ਪ੍ਰਿਥਵੀ ਵਿਗਿਆਨ ਮੰਤਰਾਲਾ

ਦਸੰਬਰ, 2021 ਤੱਕ 35 ਨਵੀਆਂ ਭੁਚਾਲ ਵਿਗਿਆਨ ਆਬਜ਼ਰਵੇਟਰੀਆਂ ਕਾਰਜਸ਼ੀਲ ਹੋ ਜਾਣਗੀਆਂ - ਡਾ. ਜਿਤੇਂਦਰ ਸਿੰਘ


2021 ਤੱਕ ਰਾਸ਼ਟਰੀ ਸਿਸਮੋਲਾਜਿਕਲ ਨੈੱਟਵਰਕ (ਐਨਐਸਐਨ) ਦੀ ਸੰਖਿਆ 150 ਤੱਕ ਵਧ ਜਾਵੇਗੀ

ਪੂਰੇ ਦੇਸ਼ ਵਿਚ ਭੂਚਾਲ ਦੀ ਜਾਂਚ ਸਮਰੱਥਾ ਨੂੰ ਐਮ : 2.5 ਤੱਕ ਵਧਾਉਣ ਲਈ ਅਗਲੇ ਪੰਜ ਸਾਲਾਂ ਵਿਚ ਭੁਚਾਲ ਸੰਬੰਧੀ 100 ਸਟੇਸ਼ਨ ਸਥਾਪਤ ਹੋ ਜਾਣਗੇ

Posted On: 23 JUL 2021 1:56PM by PIB Chandigarh

ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫਤਰ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਵਿਚ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਦਸੰਬਰ ,  2021 ਤੱਕ 35 ਨਵੀਆਂ ਭੂਚਾਲ ਵਿਗਿਆਨ ਨਾਲ ਸੰਬੰਧਤ ਆਬਜ਼ਰਵੇਟਰੀਆਂ ਸਥਾਪਤ ਕੀਤੀਆਂ ਜਾਣਗੀਆਂ ਅਤੇ ਕੰਮ ਕਰਨਾ ਸ਼ੁਰੂ ਕਰ ਦੇਣਗੀਆਂ। ਲੋਕ ਸਭਾ ਦੇ ਪਟਲ ਤੇ ਰੱਖੇ ਗਏ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਰਾਸ਼ਟਰੀ ਸਿਸਮੋਲਾਜਿਕਲ ਨੈੱਟਵਰਕ (ਐਨਐਸਐਨ) ਦੀ ਸੰਖਿਆ ਦਸੰਬਰ, 2021 ਤੱਕ 150 ਤੱਕ ਵਧ ਜਾਵੇਗੀ।

 

ਨੈਸ਼ਨਲ ਸਿਸਮੋਲਾਜਿਕਲ ਨੈੱਟਵਰਕ (ਐਨਐਸਐਨ) ਨੂੰ ਮਜ਼ਬੂਤ ਕਰਨ ਦੀ ਯੋਜਨਾ ਵੀ ਬਣਾਈ ਗਈ ਹੈ ਅਤੇ ਪੂਰੇ ਦੇਸ਼ ਵਿਚ ਭੂਚਾਲ ਦੀ ਜਾਂਚ ਸਮਰੱਥਾ ਨੂੰ ਐਮ:2.5 ਤੱਕ ਵਧਾਉਣ ਲਈ ਅਗਲੇ 5 ਸਾਲਾਂ  ਵਿਚ  ਭੂਚਾਲ ਜਾਂਚ ਸੰਬੰਧੀ 100 ਸਟੇਸ਼ਨ ਕਾਇਮ ਕੀਤੇ ਜਾਣਗੇ। 

 

ਪ੍ਰਿਥਵੀ ਵਿਗਿਆਨ ਮੰਤਰਾਲਾ ਅਧੀਨ ਨੈਸ਼ਨਲ ਸਿਸਮੋਲਾਜਿਕਲ ਨੈਟਵਰਕ ਦੇਸ਼ ਵਿਚ ਅਤੇ ਇਸ ਦੇ ਆਲੇ ਦੁਆਲੇ ਭੂਚਾਲਾਂ ਦੇ ਅਧਿਐਨ ਲਈ ਭਾਰਤ ਸਰਕਾਰ ਦੀ ਨੋਡਲ ਏਜੰਸੀ ਹੈ। ਇਸ ਮਕਸਦ ਲਈ ਐਨਸੀਐਸ ਪੂਰੇ ਦੇਸ਼ ਵਿਚ ਸਥਾਪਤ 115 ਆਬਜ਼ਰਵੇਟਰੀਆਂ ਨਾਲ ਬਣੇ ਨੈਸ਼ਨਲ ਸਿਸਮੋਲਾਜਿਕਲ ਨੈੱਟਵਰਕ (ਐਨਐਸਐਨ) ਨੂੰ ਸੰਭਾਲਦੀ ਹੈ।

 

ਇਹ ਨੈੱਟਵਰਕ ਦਿੱਲੀ ਅਤੇ ਇਸਦੇ ਆਲੇ ਦੁਆਲੇ ਐਮ :-2.5 ਜਾਂ ਇਸ ਤੋਂ ਉੱਪਰ ਦੀ ਕਿਸੇ ਵੀ ਭੁਚਾਲ ਸੰਬੰਧੀ ਘਟਨਾ ਦੀ, ਉੱਤਰੀ ਪੂਰਬੀ ਖੇਤਰ ਐਮ :-3.0 ਅਤੇ ਇਸ ਤੋਂ ਉੱਪਰ ਦੀ ਘਟਨਾ ਦੀ, ਪੈਨਿਨਸੁਲਾ ਅਤੇ  ਵਾਧੂ ਪੈਨਿਨਸੁਲਾ ਵਿੱਚ ਐਮ :-3.5 ਅਤੇ ਇਸ ਤੋਂ ਉੱਪਰ ਦੀ, ਅੰਡੇਮਾਨ ਖੇਤਰ ਵਿੱਚ ਐਮ :-4.0 ਅਤੇ ਇਸ ਤੋਂ ਉੱਪਰ ਦੀ ਅਤੇ ਸਰਹੱਦੀ ਖੇਤਰਾਂ  ਵਿੱਚ ਐਮ:4.5 ਅਤੇ ਇਸ ਤੋਂ ਉੱਪਰ ਦੇ ਭੂਚਾਲ ਦੀ  ਰਿਕਾਰਡਿੰਗ ਲਈ ਸਮਰੱਥ ਹੈ।  

ਦੇਸ਼ ਅੰਦਰ ਗੈਪ ਖੇਤਰਾਂ ਨੂੰ ਸਥਾਨਕ ਤੌਰ ਤੇ ਸੰਘਣਾ ਕਰਨ ਅਤੇ ਭੁਚਾਲ ਦੇ ਮੈਗਨਿਚਿਊਡ ਦੀ ਜਾਂਚ ਨੂੰ ਬੇਹਤਰ ਬਣਾਉਣ ਲਈ ਇਸਨੂੰ 3.0 ਥਰੈਸ਼ਹੋਲਡ ਤਕ ਹੇਠਾਂ ਲਿਆਉਣ ਦਾ ਪ੍ਰੋਗਰਾਮ ਹੈ। 

 

 ----------------------- 

 

ਐਸਐਨਸੀ/ ਟੀਐਮ/ ਆਰਆਰ



(Release ID: 1738205) Visitor Counter : 151