਦੀਆਂ ਸਥਾਪਿਤ ਕੜੀਆਂ ਦਾ ਹਿੱਸਾ ਹੋਵੇਗਾ । ਸਮੁੰਦਰ ਵਿੱਚ ਬੰਦਰਗਾਹ ਸੰਵਾਦ ਅਤੇ ਅਭਿਆਸਾਂ ਦਾ ਮਕਸਦ ਦੋਵਾਂ ਜਲ ਸੈਨਾਵਾਂ ਵਿਚਾਲੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ । ਇਹ ਰੁਝਾਨ ਸਮੁੰਦਰੀ ਖਤਰਿਆਂ ਖਿਲਾਫ ਸਮੁੰਦਰੀ ਸੁਰੱਖਿਆ ਅਤੇ ਸਾਂਝੇ ਆਪ੍ਰੇਸ਼ਨਜ਼ ਨੂੰ ਹੋਰ ਵਧਾਏਗਾ । ਇਹ ਸੰਵਾਦ ਦੋਹਾਂ ਧਿਰਾਂ ਨੂੰ ਇੱਕ ਦੂਜੀ ਨੇਵੀ ਦੁਆਰਾ ਅਪਣਾਏ ਗਏ ਵਧੀਆ ਅਭਿਆਸਾਂ ਨੂੰ ਆਪਣੇ ਅੰਦਰ ਸਮਾਉਣ ਅਤੇ ਸਿੱਖਣ ਦਾ ਮੌਕਾ ਦਿੰਦੇ ਹਨ ।


 

********************



ਏ ਬੀ ਬੀ ਬੀ / ਵੀ ਐੱਮ / ਪੀ ਐੱਸ



(Release ID: 1738219) Visitor Counter : 146