ਪ੍ਰਮਾਣੂ ਊਰਜਾ ਵਿਭਾਗ

ਸਰਕਾਰ ਨੇ ਚਾਲੂ ਸਾਲ ਲਈ ਪ੍ਰਮਾਣੂ ਊਰਜਾ ਉਤਪਾਦਨ ਦਾ ਆਪਣਾ ਨਿਰਧਾਰਤ ਟੀਚਾ ਹਾਸਲ ਕੀਤਾ

Posted On: 22 JUL 2021 4:21PM by PIB Chandigarh

ਸਰਕਾਰ ਨੇ ਮੌਜੂਦਾ ਸਾਲ ਲਈ ਨਿਰਧਾਤ ਆਪਣਾ ਪ੍ਰਮਾਣੂ ਊਰਜਾ ਉਤਪਾਦਨ ਦਾ ਟੀਚਾ ਹਾਸਿਲ ਕਰ ਲਿਆ ਹੈ। ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ, ਵਿਗਿਆਨ ਅਤੇ ਟੈਕਨੋਲੋਜੀ (ਸੁਤੰਤਰ ਚਾਰਜ), ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫਤਰ ਵਿੱਚ, ਪ੍ਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ: ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਦਿੱਤੀ।

 

2021-22 ਦੇ ਚਾਲੂ ਸਾਲ ਲਈ ਨਿਰਧਾਰਤ ਕੀਤਾ ਗਿਆ ਟੀਚਾ 41821 ਮਿਲੀਅਨ ਯੂਨਿਟ ਹੈ। ਅਪ੍ਰੈਲ ਤੋਂ ਜੂਨ 2021 ਦੇ ਅਰਸੇ ਲਈ ਟੀਚਾ 10164 ਮਿਲੀਅਨ ਯੂਨਿਟ ਸੀ, ਜਿਸ ਦੇ ਮੁਕਾਬਲੇ ਸਹੀ ਉਤਪਾਦਨ 11256 ਮਿਲੀਅਨ ਯੂਨਿਟ ਸੀ।

 

ਪ੍ਰਮਾਣੂ ਊਰਜਾ ਉਤਪਾਦਨ ਦੇ ਟੀਚੇ ਸਾਲਾਨਾ ਅਧਾਰ 'ਤੇ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐਨਪੀਸੀਆਈਐਲ) ਦੇ ਪਰਮਾਣੂ ਊਰਜਾ ਵਿਭਾਗ (ਡੀਏਈ) ਨਾਲ ਹੋਏ ਸਾਲਾਨਾ ਸਮਝੌਤੇ (ਐਮਓਯੂ) ਦੇ ਇਕ ਹਿੱਸੇ ਵੱਜੋਂ ਨਿਰਧਾਰਤ ਕੀਤੇ ਜਾਂਦੇ ਹਨ। ਭਵਿੱਖ ਦੇ ਟੀਚੇ ਵਿੱਤੀ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਸਾਲਾਨਾ ਅਧਾਰ ਤੇ ਨਿਰਧਾਰਤ ਕੀਤੇ ਜਾਣਗੇ  I

 -------------------------- 

 ਐਸਐਨਸੀ



(Release ID: 1737914) Visitor Counter : 99


Read this release in: English , Urdu , Bengali , Tamil