ਟੈਕਸਟਾਈਲ ਮੰਤਰਾਲਾ

1.5 ਲੱਖ ਬੁਣਕਰਾਂ ਨੇ ਜੈੱਮ (GeM) ਪੋਰਟਲ ’ਤੇ ਦਰਜ ਕਰਵਾਏ ਆਪਣੇ ਨਾਮ


2021–22 ਦੌਰਾਨ ‘ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕੌਂਸਲ’ ਨੇ ਆਯੋਜਿਤ ਕਰਵਾਏ 12 ਦਸਤਕਾਰੀ ਮੇਲੇ
ਬੁਣਕਰਾਂ ਦੇ ਉਤਪਾਦਾਂ ਦੀ ਮਾਰਕੀਟਿੰਗ ਕਰਨ ਤੇ ਉਨ੍ਹਾਂ ਨੂੰ ਵੇਚਣ ਲਈ ਦੇਸ਼ ਭਰ ਦੇ ਵੱਖੋ–ਵੱਖਰੇ ਹਿੱਸਿਆਂ ’ਚ ਕਰਵਾਏ 53 ਘਰੇਲੂ ਮਾਰਕੀਟਿੰਗ ਈਵੈਂਟਸ

Posted On: 22 JUL 2021 3:16PM by PIB Chandigarh

ਕੋਵਿਡ–19 ਮਹਾਮਾਰੀ ਕਾਰਣ ਹੱਥਖੱਡੀ ਬੁਣਕਾਰਾਂ ਨੂੰ ਦਰਪੇਸ਼ ਚੁਣੌਤੀਆਂ ਉੱਤੇ ਕਾਬੂ ਪਾਉਣ ਲਈ ਸਰਕਾਰ ਨੇ ਉਨ੍ਹਾਂ ਦੀ ਭਲਾਈ ਲਈ ਨਿਮਨਲਿਖਤ ਕਦਮ ਚੁੱਕੇ ਹਨ:

i.             ਕੋਵਿਡ–19 ਮਹਾਮਾਰੀ ਦੇ ਚਲਦਿਆਂ ਕੋਈ ਪ੍ਰਦਰਸ਼ਨੀਆਂ ਤੇ ਮੇਲੇ ਆਦਿ ਜਿਹੇ ਰਵਾਇਤੀ ਮਾਰਕੀਟਿੰਗ ਈਵੈਂਟਸ ਕਰਵਾਉਣੇ ਤਾਂ ਹੁਣ ਵਿਵਹਾਰਕ ਨਹੀਂ ਹਨ, ਇਸੇ ਲਈ ‘ਹੈਂਡਲੂਮ ਐਕਸਪੋਰਟ ਪ੍ਰੋਮੋਸ਼ਨ ਕੌਂਸਲ’ (HEPC) ਵਰਚੁਅਲ ਮੋਡ ਵਿੱਚ ਕੌਮਾਂਤਰੀ ਮੇਲੇ ਆਯੋਜਿਤ ਕਰਵਾਉਂਦੀ ਰਹੀ ਹੈ, ਤਾਂ ਜੋ ਦੇਸ਼ ਦੇ ਨਾਲ–ਨਾਲ ਕੌਮਾਂਤਰੀ ਬਾਜ਼ਾਰਾਂ ਵਿੱਚ ਹੱਥਖੱਡੀ ਉੱਤਪਾਦਾਂ ਦੀ ਮਾਰਕੀਟਿੰਗ ਤੇ ਵਿਕਰੀ ਦੀ ਸੁਵਿਧਾ ਹੋ ਸਕੇ। ਸਾਲ 2020–21 ਦੌਰਾਨ, 12 ਹੱਥਖੱਡੀ ਮੇਲੇ HEPC ਵੱਲੋਂ ਵਰਚੁਅਲ ਮੋਡ ’ਚ ਲਾਏ ਗਏ ਸਨ। ਇਨ੍ਹਾਂ ਮੇਲਿਆਂ ਨੇ ਦੇਸ਼ ਤੇ ਵਿਦੇਸ਼ ਦੋਵਾਂ ਦੀਆਂ ਵਪਾਰਕ ਇਕਾਈਆਂ ਦਾ ਚੋਖਾ ਧਿਆਨ ਖਿੱਚਿਆ ਹੈ। ਇਸ ਤੋਂ ਇਲਾਵਾ, 53 ਘਰੇਲੂ ਮਾਰਕੀਟਿੰਗ ਈਵੈਂਟਸ ਵੀ ਬੁਣਕਰਾਂ ਲਈ ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਕਰਵਾਏ ਗਏ ਸਨ, ਤਾਂ ਜੋ ਉਹ ਆਪਣੇ ਉਤਪਾਦਾਂ ਦੀ ਮਾਰਕੀਟਿੰਗ ਕਰ ਤੇ ਵੇਚ ਸਕਣ।

ii.            ਅਗਸਤ–ਅਕਤੂਬਰ 2020 ਦੌਰਾਨ, ਬੁਣਕਰਾਂ ਨੂੰ ਵਿਭਿੰਨ ਹੱਥਖੱਡੀ ਯੋਜਨਾ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦੇਣ ਲਈ ਵੱਖੋ–ਵੱਖਰੇ ਰਾਜਾਂ ਵਿੱਚ 534 ਚੌਪਾਲਾਂ ਲਾਈਆਂ ਗਈਆਂ ਸਨ।

iii.           ਹੱਥਖੱਡੀ ਤੇ ਦਸਤਕਾਰੀ ਖੇਤਰਾਂ ਦੀ ਮਦਦ ਅਤੇ ਹੱਥਖੱਡੀ ਬੁਣਕਰਾਂ/ਕਾਰੀਗਰਾਂ/ਉਤਪਾਦਕਾਂ ਨੂੰ ਵਧੇਰੇ ਵਿਆਪਕ ਬਾਜ਼ਾਰ ਮੁਹੱਈਆ ਕਰਵਾਉਣ ਲਈ ਸਰਕਾਰੀ ਈ–ਮਾਰਕਿਟ ਪਲੇਸ (GeM) ਉੱਤੇ ਮੌਜੂਦ ਬੁਣਕਰਾਂ/ਕਾਰੀਗਰਾਂ ਵਾਸਤੇ ਕਦਮ ਚੁੱਕੇ ਗਏ ਹਨ ਕਿ ਤਾਂ ਜੋ ਉਹ ਵਿਭਿੰਨ ਸਰਕਾਰੀ ਵਿਭਾਗਾਂ ਤੇ ਸੰਗਠਨਾਂ ਨੂੰ ਸਿੱਧੇ ਆਪਣੇ ਉਤਪਾਦ ਵੇਚਣ ਦੇ ਯੋਗ ਹੋ ਸਕਣ। ਹੁਣ ਤੱਕ ਲਗਭਗ 1.5 ਲੱਖ ਬੁਣਕਰਾਂ ਦੇ ਨਾਮ ਜੈੱਮ (GeM) ਪੋਰਟਲ ਉੱਤੇ ਦਰਜ ਕੀਤੇ ਜਾ ਚੁੱਕੇ ਹਨ।

iv.          ਉਤਪਾਦਕਤਾ, ਮਾਰਕੀਟਿੰਗ ਦੀਆਂ ਸਮਰੱਥਾਵਾਂ ਵਿੱਚ ਵਾਧਾ ਕਰਨ ਤੇ ਬਿਹਤਰ ਆਮਦਨ ਯਕੀਨੀ ਬਣਾਉਣ ਲਈ ਵਿਭਿੰਨ ਰਾਜਾਂ ਵਿੱਚ 124 ਹੱਥਖੱਡੀ ਉਤਪਾਦਕ ਕੰਪਨੀਆਂ ਕਾਇਮ ਕੀਤੀਆਂ ਗਈਆਂ ਹਨ।

v.            ਹੱਥਖੱਡੀ ਖੇਤਰ ਵਿੱਚ ਸ਼ਾਨਦਾਰ ਡਿਜ਼ਾਈਨ ਤਿਆਰ ਕਰਨ ਤੇ ਦੇਣ ਦੇ ਉਦੇਸ਼ ਨਾਲ ਬੁਣਕਰਾਂ, ਬਰਾਮਦਕਾਰਾਂ, ਨਿਰਮਾਤਾਵਾਂ ਤੇ ਡਿਜ਼ਾਇਨਰਜ਼ ਦੀ ਸੁਵਿਧਾ ਲਈ NIFT ਰਾਹੀਂ ਦਿੱਲੀ, ਮੁੰਬਈ, ਵਾਰਾਨਸੀ, ਅਹਿਮਦਾਬਾਦ, ਜੈਪੁਰ, ਭੁਬਨੇਸ਼ਵਰ ਤੇ ਗੁਹਾਟੀ ’ਚ ‘ਬੁਣਕਰ ਸੇਵਾ ਕੇਂਦਰ’ (WSCs – ਵੀਵਰਜ਼ ਸਰਵਿਸ ਸੈਂਟਰਜ਼) ਸਥਾਪਿਤ ਕੀਤੇ ਹਨ, ਜਿੱਥੇ ਉਹ ਸੈਂਪਲ / ਉਤਪਾਦ ਨੂੰ ਕੋਈ ਨਵਾਂ ਰੂਪ ਦੇਣ ਤੇ ਵਿਕਸਤ ਕਰਨ ਲਈ ਡਿਜ਼ਾਈਨ ਭੰਡਾਰਾਂ ਤੱਕ ਪਹੁੰਚ ਕਰ ਸਕਦੇ ਹਨ।

ਇਹ ਜਾਣਕਾਰੀ ਅੱਜ ਰਾਜ ਸਭਾ ’ਚ ਟੈਕਸਟਾਈਲ ਰਾਜ ਮੰਤਰੀ, ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

*****

ਡੀਜੇਐੱਨ/ਟੀਐੱਫ਼ਕੇ



(Release ID: 1737804) Visitor Counter : 112


Read this release in: English , Urdu , Bengali , Telugu