ਕਿਰਤ ਤੇ ਰੋਜ਼ਗਾਰ ਮੰਤਰਾਲਾ
ਈ.ਪੀ.ਐਫ.ਓ. ਨੇ ਮਈ, 2021 ਵਿੱਚ ਕੁਲ 9.20 ਲੱਖ ਨਵੇਂ ਮੈਂਬਰ ਜੋੜੇ : ਪੇਰੋਲ ਡਾਟਾ
Posted On:
20 JUL 2021 5:19PM by PIB Chandigarh
20 ਜੁਲਾਈ, 2021 ਨੂੰ ਪ੍ਰਕਾਸ਼ਿਤ ਈ.ਪੀ.ਐਫ.ਓ. ਦੇ ਆਰਜ਼ੀ ਪੇਰੋਲ ਡਾਟਾ ਤੋਂ ਪਤਾ ਚੱਲਦਾ ਹੈ ਕਿ ਈ.ਪੀ.ਐਫ.ਓ. ਨੇ ਮਈ, 2021 ਦੇ ਦੌਰਾਨ ਕੁਲ 9.20 ਲੱਖ ਮੈਂਬਰ ਜੋੜੇ ਹਨ। ਕੋਵਿਡ-19 ਦੀ ਦੂਜੀ ਲਹਿਰ ਦੇ ਸੰਕਟ ਦੇ ਬਾਵਜੂਦ ਦੇਸ਼ ਭਰ ਵਿੱਚ, ਈ.ਪੀ.ਐਫ.ਓ. ਵਰਤਮਾਨ ਵਿੱਤ ਸਾਲ ਦੇ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਆਪਣੇ ਕੁਲ ਮੈਂਬਰੀ ਆਧਾਰ ’ਚ 20.20 ਲੱਖ ’ਚ ਵਾਧਾ ਕਰਨ ਵਿੱਚ ਸਫਲ ਰਿਹਾ ਹੈ।
ਪੇਰੋਲ ਡਾਟੇ ਤੋਂ ਸੰਕੇਤ ਮਿਲਦੇ ਹਨ ਕਿ ਪੇਰੋਲ ਵਿਸਥਾਰ ’ਤੇ ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ ਉਨ੍ਹਾਂ ਗੰਭੀਰ ਨਹੀਂ ਰਿਹਾ ਹੈ, ਜਿਨ੍ਹਾਂ ਪਹਿਲੀ ਲਹਿਰ ਵਿੱਚ ਰਿਹਾ ਸੀ। ਇਸਦੇ ਲਈ ਈ.ਪੀ.ਐਫ.ਓ. ਵਲੋਂ ਆਨਲਾਈਨ ਦਾਵੇ ਜਮਾਂ ਕਰਨ, ਆਟੋ-ਕਲੇਮ ਨਿਪਟਾਉਣ, ਪੀ.ਐਫ. ਖਾਤੇ ਦਾ ਆਨਲਾਈਨ ਤਬਾਦਲਾ, ਸ਼ਿਕਾਇਤ ਦੇ ਹੱਲ ਨੂੰ ਮਜ਼ਬੂਤੀ ਦੇਣਾ ਅਤੇ ਮੋਬਾਇਲ ਡਿਵਾਇਸ ’ਤੇ ਸੇਵਾਵਾਂ ਆਦਿ ਵੱਖ-ਵੱਖ ਈ-ਪਹਿਲੂਆਂ ਦੇ ਨਾਲ ਹੀ ਏ.ਬੀ.ਆਰ.ਵਾਈ. ਅਤੇ ਪੀ.ਐਮ.ਜੀ.ਕੇ.ਵਾਈ. ਯੋਜਨਾਵਾਂ ਦੇ ਰੂਪ ਵਿੱਚ ਭਾਰਤ ਸਰਕਾਰ ਦੇ ਸਮਾਂਬੱਧ ਸਮਰਥਨ ਨੂੰ ਕ੍ਰੇਡਿਟ ਦਿੱਤਾ ਜਾ ਸਕਦਾ ਹੈ।
ਮਹੀਨੇ ਦੇ ਦੌਰਾਨ ਜੁੜੇ ਕੁਲ 9.20 ਲੱਖ ਮੈਬਰਾਂ ਵਿੱਚੋ ਲੱਗਭੱਗ 5.73 ਲੱਖ ਨਵੇਂ ਮੈਂਬਰ ਪਹਿਲੀ ਵਾਰ ਕਰਮਚਾਰੀ ਪ੍ਰੋਵੀਡੈਂਟ ਫੰਡ ਯੋਜਨਾ ਦੇ ਦਾਇਰੇ ਵਿੱਚ ਆਏ ਹਨ। ਮਹੀਨੇ ਦੇ ਦੌਰਾਨ ਲੱਗਭੱਗ 3.47 ਮੈਂਬਰ ਇਸਤੋਂ ਵੱਖ ਹੋ ਗਏ ਪਰ ਨੌਕਰੀ ਵਿੱਚ ਬਦਲਾਵ ਦੇ ਨਾਲ ਹੀ ਫਿਰ ਤੋਂ ਈ.ਪੀ.ਐਫ.ਓ. ਦੇ ਦਾਇਰੇ ਵਿੱਚ ਆਉਣ ਵਾਲੇ ਸੰਸਥਾਨਾਂ ਨਾਲ ਜੁੜ ਗਏ ਅਤੇ ਉਨ੍ਹਾਂ ਨੇ ਆਪਣੀ ਪੀ.ਐਫ. ਜਮਾਂ ਵਿੱਚੋਂ ਅੰਤਮ ਨਿਕਾਸੀ ਦੇ ਬਜਾਏ ਫੰਡ ਦੇ ਤਬਾਦਲੇ ਦੇ ਮਾਧਿਅਮ ਰਾਹੀਂ ਯੋਜਨਾ ਦੇ ਤਹਿਤ ਆਪਣੀ ਮੇਂਬਰੀ ਨੂੰ ਬਰਕਰਾਰ ਰੱਖਿਆ ਹੈ।
ਪੇਰੋਲ ਡਾਟਾ ਦੀ ਉਮਰ ਦੇ ਆਧਾਰ ’ਤੇ ਤੁਲਨਾ ਕਰੀਏ ਤਾਂ ਮਈ, 2021 ਦੇ ਦੌਰਾਨ 2.39 ਲੱਖ ਨਵੇਂ ਮੈਬਰਾਂ ਦੇ ਨਾਲ 22-25 ਸਾਲ ਦੇ ਉਮਰ ਵਰਗ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੇ ਰਜਿਸ਼ਟ੍ਰੇਸ਼ਨ ਕਰਵਾਈ ਹੈ। ਇਸਦੇ ਬਾਅਦ ਲੱਗਭੱਗ 1.90 ਲੱਖ ਕੁੱਲ ਨਾਮਜਦਗੀਆਂ ਦੇ ਨਾਲ 29-35 ਉਮਰ ਵਰਗ ਦੇ ਲੋਕ ਰਹੇ। ਲਿੰਗ ਆਧਾਰ ’ਤੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਮਹੀਨੇ ਦੇ ਦੌਰਾਨ ਜੁੜੇ ਕੁਲ ਨਵੇਂ ਮੈਬਰਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਲੱਗਭੱਗ 21.77 ਫ਼ੀਸਦੀ ਰਹੀ ।
ਪੇਰੋਲ ਦੇ ਆਂਕੜਿਆਂ ਦੀ ਰਾਜਵਾਰ ਤੁਲਨਾ ਤੋਂ ਪਤਾ ਚੱਲਦਾ ਹੈ ਕਿ ਮਹਾਰਾਸ਼ਟਰ, ਹਰਿਆਣਾ, ਗੁਜ਼ਰਾਤ, ਤਮਿਲਨਾਡੁ ਅਤੇ ਕਰਨਾਟਕ ਰਾਜਾਂ ਵਿੱਚ ਰਜਿਸ਼ਟ੍ਰੇਸ਼ਨ ਸਥਾਪਨਾ ਮਹੀਨੇ ਦੇ ਦੌਰਾਨ ਲੱਗਭੱਗ 5.45 ਲੱਖ ਨਵੇਂ ਮੈਬਰਾਂ ਦੇ ਨਾਲ ਅੱਗੇ ਰਹੇ ਹਨ, ਜਿਨ੍ਹਾਂ ਦੀ ਸਾਰੇ ਉਮਰ ਵਰਗਾਂ ਵਿੱਚ ਕੁਲ ਪੇਰੋਲ ਵਿਸਥਾਰ ਵਿੱਚ ਲੱਗਭੱਗ 59.29 ਫ਼ੀਸਦੀ ਹਿੱਸੇਦਾਰੀ ਰਹੀ । ਵਰਤਮਾਨ ਵਿੱਤ ਸਾਲ ਦੇ ਦੌਰਾਨ, ਇਨ੍ਹਾਂ 5 ਰਾਜਾਂ ਨੇ ਹੁਣ ਤੱਕ 20.20 ਲੱਖ ਮੈਬਰਾਂ ਵਿੱਚੋਂ 11.83 ਲੱਖ ਮੈਂਬਰ ਜੋੜੇ ਹਨ।
ਉਦਯੋਗ ਵਾਰ ਪੇਰੋਲ ਡਾਟਾ ਤੋਂ ਪਤਾ ਚੱਲਦਾ ਹੈ ਕਿ ‘ਮਾਹਰ ਸੇਵਾ’ ਸ਼੍ਰੇਣੀ (ਜਿਸ ਵਿੱਚ ਮਾਨਵ ਸ਼ਕਤੀ ਏਜੰਸੀਆਂ, ਨਿਜੀ ਸੁਰੱਖਿਆ ਏਜੰਸੀਆਂ ਅਤੇ ਛੋਟੇ ਠੇਕੇਦਾਰ ਆਦਿ ਆਉਂਦੇ ਹਨ) ਦੀ ਮਹੀਨੇ ਦੇ ਦੌਰਾਨ ਕੁਲ ਮੈਂਬਰ ਜੋੜਨ ਵਿੱਚ 46.77 ਫ਼ੀਸਦੀ ਹਿੱਸੇਦਾਰੀ ਰਹੀ। ਪੇਰੋਲ ਡਾਟਾ ਆਰਜੀ ਹਨ ਕਿਉਂਕਿ ਕਰਮਚਾਰੀਆਂ ਦੇ ਰਿਕਾਰਡ ਵਿੱਚ ਸੁਧਾਰ ਇੱਕ ਲਗਾਤਾਰ ਚਲਣ ਵਾਲੀ ਪ੍ਰਕ੍ਰਿਆ ਹੈ। ਪਿਛਲੇ ਡਾਟੇ ਨੂੰ ਹਰ ਮਹੀਨੇ ਅਪਡੇਟ ਕੀਤਾ ਜਾਂਦਾ ਹੈ। ਈ.ਪੀ.ਐਫ.ਓ. ਮਈ, 2018 ਤੋਂ ਹੀ ਪੇਰੋਲ ਡਾਟਾ ਜਾਰੀ ਕਰ ਰਿਹਾ ਹੈ, ਜਿਸ ਵਿੱਚ ਸਿਤੰਬਰ, 2017 ਤੱਕ ਦੇ ਆਂਕੜੇ ਸ਼ਾਮਿਲ ਕੀਤੇ ਜਾਂਦੇ ਹਨ।
ਈ.ਪੀ.ਐਫ.ਓ. ਕਰਮਚਾਰੀ ਪ੍ਰੋਵੀਡੈਂਟ ਫੰਡ ਅਤੇ ਵੱਖ-ਵੱਖ ਪ੍ਰੋਵਿਜਨਲ ਐਕਟ, 1952 ਦੇ ਦਾਇਰੇ ਵਿੱਚ ਆਉਣ ਵਾਲੇ ਦੇਸ਼ ਦੇ ਸੰਗਠਿਤ ਖੇਤਰ ਦੇ ਕਰਮਚਾਰੀਆਂ ਨੂੰ ਪ੍ਰੋਵੀਡੈਂਟ ਫੰਡ, ਪੇਂਸ਼ਨ ਅਤੇ ਬੀਮਾ ਫੰਡ ਦੇ ਰੂਪ ਵਿੱਚ ਸਾਮਾਜਕ ਸੁਰੱਖਿਆ ਮੁਨਾਫ਼ਾ ਦੇਣ ਲਈ ਵਚਨਬੱਧ ਹਨ ।
***********
ਐਮਜੇਪੀਐਸ/ਐਮਐਸ
(Release ID: 1737452)
ਵਿਜ਼ੀਟਰ ਕਾਊਂਟਰ : 207