ਉਪ ਰਾਸ਼ਟਰਪਤੀ ਸਕੱਤਰੇਤ

ਜਲਵਾਯੂ ਪਰਿਵਰਤਨ ਤੇ ਗ਼ਰੀਬੀ ਜਿਹੀਆਂ ਵਿਸ਼ਵ ਚੁਣੌਤੀਆਂ ਦਾ ਹੱਲ ਲੱਭਣ ‘ਚ ਯੂਨੀਵਰਸਿਟੀਆਂ ਨੂੰ ਚਿੰਤਕ ਆਗੂ ਬਣਨਾ ਚਾਹੀਦਾ ਹੈ – ਉਪ ਰਾਸ਼ਟਰਪਤੀ


ਉਪ ਰਾਸ਼ਟਰਪਤੀ ਨੇ ਸਿੱਖਿਆ ਦਿਵਾਉਣ ‘ਚ ਦਾਨੀਆਂ ਤੇ ਉਦਯੋਗਪਤੀਆਂ ਨੂੰ ਮਦਦ ਦੀ ਬੇਨਤੀ ਕੀਤੀ



ਵਰਚੁਅਲ ਸਿੱਖਿਆ ਕਲਾਸਰੂਮ ‘ਚ ਸਿੱਖਣ ਦਾ ਕੋਈ ਬਦਲ ਨਹੀਂ; ਭਵਿੱਖ ਲਈ ਇੱਕ ਹਾਈਬ੍ਰਿੱਡ ਅਧਿਆਪਨ ਮਾਡਲ ਵਿਕਸਿਤ ਕਰਨ ਦੀ ਲੋੜ – ਉਪ ਰਾਸ਼ਟਰਪਤੀ



ਅਧਿਆਪਨ ਕੋਈ ਮਹਿਜ਼ ਕੰਟੈਂਟ ਡਿਲਿਵਰ ਕਰਨਾ ਨਹੀਂ ਹੁੰਦਾ; ਇਸ ਨੂੰ ਵਿਦਿਆਰਥੀਆਂ ਨੂੰ ਆਜ਼ਾਦਾਨਾ ਤੇ ਸਿਰਜਣਾਤਮਕ ਢੰਗ ਨਾਲ ਸੋਚਣ ਲਈ ਤਿਆਰ ਕਰਨਾ ਚਾਹੀਦਾ ਹੈ – ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਅਧਿਆਪਨ ਤੇ ਸਿੱਖਣ ਦੇ ਵਧੇਰੇ ਨਿਆਂਇਕ ਪ੍ਰਣਾਲੀ ਸਿਰਜਣ ਲਈ ਟੈਕਨੋਲੋਜੀ ਵਰਤਣ ਦਾ ਸੱਦਾ ਦਿੱਤਾ



ਹਰੇਕ ਬੱਚੇ ਨੂੰ ਵਿਅਕਤੀਗਤ ਸਿੱਖਿਆ ਦੇਣ ਲਈ ਆਰਟੀਫਿਸ਼ਲ ਇੰਟੈਲੀਜੈਂਸ ਤੇ ਵਧੇਰੇ ਡਾਟਾ ਵਰਤੋ – ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਇੱਛਾ ਜਤਾਈ ਕਿ ਯੂਨੀਵਰਸਿਟੀਆਂ ਹਰੇਕ ਖੇਤਰ ਵਿੱਚ ਸਥਿਰਤਾ ਦੀਆਂ ਝੰਡਾ-ਬਰਦਾਰ ਬਣਨ



ਉਪ ਰਾਸ਼ਟਰਪਤੀ ਨੇ ਕੋਵਿਡ–19 ਟੀਕਾਕਰਣ ਤੇ ਸਬੰਧਿਤ ਵਿਸ਼ਿਆਂ ਦੀ ਖੋਜ ‘ਚ ਯੂਨੀਵਰਸਿਟੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ



ਉਪ ਰਾਸ਼ਟਰਪਤੀ ਨੇ ਓਪੀ ਜਿੰਦਲ ਯੂਨੀਵਰਸਿਟੀ ਦੁਆਰਾ ਆਯੋਜਿਤ ‘ਯੂਨੀਵਰਸਿਟੀਆਂ ਦੇ ਵਿਸ਼ਵ ਸਿਖ਼ਰ–ਸੰਮੇਲਨ’ ਨੂੰ ਸੰਬੋਧਨ ਕੀਤਾ

Posted On: 21 JUL 2021 12:21PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਜਲਵਾਯੂ ਪਰਿਵਰਤਨ, ਗ਼ਰੀਬੀ ਤੇ ਪ੍ਰਦੂਸ਼ਣ ਜਿਹੀਆਂ ਵਿਸ਼ਵ ਚੁਣੌਤੀਆਂ ਦਾ ਹੱਲ ਲੱਭਣ ਲਈ ਯੂਨੀਵਰਸਿਟੀਆਂ ਨੂੰ ਮੋਹਰੀ ਚਿੰਤਕ ਬਣਨ ਦੀ ਬੇਨਤੀ ਕੀਤੀ। ਉਨ੍ਹਾਂ ਇਹ ਇੱਛਾ ਵੀ ਪ੍ਰਗਟਾਈ ਕਿ ਯੂਨੀਵਰਸਿਟੀਆਂ ਨੂੰ ਵਿਸ਼ਵ ਸਾਹਮਣੇ ਆ ਰਹੇ ਵਿਭਿੰਨ ਸਮਾਜਿਕਆਰਥਿਕ ਤੇ ਸਿਆਸੀ ਮੁੱਦਿਆਂ ਬਾਰੇ ਵਿਚਾਰਵਟਾਂਦਰਾ ਕਰਨਾ ਚਾਹੀਦਾ ਹੈ ਤੇ ਅਜਿਹੇ ਵਿਚਾਰਾਂ ਨਾਲ ਸਾਹਮਣੇ ਆਉਣਾ ਚਾਹੀਦਾ ਹੈ, ਜਿਨ੍ਹਾਂ ਨੂੰ ਸਰਕਾਰਾਂ ਦੁਆਰਾ ਆਪਣੀਆਂ ਜ਼ਰੂਰਤਾਂ ਤੇ ਅਨੁਕੂਲਤਾ ਅਨੁਸਾਰ ਲਾਗੂ ਕੀਤਾ ਜਾ ਸਕੇ।

 

ਓਪੀ ਜਿੰਦਲ ਯੂਨੀਵਰਸਿਟੀ, ਸੋਨੀਪਤ ਦੁਆਰਾ ਆਯੋਜਿਤ ਯੂਨੀਵਰਸਿਟੀਜ਼ ਦੇ ਵਿਸ਼ਵ ਸਿਖ਼ਰਸੰਮੇਲਨਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਯੂਨੀਵਰਸਿਟੀਆਂ ਨੂੰ ਚੰਗੇ ਸਿੱਖਿਆ ਸ਼ਾਸਤਰੀ, ਅਰਥਸ਼ਾਸਤਰੀ ਤੇ ਸਿਆਸੀ ਆਗੂ ਤਿਆਰ ਕਰਨੇ ਚਾਹੀਦੇ ਹਨ, ਜਿਨ੍ਹਾਂ ਕੋਲ ਚੰਗਾ ਆਚਰਣ, ਸਮਰੱਥਾ, ਚਰਿੱਤਰ ਤੇ ਕੈਲਿਬਰ ਹੋਵੇ।

 

ਇਸ ਸਿਖ਼ਰਸੰਮੇਲਨ ਦੇ ਵਿਸ਼ੇ ਭਵਿੱਖ ਦੀਆਂ ਯੂਨੀਵਰਸਿਟੀਆਂ: ਸੰਸਥਾਗਤ ਲਚਕਤਾ, ਸਮਾਜਿਕ ਜ਼ਿੰਮੇਵਾਰੀ ਤੇ ਭਾਈਚਾਰਕ ਪ੍ਰਭਾਵ ਦਾ ਨਿਰਮਾਣਦਾ ਜ਼ਿਕਰ ਕਰਦਿਆਂ ਸ਼੍ਰੀ ਨਾਇਡੂ ਨੇ ਬਹੁਵਿਸ਼ੇ ਦ੍ਰਿਸ਼ਟੀਕੋਣ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਸਾਡੇ ਸਾਹਮਣੇ ਆ ਰਹੀਆਂ ਚੁਣੌਤੀਆਂ ਦੇ ਸਥਾਈ ਤੇ ਉਚਿਤ ਸਮਾਧਾਨਾਂ ਦੀ ਸਿਰਜਣਾ ਕਰਨ ਲਈ ਸਮੂਹਿਕ ਵਿੱਦਿਅਕ ਕੋਸ਼ਿਸ਼ਾਂ ਕੀਤੇ ਜਾਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿਰੰਤਰ ਵਿਕਾਸ ਅੱਜ ਵਿਸ਼ਵ ਸਾਹਮਣੇ ਆ ਰਹੀਆਂ ਅਨੇਕ ਚੁਣੌਤੀਆਂ ਦਾ ਜਵਾਬ ਹੈ ਤੇ ਯੂਨੀਵਰਸਿਟੀਆਂ ਇਸ ਮਾਮਲੇ ਚ ਪ੍ਰਮੁੱਖ ਭੂਮਿਕਾ ਨਿਭਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀਜ਼ ਨੂੰ ਵਿਭਿੰਨ ਖੇਤਰਾਂ ਚ ਚਲਾਈਆਂ ਜਾ ਰਹੀਆਂ ਸਾਰੀਆਂ ਗਤੀਵਿਧੀਆਂ ਚ ਮੌਜੂਦ ਇੱਕ ਮਿਸ਼ਨ ਵਜੋਂ ਸਥਿਰਤਾ ਨੂੰ ਸ਼ਾਮਲ ਕਰਨ ਦੀ ਜ਼ਰੂਰਤ ਹੈ।

 

ਉਨ੍ਹਾਂ ਕਿਹਾ ਕਿ ਵਰਚੁਅਲ ਸਿੱਖਿਆ ਰਵਾਇਤੀ ਕਲਾਸਰੂਮ ਦੀ ਪੜ੍ਹਾਈ ਦਾ ਵਿਕਲਪ ਨਹੀਂ ਹੋ ਸਕਦੀ। ਉਪ ਰਾਸ਼ਟਰਪਤੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਔਫਲਾਈਨ ਤੇ ਔਨਲਾਈਨ ਸਿੱਖਿਆ ਦੇ ਸਰਬੋਤਮ ਤੱਤਾਂ ਨੂੰ ਸ਼ਾਮਲ ਕਰਦਿਆਂ ਭਵਿੱਖ ਲਈ ਇੱਕ ਮਿਲਿਆਜੁਲਿਆ ਵਿੱਦਿਅਕ ਮਾਡਲ ਵਿਕਸਿਤ ਕੀਤੇ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅਜਿਹਾ ਮਾਡਲ ਸਿੱਖਿਆ ਹਾਸਲ ਕਰਨ ਵਾਲਿਆਂ ਦੇ ਨਾਲਨਾਲ ਅਧਿਆਪਕ ਲਈ ਵੀ ਪਰਸਪਰ ਅਸਰ ਪਾਉਣ ਵਾਲਾ (ਇੰਟਰਐਕਟਿਵ) ਅਤੇ ਦਿਲਚਸਪ ਹੋਣਾ ਚਾਹੀਦਾ ਹੈ, ਤਾਂ ਜੋ ਅਧਿਆਪਨ ਦੇ ਵੱਧ ਤੋਂ ਵੱਧ ਨਤੀਜੇ ਯਕੀਨੀ ਹੋ ਸਕਣ। ਸ਼੍ਰੀ ਨਾਇਡੂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਅਧਿਆਪਨ ਮਹਿਜ਼ ਇੱਕ ਵਿਸ਼ਾਵਸਤੂ ਦੀ ਸਪਲਾਈ ਨਹੀਂ, ਸਗੋਂ ਇਸ ਨੂੰ ਵਿਦਿਆਰਥੀਆਂ ਨੂੰ ਆਜ਼ਾਦਾਨਾ ਤੌਰ ਉੱਤੇ ਵਿਚਾਰ ਕਰਨ ਤੇ ਸਿਰਜਣਾਤਮਕ ਤੌਰ ਤੇ ਸਿੱਖਣ ਲਈ ਤਿਆਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਗਰਮ ਆਲੋਚਨਾਤਮਕ ਸੋਚ ਰਾਹੀਂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਚੁਣੇ ਹੋਏ ਖੇਤਰਾਂ ਵਿੱਚ ਹੀ ਢਾਲ਼ਿਆ ਜਾਣਾ ਚਾਹੀਦਾ ਹੈ, ਤਾਂ ਜੋ ਉਹ ਸਮਾਜਿਕ ਤਬਦੀਲੀ ਦੇ ਵਾਹਕ ਵਜੋਂ ਵਿਕਸਿਤ ਹੋ ਸਕਣ।

 

ਸ਼੍ਰੀ ਨਾਇਡੁ ਨੇ ਇਹ ਪ੍ਰਵਾਨ ਕੀਤਾ ਕਿ ਕੋਵਿਡ–19 ਮਹਾਮਾਰੀ ਨੇ ਸਿੱਖਿਆ ਦੇ ਖੇਤਰਾਂ ਵਿੱਚ ਨਵੀਨ ਖੋਜਾਂ (ਇਨੋਵੇਸ਼ਨਸ) ਚ ਤੇਜ਼ੀ ਲਿਆਉਣ ਲਈ ਮਜਬੂਰ ਕੀਤਾ ਹੈ, ਜਿਸ ਨਾਲ ਸਾਨੂੰ ਸਿੱਖਿਆ ਪ੍ਰਦਾਨ ਕਰਨ ਤੇ ਸਿੱਖਣ ਦੀ ਵਧੇਰੇ ਨਿਆਂਪੂਰਨ ਪ੍ਰਣਾਲੀ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ। ਉਨ੍ਹਾਂ ਔਨਲਾਈਨ ਵਿੱਦਿਅਕ ਈਕੋਸਿਸਟਮ ਚ ਲਗਾਤਾਰ ਸੁਧਾਰ ਕਰਨ ਤੇ ਉਸ ਨੂੰ ਨਵੀਨਤਮ ਕਰਨ ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ। ਅਧਿਆਪਨ ਤਕਨੀਕ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੇ ਉਪਯੋਗ ਨੂੰ ਹੁਲਾਰਾ ਦੇਣ ਦਾ ਸੱਦਾ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਇਸ ਨਾਲ ਅਧਿਆਪਨ ਤੇ ਸਿੱਖਣ ਦਾ ਅਨੁਭਵ ਅਹਿਮ ਤਰੀਕੇ ਪ੍ਰਫ਼ੁੱਲਤ ਹੋ ਸਕਦਾ ਹੈ, ਜੋ ਹਰੇਕ ਬੱਚੇ ਨੂੰ ਵਿਅਕਤੀਗਤ ਸਿੱਖਿਆ ਵੀ ਪ੍ਰਦਾਨ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਾਡੀ ਵਿਸ਼ਾਲ ਨੌਜਵਾਨ ਆਬਾਦੀ ਦੇ ਹੁਨਰ ਤੇ ਰੋਜ਼ਗਾਰ ਸਮਰੱਥਾ ਨੂੰ ਵਧਾਉਦ ਲਈ ਹੁਨਰ ਸਿਖਲਾਈ ਤੇ ਬਾਲਗ ਸਿੱਖਿਆ ਚ ਵੀ ਔਨਲਾਈਨ ਵਿੱਦਿਅਕ ਉਪਕਰਣਾਂ ਦਾ ਉਪਯੋਗ ਕੀਤਾ ਜਾਵੇ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਮਾਹਿਰਾਂ ਦਾ ਕਹਿਣਾ ਹੈ ਕਿ ਜੋ ਬੱਚੇ ਲੰਬੇ ਸਮੇਂ ਤੱਕ ਡਿਜੀਟਲ ਉਪਕਰਣਾਂ ਉੱਤੇ ਕੰਮ ਕਰਦੇ ਹਨ ਤੇ ਘਰ ਦੇ ਅੰਦਰ ਹੀ ਰਹਿੰਦੇ ਹਨ; ਉਨ੍ਹਾਂ ਵਿੱਚ ਮਾਇਓਪੀਆ ਬਿਮਾਰੀ (ਦੂਰ ਦੀ ਨਜ਼ਰ ਖ਼ਰਾਬ) ਹੋਣ ਦਾ ਵੱਧ ਖ਼ਤਰਾ ਰਹਿੰਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਨੂੰ ਆਪਣਾ ਅੱਧਾ ਸਮਾਂ ਕਲਾਸਰੂਮ ਚ ਤੇ ਬਾਕੀ ਖੇਡ ਦੇ ਮੈਦਾਨ ਵਿੱਚ ਜਾਂ ਕੁਦਰਤ ਨਾਲ ਬਤੀਤ ਕਰਨਾ ਚਾਹੀਦਾ ਹੈ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ ਮੌਜੂਦਾ ਮਹਾਮਾਰੀ ਨੇ ਸਾਨੂੰ ਇਹ ਅਹਿਸਾਸ ਕਰਵਾਇਆ ਹੈ ਕਿ ਦੁਨੀਆ ਦੀ ਕੋਈ ਵੀ ਰਾਜਨੀਤੀ ਭਵਿੱਖ ਦੇ ਅਣਜਾਣੇ ਖ਼ਤਰਿਆਂ ਵਿਰੁੱਧ ਪੂਰੀ ਤਰ੍ਹਾਂ ਤਿਆਰ ਨਹੀਂ ਹੈ। ਉਨ੍ਹਾਂ ਨੇ ਕੋਈ ਵੀ ਤਦ ਤੱਕ ਸੁਰੱਖਿਅਤ ਨਹੀਂ, ਜਦੋਂ ਤੱਕ ਹਰੇਕ ਵਿਅਕਤੀ ਸੁਰੱਖਿਅਤ ਨਾ ਹੋਵੇਨਾਂਅ ਦੀ ਕਹਾਵਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਵਿਸ਼ਵ ਪੱਧਰ ਉੱਤੇ ਸੰਕਟ ਦੇ ਪ੍ਰਬੰਧ ਲਈ ਬਹੁਪੱਖੀ, ਬਹੁਸੱਭਿਆਚਾਰਕ, ਸਮੂਹਿਕ ਦ੍ਰਿਸ਼ਟੀਕੋਣ ਲਈ ਸਭ ਦੇ ਸਹਿਯੋਗ ਦੀ ਜ਼ਰੂਰਤ ਹੁੰਦੀ ਹੈ।

 

ਕੋਵਿਡ–19 ਟੀਕਾਕਰਣ ਤੇ ਸਬੰਧਿਤ ਖੇਤਰਾਂ ਚ ਖੋਜ ਬਾਰੇ ਯੂਨੀਵਰਸਿਟੀਆਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸ਼੍ਰੀ ਨਾਇਡੂ ਨੇ ਕਿਹਾ ਕਿ ਉਨ੍ਹਾਂ ਹਜ਼ਾਰਾਂ ਇਕਾਈ ਮੈਂਬਰਾਂ, ਖੋਜੀ ਵਿਦਵਾਨਾਂ ਤੇ ਵਿਦਿਆਰਥੀਆਂ ਲਈ ਮਨੁੱਖਤਾ ਬਹੁਤ ਸ਼ੁਕਰਗੁਜ਼ਾਰ ਹੈ, ਜਿਨ੍ਹਾਂ ਨੇ ਵਿਸ਼ਵ ਦੀ ਭਲਾਈ ਲਈ ਉਪਯੋਗੀ ਖੋਜ ਕਰਨ ਚ ਆਪਣੇ ਅਣਗਿਣਤ ਦਿਨ ਤੇ ਰਾਤਾਂ ਚੁੱਪਚਾਪ ਕੰਮ ਕਰਨ ਲਈ ਬਤੀਤ ਕੀਤੇ ਹਨ।

 

ਪਾਠਕ੍ਰਮ ਦੇ ਸੰਸਾਰੀਕਰਣ ਦਾ ਸੱਦਾ ਦਿੰਦਿਆਂ ਉਨ੍ਹਾਂ ਉਦਯੋਗ ਦੀ ਸਰਗਰਮ ਭਾਗੀਦਾਰੀ ਨਾਲ ਖੋਜ, ਸਾਂਝੀਆਂ ਕਲਾਸਾਂ ਤੇ ਵਿਦਿਆਰਥੀ ਪ੍ਰੋਜੈਕਟਾਂ ਉੱਤੇ ਸਹਿਯੋਗ ਵਧਾਉਣ ਦਾ ਸੱਦਾ ਦਿੱਤਾ। ਉਨ੍ਹਾਂ ਇਹ ਇੱਛਾ ਪ੍ਰਗਟਾਈ ਕਿ ਭਾਰਤੀ ਯੂਨੀਵਰਸਿਟੀਆਂ ਉਨ੍ਹਾਂ ਪ੍ਰਾਚੀਨ ਭਾਰਤੀ ਗਿਆਨ ਪ੍ਰਣਾਲੀਆਂ ਦੀ ਖ਼ੁਸ਼ਹਾਲੀ ਲਈ ਦੁਨੀਆਂ ਨੂੰ ਸੰਵੇਦਨਸ਼ੀਲ ਬਣਾਉਣ, ਜੋ ਉਤਪਾਦਨ ਤੇ ਖਪਤ ਦੇ ਸਥਾਈ ਤਰੀਕਿਆਂ ਨੂੰ ਹੱਲਾਸ਼ੇਰੀ ਦੇਣ।

 

ਉਪ ਰਾਸ਼ਟਰਪਤੀ ਨੇ ਕਿਸੇ ਵੀ ਰਾਸ਼ਟਰ ਦੀ ਆਰਥਿਕ ਤੇ ਸਮਾਜਿਕ ਖ਼ੁਸ਼ਹਾਲੀ ਨੂੰ ਯਕੀਨੀ ਬਣਾਉਣ ਦੀ ਮਜ਼ਬੂਤ ਨੀਂਹ ਰੱਖਣ ਬਾਰੇ ਸਿੱਖਿਆ ਨੂੰ ਬਹੁਤ ਅਹਿਮ ਦੱਸਿਆ। ਉਨ੍ਹਾਂ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਨੂੰ ਵਿਸ਼ਵ ਪੱਧਰ ਉੱਤੇ ਚੋਟੀ ਦੀਆਂ 700 ਯੂਨੀਵਰਸਿਟੀਆਂ ਵਿੱਚ ਸਥਾਨ ਹਾਸਲ ਕਰਨ ਤੇ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਭਾਰਤ ਦੀ ਨੰਬਰਵੰਨ ਨਿਜੀ ਯੂਨੀਵਰਸਿਟੀ ਹੋਣ ਲਈ ਸ਼ਲਾਘਾ ਕੀਤੀ। ਉੱਚ ਸਿੱਖਿਆ ਦੇ ਮਹੱਤਵ ਉੱਤੇ ਚਾਨਣਾ ਪਾਉਂਦਿਆਂ ਉਨ੍ਹਾਂ ਕਿਹਾ ਕਿ ਉੱਚ ਵਿੱਦਿਅਕ ਸੰਸਥਾਨ, ਅਧਿਆਪਨ ਤੇ ਪੜ੍ਹਾਈ ਦੀ ਬੁਨਿਆਦੀ ਭੂਮਿਕਾ ਤੋਂ ਇਲਾਵਾ ਗਿਆਨ ਤੇ ਪ੍ਰਫ਼ੁੱਲਤ ਬੌਧਿਕ ਪੂੰਜੀ ਦੇ ਕੇਂਦਰ ਵੀ ਹਨ, ਜੋ ਆਪਣੇ ਪ੍ਰਭਾਵ ਹੇਠਲੀ ਖੋਜ ਦੇ ਮਾਧਿਅਮ ਰਾਹੀਂ ਰਾਸ਼ਟਰ ਨਿਰਮਾਣ ਲਈ ਅਹਿਮ ਯੋਗਦਾਨ ਵੀ ਪਾਉਂਦੇ ਹਨ।

 

ਭਾਰਤ ਦੀ ਵੱਡੀ ਆਬਾਦੀ ਦੀ ਜਟਿਲਤਾ ਤੇ ਵਿਵਿਧਤਾ ਦਾ ਜ਼ਿਕਰ ਕਰਦਿਆਂ ਉਪ ਰਾਸ਼ਟਰਪਤੀ ਨੇ ਸਿੱਖਿਆ ਤੱਕ ਪਹੁੰਚ ਦੀ ਸਮਾਨਤਾ ਤੇ ਵਿਸ਼ਾਲ ਅੰਕੜਿਆਂ ਦੇ ਲਾਭਅੰਸ਼ ਦਾ ਫ਼ਾਇਦਾ ਉਠਾਉਣ ਲਈ ਸਿੱਖਿਆ ਦੀ ਮਾਤਰਾ ਤੇ ਮਿਆਰ ਚ ਸੰਤੁਲਨ ਬਣਾ ਕੇ ਰੱਖਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵੇਦਾਂ ਤੇ ਉਪਨਿਸ਼ਦਾਂ ਦੇ ਆਪਣੇ ਖ਼ੁਸ਼ਹਾਲ ਇਤਿਹਾਸ ਨਾਲ ਸਾਨੂੰ ਇੱਕ ਵਾਰ ਫਿਰ ਦੁਨੀਆ ਦੀ ਇਤਿਹਾਸਕ ਗਿਆਨ ਰਾਜਧਾਨੀ ਜਾਂ ਵਿਸ਼ਵਗੁਰੂ ਬਣਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

 

ਇਸ ਸੰਦਰਭ ਚ ਸ਼੍ਰੀ ਨਾਇਡੂ ਨੇ ਇਹ ਸੁਝਾਅ ਦਿੱਤਾ ਕਿ ਜਨਤਕਨਿਜੀ ਭਾਈਵਾਲੀ ਹੀ ਅੱਗੇ ਵਧਣ ਦਾ ਰਸਤਾ ਹੈ ਕਿਉਂਕਿ ਸਰਕਾਰਾਂ ਇਕੱਲੀਆਂ ਸਭ ਕੁਝ ਨਹੀਂ ਕਰ ਸਕਦੀਆਂ। ਜਿੰਦਲ ਗਲੋਬਲ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸ਼੍ਰੀ ਨਵੀਨ ਜਿੰਦਲ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਸਮਾਜਸੇਵਕਾਂ ਤੇ ਉਦਯੋਗਪਤੀਆਂ ਨੂੰ ਸਿੱਖਿਆ ਦੇ ਖੇਤਰ ਚ ਸਹਾਇਤਾ ਕਰਨ ਦੀ ਬੇਨਤੀ ਕੀਤੀ ਤੇ ਸੁਵਿਧਾਵਾਂ ਚ ਸੁਧਾਰ ਕਰਕੇ ਸਿੱਖਿਆ ਦੇ ਖੇਤਰ ਚ ਮਦਦ ਲਈ ਵੀ ਆਖਿਆ।

 

ਉਪ ਰਾਸ਼ਟਰਪਤੀ ਨੇ ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਚਾਂਸਲਰ ਪ੍ਰੋ. (ਡਾ.) ਸੀ. ਰਾਜ ਕੁਮਾਰ ਦੀ 25 ਤੋਂ ਵੱਧ ਦੇਸ਼ਾਂ ਦੇ 150 ਤੋਂ ਜ਼ਿਆਦਾ ਵੱਡੇ ਮੋਹਰੀ ਚਿੰਤਕਾਂ ਨੂੰ ਇੱਕ ਮੰਚ ਉੱਤੇ ਲਿਆਉਣ ਦੀ ਸ਼ਲਾਘਾ ਕੀਤੀ, ਜੋ ਉੱਚ ਸਿੰਖਿਆ ਚ ਇਨੋਵੇਸ਼ਨ ਨੂੰ ਹੁਲਾਰਾ ਦੇਣ ਬਾਰੇ ਵਿਚਾਰਵਟਾਂਦਰਾ ਕਰਨਗੇ। ਉਨ੍ਹਾਂ ਇਹ ਆਸ ਪ੍ਰਗਟਾਈ ਕਿ ਇਸ ਤਿੰਨਦਿਨਾ ਸਿਖ਼ਰਸੰਮੇਲਨ ਦੇ ਨਤੀਜੇ ਵਜੋਂ ਭਾਰਤੀ ਤੇ ਵਿਸ਼ਵ ਉੱਚਸਿੱਖਿਆ ਦੇ ਭਵਿੱਖ ਦੀ ਨਵੀਨਤਾ ਤੇ ਮੁੜ ਕਲਪਨਾ ਲਈ ਕੁਝ ਪਰਿਵਤਨਸ਼ੀਲ ਵਿਚਾਰ ਆਉਣਗੇ।

 

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ, ਯੂਨੀਵਰਸਿਟੀਜ਼ ਗ੍ਰਾਂਟਸ ਕਮਿਸ਼ਨ (UGC) ਦੇ ਚੇਅਰੈਨ ਪ੍ਰੋ. (ਡਾ.) ਡੀ.ਪੀ. ਸਿੰਘ, ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਬਾਨੀ ਚਾਂਸਲਰ ਸ਼੍ਰੀ ਨਵੀਨ ਜਿੰਦਲ, ਯੂਨੀਵਰਸਿਟੀ ਦੇ ਬਾਨੀ ਚਾਂਸਲਰ ਪ੍ਰੋ. (ਡਾ.) ਸੀ. ਰਾਜ ਕੁਮਾਰ, ਓਪੀ ਜਿੰਦਲ ਗਲੋਬਲ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਡਾਬੀਰੂ ਸ਼੍ਰੀਧਰ ਪਟਨਾਇਕ ਤੇ ਹੋਰ ਪਤਵੰਤੇ ਸੱਜਣ ਵੀ ਇਸ ਵਰਚੁਅਲ ਸਮਾਰੋਹ ਚ ਸ਼ਾਮਲ ਹੋਏ।

 

*****

 

ਐੱਮਐੱਸ/ਆਰਕੇ/ਡੀਪੀ



(Release ID: 1737559) Visitor Counter : 167