ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਓਲੰਪਿਕਸ 2020 ਦਾ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ’ਤੇ ਪ੍ਰਸਾਰਣ
Posted On:
21 JUL 2021 12:25PM by PIB Chandigarh
ਇਸ ਵਾਰ ਓਲੰਪਿਕਸ 2020 ਦੀ ਮਹਾ–ਕਵਰੇਜ ਦੇਖੋ, ਜੋ ਪ੍ਰਸਾਰ ਭਾਰਤੀ ਤੁਹਾਡੇ ਲਈ ਲਿਆਇਆ ਹੈ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਦੇ ਆਪਣੇ ਦੋਵੇਂ ਨੈੱਟਵਰਕਸ ਰਾਹੀਂ ਤੇ ਆਪਣੇ ਸਮਰਪਿਤ ਸਪੋਰਟਸ ਚੈਨਨ ‘ਡੀਡੀ ਸਪੋਰਟਸ’ ਦੇ ਮਾਧਿਅਮ ਨਾਲ।
ਇਹ ਪ੍ਰਸਾਰਣ ਦੇਸ਼ ਭਰ ’ਚ ਸਾਡੇ ਟੀਵੀ, ਰੇਡੀਓ ਤੇ ਡਿਜੀਟਲ ਪਲੈਟਫਾਰਮਸ ਉੱਤੇ ਉਪਲਬਧ ਹੋਵੇਗਾ, ਜਿਸ ਵਿੱਚ ਓਲੰਪਿਕਸ ਦੇ ਸ਼ੁਰੂ ਹੋਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਤੋਂ ਲੈ ਕੇ ਓਲੰਪਿਕਸ ਦੀ ਸਮਾਪਤੀ ਤੋਂ ਬਾਅਦ ਦੀਆਂ ਗਤੀਵਿਧੀਆਂ ਸ਼ਾਮਲ ਹੋਣਗੀਆਂ।
ਇਨ੍ਹਾਂ ਪਲੈਟਫਾਰਮ ਅਨੁਸਾਰ ਕਵਰੇਜ ਦਾ ਵੇਰਵਾ ਨਿਮਨਲਿਖਤ ਹੈ:
ਡੀਡੀ ਸਪੋਰਟਸ
ਓਲੰਪਿਕਸ ’ਤੇ ਰੋਜ਼ਾਨਾ ਦੇ ਪ੍ਰੋਗਰਾਮ
ਪ੍ਰੋਗਰਾਮ
|
ਸਮਾਂ
|
ਇੰਡੀਆ @ ਟੋਕੀਓ
|
ਰਾਤੀਂ 8:30 ਵਜੇ
|
ਓਲੰਪਿਕਸ ਹਾਈਲਾਈਟਸ
|
ਰਾਤੀਂ 9:00 ਵਜੇ
|
ਓਲੰਪਿਕਸ ਸਟੈਟ ਜ਼ੋਨ
|
ਰਾਤੀਂ 9:30 ਵਜੇ
|
ਓਲੰਪਿਕਸ ’ਚ ਵਿਭਿੰਨ ਖੇਡ ਈਵੈਂਟਸ ਦਾ ਡੀਡੀ ਸਪੋਰਟਸ ’ਤੇ ਰੋਜ਼ਾਨਾ ਸਵੇਰੇ 5 ਵਜੇ ਤੋਂ ਸ਼ਾਮੀਂ 7 ਵਜੇ ਤੱਕ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਨ੍ਹਾਂ ਦੀ ਜਾਣਕਾਰੀ ਰੋਜ਼ਾਨਾ ਡੀਡੀ ਸਪੋਰਟਸ ਤੇ ਆਲ ਇੰਡੀਆ ਰੇਡੀਓ ਸਪੋਰਟਸ ਟਵਿੱਟਰ ਹੈਂਡਲ (@ddsportschannel ਅਤੇ @akashvanisports) ਉੱਤੇ ਉਪਲਬਧ ਕਰਵਾਈ ਜਾਵੇਗੀ।
ਡੀਡੀ ਨਿਊਜ਼
ਵਿਸ਼ੇਸ਼ ਪ੍ਰੋਗਰਾਮ – ਸੋਮਵਾਰ ਤੋਂ ਸ਼ੁੱਕਰਵਾਰ – ਸ਼ਾਮੀਂ 7 ਵਜੇ, ਸ਼ਨੀਵਾਰ – ਸ਼ਾਮੀਂ 5 ਵਜੇ
ਬ੍ਰੇਕਫ਼ਾਸਟ ਨਿਊਜ਼, ਮਿਡ–ਡੇ ਪ੍ਰਾਈਮ ਤੇ ਨਿਊਜ਼ ਨਾਈਟ ’ਚ ਖ਼ਾਸ ਸੈਗਮੈਂਟ
ਡੀਡੀ ਇੰਡੀਆ
ਰੋਜ਼ ਰਾਤੀਂ 8:30 ਵਜੇ ਵਿਸ਼ੇਸ਼ ਪ੍ਰੋਗਰਾਮ
ਬ੍ਰੇਕਫ਼ਾਸਟ ਨਿਊਜ਼, ਮਿਡ–ਡੇਅ ਪ੍ਰਾਈਮ ਤੇ ਨਿਊਜ਼ ਨਾਈਟ ’ਚ ਖ਼ਾਸ ਸੈਗਮੈਂਟ
ਆਲ ਇੰਡੀਆ ਰੇਡੀਓ
ਲੜੀ ਨੰ.
|
ਪ੍ਰੋਗਰਾਮ ਦੀ ਜਾਣਕਾਰੀ
|
ਪ੍ਰਸਾਰਣ ਮਿਤੀ/ ਸਮਾਂ (ਆਈਐੱਸਟੀ)
|
ਪ੍ਰਸਾਰਣ ਦਾ ਮਾਧਿਅਮ
|
1.
|
ਕਰਟਨ ਰੇਜ਼ਰ
|
22.07.2021
2230 ਵਜੇ ਤੋਂ
|
ਸਾਰੇ ਏਆਈਆਰ ਰਾਜਧਾਨੀ ਸਟੇਸ਼ਨ, ਐੱਫਐੱਮ ਰੇਨਬੋਅ ਨੈੱਟਵਰਕ,
ਡੀਆਰਐੱਮ ਤੇ ਹੋਰ ਇੱਛੁਕ ਏਆਈਆਰ ਸਟੇਸ਼ਨ। ਇਹ ਪ੍ਰੋਗਰਾਮ ਭਾਰਤੀ
ਖੇਤਰ ’ਚ ਯੂ–ਟਿਊਬ ਚੈਨਲ,
(www.youtube.com/user/doordarshansports),
ਡੀਟੀਐੱਚ ਤੇ ਨਿਊਜ਼ਔਨਏਅਰ ਮੋਬਾਈਲ ਐਪ ’ਤੇ ਪ੍ਰਸਾਰਿਤ ਕੀਤਾ ਜਾਵੇਗਾ।
|
2.
|
ਰੋਜ਼ ਦੀਆਂ ਸੁਰਖ਼ੀਆਂ
|
23.07.2021 ਤੋਂ 08.08.2021
2230 ਵਜੇ ਤੋਂ, ਰੋਜ਼ਾਨਾ
|
-ਉਹੀ-
|
3.
|
ਸਮੇਂ–ਸਮੇਂ ’ਤੇ ਐੱਫਐੱਮ ਅੱਪਡੇਟਸ
|
24.07.2021 ਤੋਂ 07.08.2021
ਰੋਜ਼ 0700 ਵਜੇ ਤੋਂ 1900 ਵਜੇ ਦੌਰਾਨ
ਜਦੋਂ ਵੀ ਭਾਰਤ ਮੈਡਲ ਜਿੱਤੇਗਾ, ਤਾਂ ਐੱਫਐੱਮ ਚੈਨਲਾਂ ’ਤੇ ਬ੍ਰੇਕਿੰਗ ਨਿਊਜ਼ ਵੀ ਪ੍ਰਸਾਰਿਤ ਹੋ ਸਕਦੀ ਹੈ
|
ਐੱਫਐੱਮ ਰੇਨਬੋਅ ਨੈੱਟਵਰਕ
|
4.
|
ਚੋਣਵੇਂ ਹਾਕੀ ਮੈਚਾਂ ਦੀ ਔਫ–ਟਿਊਬ ਕਮੈਂਟਰੀ
|
ਅੰਤਿਕਾ–I ਅਨੁਸਾਰ
|
ਸਾਰੇ ਏਆਈਆਰ ਰਾਜਧਾਨੀ ਸਟੇਸ਼ਨ, ਐੱਫਐੱਮ ਰੇਨਬੋਅ ਨੈੱਟਵਰਕ,
ਡੀਆਰਐੱਮ ਤੇ ਹੋਰ ਇੱਛੁਕ ਏਆਈਆਰ ਸਟੇਸ਼ਨ। ਇਹ ਪ੍ਰੋਗਰਾਮ ਭਾਰਤੀ
ਖੇਤਰ ’ਚ ਯੂ–ਟਿਊਬ ਚੈਨਲ,
(www.youtube.com/user/doordarshansports),
ਡੀਟੀਐੱਚ ਤੇ ਨਿਊਜ਼ਔਨਏਅਰ ਮੋਬਾਈਲ ਐਪ ’ਤੇ ਪ੍ਰਸਾਰਿਤ ਕੀਤਾ ਜਾਵੇਗਾ।
|
5.
|
ਚੋਣਵੇਂ ਬੈਡਮਿੰਟਨ ਮੈਚਾਂ ਦੀ ਔਫ–ਟਿਊਬ ਕਮੈਂਟਰੀ
|
ਅੰਤਿਕਾ-II ਅਨੁਸਾਰ
|
-ਉਹੀ-
|
6.
|
2020 ਟੋਕੀਓ ਓਲੰਪਿਕਸ ਤੋਂ ਪਹਿਲਾਂ ਪ੍ਰੀ–ਗੇਮਸ ਪ੍ਰੋਗਰਾਮ
|
3–ਪ੍ਰੋਗਰਾਮ ਲੜੀ ’ਚ ਆਖ਼ਰੀ 19 ਜੁਲਾਈ, 2021 ਨੂੰ
2200 ਵਜੇ
|
-ਉਹੀ-
|
ਨੋਟ: ਕਰਟਨ ਰੇਜ਼ਰ ਤੇ ਰੋਜ਼ਾਨਾ ਦੀਆਂ ਸੁਰਖ਼ੀਆਂ ਵਾਲੇ ਪ੍ਰੋਗਰਾਮਾਂ ਦੇ ਖੇਤਰੀ ਸੰਸਕਰਣ ਗ਼ੈਰ–ਹਿੰਦੀ ਏਆਈਆਰ ਸਟੇਸ਼ਨਾਂ ਵੱਲੋਂ ਅਗਲੇ ਦਿਨ ਆਪਣੀ ਸੁਵਿਧਾ ਦੇ ਸਮੇਂ ’ਤੇ ਸੰਭਾਵੀ ਸਵੇਰ ਵੇਲੇ ਪ੍ਰਸਾਰਿਤ ਕੀਤੇ ਜਾ ਸਕਦੇ ਹਨ।
ਅੰਤਿਕਾ-I
ਮਿਤੀ/ਦਿਨ
|
ਮੈਚ ਦੀ ਜਾਣਕਾਰੀ
|
ਸਥਾਨ
|
ਮੈਚ ਦਾ ਸਮਾਂ (ਆਈਐੱਸਟੀ)
|
24.07.2021
(ਸ਼ਨੀਵਾਰ)
|
ਭਾਰਤ ਬਨਾਮ ਨਿਊਜ਼ੀਲੈਂਡ (ਪੁਰਸ਼) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0630 ਵਜੇ ਤੋਂ
|
24.07.2021
(ਸ਼ਨੀਵਾਰ)
|
ਭਾਰਤ ਬਨਾਮ ਨੀਦਰਲੈਂਡਜ਼ (ਮਹਿਲਾ) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
1715 ਵਜੇ ਤੋਂ
|
25.07.2021
( ਐਤਵਾਰ)
|
ਭਾਰਤ ਬਨਾਮ ਆਸਟ੍ਰੇਲੀਆ (ਪੁਰਸ਼) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
1500 ਵਜੇ ਤੋਂ
|
26.07.2021
(ਸੋਮਵਾਰ)
|
ਭਾਰਤ ਬਨਾਮ ਜਰਮਨੀ (ਮਹਿਲਾ) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
1745 ਵਜੇ ਤੋਂ
|
27.07.2021
(ਮੰਗਲਵਾਰ)
|
ਭਾਰਤ ਬਨਾਮ ਸਪੇਨ (ਪੁਰਸ਼) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0630 ਵਜੇ ਤੋਂ
|
28.07.2021
(ਬੁੱਧਵਾਰ)
|
ਭਾਰਤ ਬਨਾਮ ਗ੍ਰੇਟ ਬ੍ਰਿਟੇਨ (ਮਹਿਲਾ) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0630 ਵਜੇ ਤੋਂ
|
29.07.2021
( ਵੀਰਵਾਰ)
|
ਭਾਰਤ ਬਨਾਮ ਅਰਜਨਟੀਨਾ (ਪੁਰਸ਼) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0600 ਵਜੇ ਤੋਂ
|
30.07.2021
(ਸ਼ੁੱਕਰਵਾਰ)
|
ਭਾਰਤ ਬਨਾਮ ਆਇਰਲੈਂਡ (ਮਹਿਲਾ) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0815 ਵਜੇ ਤੋਂ
|
30.07.2021
(ਸ਼ੁੱਕਰਵਾਰ)
|
ਭਾਰਤ ਬਨਾਮ ਜਾਪਾਨ (ਪੁਰਸ਼) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
1500 ਵਜੇ ਤੋਂ
|
31.07.2021
(ਸ਼ਨੀਵਾਰ)
|
ਭਾਰਤ ਬਨਾਮ ਦੱਖਣੀ ਅਫ਼ਰੀਕਾ (ਮਹਿਲਾ) – ਪੂਲ ਮੈਚ
|
ਓਈ ਹਾਕੀ ਸਟੇਡੀਅਮ, ਟੋਕੀਓ
|
0845 ਵਜੇ ਤੋਂ
|
*01.08.2021
(ਐਤਵਾਰ)
|
ਭਾਰਤ ਵਿਸ਼ੇਸ਼ ਕੁਆਰਟਰ ਫ਼ਾਈਨਲ ਮੈਚ (ਪੁਰਸ਼)
|
ਓਈ ਹਾਕੀ ਸਟੇਡੀਅਮ, ਟੋਕੀਓ
|
ਪੁਸ਼ਟੀ ਹੋਣੀ ਬਾਕੀ
|
*02.08.2021
(ਸੋਮਵਾਰ)
|
ਭਾਰਤ ਵਿਸ਼ੇਸ਼ ਕੁਆਰਟਰ ਫ਼ਾਈਨਲ ਮੈਚ (ਮਹਿਲਾ)
|
ਓਈ ਹਾਕੀ ਸਟੇਡੀਅਮ, ਟੋਕੀਓ
|
ਪੁਸ਼ਟੀ ਹੋਣੀ ਬਾਕੀ
|
03.08.2021
(ਮੰਗਲਵਾਰ)
|
ਪਹਿਲਾ ਸੈਮੀਫ਼ਾਈਨਲ ਮੈਚ (ਪੁਰਸ਼)
|
ਓਈ ਹਾਕੀ ਸਟੇਡੀਅਮ, ਟੋਕੀਓ
|
0700 ਵਜੇ ਤੋਂ
|
03.08.2021
(ਮੰਗਲਵਾਰ)
|
ਦੂਜਾ ਸੈਮੀਫ਼ਾਈਨਲ ਮੈਚ (ਪੁਰਸ਼)
|
ਓਈ ਹਾਕੀ ਸਟੇਡੀਅਮ, ਟੋਕੀਓ
|
1530 ਵਜੇ ਤੋਂ
|
04.08.2021
(ਬੁੱਧਵਾਰ)
|
ਪਹਿਲਾ ਸੈਮੀਫ਼ਾਈਨਲ ਮੈਚ (ਮਹਿਲਾ)
|
ਓਈ ਹਾਕੀ ਸਟੇਡੀਅਮ, ਟੋਕੀਓ
|
0700 ਵਜੇ ਤੋਂ
|
04.08.2021
(ਬੁੱਧਵਾਰ)
|
ਦੂਜਾ ਸੈਮੀਫ਼ਾਈਨਲ ਮੈਚ (ਮਹਿਲਾ)
|
ਓਈ ਹਾਕੀ ਸਟੇਡੀਅਮ, ਟੋਕੀਓ
|
1530 ਵਜੇ ਤੋਂ
|
*05.08.2021
(ਵੀਰਵਾਰ)
|
ਕਾਂਸੇ ਦੇ ਤਮਗ਼ੇ ਲਈ ਮੈਚ (ਪੁਰਸ਼)
ਸੋਨ ਤਮਗ਼ੇ ਲਈ ਮੈਚ (ਪੁਰਸ਼)
|
ਓਈ ਹਾਕੀ ਸਟੇਡੀਅਮ, ਟੋਕੀਓ
|
0700 ਵਜੇ ਤੋਂ
1530 ਵਜੇ ਤੋਂ
|
*06.08.2021
(ਸ਼ੁੱਕਰਵਾਰ)
|
ਕਾਂਸੀ ਦੇ ਤਮਗ਼ੇ ਲਈ ਮੈਚ (ਮਹਿਲਾ)
ਸੋਨ ਤਮਗ਼ੇ ਲਈ ਮੈਚ (ਮਹਿਲਾ)
|
ਓਈ ਹਾਕੀ ਸਟੇਡੀਅਮ, ਟੋਕੀਓ
|
0700 ਵਜੇ ਤੋਂ
1530 ਵਜੇ ਤੋਂ
|
* ਏਆਈਆਰ, ਕੁਆਰਟਰ–ਫ਼ਾਈਨਲ ਦੀ ਔਫ–ਟਿਊਬ ਕਮੈਂਟਰੀ ਤੇ ਕਾਂਸੇ ਦੇ ਤਮਗ਼ੇ ਲਈ ਮੈਚਾਂ ਦਾ ਪ੍ਰਸਾਰਣ ਤਦ ਹੀ ਕਰੇਗਾ, ਜਦੋਂ ਭਾਰਤੀ ਟੀਮਾਂ ਉਨ੍ਹਾਂ ਮੈਚਾਂ ’ਚ ਖੇਡਣਗੀਆਂ।
ਨੋਟ: ਉਪਰੋਕਤ ਹਾਕੀ ਮੈਚਾਂ ਦੀ ਔਫ–ਟਿਊਬ ਕਮੈਂਟਰੀ ਲਾਈਵ ਫ਼ੀਡ ਦੀ ਉਪਲਬਧਤਾ ਅਨੁਸਾਰ ਹੀ ਪ੍ਰਸਾਰਿਤ ਕੀਤੀ ਜਾਵੇਗੀ।
ਅੰਤਿਕਾ-II
ਮਿਤੀ/ਦਿਨ
|
ਮੈਚ ਦੀ ਜਾਣਕਾਰੀ
|
ਸਥਾਨ
|
ਮੈਚ ਦਾ ਸਮਾਂ (ਆਈਐੱਸਟੀ)
|
31.07.2021
(ਸ਼ਨੀਵਾਰ)
|
ਪੁਰਸ਼ ਡਬਲ ਸੈਮੀ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
0530 ਵਜੇ ਤੋਂ
|
01.08.2021
(ਐਤਵਾਰ)
|
ਮਹਿਲਾ ਸਿੰਗਲਜ਼ ਸੈਮੀ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
1700 ਵਜੇ ਤੋਂ
|
*01.08.2021
(ਐਤਵਾਰ)
|
ਪੁਰਸ਼ ਡਬਲਜ਼ ਕਾਂਸੇ ਦੇ ਤਮਗ਼ੇ ਲਈ ਮੈਚ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
ਪੁਸ਼ਟੀ ਹੋਣੀ ਬਾਕੀ
|
02.08.2021
( ਸੋਮਵਾਰ)
|
ਪੁਰਸ਼ ਸਿੰਗਲਜ਼ ਸੈਮੀ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
0930 ਵਜੇ ਤੋਂ
|
02.08.2021
( ਸੋਮਵਾਰ)
|
ਮਹਿਲਾ ਸਿੰਗਲਜ਼ ਸੈਮੀ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
ਪੁਰਸ਼ ਸਿੰਗਲਜ਼ ਸੈਮੀ–ਫ਼ਾਈਨਲ ਤੋਂ ਬਅਦ
|
02.08.2021
( ਸੋਮਵਾਰ)
|
ਪੁਰਸ਼ ਡਬਲਜ਼ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
ਮਹਿਲਾ ਸਿੰਗਲਜ਼ ਫ਼ਾਈਨਲ ਮੈਚ ਤੋਂ ਆਅਦ
|
02.08.2021
( ਸੋਮਵਾਰ)
|
ਪੁਰਸ਼ ਸਿੰਗਲਜ਼ ਫ਼ਾਈਨਲ
|
ਮੁਸਾਸ਼ਿਨੋ ਫ਼ੌਰੈਸਟ ਸਪੋਰਟਸ ਪਲਾਜ਼ਾ ਬੈਡਮਿੰਟਨ ਕੋਰਟ
|
1630 ਵਜੇ ਤੋਂ
|
* ਪੁਰਸ਼ ਸਿੰਗਲਜ਼ ਕਾਂਸੇ ਦੇ ਤਮਗ਼ੇ ਲਈ ਮੈਚ ਦੀ ਔਫ–ਟਿਊਬ ਕਮੈਂਟਰੀ ਵੀ ਏਆਈਆਰ ਪ੍ਰਸਾਰਿਤ ਕਰੇਗਾ ਜੇ ਭਾਰਤੀ ਜੋੜੀ ਇਸ ਮੈਚ ਵਿੱਚ ਨਜ਼ਰ ਆਉਂਦੀ ਹੈ।
ਨੋਟ: ਉਪਰੋਕਤ ਬੈਡਮਿੰਟਨ ਮੈਚਾਂ ਦੀ ਔਫ਼–ਟਿਊਬ ਕਮੈਂਟਰੀ ਲਾਈਵ ਫ਼ੀਡ ਦੀ ਉਪਲਬਧਤਾ ਅਨੁਸਾਰ ਪ੍ਰਸਾਰਿਤ ਕੀਤੀ ਜਾਵੇਗੀ।
ਆਲ ਇੰਡੀਆ ਰੇਡੀਓ ਦੀ ਨਿਊਜ਼ ਸਰਵਿਸੇਜ਼ ਡਿਵਿਜ਼ਨ (ਏਆਈਆਰ ਨਿਊਜ਼ ਨੈੱਟਵਰਕ)
· ਏਆਈਆਰ ਨਿਊਜ਼ ਦੇ ਨਾਲ ਓਲੰਪਿਕਸ ਕੁਇਜ਼: 1 ਜੁਲਾਈ, 2021 ਤੋਂ ਰੋਜ਼ਾਨਾ ਸਪੋਰਟਸ–ਸਕੈਨ ਪ੍ਰੋਗਰਾਮ ਵਿੱਚ। ਦੇਸ਼ ਭਰ ਤੋਂ ਜੇਤੂਆਂ ਨੂੰ ਟੀਮ ਇੰਡੀਆ ਦੀ ਜਰਸੀ ਮਿਲੇਗੀ। ਇਸ ਪਹਿਲ ਦਾ ਸਪਾਂਸਰ ਸਾਈ (SAI) ਨਾਲ ਹੈ।
· ਏਆਈਆਰ ਓਲੰਪਿਕਸ ਸਪੈਸ਼ਲ ਸੀਰੀਜ਼: ਸਪੋਰਟਸ–ਸਕੈਨ ਪ੍ਰੋਗਰਾਮ ਤੇ ਪ੍ਰਾਈਮ ਟਾਈਮ ਨਿਊਜ਼ ਬੁਲੇਟਿਨ ’ਚ ਭਾਰਤੀ ਟੀਮ ਦੇ ਮੈਂਬਰਾਂ ਦਾ ਰੋਜ਼ਾਨਾ ਪ੍ਰੋਫ਼ਾਈਲ।
· ਡੇਲੀ ਸਪੋਰਟਸ–ਸਕੈਨ, ਜਿਸ ਵਿੱਚ ਟੋਕੀਓ ਓਲੰਪਿਕਸ ਤੇ ਭਾਰਤ ਨੂੰ ਤਮਗ਼ੇ ਦੀਆਂ ਸੰਭਾਵਨਾਵਾਂ ’ਤੇ ਖ਼ਾਸ ਧਿਆਨ ਹੋਵੇਗਾ।
· ਸ਼ਾਮੀਂ 7:40 ਵਜੇ ਤੋਂ 7:50 ਵਜੇ ਦੇ ਵਿਚਕਾਰ ਆਉਣ ਵਾਲੇ ‘ਸੁਰਖੀਓਂ ਮੇਂ’ ਰੋਜ਼ਾਨਾ ਪ੍ਰੋਗਰਾਮ ਦੀ ਬ੍ਰਾਂਡਿੰਗ ਇੰਡੀਆ@ਟੋਕੀਓ ਓਲੰਪਿਕਸ ਦੇ ਰੂਪ ਵਿੱਚ
· ਵਿਸ਼ੇਸ਼ ਖ਼ਬਰਾਂ/ਵਾਇਸ ਕਾਸਟ: ਭਾਰਤ ਦੀਆਂ ਮੈਡਲ ਸੰਭਾਵਨਾਵਾਂ, ਟੀਮ ਦੀ ਤਿਆਰੀ ਤੇ ਸਰਕਾਰ ਵੱਲੋਂ ਸਮਰਥਨ ’ਤੇ ਵਿਸ਼ੇਸ਼ ਧਿਆਨ
· ਟੋਕੀਓ ਓਲੰਪਿਕਸ ’ਚ ਭਾਰਤ ਦੀ ਤਿਆਰੀ, ਸੰਭਾਵਨਾਵਾਂ ਤੇ ਭਾਰਤੀ ਟੀਮ ਦੇ ਮੈਂਬਰਾਂ, ਪ੍ਰਸਿੱਧ ਖਿਡਾਰੀਆਂ, ਕੋਚਾਂ ਨਾਲ ਹਿੰਦੀ ’ਚ ‘ਸੁਰਖ਼ੀਓਂ ਮੇਂ’ ਅਤੇ ਅੰਗਰੇਜ਼ੀ ’ਚ ‘ਸਪੌਟਲਾਈਟ’ ’ਚ ਵਿਸ਼ੇਸ਼ ਇੰਟਰਵਿਊ ਤੇ ਵਿਸ਼ੇਸ਼ ਚਰਚਾ ਪ੍ਰੋਗਰਾਮ।
· ਚੀਅਰ4ਇੰਡੀਆ ਮੁਹਿੰਮ: ਪ੍ਰਸਿੱਧ ਖਿਡਾਰੀਆਂ, ਕੋਚਾਂ, ਟੀਮ ਦੇ ਮੈਂਬਰਾਂ ਦੇ ਰਿਸ਼ਤੇਦਾਰਾਂ, ਸੋਸ਼ਲ ਇਨਫ਼ਲੂਐਂਸਰਜ਼ ਦੇ ਸੰਦੇਸ਼ ਏਆਈਆਰ ਨਿਊਜ਼ ਤੇ ਉਸ ਦੀਆਂ 46 ਖੇਤਰੀ ਸਮਾਚਾਰ ਇਕਾਈਆਂ ਦੁਆਰਾ 77 ਭਾਸ਼ਾਵਾਂ ’ਚ ਪ੍ਰਸਾਰਿਤ ਕੀਤੇ ਜਾਣਗੇ, ਨਾਲ ਹੀ ਸਾਡੇ ਸੋਸ਼ਲ ਮੀਡੀਆ ਪਲੈਟਫਾਰਮ ਉੱਤੇ ਉਨ੍ਹਾਂ ਦੇ ਸਾਊਂਡ ਬਾਈਟਸ, ਵੀਡੀਓ ਸੰਦੇਸ਼, ਸੈਲਫ਼ੀ ਆਦਿ ਪੋਸਟ ਕੀਤੇ ਜਾਣਗੇ।
· ਭਾਰਤੀ ਟੀਮ ਨੂੰ ਸ਼ੁਭਕਾਮਨਾਵਾਂ ਦੇਣ ਵਾਲੇ ਨਾਗਰਿਕਾਂ, ਸਾਬਕਾ ਮੁੱਖ ਖਿਡਾਰੀਆਂ ਤੇ ਇਨਫ਼ਲੂਐਂਸਰਜ਼ ਨਾਲ ਵੌਕਸ–ਪੌਪ ਨੂੰ ਹਾਈਲਾਈਟ ਕੀਤਾ ਜਾਵੇਗਾ।
· ਖੇਤਰੀ ਪ੍ਰਚਾਰ: ਪੂਰੇ ਦੇਸ਼ ’ਚ ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਸਾਡੀਆਂ ਖੇਤਰੀ ਸਮਾਚਾਰ ਇਕਾਈਆਂ ਆਪੋ–ਆਪਣੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਭਾਰਤੀ ਖਿਡਾਰੀਆਂ ਦੀਆਂ ਖ਼ਬਰਾਂ ਤੇ ਪ੍ਰੋਫ਼ਾਈਲਾਂ ਨੂੰ ਆਪੋ–ਆਪਣੀਆਂ ਖੇਤਰੀ ਭਾਸ਼ਾਵਾਂ ’ਚ ਪ੍ਰਸਾਰਿਤ ਕਰ ਰਹੀਆਂ ਹਨ।
· ਪੂਰੇ ਦੇਸ਼ ’ਚ ਆਲ ਇੰਡੀਆ ਰੇਡੀਓ ਦੇ ਨਿਊਜ਼ ਨੈੱਟਵਰਕ ਦੇ ਸੋਸ਼ਲ ਮੀਡੀਆ ਪਲੈਟਫਾਰਮ ਅੰਗ੍ਰੇਜ਼ੀ, ਹਿੰਦੀ ਤੇ ਖੇਤਰੀ ਭਾਸ਼ਾਵਾਂ ’ਚ ਟਵੀਟ ਤੇ ਇਨਫ਼ੋ–ਗ੍ਰਾਫ਼ਿਕਸ ਰਾਹੀਂ ਫ਼ੋਟੋ, ਵੀਡੀਓ ਤੇ ਸਬੰਧਿਤ ਖ਼ਬਰਾਂ ਨੂੰ ਪੋਸਟ ਕਰਕੇ ਕਵਰੇਜ ਨੂੰ ਕਈ ਗੁਣਾ ਵਧਾ ਰਹੇ ਹਨ।
ਪ੍ਰਸਾਰ ਭਾਰਤੀ ਦੀ ਡਿਜੀਟਲ ਸ਼ਾਖਾ, ਪ੍ਰਸਾਰ ਭਾਰਤੀ ਨਿਊਜ਼ ਸਰਵਿਸੇਜ਼ (ਪੀਬੀਐੱਨਐੱਸ) ਆਪਣੇ ਸੋਸ਼ਲ ਮੀਡੀਆ ਪਲੈਟਫਾਰਮ, ਨਿਊਜ਼ ਵੈੱਬਸਾਈਟ, ਨਿਊਜ਼ਔਨਏਅਰ ਐਪ ਅਤੇ ਪੀਬੀਐੱਨਐੱਸ ਟੈਲੀਗ੍ਰਾਮ ਚੈਨਲ (https://t.me/pbns_india) ਦੇ ਆਪਣੇ ਨੈੱਟਵਰਕ ਰਾਹੀਂ ਦੂਰਦਰਸ਼ਨ ਤੇ ਆਲ ਇੰਡੀਆ ਰੇਡੀਓ ਵੱਲੋਂ ਕੀਤੀ ਗਈ ਕਵਰੇਜ ਨੂੰ ਕਈ ਗੁਣਾ ਵਧਾਏਗੀ।
****
ਸੌਰਭ ਸਿੰਘ
(Release ID: 1737560)
Visitor Counter : 257