ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਨੀਟ ਅਤੇ ਹੋਰ ਸੰਯੁਕਤ ਦਾਖਲਾ ਪ੍ਰੀਖਿਆਵਾਂ

Posted On: 23 JUL 2021 1:56PM by PIB Chandigarh

ਕੇਂਦਰ ਸਰਕਾਰ ਦੀ ਨੀਟ ਅਤੇ ਹੋਰ ਸੰਯੁਕਤ ਦਾਖਲਾ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਕੋਈ ਯੋਜਨਾ ਨਹੀਂ ਹੈ। ਨੀਟ -(ਪੀਜੀ) ਅਤੇ ਨੀਟ - (ਯੂਜੀ), 2021 ਪ੍ਰੀਖਿਆਵਾਂ ਲੜੀਵਾਰ 11 ਸਤੰਬਰ,  2021 ਅਤੇ 12 ਸਤੰਬਰ, 2021 ਨੂੰ  ਨਿਰਧਾਰਤ ਪ੍ਰੋਗਰਾਮ ਅਨੁਸਾਰ ਆਯੋਜਿਤ ਕੀਤੀਆਂ ਜਾਣਗੀਆਂ।

 

ਪ੍ਰੀਖਿਆ ਸਾਰੀਆਂ ਹੀ ਨਿਰਧਾਰਤ ਸਾਵਧਾਨੀਆਂ ਅਤੇ ਕੋਵਿਡ ਉਪਯੁਕਤ ਵਿਵਹਾਰ ਨੂੰ ਕਾਇਮ ਰੱਖਣ ਸਮੇਤ ਸਾਰੇ ਹੀ ਨਿਯਮਾਂ ਤੇ ਅਮਲ ਕਰਦਿਆਂ ਸੰਚਾਲਤ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਮੀਦਵਾਰਾਂ ਅਤੇ ਪ੍ਰੀਖਿਆ ਲੈਣ ਵਾਲੇ ਕਰਮਚਾਰੀਆਂ ਲਈ ਹੇਠ ਲਿਖੇ ਵਾਧੂ ਸੁਰੱਖਿਆ ਉਪਰਾਲੇ ਪ੍ਰੀਖਿਆ ਨੂੰ ਸੁਰੱਖਿਅਤ ਢੰਗ ਨਾਲ ਸੰਚਾਲਤ ਕਰਨ ਲਈ ਤਜਵੀਜ਼ ਕੀਤੇ ਗਏ ਹਨ।

 

1. ਪੂਰੇ ਦੇਸ਼ ਵਿਚ ਪ੍ਰੀਖਿਆ ਕੇਂਦਰਾਂ ਦੀ ਗਿਣਤੀ ਵਧਾਈ ਗਈ ਹੈ ਤਾਕਿ ਉਮੀਦਵਾਰਾਂ ਨੂੰ ਲੰਬੀ ਯਾਤਰਾ ਅਤੇ ਭੀੜ ਤੋਂ ਬਚਾਇਆ ਜਾ ਸਕੇ।

 

2. ਉਮੀਦਵਾਰਾਂ ਦੀ ਆਸਾਨ ਆਵਾਜਾਈ ਦੀ ਸਹੂਲਤ ਲਈ ਕੋਵਿਡ ਈ-ਪਾਸ ਨਾਲ ਐਡਮਿਟ ਕਾਰਡ ਜਾਰੀ ਕੀਤੇ ਜਾ ਰਹੇ ਹਨ।

 

3. ਪ੍ਰੀਖਿਆ ਕੇਂਦਰਾਂ ਤੋਂ ਉਮੀਦਵਾਰਾਂ ਦੇ ਦਾਖਲੇ ਅਤੇ ਨਿਕਾਸੀ ਨੂੰ ਸਟੈਗਰਡ ਕੀਤਾ ਗਿਆ ਹੈ।

 

4. ਤਾਪਮਾਨ ਦੀ ਰਿਕਾਰਡਿੰਗ ਲਈ ਸਾਰੇ ਹੀ ਉਮੀਦਵਾਰਾਂ ਦੀ ਦਾਖਲਾ ਬਿੰਦੂ ਤੇ ਜਾਂਚ ਕੀਤੀ ਜਾਵੇਗੀ। ਸਾਧਾਰਨ ਤਾਪਮਾਨ ਤੋਂ ਉੱਪਰ ਪਾਏ ਜਾਣ ਵਾਲੇ ਉਮੀਦਵਾਰਾਂ ਨੂੰ ਵੱਖਰੀ ਆਈਸੋਲੇਸ਼ਨ ਲੈਬ ਵਿਚ ਇਮਤਿਹਾਨ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ, ਜੋ ਇਸ ਮਕਸਦ ਲਈ ਬਣਾਈ ਗਈ ਹੈ।

 

5. ਉਮੀਦਵਾਰਾਂ ਲਈ ਚਿਹਰੇ ਤੇ ਮਾਸਕ ਦਾ ਇਸਤੇਮਾਲ ਲਾਜ਼ਮੀ ਹੋਵੇਗਾ ਅਤੇ ਉਨ੍ਹਾਂ ਨੂੰ ਫੇਸ ਸ਼ੀਲਡ, ਇਕ ਫੇਸ ਮਾਸਕ ਅਤੇ ਹੈਂਡ ਸੈਨਿਟਾਈਜ਼ਰ ਨਾਲ ਬਣੀ ਸੁਰੱਖਿਅਤ ਗੀਅਰ ਸੇਫਟੀ ਕਿੱਟ ਉਪਲਬਧ ਕਰਵਾਈ ਜਾਵੇਗੀ। 

 

6. ਪ੍ਰੀਖਿਆ ਕੇਂਦਰ ਤੋਂ ਬਾਹਰ ਭੀੜ ਤੇ ਕੰਟਰੋਲ ਕਰਨ ਲਈ ਕਦਮ ਚੁੱਕੇ ਜਾਣਗੇ।

 

ਆਰਟਸ ਅਤੇ ਸਾਇੰਸ ਦੇ ਸੰਬੰਧ ਵਿਚ ਪ੍ਰੀਖਿਆਵਾਂ ਦਾ ਖੇਤਰ ਸੰਬੰਧਤ ਯੂਨੀਵਰਸਿਟੀਆਂ / ਰਾਜਾਂ ਤੇ ਨਿਰਭਰ ਹੋਵੇਗਾ।

 

ਕੇਂਦਰੀ ਸਿਰਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਹ ਜਾਣਕਾਰੀ ਅੱਜ ਇਕ ਲਿਖਤੀ ਜਵਾਬ ਵਿਚ ਲੋਕ ਸਭਾ ਵਿਚ ਦਿੱਤੀ ।

  

 ----------------------- 

ਐਮਵੀ

HFW/PQ-NEET and Other Common Entrance Examination/23rdJuly2021/5


(Release ID: 1738203)