ਸੰਸਦੀ ਮਾਮਲੇ

ਪ੍ਰਧਾਨ ਮੰਤਰੀ ਨੇ ਦੋਹਾਂ ਸਦਨਾਂ ਦੇ ਨੇਤਾਵਾਂ ਨੂੰ ਮਹਾਮਾਰੀ ਨਾਲ ਨਿਪਟਨ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ



ਮਹਾਮਾਰੀ ਰਾਜਨੀਤੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਇਹ ਪੂਰੀ ਮਾਨਵਤਾ ਲਈ ਚਿੰਤਾ ਦਾ ਵਿਸ਼ਾ ਹੈ: ਪ੍ਰਧਾਨ ਮੰਤਰੀ
ਪ੍ਰਧਾਨ ਮੰਤਰੀ ਨੇ ਅਗ੍ਰਿਮ ਉਪਲਬਧਤਾ ਦੀ ਜਾਣਕਾਰੀ ਦੇ ਅਧਾਰ ‘ਤੇ ਜ਼ਿਲ੍ਹਾ ਪੱਧਰ ‘ਤੇ ਟੀਕਾਕਰਨ ਅਭਿਯਾਨ ਦੀ ਬਿਹਤਰ ਯੋਜਨਾ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
ਕਈ ਦੇਸ਼ਾਂ ਦੇ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਚੌਕਸ ਰਹਿਣ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ
ਸਾਰੇ ਦਲਾਂ ਦੇ ਨੇਤਾਵਾਂ ਨੇ ਮਹਾਮਾਰੀ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਯਤਨਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ

Posted On: 20 JUL 2021 9:25PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਕੋਵਿਡ-19 ਦੇ ਹਾਲਾਤ ਅਤੇ ਮਾਹਮਾਰੀ ਦੇ ਖਿਲਾਫ ਉਠਾਏ ਗਏ ਕਦਮਾਂ ਦੇ ਬਾਰੇ ਵਿੱਚ ਜਾਣਕਾਰੀ ਦੇਣ ਲਈ ਸੰਸਦ ਦੇ ਦੋਹਾਂ ਸਦਨਾਂ ਦੇ ਸਾਰੇ ਦਲਾਂ ਦੇ ਨੇਤਾਵਾਂ ਦੇ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਮੀਟਿੰਗ ਵਿੱਚ ਹਿੱਸਾ ਲੈਣ ਅਤੇ ਬਹੁਤ ਵਿਵਹਾਰਿਕ ਇਨਪੁੱਟ ਅਤੇ ਸੁਝਾਅ ਦੇਣ ਦੇ ਲਈ ਸਾਰੇ ਨੇਤਾਵਾਂ ਨੂੰ ਧੰਨਵਾਦ ਕੀਤਾ ਅਤੇ ਕਿਹਾ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਮਿਲੇ ਇਨਪੁੱਟ ਨੀਤੀ ਬਣਾਉਣ ਵਿੱਚ ਬਹੁਤ ਮਦਦ ਕਰਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਰਾਜਨੀਤੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਇਹ ਪੂਰੀ ਮਾਨਵਤਾ ਦੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਮਾਨਵ ਜਾਤੀ ਨੇ ਪਿਛਲੇ 100 ਸਾਲਾਂ ਵਿੱਚ ਅਜਿਹੀ ਮਹਾਮਾਰੀ ਨਹੀਂ ਦੇਖੀ ਹੈ।

ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਆਕਸੀਜਨ ਪਲਾਂਟ ਸੁਨਿਸ਼ਚਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਵਿੱਚ ਵੀ ਦੱਸਿਆ।

ਪ੍ਰਧਾਨ ਮੰਤਰੀ ਨੇ ਨੇਤਾਵਾਂ ਨੂੰ ਭਾਰਤ ਦੇ ਤੇਜ਼ੀ ਨਾਲ ਵਧਦੇ ਟੀਕਾਕਰਨ ਪ੍ਰੋਗਰਾਮ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਹਿਲੇ 10 ਕਰੋੜ ਖੁਰਾਕ ਵਿੱਚ ਕਰੀਬ 85 ਦਿਨ ਲਗੇ ਸਨ ਜਦਕਿ ਪਿਛਲੇ 10 ਕਰੋੜ ਡੋਜ਼ 24 ਦਿਨ ਵਿੱਚ ਹੀ ਲਗ ਗਏ। ਉਨ੍ਹਾਂ ਨੇ ਨੇਤਾਵਾਂ ਨੂੰ ਜਾਣਕਾਰੀ ਦਿੱਤੀ ਕਿ ਦਿਨ ਲੰਘਣ ‘ਤੇ ਪੂਰੇ ਦੇਸ਼ ਵਿੱਚ ਸਟੋਕ ਔਸਤਨ 1.5 ਕਰੋੜ ਤੋਂ ਜ਼ਿਆਦਾ ਟੀਕੇ ਦਾ ਰਹਿੰਦਾ ਹੈ।

ਲੋਕਾਂ ਨੂੰ ਕੋਈ ਅਸੁਵਿਧਾ ਨਾ ਹੋਵੇ, ਇਹ ਸੁਨਿਸ਼ਚਿਤ ਕਰਨ ਲਈ ਪ੍ਰਧਾਨ ਮੰਤਰੀ ਨੇ ਕੇਂਦਰ ਸਰਕਾਰ ਦੁਆਰਾ ਇੰਗਿਤ ਅਗ੍ਰਿਮ ਉਪਲਬਧਤਾ ਦੇ ਅਧਾਰ ‘ਤੇ ਜ਼ਿਲ੍ਹਾ ਪੱਧਰ ‘ਤੇ ਟੀਕਾਕਰਨ ਅਭਿਯਾਨ ਦੀ ਉਚਿਤ ਯੋਜਨਾ ਬਣਾਉਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਟੀਕਾਕਰਨ ਸ਼ੁਰੂ ਹੋਣ ਦੇ 6 ਮਹੀਨੇ ਬਾਅਦ ਵੀ ਵੱਡੀ ਸੰਖਿਆ ਵਿੱਚ ਸਿਹਤ ਕਰਮਚਾਰੀਆਂ ਅਤੇ ਫ੍ਰੰਟਲਾਈਨ ਵਰਕਰਸ ਨੂੰ ਟੀਕਾ ਨਹੀਂ ਲਗ ਸਕਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜਾਂ ਨੂੰ ਇਸ ਦੇ ਪ੍ਰਤੀ ਹੋਰ ਵੱਧ ਚੌਕਸ ਹੋਣ ਦੀ ਜ਼ਰੂਰਤ ਹੈ।

ਕਈ ਦੇਸ਼ਾਂ ਦੇ ਹਾਲਾਤ ਨੂੰ ਦੇਖਦੇ ਹੋਂ ਪ੍ਰਧਾਨ ਮੰਤਰੀ ਨੇ ਚੌਕਸ ਰਹਿਣ ਦੀ ਜ਼ਰੂਰਤ ‘ਤੇ ਬਲ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਰਤਨ ਦੇ ਕਾਰਨ ਇਸ ਬਿਮਾਰੀ ਦਾ ਪੁਨਰਅਨੁਮਾਨ ਨਹੀਂ ਲਗਾਇਆ ਜਾ ਸਕਦਾ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਮਿਲਕੇ ਇਸ ਨਾਲ ਲੜਨ ਦੀ ਜ਼ਰੂਰਤ ਹੈ।

 

ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਵਿੱਚ ਕੋਵਿਡ ਅਤੇ ਅਰੋਗਿਆ ਸੇਤੂ ਦੇ ਰੂਪ ਵਿੱਚ ਟੈਕਨੋਲੋਜੀ ਦਾ ਇਸਤੇਮਾਲ ਕਰਨ ਦੇ ਭਾਰਤ ਦੇ ਅਨੌਖੇ ਅਨੁਭਵ ਦੇ ਬਾਰੇ ਵਿੱਚ ਵੀ ਦੱਸਿਆ।

ਸਾਬਕਾ ਪ੍ਰਧਾਨ ਮੰਤਰੀ ਐੱਚਡੀ ਦੇਵਗੌੜਾ ਨੇ ਮਹਾਮਾਰੀ ਦੇ ਦੌਰਾਨ ਲਗਾਤਾਰ ਨਿਗਰਾਨੀ ਅਤੇ ਅਣਥੱਕ ਮਿਹਨਤ ਲਈ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ। ਸਾਰੇ ਦਲਾਂ ਨੇ ਨੇਤਾਵਾਂ ਨੇ ਮਹਾਮਾਰੀ ਦੇ ਦੌਰਾਨ ਉਨ੍ਹਾਂ ਦੇ ਯਤਨਾਂ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਨੇਤਾਵਾਂ ਨੇ ਮਹਾਮਾਰੀ ਨੂੰ ਲੈ ਕੇ ਆਪਣੇ ਅਨੁਭਵਾਂ ਦੇ ਬਾਰੇ ਵਿੱਚ ਵੀ ਦੱਸਿਆ। ਉਨ੍ਹਾਂ ਨੇ ਵੱਖ-ਵੱਖ ਰਾਜਾਂ ਦੇ ਹਾਲਾਤ ‘ਤੇ ਚਾਨਣਾ ਪਾਇਆ ਅਤੇ ਆਪਣੇ-ਆਪਣੇ ਰਾਜਾਂ ਵਿੱਚ ਟੀਕਾਕਰਨ ਅਭਿਯਾਨ ਦੇ ਬਾਰੇ ਵਿੱਚ ਦੱਸਿਆ। ਉਨ੍ਹਾਂ ਨੇ ਲਗਾਤਾਰ ਕੋਵਿਡ ਉਪਯੁਕਤ ਵਿਵਹਾਰ ਸੁਨਿਸ਼ਚਿਤ ਕਰਨ ਦੀ ਜ਼ਰੂਰਤ ਦੱਸਿਆ। ਨੇਤਾਵਾਂ ਨੇ ਦਿੱਤੇ ਗਏ ਪ੍ਰਜੈਂਟੇਸ਼ਨ ਦੀ ਜਾਣਕਾਰੀ ਨੂੰ ਲੈ ਕੇ ਸ਼ਲਾਘਾ ਕੀਤੀ।

ਸਿਹਤ ਸਕੱਤਰ ਸ਼੍ਰੀ ਰਾਜੇਸ਼ ਭੂਸ਼ਣ ਨੇ ਵਿਸਤ੍ਰਿਤ ਪ੍ਰੈਜੇਂਟੇਸ਼ਨ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੀ ਮਿਤੀ ਵਿੱਚ ਕੇਵਲ 8 ਰਾਜਾਂ ਵਿੱਚ 10 ਹਜ਼ਾਰ ਤੋਂ ਜ਼ਿਆਦਾ ਮਾਮਲੇ ਹਨ ਜਿਨ੍ਹਾਂ ਵਿੱਚ ਜ਼ਿਆਦਾਤਰ ਮਹਾਰਾਸ਼ਟਰ ਅਤੇ ਕੇਰਲ ਰਾਜ ਵਿੱਚ ਹਨ। ਸਿਰਫ 5 ਰਾਜਾਂ ਵਿੱਚ ਪਾਜ਼ੀਟੀਵਿਟੀ ਰੇਟ 10% ਤੋਂ ਅਧਿਕ ਹੈ।

ਦੱਸਿਆ ਗਿਆ ਕਿ ਮਹਾਮਾਰੀ ਦੇ ਦੌਰਾਨ ਪ੍ਰਧਾਨ ਮੰਤਰੀ ਨੇ ਰਾਜਾਂ ਦੇ ਮੁੱਖ ਮੰਤਰੀਆਂ ਦੇ ਨਾਲ 20 ਮੀਟਿੰਗ ਕੀਤੀ ਜਦਕਿ ਕੇਂਦਰੀ ਸਿਹਤ ਮੰਤਰੀ ਨੇ ਰਾਜਾਂ ਦੇ ਨਾਲ 29 ਬੈਠਕਾਂ ਕੀਤੀਆਂ। ਕੇਂਦਰੀ ਕੈਬਨਿਟ ਸਕੱਤਰ ਨੇ ਰਾਜ ਦੇ ਮੁੱਖ ਸਕੱਤਰਾਂ ਨਾਲ 34 ਬਾਰ ਸੰਵਾਦ ਕੀਤਾ ਜਦਕਿ 33 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ-19 ਪ੍ਰਬੰਧਨ ਵਿੱਚ ਸਹਾਇਤਾ ਦੇ ਲਈ 166 ਕੇਂਦਰੀ ਟੀਮਾਂ ਨੂੰ ਤੈਨਾਤ ਕੀਤਾ ਗਿਆ।

 

ਭਾਰਤ ਨੇ ਮਹਾਮਾਰੀ ਦੇ ਦੌਰਾਨ ਆਪਣੀ ਦਵਾਈ ਦੀ ਉਪਲਬਧਤਾ ਵਧਾ ਦਿੱਤੀ। ਰੇਮਡੇਸਿਵਿਰ ਮਾਰਚ ਵਿੱਚ 22 ਜਗ੍ਹਾਂ ਵਿੱਚ ਬਣਦੀ ਸੀ, ਸੀਡੀਐੱਸਸੀਓ ਦੀ ਮਨਜ਼ੂਰੀ ਨਾਲ ਇਸ ਨੂੰ ਵਧਾ ਕੇ ਜੂਨ ਵਿੱਚ 62 ਕਰ ਦਿੱਤਾ ਗਿਆ, ਜਿਸ ਵਿੱਚ ਉਤਪਾਦਨ ਸਮਰੱਥਾ 38 ਤੋਂ ਵਧ ਕੇ 122 ਲੱਖ ਸ਼ੀਸ਼ੀ ਪ੍ਰਤੀ ਮਹੀਨਾ ਹੋ ਗਈ। ਇਸ ਤਰ੍ਹਾਂ, ਲਿਪੋਸੋਮਲ ਐਮਫੋਟੇਰਿਸਿਨ ਦੇ ਆਯਾਤ ਨੂੰ ਵਧਾਇਆ ਗਿਆ ਜਿਸ ਨਾਲ ਵੰਡ 45,050 ਤੋਂ ਵਧ ਕੇ 14.81 ਲੱਖ ਹੋ ਗਿਆ। ਉਂਝ, ਹੁਣ ਮਾਮਲੇ ਘਟ ਰਹੇ ਹਨ, ‘ਤੇ ਰਾਜਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਦੱਸੇ ਗਏ ਘੱਟ ਤੋਂ ਘੱਟ 8 ਦਵਾਈਆਂ ਦਾ ਬਫਰ ਸਟੋਕ ਬਨਾਈ ਰੱਖਣ

ਜਿਸ ਨਾਲ ਭਵਿੱਖ ਵਿੱਚ ਕੋਵਿਡ ਕੇਸ ਵਧਣ ‘ਤੇ ਹਾਲਾਤ ਨਾਲ ਨਿਪਟਿਆ ਜਾ ਸਕੇ, ਇਹ ਹਨ: ਐਨੋਕਸਾਪੈਰਿਨ, ਮਿਥਾਈਲ ਪ੍ਰੈਡਨੀਸੋਲੋਨ, ਡੇਕਸਾਮੇਥਾਸੋਨ, ਰੀਮਡੇਸਿਵਿਰ, ਟੋਸੀਲਿਜੁਮੈਬ (ਕੋਵਿਡ-19 ਉਪਚਾਰ ਲਈ), ਐਮਫੋਟੇਰਿਸਿਨ ਬੀ ਡੀਆਕਸੀਕੋਲੇਟ, ਪਾਸਕੋਨਾਜੋਲ (ਕੋਵਿਡ-ਮਿਉਕਰਮਾਇਕੋਸਿਸ ਕੇਸ ਲਈ), ਇੰਟ੍ਰਾਵੇਨਸ ਇਮਯੁਨੋਗਲੋਬੁਲਿਨ (ਆਈਵੀਆਈਜੀ) (ਬੱਚਿਆਂ ਵਿੱਚ ਮਲਟੀਮਿਸਟਮ ਇੰਫਲੇਮੇਟਰੀ ਸਿੰਡ੍ਰੋਮ ਲਈ(ਐੱਮਆਈਐੱਸ-ਸੀ)ਆਈਐੱਸ-ਸੀ)। ਕੇਂਦਰੀ ਸਿਹਤ ਮੰਤਰਾਲੇ ਉੱਤਰ-ਪੂਰਬੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਖਰੀਦ ਵਿੱਚ ਮਦਦ ਕਰੇਗਾ।

ਮੈਂਬਰਾਂ ਨੂੰ ਭਾਰਤ ਦੀ ਕੋਵਿਡ-19 ਟੀਕਾਕਰਨ ਰਣਨੀਤੀ ਨਾਲ ਵੀ ਜਾਣੂ ਕਰਵਾਇਆ ਗਿਆ। ਇਸ ਰਣਨੀਤੀ ਦਾ ਉਦੇਸ਼ ਹੈ-

  • ਸਾਰੇ ਅਡਲਟ ਭਾਰਤੀਆਂ ਨੂੰ ਜਿੰਨੀ ਜਲਦੀ ਹੋ ਸਕੇ, ਸੁਰੱਖਿਅਤ ਤਰੀਕੇ ਨਾਲ ਮੁਫਤ ਟੀਕਾਕਰਨ ਪ੍ਰਦਾਨ ਕਰਨਾ।
  • ਸਿਹਤ ਕਰਮਚਾਰੀ ਅਤੇ ਅਗ੍ਰਿਮ ਪੰਕਤੀ ਦੇ ਕਾਰਜਕਰਤਾਵਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਸੁਰੱਖਿਅਤ ਕਰਨਾ।

 

  • ਜੋਖਿਮ ਵਾਲੀ ਆਬਾਦੀ ਯਾਨੀ 45 ਸਾਲ ਅਤੇ ਉਸ ਤੋਂ ਅਧਿਕ ਨੂੰ ਸੁਰੱਖਿਆ ਪ੍ਰਦਾਨ ਕਰਨਾ (ਦੇਸ਼ ਵਿੱਚ ਕੋਵਿਡ ਨਾਲ ਸੰਬੰਧਿਤ 80% ਮੌਤ ਇਸੇ ਆਬਾਦੀ ਤੋਂ)।

ਵਿਗਿਆਨਿਕ ਅਤੇ ਮਹਾਮਾਰੀ ਵਿਗਿਆਨ ਦੇ ਸਾਖੀ ਅਤੇ ਦੁਨੀਆ ਦੀ ਸਰਬਉਤਮ ਪ੍ਰਥਾਵਾਂ ਦੇ ਅਧਾਰ ‘ਤੇ ਅਭਿਯਾਨ ਦੇ ਹਰੇਕ ਚਰਣ ਵਿੱਚ ਨਵੇਂ ਪ੍ਰਾਥਮਿਕਤਾ ਸਮੂਹਾਂ ਨੂੰ ਟੀਕਾ ਕਵਰੇਜ ਪ੍ਰਦਾਨ ਕੀਤਾ ਗਿਆ। ਇਹ ਦੇਸ਼ ਵਿੱਚ ਕੋਵਿਡ-19 ਟੀਕੇ ਦੇ ਉਤਪਾਦਨ ਅਤੇ ਉਪਲਬਧਤਾ ਦੇ ਗਤੀਸ਼ੀਲ ਮੈਪਿੰਗ ‘ਤੇ ਅਧਾਰਿਤ ਹੈ।

ਅਮਰੀਕਾ (33.8 ਕਰੋੜ), ਬ੍ਰਾਜੀਲ (12.4 ਕਰੋੜ), ਜਰਮਨੀ (8.6 ਕਰੋੜ), ਯੂਕੇ (8.3 ਕਰੋੜ) ਦੀ ਤੁਲਨਾ ਵਿੱਚ ਭਾਰਤ ਵਿੱਚ ਸਭ ਤੋਂ ਅਧਿਕ ਟੀਕੇ ਦੀ ਖੁਰਾਕ (41.2 ਕਰੋੜ) ਦਿੱਤੀ ਜਾ ਚੁੱਕੀ ਹੈ। 1 ਮਈ ਤੋਂ 19 ਜੁਲਾਈ ਦੀ ਮਿਆਦ ਵਿੱਚ ਸ਼ਹਿਰੀ ਖੇਤਰਾਂ ਵਿੱਚ 12.3 ਕਰੋੜ (42%) ਟੀਕੇ ਦੀ ਖੁਰਾਕ ਦਿੱਤੀ ਗਈ, ਜਦਕਿ ਗ੍ਰਾਮੀਣ ਖੇਤਰਾਂ ਵਿੱਚ 17.11 ਕਰੋੜ (58%) ਇਸ ਮਿਆਦ ਵਿੱਚ, 21.75 ਕਰੋੜ ਪੁਰਸ਼ਾਂ (53%), 18.94 ਕਰੋੜ ਮਹਿਲਾਵਾਂ (47%) ਅਤੇ 72,834 ਹੋਰ ਨੁੰ ਟੀਕੇ ਲਗਾਏ ਗਏ।

ਕੋਵਿਡ-19ਨਾਲ ਭਾਰਤ ਦੀ ਲੜਾਈ ਵਿੱਚ ਅੱਗੇ ਵਧਣ ਦੇ ਤਰੀਕੇ ਦੇ ਰੂਪ ਵਿੱਚ ਟ੍ਰੇਨਿੰਗ, ਨਿਗਰਾਨੀ, ਉਪਚਾਰ, ਟੀਕਾਕਰਨ ਅਤੇ ਕੋਵਿਡ ਉਪਯੁਕਤ ਵਿਵਹਾਰ ਦੇ ਮਾਰਗਦਰਸ਼ਨ ਸਿਧਾਂਤਾਂ ‘ਤੇ ਚਾਨਣਾ ਪਾਇਆ ਗਿਆ।

*******

ਡੀਐੱਸ/ਐੱਸਕੇਐੱਸ
 


(Release ID: 1737697) Visitor Counter : 266