ਆਯੂਸ਼

ਆਯੁਰਵੇਦਿਕ ਉਤਪਾਦਾਂ ਲਈ ਡਬਲਿਊ.ਐਚ.ਓ.-ਜੀ.ਐਮ.ਪੀ./ਸੀ.ਓ.ਪੀ.ਪੀ. ਸਰਟੀਫਿਕੇਟ

Posted On: 20 JUL 2021 3:59PM by PIB Chandigarh

ਭਾਰਤ ਸਰਕਾਰ ਦੇ ਆਯੁਸ਼ ਮੰਤਰਾਲਾ ਦੇ ਪ੍ਰਬੰਧਕੀ ਕੰਟਰੋਲ ਦੇ ਤਹਿਤ ਉਤਰਾਖੰਡ ਦੇ ਅਲਮੋੜਾ ਜਿਲ੍ਹੇ ਦੇ ਮੋਹਨ ਸਥਿਤ ਇੰਡੀਅਨ ਮੈਡੀਸਿੰਸ ਫਾਰਮਾਸਿਊਟਿਕਲ ਕਾਰਪੋਰੇਸ਼ਨ ਲਿਮਿਟੇਡ ( ਆਈ.ਐਮ.ਪੀ.ਸੀ.ਐਲ.) (ਕੇਂਦਰੀ ਜਨਤਕ ਖੇਤਰ ਅਦਾਰਾ) ਨੇ 18 ਆਯੁਰਵੇਦਿਕ ਉਤਪਾਦਾਂ ਦੇ ਡਬਲਿਊ.ਐਚ.ਓ.- ਜੀ.ਐਮ.ਪੀ./ਸੀ.ਓ.ਪੀ.ਪੀ. ਸਰਟੀਫਿਕੇਟ ਲਈ ਆਵੇਦਨ ਕੀਤਾ ਹੈ।  ਬਿਨੇ ਪੱਤਰ  ਦੀ ਜਾਂਚ ਡਰੱਗ ਕੰਟਰੋਲਰ ਜਨਰਲ (ਭਾਰਤ) ਦੇ ਦਫ਼ਤਰ ਵਿੱਚ ਕੀਤੀ ਗਈ ਹੈ ਅਤੇ ਇਕਾਈ ਦਾ ਸੰਯੁਕਤ ਨਿਰੀਖਣ ਮਾਰਚ 2021 ਵਿੱਚ ਕੀਤਾ ਗਿਆ ਸੀ ਜਿਸ ਵਿੱਚ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਸੰਗਠਨ (ਸੀ.ਡੀ.ਐਸ.ਸੀ.ਓ.), ਆਯੁਸ਼ ਮੰਤਰਾਲਾ ਅਤੇ ਉਤਰਾਖੰਡ ਸਰਕਾਰ ਦੇ ਰਾਜ ਲਾਇਸੇਂਸਿੰਗ ਅਧਿਕਾਰ ਦੇ ਅਧਿਕਾਰੀ ਸ਼ਾਮਿਲ ਸਨ। ਜਲਦੀ ਕਾਰਵਾਈ ਲਈ ਸੰਯੁਕਤ ਨਿਰੀਖਣ ਦਲ ਦੀਆਂ ਟਿੱਪਣੀਆਂ ਆਈ.ਐਮ.ਪੀ.ਸੀ.ਐਲ. ਨੂੰ ਭੇਜ ਦਿੱਤੀਆ ਗਈਆ ਹਨ। ਸਹੀ ਪ੍ਰਸਤਾਵਾ ਅਤੇ ਦਿਸ਼ਾ-ਨਿਰਦੇਸ਼ਾਂ ਦੇ ਸਮਾਨ ਡਰੱਗ ਕੰਟਰੋਲਰ ਜਨਰਲ (ਭਾਰਤ) ਵਲੋਂ ਡਬਲਿਊ.ਐਚ.ਓ.-ਜੀ.ਐਮ.ਪੀ./ਸੀ.ਓ.ਪੀ.ਪੀ. ਜਾਰੀ ਕੀਤਾ ਜਾਵੇਗਾ। 

ਇਹ ਜਾਣਕਾਰੀ ਆਯੁਸ਼ ਰਾਜ ਮੰਤਰੀ ਸ਼੍ਰੀ ਮਹੇਂਦਰਭਾਈ ਮੁੰਜਾਪਾਰਾ ਵਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ ।

 

**************

ਐਸ ਕੇ(Release ID: 1737409) Visitor Counter : 114