ਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਦਾ ਦਫ਼ਤਰ
ਪੀਐੱਸਏ ਦਫ਼ਤਰ, ਭਾਰਤ ਸਰਕਾਰ ਦੇ ਪ੍ਰਯਤਨਾਂ ਨਾਲ ਆਈਆਈਟੀ ਮਦ੍ਰਾਸ ਵਿੱਚ ਬਣੇਗਾ ਐੱਨਬੀਸੀਸੀ (ਇੰਡੀਆ) ਸਮਰਥਿਤ ਸੈਂਟਰ ਆਵ੍ ਐਕਸੀਲੈਂਸ ਆਵ੍ ਵਾਟਰ ਸੈਨੀਟੇਸ਼ਨ ਐਂਡ ਹਾਈਜੀਨ (ਵਾਸ਼)
ਨਵੇਂ ਪ੍ਰਯੋਗਸ਼ਾਲਾ ਸਥਲਾਂ ਵਿੱਚ 12 ਐਡੀਸ਼ਨਲ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਸੰਭਵ ਹੋਵੇਗੀ
ਇਸ ਭਾਗੀਦਾਰੀ ਦੀ ਸੁਵਿਧਾ ਨੂੰ ਪ੍ਰਧਾਨ ਵਿਗਿਆਨੀ ਸਲਾਹਕਾਰ ਦਫ਼ਤਰ ਦੇ ਰਣਨੀਤਕ ਗਠਬੰਧਨ ਡਿਵੀਜ਼ਨ ਦੁਆਰਾ ਉਪਲੱਬਧ ਕਰਾਇਆ ਗਿਆ ਸੀ
ਪ੍ਰਧਾਨ ਵਿਗਿਆਨੀ ਸਲਾਹਕਾਰ ਨੇ ਇਸ ਪਹਿਲ ਦਾ ਸੁਆਗਤ ਕੀਤਾ
Posted On:
22 JUL 2021 6:32PM by PIB Chandigarh
ਐੱਨਬੀਸੀਸੀ (ਇੰਡੀਆ) ਲਿਮਿਟੇਡ ਨੇ ਭਾਰਤੀ ਟੈਕਨੋਲੋਜੀ ਸੰਸਥਾਨ ਮਦ੍ਰਾਸ (ਆਈਆਈਟੀ ਮਦ੍ਰਾਸ) ਦੇ ਥਾਯੁਰ ਕੈਂਪਸ (ਜਿਸ ਨੂੰ ਡਿਸਕਵਰੀ ਕੈਂਪਸ ਕਿਹਾ ਜਾਂਦਾ ਹੈ) ਵਿੱਚ ਇੱਕ ਪ੍ਰਯੋਗਸ਼ਾਲਾ ਸਥਲ/ਥਾਂ ਤਿਆਰ ਕਰਨ ਲਈ ਸੀਐੱਸਆਰ ਫੰਡਿੰਗ ਉਪਲੱਬਧ ਕਰਵਾਈ ਹੈ। ਐੱਨਬੀਸੀਸੀ ( ਇੰਡੀਆ) ਲਿਮਿਟੇਡ, ਨਵਰਤਨ ਸ਼੍ਰੇਣੀ ਵਿੱਚ ਭਾਰਤ ਸਰਕਾਰ ਦਾ ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਹੈ। ਪ੍ਰਸਤਾਵਿਤ ਭਵਨ ਦਾ ਨਿਰਮਾਣ 1018 ਵਰਗ ਮੀਟਰ ਖੇਤਰ ਵਿੱਚ ਹੋਵੇਗਾ ਅਤੇ ਇਸ ਵਿੱਚ ਕਈ ਸਹੂਲਤਾਂ ਹੋਣਗੀਆਂ । ਇਸ ਨਾਲ ਸੰਸਥਾਨ ਦੀ ਵੱਧਦੀਆਂ ਇੰਫ੍ਰਾਸਟ੍ਰਕਚਰ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਖੋਜਕਾਰਾਂ ਨੂੰ ਰਾਸ਼ਟਰ ਅਤੇ ਸੰਸਾਰ ਨੂੰ ਪੂਰੇ ਰੂਪ ਵਿੱਚ ਲਾਭਵੰਦ ਕਰਨ ਲਈ ਅਤਿਆਧੁਨਿਕ ਖੋਜ ਕਰਨ ਵਿੱਚ ਮਦਦ ਮਿਲੇਗੀ ।
19 ਜੁਲਾਈ, 2021 ਨੂੰ ਐੱਨਬੀਸੀਸੀ ਭਵਨ ਵਿੱਚ ਸਹਿਮਤੀ ਪੱਤਰ ’ਤੇ ਹਸਤਾਖਰ ਦੇ ਦੌਰਾਨ ਮੌਜੂਦ ਐੱਨਬੀਸੀਸੀ (ਇੰਡੀਆ) ਲਿਮਿਟੇਡ, ਆਈਆਈਟੀ ਮਦ੍ਰਾਸ (ਵਰਚੁਅਲ ਮਾਧਿਅਮ ਰਾਹੀਂ) ਅਤੇ ਪ੍ਰਧਾਨ ਵਿਗਿਆਨੀ ਸਲਾਹਕਾਰ ਦੇ ਦਫ਼ਤਰ ਦੇ ਅਧਿਕਾਰੀ ।
ਆਈਆਈਟੀ ਮਦ੍ਰਾਸ ਨੂੰ ਆਪਣੇ ਵੱਖ-ਵੱਖ ਵਿਭਾਗਾਂ ਅਤੇ ਉੱਨਤ ਖੋਜ ਪ੍ਰੋਗਰਾਮਾਂ ਲਈ ਜਾਣਿਆ ਜਾਂਦਾ ਹੈ। ਕਈ ਸਾਲਾਂ ਦੇ ਦੌਰਾਨ, ਸੰਸਥਾਨ ਨੇ ਨਵੇਂ ਖੋਜ ਕੇਂਦਰ, ਸਿੱਖਿਅਕ ਖੰਡ ਅਤੇ ਪ੍ਰਯੋਗਸ਼ਾਲਾਵਾਂ ਦਾ ਨਿਰਮਾਣ ਕੀਤਾ ਹੈ। ਐੱਨਬੀਸੀਸੀ (ਇੰਡੀਆ) ਲਿਮਿਟੇਡ ਦੁਆਰਾ ਵਿੱਤ-ਪੋਸ਼ਿਤ ਨਵਾਂ ਪ੍ਰਯੋਗਸ਼ਾਲਾ ਸਥਲ 10x5 ਵਰਗ ਮੀਟਰ ਦੀਆਂ 12 ਹੋਰ ਪ੍ਰਯੋਗਸ਼ਾਲਾਵਾਂ ਦੀ ਸਥਾਪਨਾ ਵਿੱਚ ਸਮਰੱਥਾਵਾਨ ਹੋਵੇਗਾ। ਆਈਆਈਟੀ ਮਦ੍ਰਾਸ ਨੇ ਇਸ ਨਵੀਂ ਪਹਿਲ ਦੇ ਜ਼ਮੀਨ ਉਪਲੱਬਧ ਕਰਾਈ ਹੈ ਅਤੇ ਇਨ੍ਹਾਂ ਲਈ ਪਾਣੀ, ਬਿਜਲੀ ਅਤੇ ਸਵੱਛਤਾ ਜਿਹੀਆਂ ਵੱਖ-ਵੱਖ ਸੁਵਿਧਾਵਾਂ ਵੀ ਸੁਨਿਸ਼ਚਿਤ ਕਰੇਗਾ । ਇੱਕ ਵਾਰ ਨਿਰਮਾਣ ਪੂਰਾ ਹੋਣ ਦੇ ਬਾਅਦ ਉਹ ਇਸ ਨੂੰ ਆਪਣੇ ਕਾਬੂ/ਨਿਯੰਤਰਣ ਵਿੱਚ ਲੈ ਲਵੇਗਾ ਅਤੇ ਇਸ ਦੀ ਮੁਰੰਮਤ ਅਤੇ ਰੱਖ-ਰਖਾਅ ਲਈ ਜ਼ਰੂਰੀ ਫੰਡ ਵੀ ਉਪਲੱਬਧ ਕਰਾਏਗਾ ।
ਇਸ ਸਾਂਝੇਦਾਰੀ ਨੂੰ ਪ੍ਰਧਾਨ ਵਿਗਿਆਨੀ ਸਲਾਹਕਾਰ ਦਫ਼ਤਰ, ਭਾਰਤ ਸਰਕਾਰ ਦੇ ਦੁਆਰਾ ਸੁਗਮ ਬਣਾਇਆ ਗਿਆ ਸੀ। ਐੱਨਬੀਸੀਸੀ ਅਤੇ ਆਈਆਈਟੀ ਮਦ੍ਰਾਸ ਵਿੱਚ ਸਹਿਮਤੀ ਪੱਤਰ (ਐੱਮਓਯੂ) ’ਤੇ ਹਸਤਾਖ਼ਰ ਤੋਂ ਪਹਿਲਾਂ ਪ੍ਰਧਾਨ ਵਿਗਿਆਨੀ ਸਲਾਹਕਾਰ ਪ੍ਰੋ. ਕੇ. ਵਿਜੈ ਰਾਘਵਨ ਨੇ ਕਿਹਾ, “ਆਈਆਈਟੀ ਮਦ੍ਰਾਸ ਰਾਸ਼ਟਰੀ ਅਤੇ ਗਲੋਬਲ ਹਿੱਤ ’ਤੇ ਕੇਂਦਰਿਤ ਖੇਤਰਾਂ ਨਾਲ ਜੁੜੇ ਕਈ ਖੋਜ ਪ੍ਰੋਗਰਾਮਾਂ ਦੀ ਅਗਵਾਈ ਕਰਦਾ ਹੈ। ਸੰਸਥਾਨ ਦੇ ਵੱਖ-ਵੱਖ ਵਿਭਾਗਾਂ ਅਤੇ ਉੱਨਤ ਖੋਜ ਕੇਂਦਰਾਂ ਨੇ ਕਈ ਵਿਦਿਆਰਥੀਆਂ ਅਤੇ ਮਾਹਰਾਂ ਨੂੰ ਟ੍ਰੇਨਿੰਗ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਪ੍ਰੋਗਰਾਮਾਂ ਨੂੰ ਇੰਫ੍ਰਾਸਟ੍ਰਕਚਰ - ਸ਼ਾਨਦਾਰ ਕੇਂਦਰਾਂ, ਸਿੱਖਿਅਕ ਖੰਡਾਂ, ਪ੍ਰਯੋਗਸ਼ਾਲਾਵਾਂ ਸਹੂਲਤਾਂ ਆਦਿ ਦੀ ਜ਼ਰੂਰਤ ਹੈ। ਐੱਨਬੀਸੀਸੀ (ਇੰਡੀਆ) ਦਾ ਆਈਆਈਟੀ ਮਦ੍ਰਾਸ ਦੇ ਥਾਯੁਰ ਕੈਂਪਸ ਵਿੱਚ ਇੱਕ ਪ੍ਰਯੋਗਸ਼ਾਲਾ ਸਥਲ/ਥਾਂ ਦੇ ਨਿਰਮਾਣ ਵਿੱਚ ਸਹਿਯੋਗ ਸੁਆਗਤ ਯੋਗ ਹੈ।”
ਐੱਨਬੀਸੀਸੀ ਦੇ ਸੀਐੱਮਡੀ ਸ਼੍ਰੀ ਪੀ ਕੇ ਗੁਪਤਾ ਨੇ ਕਿਹਾ ਕਿ ਐੱਨਬੀਸੀਸੀ (ਇੰਡੀਆ) ਸੰਸਥਾਨ ਦੀ ਸੀਐੱਸਆਰ ਪਹਿਲ ਦੇ ਮਾਧਿਅਮ ਰਾਹੀਂ ਆਈਆਈਟੀ ਮਦ੍ਰਾਸ ਵਿੱਚ ਖੋਜ ਅਤੇ ਵਿਕਾਸ ਵਿੱਚ ਯੋਗਦਾਨ ਕਰਕੇ ਖੁਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯੋਗਦਾਨ ਭਾਰਤ ਵਿੱਚ ਆਰਐਂਡਡੀ ’ਤੇ ਘੱਟ ਖ਼ਰਚ ਦੇ ਸਮਾਧਾਨ ਵਿੱਚ ਲੰਮਾ ਸਫ਼ਰ ਤੈਅ ਕਰੇਗਾ ।
ਆਈਆਈਟੀ ਮਦ੍ਰਾਸ ਦੇ ਪੂਰਵ ਵਿਦਿਆਰਥੀਆਂ ਅਤੇ ਕੰਪਨੀ ਮਾਮਲਿਆਂ ਦੇ ਡੀਨ ਪ੍ਰੋ. ਮਹੇਸ਼ ਵੀ. ਪੰਚਗਨੁਲਾ ਨੇ ਐੱਨਬੀਸੀਸੀ ਦੀ ਤਰਫੋਂ ਮਿਲੇ ਸਮਰਥਨ ਲਈ ਆਪਣਾ ਆਭਾਰ ਵਿਅਕਤ ਕੀਤਾ ਅਤੇ ਇਸ ਭਾਗੀਦਾਰੀ ਦੀਆਂ ਸੰਭਾਵਨਾਵਾਂ ਬਾਰੇ ਗੱਲ ਕੀਤੀ, ਜੋ ਸੀਐੱਸਆਰ ਦੇ ਨਾਲ ਸ਼ੁਰੂ ਹੁੰਦੀ ਹੈ ਅਤੇ ਡਿਜਾਈਨ ਲਈ ਸਹਿਯੋਗ ਨੂੰ ਅੱਗੇ ਵਧਾ ਸਕਦੇ ਹਨ । ਆਈਆਈਟੀ ਮਦ੍ਰਾਸ ਵਿੱਚ ਡੀਨ (ਪਲਾਨਿੰਗ) ਪ੍ਰੋ. ਲਿਗੀ ਫਿਲਿਪ ਨੇ ਥਾਯੁਰ ਕੈਂਪਸ ਵਿੱਚ ਹੋਣ ਵਾਲੇ ਕਾਰਜ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਿਆ, ਜਿਸ ਦਾ ਮਾਰਚ 2021 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉਦਘਾਟਨ ਕੀਤਾ ਸੀ ।
ਇਸ ਸਹਿਮਤੀ ਪੱਤਰ ’ਤੇ ਐੱਨਬੀਸੀਸੀ (ਇੰਡੀਆ) ਦੇ ਜੀਐੱਮ ਐੱਚਆਰ ਸ਼੍ਰੀ ਦੇਬਾਸ਼ਿਸ਼ ਸਤਪਥੀ ਅਤੇ ਆਈਆਈਟੀ ਮਦ੍ਰਾਸ ਦੇ ਪ੍ਰੋ. ਮਹੇਸ਼ ਨੇ ਹਸਤਾਖ਼ਰ ਕੀਤੇ ਸਨ ।
*****
ਡੀਐੱਸ
(Release ID: 1738122)
Visitor Counter : 175