PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 21 JUL 2021 6:12PM by PIB Chandigarh

 

https://static.pib.gov.in/WriteReadData/userfiles/image/image0020FX3.pnghttps://static.pib.gov.in/WriteReadData/userfiles/image/image001BPSF.jpg

#Unite2FightCorona

#IndiaFightsCorona.

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

Image

Image

Image

ਕੋਵਿਡ-19 ਅੱਪਡੇਟ

 

  • ਭਾਰਤ ਦੀ ਕੁਲ ਕੋਵਿਡ-19 ਟੀਕਾਕਰਣ ਕਵਰੇਜ 41.54 ਕਰੋੜ ਤੋਂ ਪਾਰ

  • ਰਿਕਵਰੀ ਦਰ ਵਧ ਕੇ 97 .36 ਫੀਸਦੀ ਹੋਈ

  • ਪਿਛਲੇ 24 ਘੰਟਿਆਂ ਦੌਰਾਨ ਰੋਜ਼ਾਨਾ 42,015 ਨਵੇਂ ਕੇਸ ਰਿਪੋਰਟ ਕੀਤੇ ਗਏ

  • ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ (4,07,170) ਹੋਈ; ਕੁੱਲ ਕੇਸਾਂ ਦਾ ਸਿਰਫ 1.30 ਫੀਸਦੀ

  • ਰੋਜ਼ਾਨਾ ਪਾਜ਼ਿਟਿਵਿਟੀ ਦਰ (2.27 ਫੀਸਦੀ); ਲਗਾਤਾਰ 30ਵੇਂ ਦਿਨ 3 ਫੀਸਦੀ ਤੋਂ ਘੱਟ

 

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 41.54 ਕਰੋੜ ਦੇ ਅੰਕੜੇ ਤੋਂ ਪਾਰ ਹੋ ਗਈ ਹੈ। ਆਰਜ਼ੀ ਰਿਪੋਰਟ ਅਨੁਸਾਰ ਅੱਜ ਸਵੇਰੇ 7 ਵਜੇ ਤੱਕ ਕੁੱਲ 34,25,446 ਵੈਕਸੀਨ ਖੁਰਾਕਾਂ 51,36,590 ਸੈਸ਼ਨਾਂ ਰਾਹੀਂ ਦਿੱਤੀਆਂ ਗਈਆਂ ਹਨ। ਪਿਛਲੇ 24 ਘੰਟਿਆਂ ਦੌਰਾਨ 34,25446 ਵੈਕਸੀਨ  ਖੁਰਾਕਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸ਼ਾਮਲ ਹਨ-

ਸਿਹਤ ਸੰਭਾਲ਼ ਵਰਕਰ

ਪਹਿਲੀ ਖੁਰਾਕ

1,02,75,614

ਦੂਜੀ ਖੁਰਾਕ

75,96,053

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,78,16,402

ਦੂਜੀ ਖੁਰਾਕ

1,05,07,207

18 ਤੋਂ 44 ਉਮਰ ਵਰਗ ਦੇ ਅਧੀਨ

1st Dose

ਪਹਿਲੀ ਖੁਰਾਕ

12,93,89,636

ਦੂਜੀ ਖੁਰਾਕ

52,18,414

45 ਤੋਂ 59 ਸਾਲ ਤਕ ਉਮਰ ਵਰਗ ਦੇ ਅਧੀਨ

ਪਹਿਲੀ ਖੁਰਾਕ

9,86,55,036

ਦੂਜੀ ਖੁਰਾਕ

3,11,44,936

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

7,25,79,524

ਦੂਜੀ ਖੁਰਾਕ

3,22,89,633

ਕੁੱਲ

41,54,72,455

 

 

ਕੋਵਿਡ -19 ਟੀਕਾਕਰਣ ਦੇ ਨਵੇਂ ਸਰਬਵਿਆਪੀਕਰਨ ਪੜਾਅ ਦੀ ਸ਼ੁਰੂਆਤ 21 ਜੂਨ ਤੋਂ ਹੋਈ ਹੈ; ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਦਾ ਵਿਸਤਾਰ ਕਰਨ ਅਤੇ ਗਤੀ ਵਧਾਉਣ ਲਈ ਵਚਨਬੱਧ ਹੈ।

ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੰਕ੍ਰਮਿਤ ਲੋਕਾਂ ਵਿੱਚੋਂ 3,03,90,687 ਵਿਅਕਤੀਪਹਿਲਾਂ ਹੀ ਕੋਵਿਡ -19 ਲਾਗ ਤੋਂ ਮੁਕਤ ਹੋ ਚੁੱਕੇ ਹਨ ਅਤੇ ਪਿਛਲੇ 24 ਘੰਟਿਆਂ ਦੌਰਾਨ 36,977ਮਰੀਜ਼ ਠੀਕ ਹੋਏ ਹਨ। ਇਸ ਨਾਲ ਹੁਣ ਕੁੱਲ ਰਿਕਵਰੀ ਦਰ 97.36 ਫ਼ੀਸਦ ਬਣਦੀ ਹੈ। ਜਿਹੜੀ ਕਿ ਲਗਾਤਾਰ ਵਾਧੇ ਦੇ ਰੁਝਾਨ ਨੂੰ ਦਰਸਾ ਰਹੀ ਹੈ।

 

https://static.pib.gov.in/WriteReadData/userfiles/image/image001QYPQ.jpg

 

ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ 42,015 ਨਵੇਂ ਕੇਸ ਸਾਹਮਣੇ ਆਏ ਹਨ।

ਦੇਸ਼ ਵਿੱਚ ਪਿਛਲੇ 24 ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।ਇਹ ਕੇਂਦਰ ਅਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਜਾ ਰਹੇ ਨਿਰੰਤਰ ਅਤੇ ਸਹਿਯੋਗੀ ਯਤਨਾਂ ਦਾ ਹੀ ਨਤੀਜਾ ਹੈ।

 

https://static.pib.gov.in/WriteReadData/userfiles/image/image002JTU8.jpg

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ ਅੱਜ ਕੁੱਲ 4,07,170 ਹੋ ਗਈ ਹੈ ਅਤੇ ਐਕਟਿਵ ਮਾਮਲੇ ਹੁਣ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ ਸਿਰਫ 1.30 ਫੀਸਦੀ ਬਣਦਾ ਹੈ।

 

https://static.pib.gov.in/WriteReadData/userfiles/image/image003VI9H.jpg

ਦੇਸ਼ ਭਰ ਵਿੱਚ ਵੱਡੇ ਪੱਧਰ ਤੇ ਟੈਸਟਿੰਗ ਸਮਰੱਥਾ ਵਧਾਉਣ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂਦੌਰਾਨ ਕੁੱਲ 18,52,140 ਟੈਸਟ ਕੀਤੇ ਗਏ ਹਨ ਅਤੇ ਭਾਰਤ ਵਿੱਚ ਹੁਣ ਤੱਕ ਕੁੱਲ ਮਿਲਾ ਕੇ ਲਗਭਗ 44.91 ਕਰੋੜ ਤੋਂ ਵੱਧ  (44,91,93,273)  ਟੈਸਟ ਕੀਤੇ ਗਏ ਹਨ।

ਇਕ ਪਾਸੇ, ਜਿੱਥੇ ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਲਗਾਤਾਰ ਵਾਧਾ ਕੀਤਾ ਗਿਆ ਹੈ, ਉੱਥੇ ਹਫਤਾਵਾਰੀ ਕੇਸਾਂ ਦੀ ਪਾਜ਼ਿਟਿਵਿਟੀ ਦਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਹਫਤਾਵਾਰੀ ਪਾਜ਼ਿਟਿਵਿਟੀ ਦਰ ਇਸ ਸਮੇਂ 2.09 ਫੀਸਦੀ ਹੈ , ਜਦੋਂ ਕਿ ਰੋਜ਼ਾਨਾ ਪਾਜ਼ਿਟਿਵਿਟੀ ਦਰ ਅੱਜ 2.27 ਫੀਸਦੀ ‘ਤੇ ਹੈ। ਇਹ ਹੁਣ ਲਗਾਤਾਰ 30 ਦਿਨਾਂ ਤੋਂ 3 ਫੀਸਦੀ ਤੋਂ ਘੱਟ ਦਰਜ ਹੋ  ਰਹੀ ਹੈ ਅਤੇ ਇਹ ਹੁਣ ਲਗਾਤਾਰ 44 ਦਿਨਾਂ ਤੋਂ 5 ਫੀਸਦੀ ਤੋਂ ਹੇਠਾਂ ਰਹਿ ਰਹੀ ਹੈ।

https://pib.gov.in/PressReleseDetail.aspx?PRID=1737432

 

ਕੋਵਿਡ-19 ਵੈਕਸੀਨੇਸ਼ਨ ਸਬੰਧੀ ਤਾਜ਼ਾ ਜਾਣਕਾਰੀ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 43.25 ਕਰੋੜ ਤੋਂ ਵੱਧ ਖੁਰਾਕਾਂ ਮੁਹੱਈਆ ਕਰਵਾਈਆਂ ਗਈਆਂ

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਪ੍ਰਾਈਵੇਟ ਹਸਪਤਾਲਾਂ ਕੋਲ ਅਜੇ ਵੀ 2.88 ਕਰੋੜ ਤੋਂ ਵੱਧ ਖੁਰਾਕਾਂ ਪ੍ਰਬੰਧਨ ਲਈ ਉਪਲਬਧ ਹਨ

ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡਟੀਕੇ ਮੁਫਤ ਮੁਹੱਈਆ ਕਰਵਾ ਕੇ ਸਹਾਇਤਾ ਕਰ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਵਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਵੱਲੋਂ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤਟੀਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ (ਬਿਨਾਂ ਕਿਸੇ ਕੀਮਤ ਦੀ) ਖਰੀਦ ਮਗਰੋਂ ਮੁਫਤ ਮੁਹੱਈਆ ਕਰਵਾਏਗੀ।

 

ਟੀਕਿਆਂ ਦੀਆਂ ਖੁਰਾਕਾਂ

 

 (21 ਜੁਲਾਈ 2021 ਤੱਕ)

 

ਸਪਲਾਈ ਕੀਤੀਆਂ ਗਈਆਂ ਖੁਰਾਕਾਂ

 

43,25,17,330

 

ਖੁਰਾਕਾਂ ਪਾਈਪ ਲਾਈਨ ਵਿੱਚ

 

53,38,210

 ਟੀਕਿਆਂ ਦੀ ਕੁੱਲ ਖਪਤ

 

40,36,44,231

 

ਖੁਰਾਕਾਂ ਪ੍ਰਬੰਧ ਲਈ ਉਪਲਬਧ 

 

2,88,73,099

 

ਸਾਰੇ ਸਰੋਤਾਂ ਵੱਲੋਂ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤੱਕ 43.25 ਕਰੋੜ ਤੋਂ ਵੀ ਜ਼ਿਆਦਾ (43,25,17,330) ਟੀਕਿਆਂ ਦੀਆਂ ਖੁਰਾਕਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ ਅਤੇ 53,38,210 ਟੀਕਿਆਂ ਦੀਆਂ ਖੁਰਾਕਾਂ ਪਾਈਪ ਲਾਈਨ ਵਿੱਚ ਹਨ।

ਇਸ ਵਿਚੋਂ, ਖਰਾਬ ਹੋਈਆਂ ਖੁਰਾਕਾਂ ਸਮੇਤ ਅੋਸਤਨ ਅਧਾਰਤ ਕੁੱਲ ਖਪਤ 40,36,44,231 ਖੁਰਾਕਾਂ (ਅੱਜ ਸਵੇਰੇ 8 ਵਜੇ ਉਪਲਬਧ ਅੰਕੜਿਆਂ ਅਨੁਸਾਰ) ਬਣਦੀ ਹੈ।

ਰਾਜਾਂ/ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਨਿੱਜੀ ਹਸਪਤਾਲਾਂ ਕੋਲ ਪ੍ਰਬੰਧਨ ਲਈ ਅਜੇ ਵੀ 2.88 ਕਰੋੜ (2,88,73,099) ਤੋਂ ਵੀ ਜ਼ਿਆਦਾ ਕੋਵਿਡ ਟੀਕਾਕਰਣ ਖੁਰਾਕਾਂ ਉਪਲਬਧ ਹਨ।

https://pib.gov.in/PressReleseDetail.aspx?PRID=1737433

 

ਭਵਿੱਖ ਦੀ ਕੋਰੋਨਾ ਵਾਇਰਸ ਦੀਆਂ ਲਹਿਰਾਂ ਬੱਚਿਆਂ ਨੂੰ ਜ਼ਿਆਦਾ ਪ੍ਰਭਾਵਿਤ ਕਰਨਗੀਆਂ ਜਾਂ ਅਧਿਕ ਘਾਤਕ ਹੋਣਗੀਆਂ, ਇਹ ਸਾਰੀਆਂ ਅੜਚਨਾਂ ਹਨ- ਡਾ. ਪ੍ਰਵੀਨ ਕੁਮਾਰ, ਡਾਇਰੈਕਟਰ ਸ਼ਿਸ਼ੂ ਰੋਗ ਵਿਭਾਗ, ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ 

 

 “ਗਰਭਵਤੀ ਮਹਿਲਾਵਾਂ ਅਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਲਈ ਕੋਵਿਡ ਵੈਕਸੀਨ ਵਧਦੇ ਭਰੂਣ ਅਤੇ ਨਵਜਾਤ ਨੂੰ ਜਾਨਲੇਵਾ ਸੰਕ੍ਰਮਣ ਤੋਂ ਬਚਾਵੇਗੀ”

 

 “ਹੁਣ ਤੱਕ, ਬੱਚਿਆਂ ਵਿੱਚ ਮੌਤ ਦਰ ਵਾਇਰਸਾਂ ਦੀ ਤੁਲਨਾ ਵਿੱਚ ਘੱਟ ਹੈ ਅਤੇ ਆਮ ਤੌਰ ‘ਤੇ ਇਹ ਰੋਗਗ੍ਰਸਤ ਬੱਚਿਆਂ ਵਿੱਚ ਦੇਖੀ ਗਈ ਹੈ”

 

ਲੇਡੀ ਹਾਰਡਿੰਗ ਮੈਡੀਕਲ ਕਾਲਜ, ਨਵੀਂ ਦਿੱਲੀ ਦੇ ਸ਼ਿਸ਼ੂ ਰੋਗ ਵਿਭਾਗ ਦੇ ਡਾਇਰੈਕਟਰ ਡਾ. ਪ੍ਰਵੀਣ ਕੁਮਾਰ ਨੇ ਬੱਚਿਆਂ ‘ਤੇ ਕੋਵਿਡ-19 ਦੇ ਪ੍ਰਭਾਵ, ਉਨ੍ਹਾਂ ਦੀ ਸੁਰੱਖਿਆ ਦੀ ਜ਼ਰੂਰਤ ਅਤੇ ਗਰਭਵਤੀ ਮਹਿਲਾਵਾਂ ਤੇ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਨੂੰ ਟੀਕਾ ਲਗਵਾਉਣ ਸਹਿਤ ਕਈ ਮੁੱਦਿਆਂ ‘ਤੇ ਗੱਲਬਾਤ ਕੀਤੀ।

https://pib.gov.in/PressReleseDetail.aspx?PRID=1737485

 

ਪ੍ਰਧਾਨ ਮੰਤਰੀ ਨੇ ਦੋਵਾਂ ਸਦਨਾਂ ਦੇ ਨੇਤਾਵਾਂ ਨੂੰ ਮਹਾਮਾਰੀ ਨਾਲ ਨਜਿੱਠਣ ਦੇ ਲਈ ਉਠਾਏ ਗਏ ਕਦਮਾਂ ਦੀ ਜਾਣਕਾਰੀ ਦਿੱਤੀ

 

ਮਹਾਮਾਰੀ ਰਾਜਨਿਤੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਇਹ ਪੂਰੀ ਮਾਨਵਤਾ ਦੇ ਲਈ ਚਿੰਤਾ ਦਾ ਵਿਸ਼ਾ ਹੈ: ਪ੍ਰਧਾਨ ਮੰਤਰੀ

 

ਪ੍ਰਧਾਨ ਮੰਤਰੀ ਨੇ ਅਗ੍ਰਿਮ ਉਪਲਬਧਤਾ ਦੀ ਜਾਣਕਾਰੀ ਦੇ ਅਧਾਰ ‘ਤੇ ਜ਼ਿਲ੍ਹਾ ਪੱਧਰ ‘ਤੇ ਟੀਕਾਕਰਣ ਮੁਹਿੰਮ ਦੀ ਬਿਹਤਰ ਯੋਜਨਾ ਬਣਾਉਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

 

ਕਈ ਦੇਸ਼ਾਂ ਦੇ ਹਾਲਾਤ ਨੂੰ ਦੇਖਦੇ ਹੋਏ ਸਾਨੂੰ ਸਤਰਕ ਰਹਿਣ ਦੀ ਜ਼ਰੂਰਤ ਹੈ: ਪ੍ਰਧਾਨ ਮੰਤਰੀ

 

ਸਾਰੇ ਦਲਾਂ ਦੇ ਨੇਤਾਵਾਂ ਨੇ ਮਹਾਮਾਰੀ ਦੇ ਦੌਰਾਨ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਲਈ ਉਨ੍ਹਾਂ ਦਾ ਧੰਨਵਾਦ ਕੀਤਾ

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਕੋਵਿਡ-19 ਦੇ ਹਾਲਾਤ ਅਤੇ ਮਹਾਮਾਰੀ ਦੇ ਖ਼ਿਲਾਫ਼ ਉਠਾਏ ਗਏ ਕਦਮਾਂ ਦੇ ਬਾਰੇ ਜਾਣਕਾਰੀ ਦੇਣ ਲਈ ਸੰਸਦ ਦੇ ਦੋਵਾਂ ਸਦਨਾਂ ਦੇ ਸਾਰੇ ਦਲਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਬੈਠਕ ਵਿੱਚ ਹਿੱਸਾ ਲੈਣ ਅਤੇ ਬਹੁਤ ਵਿਵਹਾਰਕ ਇਨਪੁੱਟ ਅਤੇ ਸੁਝਾਅ ਦੇਣ ਲਈ ਸਾਰੇ ਨੇਤਾਵਾਂ ਨੂੰ ਧੰਨਵਾਦ ਦਿੱਤਾ ਅਤੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਤੋਂ ਮਿਲੇ ਇਨਪੁੱਟ ਨਿਤੀ ਬਣਾਉਣ ਵਿੱਚ ਕਾਫੀ ਮਦਦ ਕਰਦੇ ਹਨ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਰਾਜਨਿਤੀ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ, ਇਹ ਪੂਰੀ ਮਾਨਵਤਾ ਦੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਮਾਨਵ ਜਾਤੀ ਨੇ ਪਿਛਲੇ 100 ਵਰ੍ਹਿਆਂ ਵਿੱਚ ਅਜਿਹੀ ਮਹਾਮਾਰੀ ਨਹੀਂ ਦੇਖੀ ਹੈ। ਪ੍ਰਧਾਨ ਮੰਤਰੀ ਨੇ ਦੇਸ਼ ਦੇ ਹਰ ਜ਼ਿਲ੍ਹੇ ਵਿੱਚ ਇੱਕ ਆਕਸਜੀਨ ਪਲਾਂਟ ਸੁਨਿਸ਼ਚਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੇ ਬਾਰੇ ਵੀ ਦੱਸਿਆ। 

ਪ੍ਰਧਾਨ ਮੰਤਰੀ ਨੇ ਨੇਤਾਵਾਂ ਨੂੰ ਭਾਰਤ ਦੇ ਤੇਜ਼ੀ ਨਾਲ ਵਧਦੇ ਟੀਕਾਕਰਣ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਕਿਵੇਂ ਪਹਿਲਾਂ 10 ਕਰੋੜ ਖੁਰਾਕ ਵਿੱਚ ਕਰੀਬ 85 ਦਿਨ ਲੱਗੇ ਸਨ ਜਦਕਿ ਪਿਛਲੇ 10 ਕਰੋੜ ਡੋਜ 24 ਦਿਨ ਵਿੱਚ ਹੀ ਲੱਗ ਗਏ। ਉਨ੍ਹਾਂ ਨੇ ਨੇਤਾਵਾਂ ਨੂੰ ਜਾਣਕਾਰੀ ਦਿੱਤੀ ਕਿ ਦਿਨ ਬੀਤਣ ‘ਤੇ ਪੂਰੇ ਦੇਸ਼ ਵਿੱਚ ਸਟੌਕ ਔਸਤਨ 1.5 ਕਰੋੜ ਤੋਂ ਜ਼ਿਆਦਾ ਟੀਕਿਆਂ ਦਾ ਰਹਿੰਦਾ ਹੈ।  

https://pib.gov.in/PressReleasePage.aspx?PRID=1737373

 

ਮਹੱਤਵਪੂਰਨ ਟਵਿੱਟ

 

https://twitter.com/AmitShah/status/1417533402538942466

https://twitter.com/HardeepSPuri/status/1417478220434321410

https://twitter.com/MoHFW_INDIA/status/1417755863863816195

https://twitter.com/COVIDNewsByMIB/status/1417802956724785153

https://twitter.com/COVIDNewsByMIB/status/1417791526311120897

https://twitter.com/COVIDNewsByMIB/status/1417688695256227840

https://twitter.com/COVIDNewsByMIB/status/1417518378118303755

https://twitter.com/COVIDNewsByMIB/status/1417717502486876161

https://twitter.com/COVIDNewsByMIB/status/1417721472697524227

https://twitter.com/COVIDNewsByMIB/status/1417735456066736128

 

 

*********

ਐੱਮਵੀ/ਏਐੱਸ



(Release ID: 1737612) Visitor Counter : 142


Read this release in: English , Hindi , Marathi , Gujarati