ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਹਾਲ ਹੀ ਵਿੱਚ ਮੈਗਾ ਫੂਡ ਪਾਰਕ ਯੋਜਨਾ ਦਾ ਤੀਜੀ ਧਿਰ ਮੁਲਾਂਕਣ ਕੀਤਾ

Posted On: 23 JUL 2021 12:45PM by PIB Chandigarh

ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਨੇ ਹਾਲ ਹੀ ਵਿੱਚ ਮੈਗਾ ਫੂਡ ਪਾਰਕ ਯੋਜਨਾ ਦਾ ਤੀਜੀ ਧਿਰ ਮੁਲਾਂਕਣ ਕੀਤਾ ਹੈ। ਮਨਜ਼ੂਰਸ਼ੁਦਾ ਮੈਗਾ ਫੂਡ ਪਾਰਕਾਂ ਦੇ ਕੰਮਕਾਜ ਨੂੰ ਉਕਤ ਮੁਲਾਂਕਣ ਵਿੱਚ ਸ਼ਾਮਲ ਕੀਤਾ ਗਿਆ ਹੈ। ਮੁਲਾਂਕਣ ਅਧਿਐਨ ਵਿੱਚ ਫੂਡ ਪ੍ਰੋਸੈਸਿੰਗ ਬੁਨਿਆਦੀ ਢਾਂਚੇ ਦੇ ਨਿਰਮਾਣ ਦੇ ਪਹਿਲੂਆਂ ਨੂੰ ਵਿਆਪਕ ਰੂਪ ਵਿੱਚ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਐੱਮਐੱਫਪੀ ਸਕੀਮ ਦੇ ਜ਼ਰੀਏ ਫੂਡ ਪ੍ਰੋਸੈਸਿੰਗ ਯੂਨਿਟ ਸਥਾਪਤ ਕਰਨਾ ਅਤੇ ਇਸ ਦੇ ਮੁੱਲ ਵਿੱਚ ਵਾਧਾ ਅਤੇ ਪ੍ਰੋਸੈਸਿੰਗ ਉੱਤੇ ਅਸਰ, ਵਾਢੀ ਤੋਂ ਬਾਅਦ ਹੋਣ ਵਾਲੇ ਨੁਕਸਾਨ ਵਿੱਚ ਕਮੀ, ਕਿਸਾਨਾਂ ਨੂੰ ਲਾਭ, ਰੋਜ਼ਗਾਰ ਪੈਦਾ ਕਰਨਾ ਆਦਿ ਸ਼ਾਮਲ ਹਨ। 

ਮੰਤਰਾਲਾ ਨਿਯਮਤ ਤੌਰ 'ਤੇ ਵੱਖ-ਵੱਖ ਪੱਧਰਾਂ 'ਤੇ ਪ੍ਰਾਜੈਕਟਾਂ ਦੇ ਪ੍ਰਮੋਟਰਾਂ ਨਾਲ ਮੀਟਿੰਗਾਂ ਰਾਹੀਂ ਮੈਗਾ ਫੂਡ ਪਾਰਕ ਪ੍ਰਾਜੈਕਟਾਂ ਨੂੰ ਲਾਗੂ ਕਰਨ ਦੀ ਪ੍ਰਗਤੀ 'ਤੇ ਨਜ਼ਰ ਰੱਖਦਾ ਹੈ, ਜਿਸ ਵਿੱਚ ਮੰਤਰੀ ਦੀ ਪ੍ਰਧਾਨਗੀ ਵਿੱਚ ਅੰਤਰ-ਮੰਤਰਾਲਾ ਪ੍ਰਵਾਨਗੀ ਕਮੇਟੀ ਵੀ ਸ਼ਾਮਲ ਹੁੰਦੀ ਹੈ।

ਪ੍ਰਾਜੈਕਟਾਂ ਦੀ ਨਿਰਮਾਣ ਸਥਾਨ ਫੇਰੀ ਵੀ ਮੰਤਰਾਲੇ ਦੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਯੋਜਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰੋਗਰਾਮ ਪ੍ਰਬੰਧਨ ਏਜੰਸੀ (ਪੀਐੱਮਏ) ਨਿਗਰਾਨੀ ਕਰਦੀ ਹੈ ਅਤੇ ਪ੍ਰਾਜੈਕਟ ਦੀ ਪ੍ਰਗਤੀ ਦੀ ਰਿਪੋਰਟ ਮੰਤਰਾਲੇ ਨੂੰ ਦਿੰਦੀ ਹੈ। ਪੀਐੱਮਏ ਤੋਂ ਇਲਾਵਾ, ਜ਼ਮੀਨੀ ਪੱਧਰ 'ਤੇ ਪ੍ਰੋਜੈਕਟ ਦੇ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ, ਮੰਤਰਾਲੇ ਦੁਆਰਾ ਪ੍ਰੇਰਿਤ ਪ੍ਰੋਗਰਾਮ ਪ੍ਰਬੰਧਨ ਸਲਾਹਕਾਰ (ਪੀਐੱਮਸੀ) ਲਾਗੂ ਕਰਨ ਵਾਲੀ ਏਜੰਸੀ ਨਾਲ ਸੰਪਰਕ ਵਿੱਚ ਹੈ।

ਇਹ ਜਾਣਕਾਰੀ ਕੇਂਦਰੀ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

<> <> <> <> <>

ਐਸਐਨਸੀ / ਟੀਐਮ / ਆਰਆਰ



(Release ID: 1738130) Visitor Counter : 131


Read this release in: English , Urdu , Marathi