ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵੱਲੋਂ ਰਾਸ਼ਟਰੀ ਕਿਸਾਨ ਭਲਾਈ ਪ੍ਰੋਗਰਾਮ ਅਮਲ ਕਮੇਟੀ ਦਫ਼ਤਰ ਦਾ ਉਦਘਾਟਨ


ਕੇਂਦਰ ਸਰਕਾਰ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਨਵੀਂ ਤਕਨੀਕੀ ਦੇ ਨਾਲ ਕਾਰਜ ਕਰ ਰਹੀ ਹੈ: ਸ਼੍ਰੀ ਤੋਮਰ

Posted On: 22 JUL 2021 4:49PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਰਾਸ਼ਟਰੀ ਕਿਸਾਨ ਭਲਾਈ ਪ੍ਰੋਗਰਾਮ ਅਮਲ ਕਮੇਟੀ ਦੇ ਦਫ਼ਤਰ ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਸ਼੍ਰੀ ਤੋਮਰ ਨੇ ਕਿਹਾ ਕਿ ਰਾਸ਼ਟਰੀ ਕਿਸਾਨ ਭਲਾਈ ਪ੍ਰੋਗਰਾਮ ਅਮਲ ਕਮੇਟੀ ਪੀ.ਐਮ. - ਕਿਸਾਨ ਯੋਜਨਾ, ਕਿਸਾਨ ਮਾਣ ਭੱਤਾ ਯੋਜਨਾ, ਖੇਤੀਬਾੜੀ ਬੁਨਿਆਦੀ ਫੰਡ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀਆਂ ਹੋਰ ਯੋਜਨਾਵਾਂ ਲਾਗੂ ਕਰਨ ਲਈ ਪ੍ਰੋਜੈਕਟ ਨਿਗਰਾਨੀ ਇਕਾਈ ਦੇ ਰੂਪ ਵਿੱਚ ਕਾਰਜ ਕਰੇਗੀ।     

C:\Users\dell\Desktop\image001L1UE.jpg
  
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਅਤੇ ਖੇਤੀਬਾੜੀ ਕਾਰਜ ਸੰਬੰਧੀ ਪ੍ਰਤੱਖ ਖ਼ਰਚ  ਲਈ ਕਮਾਈ ਸਹਾਇਤਾ ਉਪਲੱਬਧ ਕਰਾਉਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ( ਪੀ.ਐਮ.-ਕਿਸਾਨ ) ਯੋਜਨਾ ਲਾਗੂ ਕੀਤੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ 11 ਕਰੋੜ ਤੋਂ ਜ਼ਿਆਦਾ ਕਿਸਾਨ ਪ੍ਰੀਵਾਰਾਂ ਦੇ ਖਾਤਿਆਂ ਵਿੱਚ 1.37 ਲੱਖ ਕਰੋੜ ਰੁਪਏ ਦੀ ਰਾਸ਼ੀ ਤਬਦੀਲ ਕੀਤੀ ਜਾ ਚੁੱਕੀ ਹਨ । ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਐਕਸਪਰਟਸ, ਆਈ.ਟੀ. ਕੰਪਨੀਆਂ ਨਾਲ ਮਿਲ ਕੇ ਕਿਸਾਨਾਂ ਨੂੰ ਆਤਮਨਿਰਭਰ ਬਣਾਉਣ ਦੀ ਦਿਸ਼ਾ ਵਿੱਚ ਨਵੀਂ ਤਕਨੀਕੀ ਦੇ ਨਾਲ ਕਾਰਜ ਕਰ ਰਹੀ ਹੈ। ਯੂ.ਆਈ.ਡੀ.ਏ.ਆਈ. ਦੇ ਨਾਲ ਆਧਾਰ ਏਕੀਕਰਣ, ਮੋਬਾਇਲ ਐਪ ਦਾ ਸ਼ੁਭਾਰੰਭ ਅਤੇ ਸੀ.ਐਸ.ਸੀ., ਕੇ.ਸੀ.ਸੀ. ਦੇ ਨਾਲ ਏਕੀਕਰਣ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾ ਵਲੋਂ ਬਣਾਏ ਗਏ ਭੂਮੀ ਰਿਕਾਰਡ ਡਾਟਾਬੇਸ ਦੇ ਨਾਲ ਏਕੀਕਰਣ ਦੇ ਮਾਧਿਅਮ ਰਾਹੀ  ਵੱਖ-ਵੱਖ ਤਕਨੀਕੀ ਸਮਾਧਾਨ ਵਿਕਸਿਤ ਕੀਤੇ ਜਾ ਰਹੇ ਹਨ। 
 
ਪ੍ਰੋਗਰਾਮ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਦੇ ਦੋਂਵੇ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਅਤੇ ਸੁਸ਼੍ਰੀ ਸ਼ੋਭਾ ਕਰੰਦਲਾਜੇ , ਸਕੱਤਰ ਸ਼੍ਰੀ ਸੰਜੈ ਅੱਗਰਵਾਲ, ਪੀ.ਐਮ - ਕਿਸਾਨ ਸਕੀਮ ਦੇ ਸੀ.ਈ.ਓ. ਸ਼੍ਰੀ ਵਿਵੇਕ ਅਗਰਵਾਲ ਅਤੇ ਹੋਰ ਅਧਿਕਾਰੀ ਅਤੇ ਕਰਮਚਾਰੀ ਅਤੇ ਵੱਖ-ਵੱਖ ਏਜੰਸੀਆਂ ਦੇ ਅਹੁਦੇਦਾਰ ਮੌਜੂਦ ਸਨ । 

 

***************

ਏਪੀਐਸ/ਜੇਕੇ



(Release ID: 1737911) Visitor Counter : 817


Read this release in: English , Urdu , Hindi