ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਡ ਵਿਭਾਗ ਨੇ ਖੇਡ ਵਿੱਚ ਮਾਨਵ ਸੰਸਾਧਨ ਵਿਕਾਸ ਯੋਜਨਾ ਦੇ ਤਹਿਤ ਕਾਰਜਕਾਰੀ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਸਪੋਰਟਸ ਮੈਨੇਜਮੈਂਟ (ਈਪੀਜੀਡੀਐੱਸਐੱਮ) ਪ੍ਰੋਗਰਾਮ ਲਈ ਨਾਮਾਂਕਨ ਦਾ ਸੱਦਾ ਦਿੱਤਾ

Posted On: 22 JUL 2021 8:07PM by PIB Chandigarh

ਪ੍ਰਮੁੱਖ ਗੱਲਾਂ:

ਈਪੀਜੀਡੀਐੱਸਐੱਮ ਪ੍ਰੋਗਰਾਮ ਦਾ ਸੰਚਾਲਨ ਆਈਆਈਐੱਮ ਰੋਹਤਕ ਕਰਦੀ ਹੈ

ਉਮੀਦਵਾਰ ਜੋ ਮੇਧਾਵੀ ਖਿਡਾਰੀ ਹਨ ਅਤੇ ਏਸ਼ੀਆਈ,ਰਾਸ਼ਟਰਮੰਡਲ ਜਾ ਓਲਪਿੰਕ ਵਿੱਚ ਭਾਰਤ ਦਾ ਪ੍ਰਤੀਨਿਧੀਤਵ ਕਰ ਚੁੱਕੇ ਹਨ, ਉਹ ਇਸ ਦੇ ਲਈ ਐਪਲੀਕੇਸ਼ਨ ਦੇ ਸਕਦੇ ਹਨ

ਹਰੇਕ ਉਮੀਦਵਾਰ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ

 

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ (ਐੱਮਵਾਈਏਐੱਸ) ਦੇ ਤਹਿਤ ਖੇਡ ਵਿਭਾਗ ਨੇ ਅਜਿਹੇ ਉਮੀਦਵਾਰਾਂ ਦੀ ਸਹਾਇਤਾ ਕਰਨ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ ਜੋ ਹੋਣਹਾਰ ਖਿਡਾਰੀ ਹਨ ਅਤੇ ਜਿਨ੍ਹਾਂ ਨੇ ਏਸ਼ੀਆਈ, ਰਾਸ਼ਟਰਮੰਡਲ ਜਾ ਓਲਪਿੰਕ ਵਿੱਚ ਭਾਰਤ ਦਾ ਪ੍ਰਤਿਨਿਧੀਤਵ ਕੀਤਾ ਹੈ। ਇਸ ਪਹਿਲ ਦੇ ਤਹਿਤ ਇਨ੍ਹਾਂ ਨੂੰ ਆਈਆਈਐੱਮ-ਰੋਹਤਕ ਦੁਆਰਾ ਸੰਚਾਲਿਤ ਖੇਡ ਪ੍ਰਬੰਧਨ ਵਿੱਚ ਕਾਰਜਕਾਰੀ (ਪੋਸਟ ਗ੍ਰੈਜੂਏਟ) ਡਿਪਲੋਮਾ ਪ੍ਰੋਗਰਾਮ ਲਈ ਨਾਮਜ਼ਦਗੀ ਦੇ ਸੱਦਾ ਦਿੱਤਾ ਗਿਆ ਹੈ।  

ਖੇਡ ਵਿਭਾਗ ਇਸ ਸਾਹਇਤਾ ਨੂੰ ਆਈਆਈਐੱਮ ਰੋਹਤਕ ਵਿੱਚ ਈਪੀਜੀਡੀਐੱਸਐੱਮ ਸਿਲੇਬਸ ਸ਼ੁਰੂ ਹੋਣ ਦੀ ਮਿਤੀ ਤੋਂ 5 ਸਾਲ ਤੱਕ ਯਾਨੀ ਸਤੰਬਰ 2021 ਤੋਂ ਸਤੰਬਰ 2026 ਤੱਕ ਜਾਰੀ ਰੱਖੇਗਾ ਅਤੇ ਹਰੇਕ ਉਮੀਦਵਾਰ ਨੂੰ 5 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਏਗੀ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਅਚਨਚੇਤੀ ਲਾਗਤ ਦੀ ਕੋਈ ਹੋਰ ਮਦਦ ਜਿਵੇਂ: ਯਾਤਰਾ ਖਰਚ, ਜੇਬ ਖਰਚ ਉਮੀਦਵਾਰ ਖੁਦ ਕਰੇਗਾ/ਕਰੇਗੀ।

ਉਮੀਦਵਾਰਾਂ ਨੂੰ ਆਈਆਈਐੱਮ- ਰੋਹਤਕ ਦੇ ਨਿਰਧਾਰਿਤ ਚੋਣ ਮਾਪਦੰਡਾਂ ਦੇ ਅਨੁਸਾਰ ਆਪਣੀ ਨਾਮਜ਼ਦਗੀ ਸੁਰੱਖਿਅਤ ਕਰਨੀ ਹੋਵੇਗੀ ਅਤੇ ਫਿਰ ਆਈਆਈਐੱਮ-ਰੋਹਤਕ ਵਿੱਚ ਈਪੀਜੀਡੀਐੱਸਐੱਮ ਸਿਲੇਬਸ ਵਿੱਚ ਨਾਮਜ਼ਦਗੀ ‘ਤੇ ਵਿਚਾਰ ਕਰਨ ਲਈ ਖੇਡ ਵਿਭਾਗ ਨਾਲ ਸੰਪਰਕ ਕਰਨਾ ਹੋਵੇਗਾ। ਇਸ ‘ਤੇ ਖੇਡ ਵਿਭਾਗ ਦੁਆਰਾ ਸਾਵਧਾਨੀਪੂਰਵਕ ਵਿਚਾਰ ਕਰਨ ਦੇ ਬਾਅਦ ਉਪਯੁਕਤ ਸਮਝੇ ਜਾਣ ਵਾਲੇ ਉਮੀਦਵਾਰਾਂ ਦਾ ਦਾਖਲਾ ਲਿਆ ਜਾਏਗਾ। ਇਸ ਸੰਬੰਧ ਵਿੱਚ ਖੇਡ ਵਿਭਾਗ ਦਾ ਫੈਸਲਾ ਅੰਤਿਮ ਅਤੇ ਲਾਜ਼ਮੀ ਹੋਵੇਗਾ।

ਖੇਡ ਵਿਭਾਗ ਅਜਿਹੇ ਨਾਮਜ਼ਦ ਉਮੀਦਵਾਰਾਂ, ਜੋ ਅੰਤਿਮ ਰੂਪ ਤੋਂ ਨਾਮਾਂਕਿਤ ਹੋ ਗਏ ਹਨ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ, ਦੇ ਲਈ ਸਿੱਧੇ ਆਈਆਈਐੱਮ-ਰੋਹਤਕ ਨੂੰ ਪੂਰਵ ਨਿਰਧਾਰਿਤ ਕਾਰਜਕਾਲ ‘ਤੇ ਉਪਸਥਿਤੀ ਲਾਗਤ ਜਾਰੀ ਕਰੇਗਾ। ਆਈਆਈਐੱਮ ਰੋਹਤਕ ਜਾ ਕਿਸੇ ਹੋਰ ਸੋਰਤ ਤੋਂ ਸਕਾਲਰਸ਼ਿਪ ਪ੍ਰਾਪਤ ਕਰਨ ਵਾਲੇ ਉਮੀਦਵਾਰ ਦੀ ਸਥਿਤੀ ਵਿੱਚ ਆਈਆਈਐੱਮ ਰੋਹਤਕ ਖੇਡ ਵਿਭਾਗ ਨੂੰ ਤੁਰੰਤ ਸੂਚਿਤ ਕਰੇਗਾ ਅਤੇ ਇਸ ਦੇ ਦੁਆਰਾ ਖੇਡ ਵਿਭਾਗ ਤੋਂ ਕੀਤੀ ਗਈ ਮੰਗ ਦੇ ਮੁਕਾਬਲੇ ਸਕਾਲਰਸ਼ਿਪ ਦੀ ਰਾਸ਼ੀ ਨੂੰ ਸ਼ਾਮਲ ਕੀਤਾ ਜਾਏਗਾ। 

 *******

ਐੱਨਬੀ/ਓਏ



(Release ID: 1738125) Visitor Counter : 126


Read this release in: English , Urdu , Hindi , Kannada