ਸਿੱਖਿਆ ਮੰਤਰਾਲਾ

ਆਈ ਟੀ ਅਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 22 JUL 2021 2:48PM by PIB Chandigarh
  • ਸਮੁੱਚੀ ਪਹਿਲਕਦਮੀ ਜਿਸ ਨੂੰ ਪੀ ਐੱਮ ਈ ਵਿਦਿਆ ਦੇ ਨਾਂ ਨਾਲ ਜਾਣਿਆ ਜਾਂਦਾ ਹੈ 27 ਮਈ 2020 ਨੂੰ ਆਤਮਨਿਰਭਰ ਭਾਰਤ ਨਿਰਮਾਣ ਦੇ ਹਿੱਸੇ ਵਜੋਂ ਸ਼ੁਰੂ ਕੀਤੀ ਗਈ ਹੈ, ਜੋ ਡਿਜੀਟਲ / ਆਨਲਾਈਨ / ਆਨ ਏਅਰ ਸਿੱਖਿਆ ਨੂੰ ਸਿੱਖਿਆ ਨਾਲ ਮਲਟੀ ਮੋਡ ਪਹੁੰਚ ਯੋਗ ਬਣਾਉਂਦੀ ਹੈ, ਨਾਲ ਸੰਬੰਧਿਤ ਸਾਰੇ ਯਤਨਾਂ ਨੂੰ ਜੋੜਦੀ ਹੈ ਇਸ ਪਹਿਲਕਦਮੀ ਵਿੱਚ ਸ਼ਾਮਲ ਹਨ:
    1. ਦੀਕਸ਼ਾ (ਇੱਕ ਰਾਸ਼ਟਰ ਇੱਕ ਡਿਜੀਟਲ ਪਲੇਟਫਾਰਮ) ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਕੂਲ ਸਿੱਖਿਆ ਲਈ ਮਿਆਰੀ ਈਕੰਟੈਂਟ ਮੁਹੱਈਆ ਕਰਨ ਲਈ ਰਾਸ਼ਟਰੀ ਡਿਜੀਟਲ ਬੁਨਿਆਦੀ ਢਾਂਚਾ ਹੈ ਅਤੇ ਕਿਉ ਆਰ ਕੋਡੇਡ ਇਨਰਜਾਈਜ਼ਡ ਸਿਲੇਬਸ ਕਿਤਾਬਾਂ ਸਾਰੇ ਗਰੇਡਾਂ ਲਈ ਇਸ ਉੱਪਰ ਉਪਲਬੱਧ ਹਨ
    2. ਇੱਕ ਵਿਸ਼ੇਸ਼ ਸਵੈਮ ਪ੍ਰਭਾ ਟੀਵੀ ਚੈਨਲ 1 ਤੋਂ 12 ਜਮਾਤਾਂ ਲਈ ਹਰੇਕ ਜਮਾਤ ਲਈ 1 (ਇੱਕ ਜਮਾਤ ਇੱਕ ਚੈਨਲ)
    3. ਰੇਡੀਓ, ਕਮਿਊਨਿਟੀ ਰੇਡੀਓ ਅਤੇ ਸੀ ਬੀ ਐੱਸ ਪੋਡਕਾਸਟਸ਼ਿਕ੍ਸ਼ਾ ਵਾਣੀ ਦੀ ਵਿਸਥਾਰਿਤ ਵਰਤੋਂ
    4. ਵਿਸ਼ੇਸ਼ ਈਕਟੈਂਟ ਜੋ ਡਿਜੀਟਲੀ ਅਸੈਸੇਬਲ ਇਨਫਰਮੇਸ਼ਨ ਸਿਸਟਮ (ਡੀ ਆਈ ਐੱਸ ਵਾਈ) ਅਤੇ ਇਸ਼ਾਰਾ ਭਾਸ਼ਾ ਤੇ ਐੱਨ ਆਈ ਐੱਸ / ਯੂ ਟਿਊਬ ਤੇ ਦਿਵਿਯਾਂਗ ਵਿਅਕਤੀਆਂ ਲਈ ਵਿਕਸਿਤ ਕੀਤਾ ਗਿਆ ਹੈ
    ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਯੂ ਜੀ ਸੀ ਨੇ ਜ਼ਰੂਰੀ ਰੈਗੂਲੇਸ਼ਨ ਨੋਟੀਫਾਈ ਕੀਤੇ ਹਨ ਜੋ ਯੂਨੀਵਰਸਿਟੀਆਂ ਨੂੰ ਮੁਕੰਮਲ ਆਨਲਾਈਨ ਪ੍ਰੋਗਰਾਮ ਮੁਹੱਈਆ ਕਰਦੇ ਹਨ ਇਸ ਤੋਂ ਅੱਗੇ ਪ੍ਰੋਗਰਾਮ ਵਿੱਚ 20% ਆਨਲਾਈਨ ਕੋਰਸਾਂ ਦੀ ਵਿਵਸਥਾ ਯੂ ਜੀ ਸੀ ਸਵੈਮ ਵਿਵਸਥਾਵਾਂ ਅਨੁਸਾਰ ਹੈ ਅਤੇ "ਕੋਵਿਡ 19 ਦੌਰਾਨ ਰਾਸ਼ਟਰੀ ਹਿੱਤ" ਸਮਝਦਿਆਂ ਓ ਡੀ ਐੱਲ ਰੈਗੂਲੇਸ਼ਨਜ਼ ਨੂੰ ਲਾਗੂ ਕਰਨ ਲਈ ਵੱਧ ਤੋਂ ਵੱਧ 40% ਵਧਾਇਆ ਜਾਵੇਗਾ ਅਤੇ ਈਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਵੀ ਯਕੀਨੀ ਬਣਾਇਆ ਜਾਵੇਗਾ
    ਸਿੱਖਿਆ ਮੰਤਰਾਲੇ ਵੱਲੋਂ ਵੀ ਵੱਖ ਵੱਖ ਡਿਜੀਟਲ ਪਹਿਲਕਦਮੀਆਂ ਕੀਤੀਆਂ ਗਈਆਂ ਹਨਜਿਵੇਂ ਸਵੈਮ ("ਸਟੱਡੀ ਵੈਬਸ ਆਫ ਐਕਟਿਵ ਲਰਨਿੰਗ ਫਾਰ ਯੰਗ ਐਸਪਾਇਰਿੰਗ ਮਾਈਂਡਸ") , ਸਵੈਮ ਪ੍ਰਭਾ , ਨੈਸ਼ਨਲ ਡਿਜੀਟਲ ਲਾਇਬ੍ਰੇਰੀ , ਐੱਨ ਡੀ ਐੱਲ (ਵਰਚੁਅਲ ਲੈਬ), ਈ ਯੰਤਰ , ਐੱਨ ਈ ਏ ਟੀ (ਨੈਸ਼ਨਲ ਐਜੂਕੇਸ਼ਨ ਅਲਾਇੰਸ ਫਾਰ ਟੈਕਨੋਲੋਜੀ), ਐੱਫ ਓ ਐੱਸ ਐੱਸ ਈ ਈ (ਫ੍ਰੀ ਓਪਨ ਸੋਰਸ ਸਾਫਟਵੇਅਰ ਫਾਰ ਐਜੂਕੇਸ਼ਨ) ਆਦਿ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਯਕੀਨੀ ਬਣਾਉਣ ਲਈ ਹਨ
    ਪੇਂਡੂ ਖੇਤਰਾਂ ਵਿੱਚ ਇੰਟਰਨੈੱਟ ਸੰਪਰਕ ਸੁਧਾਰਨ ਲਈ ਐੱਮ ਈ ਟੀ ਵਾਈ ਦੁਆਰਾ ਸੀ ਐੱਸ ਸੀ ਈ ਗਵਰਨੈਂਸ ਸੇਵਾਵਾਂ ਇੰਡੀਆ ਲਿਮਟਿਡ (ਸੀ ਐੱਸ ਸੀਐੱਸ ਪੀ ਵੀ) ਨੂੰ ਸਕੂਲਾਂ ਸਮੇਤ ਸਰਕਾਰੀ ਸੰਸਥਾਵਾਂ ਵਿੱਚ ਫਾਈਬਰ ਟੂ ਹੋਮ (ਐੱਫ ਟੀ ਟੀ ਐੱਚ) ਸੰਪਰਕ ਮੁਹੱਈਆ ਕਰਨ ਦਾ ਕੰਮ ਸੌਂਪਿਆ ਗਿਆ ਹੈ
    ਸੈਕੰਡਰੀ ਸਿੱਖਿਆ ਦੇ ਕੇਂਦਰੀ ਬੋਰਡ (ਸੀ ਬੀ ਐੱਸ ਈ) ਨੇ "ਇੱਕ ਸਾਈਬਰ ਸਿਕਿਓਰਿਟੀ ਹੈਂਡਬੁੱਕ" ਵਿਦਿਆਰਥੀਆਂ ਦੀਆਂ ਸਿਹਤਮੰਦ ਡਿਜੀਟਲ ਆਦਤਾਂ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਾਂਚ ਕੀਤੀ ਹੈ "ਸਾਈਬਰ ਸੁਰੱਖਿਆ ਕਿਤਾਬਚਾ" ਲਈ ਹੇਠ ਲਿਖੇ ਲਿੰਕ ਤੇ ਪਹੁੰਚ ਕੀਤੀ ਜਾ ਸਕਦੀ ਹੈ
    http://cbseacademic.nic.in/web_material/Manuals/Cyber_Safety_Manual.pdf.
    ਇੱਕ ਏਕੀਕ੍ਰਿਤ ਅਧਿਆਪਕ ਸਿਖਲਾਈ ਪ੍ਰੋਗਰਾਮ ਜਿਸ ਨੂੰ ਨਿਸ਼ਠਾ ਆਖਿਆ ਜਾਂਦਾ ਹੈ, ਲਾਂਚ ਕੀਤਾ ਗਿਆ ਹੈ ਇਸ ਏਕੀਕ੍ਰਿਤ ਅਧਿਆਪਕ ਸਿਖਲਾਈ ਰਾਹੀਂ ਮਿਆਰੀ ਸਕੂਲ ਸਿੱਖਿਆ ਦੇ ਸੁਧਾਰ ਲਈ ਸਮਰੱਥਾ ਉਸਾਰੀ ਪ੍ਰੋਗਰਾਮ ਹੈ ਨਿਸ਼ਠਾ (ਐੱਨ ਆਈ ਐੱਸ ਐੱਚ ਟੀ ਐੱਚ ਏ) ਲਈ ਹੇਠ ਲਿਖੇ ਲਿੰਕ ਤੇ ਪਹੁੰਚ ਕੀਤੀ ਜਾ ਸਕਦੀ ਹੈ
    https://itpd.ncert.gov.in//
    ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਲਿਖਤੀ ਰੂਪ ਵਿੱਚ ਦਿੱਤੀ ਹੈ
  • ​​​​​​
  • ​*********
     

ਐੱਮ ਜੇ ਪੀ ਐੱਸ / ਕੇ



(Release ID: 1737797) Visitor Counter : 165


Read this release in: English , Urdu , Bengali , Telugu