ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸਰਕਾਰ ਵੱਲੋਂ ਪੂਰੇ ਦੇਸ਼ ’ਚ ਜਾਰੀ ਕਰਨ ਲਈ ‘ਪ੍ਰਦੂਸ਼ਣ ਨਿਯੰਤ੍ਰਣ ਪ੍ਰਮਾਣ–ਪੱਤਰ’ (PUCC) ਫ਼ਾਰਮ ਨੂੰ ਇੱਕ ਸਾਂਝਾ ਮਿਆਰੀ ਰੂਪ

Posted On: 22 JUL 2021 12:44PM by PIB Chandigarh

G.S.R. 410(E) ਮਿਤੀ 14-06-2021 ਦੁਆਰਾ ਇਸ ਮੰਤਰਾਲੇ ਨੇ ਪ੍ਰਦੂਸ਼ਣ ਨਿਯੰਤ੍ਰਣ ਪ੍ਰਮਾਣਪੱਤਰਦੇ ਫ਼ਾਰਮ ਨੂੰ ਇੱਕ ਅਜਿਹਾ ਸਾਂਝਾ ਰੂਪ ਦਿੱਤਾ ਹੈ, ਜੋ ਕੇਂਦਰੀ ਮੋਟਰ ਵਾਹਨ ਨਿਯਮਾਂ, 1989 ਅਧੀਨ ਜਾਰੀ ਕੀਤਾ ਜਾਵੇਗਾ।

ਮੰਤਰਾਲੇ ਨੇ ਵਾਹਨ (VAHAN) ਡਾਟਾਬੇਸ ਨਾਲ PUC ਦੇ ਡਾਟਾ ਦੇ ਲਿੰਕ ਨਾਲ ਸਬੰਧਤ G.S.R. 527(E) ਮਿਤੀ 06-06-2018 ਨੂੰ ਅਧਿਸੂਚਿਤ ਕੀਤਾ ਹੈ।

CMVR, 1989 ਦੇ ਨਿਯਮ 115(7) ਅਨੁਸਾਰ ਕਿਸੇ ਮੋਟਰ ਵਾਹਨ ਦੇ ਪਹਿਲੀ ਵਾਰ ਰਜਿਸਟਰਡ ਹੋਣ ਦੀ ਮਿਤੀ ਤੋਂ ਇੱਕ ਸਾਲ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਹਰੇਕ ਵਾਹਨ ਲਈ ਵੈਧ ਪੌਲਿਯੂਸ਼ਨ ਅੰਡਰ ਕੰਟਰੋਲ’ (ਪ੍ਰਦੂਸ਼ਣ ਕਾਬੂ ਹੇਠ) ਸਰਟੀਫ਼ਿਕੇਟਲੈਣਾ ਹੋਵੇਗਾ, ਜੋ ਰਾਜ ਸਰਕਾਰ ਵੱਲੋਂ ਇਸ ਮੰਤਵ ਲਈ ਅਧਿਕਾਰਤ ਕਿਸੇ ਏਜੰਸੀ ਵੱਲੋਂ ਜਾਰੀ ਕੀਤਾ ਜਾਵੇਗਾ।

ਇਸ ਸਰਟੀਫਿਕੇਟ ਦੀ ਵੈਧਤਾ ਛੇ ਮਹੀਨਿਆਂ ਲਈ ਹੋਵੇਗੀ ਤੇ ਇਹ ਸਰਟੀਫ਼ਿਕੇਟ ਸਦਾ ਵਾਹਨ ਚ ਹੀ ਰੱਖਣਾ ਹੋਵੇਗਾ ਤੇ ਨਿਯਮ 116 ਦੇ ਉੱਪਨਿਯਮ (1) ਦੇ ਹਵਾਲੇ ਨਾਲ ਅਧਿਕਾਰੀਆਂ ਦੇ ਮੰਗਣ ਤੇ ਇਹ ਸਰਟੀਫ਼ਿਕੇਟ ਵਿਖਾਉਣਾ ਹੋਵੇਗਾ। BS-IV ਜਾਂ BS-VI ਨਿਯਮਾਂ ਅਨੁਸਾਰ ਤਿਆਰ ਕੀਤੇ ਗਏ ਵਾਹਨਾਂ ਲਈ ਇਸ ਸਰਟੀਫਿਕੇਟ ਦੀ ਵੈਧਤਾ 12 ਮਹੀਨੇ ਹੋਵੇਗੀ।

ਇਸ ਦੇ ਨਾਲ ਹੀ, ਮੰਤਰਾਲੇ ਨੇ ਪੌਲਿਯੂਸ਼ਨ ਅੰਡਰ ਕੰਟਰੋਲ’ (PUC) ਸੈਂਟਰਾਂ ਨੂੰ ਵਾਜਬ ਤਰੀਕੇ ਕੰਮ ਵਾਸਤੇ ਰਾਜ ਸਰਕਾਰਾਂ ਨੂੰ ਇੱਕ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ:

  1. ਦੇਸ਼ ਭਰ ਦੇ ਸਾਰੇ ਰਾਜ ਟ੍ਰਾਂਸਪੋਰਟ ਵਿਭਾਗਾਂ ਨੂੰ ਆਪਣੇ ਰਾਜ ਦੇ ਹਰੇਕ ਤੇਲ/ਈਂਧਨ ਸਟੇਸ਼ਨ ਉੱਤੇ ਇੱਕ PUC ਸੈਂਟਰ ਖੋਲ੍ਹਣ ਦੀ ਪ੍ਰਵਾਨਗੀ ਦੇਣੀ ਹੋਵੇਗੀ।
  2. PUC ਮਸ਼ੀਨਾਂ ਦੀ ਕੈਲੀਬ੍ਰੇਸ਼ਨ (ਚੈਕਿੰਗ ਤੇ ਐਡਜਸਟਿੰਗ) ਨਿਯਮਤ ਸਮਿਆਂ ਉੱਤੇ ਰਾਜ ਦੇ ਟ੍ਰਾਂਸਪੋਰਟ ਵਿਭਾਗ ਵੱਲੋਂ ਬਾਕਾਇਦਾ ਅਧਿਕਾਰਤ ਤੀਜੀ ਧਿਰ ਦੀਆਂ ਏਜੰਸੀਆਂ ਵੱਲੋਂ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟ੍ਰਾਂਸਪੋਰਟ ਵਿਭਾਗਾਂ ਨੂੰ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਉਹ PUC ਕੇਂਦਰਾਂ ਦੀ ਸਮੇਂਸਮੇਂ ਤੇ ਚੈਕਿੰਗ ਕਰਦੇ ਰਹਿਣ ਤੇ ਇਹ ਪਰਖ ਕਰਦੇ ਰਹਿਣ ਕਿ ਕੀ ਮੋਟਰ ਵਾਹਨਾਂ ਦੇ ਮਾਲਕਾਂ ਵੱਲੋਂ PUC ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ।
  3. ਟੈਸਟ ਕਰਨ ਤੋਂ ਪਹਿਲਾਂ ਲਾਜ਼ਮੀ ਤੌਰ ਉੱਤੇ PUC ਫ਼ੀਸ ਦਾ ਪੂਰਵਭੁਗਤਾਨ ਕਰਨਾ ਹੋਵੇਗਾ।
  4. ਪ੍ਰਦੂਸ਼ਣ ਫੈਲਾ ਰਹੇ ਸਾਹਮਣੇ ਦਿਸਦੇ ਵਾਹਨਾਂ ਦੀ ਚੈਕਿੰਗ ਲਈ ਹਰ ਤਰ੍ਹਾਂ ਦੇ ਉਪਕਰਣਾਂ ਤੇ ਯੰਤਰਾਂ ਨਾਲ ਲੈਸ ਮੋਬਾਇਲ ਟੈਸਟ ਸੈਂਟਰਾਂ ਤੇ ਇੱਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾਵੇਗੀ।
  5. ਜਿਹੜੇ PUC ਸੈਂਟਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤੇ ਗ਼ਲਤ ਤਰੀਕੇ ਨਾਲ ਕਿਸੇ ਗਤੀਵਿਧੀ ਨੂੰ ਅੰਜਾਮ ਦਿੰਦੇ ਹਨ,ਉਨ੍ਹਾਂ ਵਿਰੁੱਧ ਸਖ਼ਤ ਦੰਡਾਤਮਕ ਕਾਰਵਾਈ ਕੀਤੀ ਜਾਵੇ ਤੇ ਅਜਿਹੇ PUC ਸੈਂਟਰਜ਼ ਦਾ ਅਧਿਕਾਰ ਰੱਦ ਕਰ ਦਿੱਤਾ ਜਾਵੇ।

ਮੋਟਰ ਵਾਹਨ ਕਾਨੂੰਨ, 1988 ਤੇ ਕੇਂਦਰੀ ਮੋਟਰ ਵਾਹਨ ਨਿਯਮ, 1989 ਦੀਆਂ ਵਿਵਸਥਾਵਾਂ ਨੂੰ ਰਾਜ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਬੰਧਤ ਸਰਕਾਰਾਂ ਵੱਲੋਂ ਲਾਗੂ ਕੀਤਾ ਜਾਵੇਗਾ।

ਇਹ ਜਾਣਕਾਰੀ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਗਡਕਰੀ ਨੇ ਲੋਕ ਸਭਾ ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।

****

ਐੱਮਜੇਪੀਐੱਸ


(Release ID: 1737699)
Read this release in: English , Urdu , Bengali , Malayalam