ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਅਸਾਧਾਰਣ ਰੋਗ ਨੀਤੀ

Posted On: 23 JUL 2021 1:59PM by PIB Chandigarh

ਅਸਾਧਾਰਣ ਰੋਗਾਂ ਸਬੰਧੀ ਰਾਸ਼ਟਰੀ ਨੀਤੀ, 2021 ਨੂੰ ਅੰਤਮ ਰੂਪ ਦਿੱਤਾ ਗਿਆ ਹੈ ਅਤੇ ਜਨਤਕ ਖੇਤਰ ਵਿੱਚ ਰੱਖਿਆ ਗਿਆ ਹੈ।

ਨੀਤੀ ਨੂੰ ਵੈਬਸਾਈਟ 'ਤੇ ਦੇਖਿਆ ਜਾ ਸਕਦਾ ਹੈ - https://main.mohfw.gov.in/documents/policy

ਇਸ ਨੀਤੀ ਦਾ ਉਦੇਸ਼ ਇੱਕ ਅਜਿਹੀ ਏਕੀਕ੍ਰਿਤ ਅਤੇ ਵਿਆਪਕ ਰੋਕਥਾਮ ਰਣਨੀਤੀ ਦੇ ਅਧਾਰ 'ਤੇ ਅਸਾਧਾਰਣ ਰੋਗਾਂ ਦੀਆਂ ਘਟਨਾਵਾਂ ਅਤੇ ਪ੍ਰਸਾਰ ਨੂੰ ਘਟਾਉਣਾ ਹੈਜੋ ਕਿ ਅਸਾਧਾਰਣ ਬਿਮਾਰੀਆਂ ਵਾਲੇ ਬੱਚਿਆਂ ਦੇ ਜਨਮ ਨੂੰ ਰੋਕਣ ਲਈ ਜਾਗਰੂਕਤਾ ਪ੍ਰਸਾਰਵਿਆਹ ਤੋਂ ਪਹਿਲਾਂ,  ਵਿਆਹ ਤੋਂ ਬਾਅਦਗਰਭ ਧਾਰਨ ਤੋਂ ਬਾਅਦ ਦੀ ਜਾਂਚ ਅਤੇ ਸਲਾਹ-ਮਸ਼ਵਰੇ ਸਬੰਧੀ ਪ੍ਰੋਗਰਾਮਾਂ ਅਤੇ ਸਰੋਤਾਂ ਅਤੇ ਸਿਹਤ ਸੰਭਾਲ ਦੀਆਂ ਤਰਜੀਹਾਂ ਦਾ ਮੁਕਾਬਲਾ ਕਰਨ ਵਿੱਚ ਰੁਕਾਵਟਾਂਦੁਰਲੱਭ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਕਿਫਾਇਤੀ ਸਿਹਤ ਦੇਖਭਾਲ ਦੀ ਪਹੁੰਚ ਨੂੰ ਸਮਰੱਥ ਬਣਾਉਣ ਨੂੰ ਸ਼ਾਮਲ ਕਰਦੀ ਹੈ।

ਨੀਤੀ ਤਹਿਤ ਅਸਾਧਾਰਣ ਰੋਗਾਂ ਵਾਲੇ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ ਲਈ ਉਪਰਾਲੇ ਹੇਠ ਲਿਖੇ ਅਨੁਸਾਰ ਹਨ: -

i. ਰਾਸ਼ਟਰੀ ਅਰੋਗਯਾ ਨਿਧੀ ਯੋਜਨਾ ਅਧੀਨ 20 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਕੇਂਦਰ ਸਰਕਾਰ ਵਲੋਂ ਉਨ੍ਹਾਂ ਅਸਾਧਾਰਣ ਬਿਮਾਰੀਆਂ ਵਿਚੋਂਜਿਨ੍ਹਾਂ ਨੂੰ ਇੱਕ ਸਮੇਂ ਦੇ ਇਲਾਜ ਦੀ ਜ਼ਰੂਰਤ ਹੈ, (ਸਮੂਹ 1 ਦੇ ਤਹਿਤ ਦਰਸਾਈਆਂ ਬਿਮਾਰੀਆਂ) ਇਲਾਜ ਲਈ ਮੁਹੱਈਆ ਕਰਵਾਈ ਜਾਵੇਗੀ। ਅਜਿਹੀ ਵਿੱਤੀ ਸਹਾਇਤਾ ਲਈ ਲਾਭਪਾਤਰੀ ਕੇਵਲ ਬੀਪੀਐੱਲ ਪਰਿਵਾਰਾਂ ਤੱਕ ਹੀ ਸੀਮਿਤ ਨਹੀਂ ਹੋਵੇਗੀਬਲਕਿ ਲਗਭਗ  40%  ਆਬਾਦੀਜੋ ਪ੍ਰਧਾਨ ਮੰਤਰੀ ਸਿਹਤ ਯੋਜਨਾ ਦੇ ਨਿਯਮਾਂ ਅਨੁਸਾਰ ਯੋਗ ਹੈਸਿਰਫ ਸਰਕਾਰੀ ਤੀਜੇ ਦਰਜੇ ਦੇ ਹਸਪਤਾਲਾਂ ਵਿੱਚ ਹੀ ਇਲਾਜ ਲਈ ਯੋਗ ਹਨ।

ii. ਰਾਜ ਸਰਕਾਰਾਂ ਅਜਿਹੀਆਂ ਅਸਾਧਾਰਣ ਬਿਮਾਰੀਆਂ ਵਾਲੇ ਮਰੀਜ਼ਾਂ ਦਾ ਸਮਰਥਨ ਕਰਨ ਬਾਰੇ ਵਿਚਾਰ ਕਰ ਸਕਦੀਆਂ ਹਨਜਿਨ੍ਹਾਂ ਦਾ ਪ੍ਰਬੰਧਨ ਵਿਸ਼ੇਸ਼ ਖੁਰਾਕਾਂ ਜਾਂ ਹਾਰਮੋਨਲ ਸਪਲੀਮੈਂਟਸ ਜਾਂ ਹੋਰ ਤੁਲਨਾਤਮਕ ਘੱਟ ਖਰਚੇ ਵਾਲੀਆਂ ਦਖਲਅੰਦਾਜ਼ੀਆਂ ਨਾਲ ਕੀਤਾ ਜਾ ਸਕਦਾ ਹੈ (ਸਮੂਹ 2 ਦੇ ਅਧੀਨ ਦਿੱਤੀਆਂ ਬਿਮਾਰੀਆਂ)

iii. ਸਾਧਨਾਂ ਦੀਆਂ ਕਮੀਆਂ ਨੂੰ ਧਿਆਨ ਵਿੱਚ ਰੱਖਦਿਆਂਅਤੇ ਕਮਿਊਨਿਟੀ / ਆਬਾਦੀ ਲਈ ਵੱਧ ਤੋਂ ਵੱਧ ਸਿਹਤ ਲਾਭ ਪ੍ਰਾਪਤ ਕਰਨ ਲਈ ਉਪਲਬਧ ਸਰੋਤਾਂ ਨੂੰ ਪਹਿਲ ਦੇਣ ਦੀ ਲੋੜਸਰਕਾਰ ਅਸਾਧਾਰਣ ਰੋਗਾਂ ਦੇ ਮਰੀਜ਼ਾਂ ਦੇ ਇਲਾਜ ਦੀ ਲਾਗਤ ਲਈ ਸਵੈਇੱਛਤ ਵਿਅਕਤੀਗਤ ਅਤੇ ਕਾਰਪੋਰੇਟ ਦਾਨ ਕਰਨ ਵਾਲਿਆਂ ਲਈ ਯੋਗਦਾਨ ਪਾਉਣ ਲਈ ਇੱਕ ਡਿਜੀਟਲ ਪਲੇਟਫਾਰਮ ਸਥਾਪਤ ਕਰਨ ਦੁਆਰਾ ਬਦਲਵੀਂ ਫੰਡਿੰਗ ਵਿਧੀ ਬਣਾਉਣ ਦਾ ਯਤਨ ਕਰੇਗੀ।

iv. ਇਲਾਜ ਲਈ ਸਵੈਇੱਛਤ ਕ੍ਰਾਊਡ-ਫੰਡਿੰਗ: ਸਰੋਤਾਂ ਦੀ ਰੁਕਾਵਟ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਿਹਤ ਤਰਜੀਹਾਂ ਦਾ ਮੁਕਾਬਲਾ ਕਰਦੇ ਹੋਏਸਰਕਾਰ ਲਈ ਭਾਰੀ ਖਰਚੇ ਵਾਲੀਆਂ ਅਸਾਧਾਰਣ ਬਿਮਾਰੀਆਂ ਦੇ ਇਲਾਜ ਲਈ ਪੂਰੀ ਤਰ੍ਹਾਂ ਵਿੱਤ ਦੇਣਾ ਮੁਸ਼ਕਲ ਹੋਵੇਗਾ। ਇਸ ਪਾੜੇ ਨੂੰ ਤਾਂ ਹੀ ਪੂਰਾ ਕੀਤਾ ਜਾ ਸਕਦਾ ਹੈ ਜਦੋਂ ਇੱਕ ਪਾਸੇ ਸੂਚਿਤ ਹਸਪਤਾਲਾਂ ਨੂੰ ਲਿਆਉਣ ਲਈ ਇੱਕ ਡਿਜੀਟਲ ਪਲੇਟਫਾਰਮ ਬਣਾਇਆ ਜਾਏਜਿੱਥੇ ਅਜਿਹੇ ਮਰੀਜ਼ ਇਲਾਜ ਪ੍ਰਾਪਤ ਕਰ ਰਹੇ ਹਨ ਜਾਂ ਇਲਾਜ ਲਈ ਆ ਰਹੇ ਹਨ ਅਤੇ ਸੰਭਾਵਿਤ ਵਿਅਕਤੀਗਤ ਜਾਂ ਕਾਰਪੋਰੇਟ ਦਾਨੀ ਅਜਿਹੇ ਮਰੀਜ਼ਾਂ ਦੇ ਇਲਾਜ ਦਾ ਸਮਰਥਨ ਕਰਨ ਲਈ ਤਿਆਰ ਹਨ। ਸੂਚਿਤ ਹਸਪਤਾਲ ਮਰੀਜ਼ਾਂਬਿਮਾਰੀਆਂ ਜਿਨ੍ਹਾਂ ਤੋਂ ਉਹ ਪੀੜਤ ਹਨਨਾਲ ਸਬੰਧਤ ਜਾਣਕਾਰੀ ਸਾਂਝੀ ਕਰਨਗੇਇਲਾਜ ਦੀ ਅਨੁਮਾਨਤ ਲਾਗਤ ਅਤੇ ਦਾਨ / ਯੋਗਦਾਨ ਲਈ ਬੈਂਕ ਖਾਤਿਆਂ ਦਾ ਵੇਰਵਾ ਆਨਲਾਈਨ ਪ੍ਰਣਾਲੀ ਰਾਹੀਂ ਸਾਂਝਾ ਕਰਨਗੇ। ਦਾਨ ਦੇਣ ਵਾਲੇ ਮਰੀਜ਼ਾਂ ਦੇ ਵੇਰਵਿਆਂ ਨੂੰ ਵੇਖਣ ਦੇ ਯੋਗ ਹੋਣਗੇ ਅਤੇ ਕਿਸੇ ਵਿਸ਼ੇਸ਼ ਹਸਪਤਾਲ ਨੂੰ ਫੰਡ ਦਾਨ ਕਰਨਗੇ। ਇਹ ਸੁਸਾਇਟੀ ਦੇ ਵੱਖ-ਵੱਖ ਵਰਗਾਂ ਦੇ ਦਾਨੀ ਲੋਕਾਂ ਨੂੰ ਫੰਡ ਦਾਨ ਕਰਨ ਦੇ ਯੋਗ ਬਣਾਏਗਾਜਿਸਦੀ ਵਰਤੋਂ ਅਸਾਧਾਰਣ ਰੋਗਾਂ ਤੋਂ ਪੀੜਤ ਮਰੀਜ਼ਾਂ ਦੇ ਇਲਾਜ ਲਈ ਵਰਤੀ ਜਾਏਗੀ। ਖ਼ਾਸਕਰ ਗਰੁੱਪ 3 ਦੇ ਅਧੀਨ ਕਾਰਪੋਰੇਟ ਸੈਕਟਰ ਦੀਆਂ ਕੰਪਨੀਆਂ ਨਾਲ ਕਾਨਫਰੰਸਾਂ ਦਾ ਆਯੋਜਨ ਕੀਤਾ ਜਾਵੇਗਾ ਤਾਂ ਜੋ ਡਿਜੀਟਲ ਪਲੇਟਫਾਰਮ ਰਾਹੀਂ ਖੁੱਲ੍ਹੇ ਦਿਲ ਨਾਲ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।  ਕਾਰਪੋਰੇਟ ਮਾਮਲਿਆਂ ਦੇ ਮੰਤਰਾਲੇ ਨੂੰ ਪੀਐੱਸਯੂ ਅਤੇ ਕਾਰਪੋਰੇਟ ਘਰਾਨਿਆਂ ਨੂੰ ਕੰਪਨੀਆਂ ਐਕਟ ਦੇ ਨਾਲ-ਨਾਲ ਕੰਪਨੀਆਂ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਨੀਤੀ)  ਨਿਯਮ, 2014 (ਸੀਐੱਸਆਰ ਨਿਯਮ) ਦੇ ਉਪਬੰਧਾਂ ਅਨੁਸਾਰ ਯੋਗਦਾਨ ਪਾਉਣ ਲਈ ਉਤਸ਼ਾਹਤ ਕਰਨ ਦੀ ਬੇਨਤੀ ਕੀਤੀ ਜਾਵੇਗੀ। ਸਿਹਤ ਸੰਭਾਲ ਨੂੰ ਹੱਲਾਸ਼ੇਰੀ ਦੇਣਾ ਅਤੇ ਬਚਾਅ ਸੰਬੰਧੀ ਸਿਹਤ ਦੇਖਭਾਲ ਨੂੰ ਸੀਐੱਸਆਰ ਦੀਆਂ ਗਤੀਵਿਧੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।

ਮਰੀਜ਼ ਦੇ ਇਲਾਜ਼ ਦਾ ਖਰਚਾ ਸਭ ਤੋਂ ਪਹਿਲਾਂ ਇਸ ਫੰਡ ਵਿੱਚੋਂ ਕੀਤਾ ਜਾਵੇਗਾ। ਇਲਾਜ ਦੇ ਖਰਚੇ ਨੂੰ ਪੂਰਾ ਕਰਨ ਤੋਂ ਬਾਅਦ ਬਚੇ ਫੰਡਾਂ ਦੀ ਵਰਤੋਂ ਖੋਜ ਦੇ ਉਦੇਸ਼ਾਂ ਲਈ ਵੀ ਕੀਤੀ ਜਾ ਸਕਦੀ ਹੈ।

ਮੌਜੂਦਾ ਸਮੇਂ ਗਰੀਬ ਮਰੀਜ਼ਾਂਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਲੋਕਾਂ ਨੂੰਜੋ ਆਯੁਸ਼ਮਾਨ ਭਾਰਤ ਅਧੀਨ ਪ੍ਰਧਾਨ ਮੰਤਰੀ ਜਨ ਸਿਹਤ ਯੋਜਨਾ ਦੇ ਨਿਯਮਾਂ ਅਨੁਸਾਰ ਯੋਗ ਹਨਨੂੰ ਸਰਕਾਰੀ ਹਸਪਤਾਲਾਂ ਜਾਂ ਸੰਸਥਾਵਾਂ ਵਿੱਚ ਉਨ੍ਹਾਂ ਦੇ ਇਲਾਜ਼ ਲਈ ਅਸਾਧਾਰਣ ਰੋਗਾਂ ਦਾ ਸ਼ਿਕਾਰ ਹੋਣ 'ਤੇ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਰਾਸ਼ਟਰੀ ਸਿਹਤ ਨਿਧੀ (ਆਰਏਐੱਨ) ਦੀ ਛਤਰੀ ਯੋਜਨਾ ਤਹਿਤ ਵਿਸ਼ੇਸ਼ ਸਹੂਲਤਾਂ / ਸਰਕਾਰੀ ਤੀਜੇ ਹਸਪਤਾਲਾਂ ਦੀ ਸਹੂਲਤ ਦਿੱਤੀ ਜਾ ਰਹੀ ਹੈ। ਅਸਾਧਾਰਣ ਬਿਮਾਰੀਆਂ ਲਈ ਮੌਜੂਦਾ ਵਿੱਤੀ ਸਾਲ 2021-2022 ਲਈ 25 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ।

ਅਸਾਧਾਰਣ ਰੋਗਾਂ ਸਬੰਧੀ ਰਾਸ਼ਟਰੀ ਨੀਤੀ, 2021 ਵਿੱਚ ਅਸਾਧਾਰਣ ਰੋਗਾਂ ਦੇ ਇਲਾਜ ਅਤੇ ਖੋਜਵਿਕਾਸਟੈਕਨਾਲੋਜੀ ਦੇ ਤਬਾਦਲੇ ਅਤੇ ਅਸਾਧਾਰਣ ਰੋਗਾਂ ਦੇ ਇਲਾਜ ਲਈ ਸਵਦੇਸ਼ੀਕਰਨ ਨੂੰ ਸ਼ਾਮਲ ਕਰਨ ਲਈ ਵਿਸਥਾਰਤ ਹੁਕਮ ਦੇ ਨਾਲ ਖੋਜ ਅਤੇ ਵਿਕਾਸ ਲਈ ਰਾਸ਼ਟਰੀ ਕਨਸੋਰਟੀਅਮ ਦੀ ਵਿਵਸਥਾ ਕੀਤੀ ਗਈ ਹੈ। ਇਹ ਸਿਹਤ ਖੋਜ ਵਿਭਾਗ (ਡੀਐੱਚਆਰ) ਦੁਆਰਾ ਆਈਸੀਐੱਮਆਰ ਦੇ ਮੈਂਬਰ ਵਜੋਂ ਸੱਦਿਆ ਜਾਵੇਗਾ।

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾ. ਭਾਰਤੀ ਪ੍ਰਵੀਣ ਪਵਾਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ।

****

ਐਮਵੀ

ਐੱਚਐੱਫਡਬਲਿਊ/ਪੀਕਿਊ-ਅਸਾਧਾਰਣ ਰੋਗਾਂ ਸਬੰਧੀ ਨੀਤੀ / 23 ਜੁਲਾਈ 2021 / 6



(Release ID: 1738131) Visitor Counter : 178


Read this release in: English , Urdu , Marathi , Bengali