ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਨੇ ਅਹਿਮ ਖੇਤਰਾਂ ’ਚ ਵਿਸ਼ਵ–ਪੱਧਰੀ ਵਿਗਿਆਨ ਤੇ ਟੈਕਨੋਲੋਜੀ ਭਾਈਵਾਲੀ ਵਿਕਸਤ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਈ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
Posted On:
20 JUL 2021 4:04PM by PIB Chandigarh
ਭਾਰਤ ਸਰਕਾਰ ਦੇ ਵਿਭਿੰਨ ਵਿਗਿਆਨਕ ਮੰਤਰਾਲੇ ਤੇ ਵਿਭਾਗ ਇਸ ਵਿਸ਼ਵ ਨੂੰ ਬਿਹਤਰ ਤੇ ਰਹਿਣ ਲਈ ਹੋਰ ਵਧੇਰੇ ਵਿਗਿਆਨਕ ਸਥਾਨ ਬਣਾਉਣ ਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਵਿੱਚ ਯੋਗਦਾਨ ਪਾ ਰਹੇ ਹਨ। ਵਿਗਿਆਨ ਤੇ ਟੈਕਨੋਲੋਜੀ ਮੰਤਰਾਲੇ ਨੇ ਊਰਜਾ, ਜਲ, ਸਿਹਤ ਤੇ ਖਗੋਲ ਵਿਗਿਆਨ ਸਮੇਤ ਅਹਿਮ ਖੇਤਰਾਂ ਵਿੱਚ ਵਿਸ਼ਵ–ਪੱਧਰੀ ਵਿਗਿਆਨ ਤੇ ਟੈਕਨੋਲੋਜੀ ਭਾਈਵਾਲੀਆਂ ਵਿਕਸਤ ਕਰਨ ’ਚ ਪ੍ਰਮੁੱਖ ਭੂਮਿਕਾ ਨਿਭਾਈ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ (DST) ਦੀਆਂ ਟੈਕਨੋਲੋਜੀ ਮਿਸ਼ਨ ਯੋਜਨਾਵਾਂ ਸਵੱਛ ਊਰਜਾ ਤੇ ਜਲ ਦੇ ਖੇਤਰਾਂ ਵਿੱਚ ਖੋਜ, ਵਿਕਾਸ ਤੇ ਨਵੀਨਤਾ ਲਿਆਉਣ ’ਤੇ ਧਿਆਨ ਕੇਂਦ੍ਰਿਤ ਕਰ ਰਹੀਆਂ ਹਨ। ਮੌਜੂਦਾ ਯੋਜਨਾਵਾਂ; ਸਵੱਛ ਊਰਜਾ ਖੋਜ ਤੇ ਜਲ ਤਕਨਾਲੋਜੀ ਖੋਜ ਪਹਿਲਕਦਮੀਆਂ ਅਧੀਨ ਮੌਜੂਦਾ ਯੋਜਨਾਵਾਂ ਦਾ ਖੇਤਰ ਵਿਸ਼ਾਲ ਬਣਾਇਆ ਗਿਆ ਹੈ ਤੇ ਉਨ੍ਹਾਂ ਵਿੱਚ ਸਮਾਰਟ ਗ੍ਰਿੱਡਜ਼, ਔਫ਼–ਗ੍ਰਿੱਡਜ਼, ਊਰਜਾ ਕਾਰਜਕੁਸ਼ਲਤਾ ਨਿਰਮਾਣ, ਵੈਕਲਪਿਕ ਈਂਧਨ, ਸਵੱਛ ਕੋਲਾ ਤਕਨਾਲੋਜੀਆਂ, ਸਵੱਛ ਊਰਜਾਸਮੱਗਰੀਆਂ, ਅਖੁੱਟ ਤੇ ਸਵੱਛ ਹਾਈਡ੍ਰੋਜਨ, ਕਾਰਬਨ ਕੈਪਚਰ ਉਪਯੋਗਤਾ ਤੇ ਸਟੋਰੇਜ ਅਤੇ ਜਲ ਤਕਨਾਲੋਜੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ‘ਸਾਇੰਸ ਐਂਡ ਇੰਜੀਨੀਅਰਿੰਗ ਰਿਸਰਚ ਬੋਰਡ’ (SERB) ਦੀ ‘ਵਿਜ਼ਿਟਿੰਗ ਐਡਵਾਂਸਡ ਜੁਆਇੰਟ ਰਿਸਰਚ’ (VAJRA) ਨੂੰ ਪ੍ਰਮੁੱਖ ਖੇਤਰਾਂ ਵਿੱਚ ਵਿਸ਼ਵ–ਪੱਧਰੀ ਵਿਗਿਆਨ ਤੇ ਟੈਕਨੋਲੋਜੀ ਖੋਜ ਭਾਈਵਾਲੀਆਂ ਕਰਨ ਲਈ ਤਿਆਰ ਕੀਤਾ ਗਿਆ ਹੈ; ਇਸ ਲਈ ਗ਼ੈਰ–ਰਿਹਾਇਸ਼ੀ ਭਾਰਤੀਆਂ (NRI) ਅਤੇ ਓਵਰਸੀਜ਼ ਸਿਟੀਜ਼ਨਜ਼ ਆੱਵ੍ ਇੰਡੀਆ (OCI) ਸਮੇਤ ਵਿਦੇਸ਼ੀ ਵਿਗਿਆਨੀਆਂ ਤੇ ਅਕਾਦਮੀਸ਼ੀਅਨਾਂ ਨੂੰ ਭਾਰਤੀ ਸੰਸਥਾਨਾਂ ਤੇ ਯੂਨੀਵਰਸਿਟੀਜ਼ ’ਚ ਕਿਸੇ ਖ਼ਾਸ ਸਮੇਂ ਲਈ ਕੰਮ ਕਰਨ ਵਾਸਤੇ ਲਿਆਂਦਾ ਜਾਂਦਾ ਹੈ।
ਵਿਗਿਆਨ ਤੇ ਟੈਕਨੋਲੋਜੀ ਵਿਭਾਗ ਵੱਲੋਂ ਨੌਜਵਾਨ ਅਧਿਆਪਕ ਵਰਗ ਤੇ ਖੋਜ ਵਿਦਵਾਨਾਂ ਦੇ ਮਿਆਰੀ ਖੋਜ ਕਰਨ ਅਤੇ ਅਮਰੀਕਾ ਵਿੱਚ ਕੰਮ ਕਰਦੇ ਵਿਗਿਆਨੀਆਂ ਨਾਲ ਸਾਇੰਸ ਤੇ ਟੈਕਨੋਲੋਜੀ ਭਾਈਵਾਲੀ ਸਥਾਪਤ ਕਰਨ ਹਿਤ ਲਈ ਸੋਲਰ ਊਰਜਾ, ਊਰਜਾ ਕਾਰਜਕੁਸ਼ਲਤਾ ਕਾਇਮ ਕਰਨ, ਉੱਚੇਰੇ ਤੇ ਅਗਾਂਹਵਧੂ ਨੈੱਟਵਰਕ ਤੇ ਜਲ ਖੋਜ ਲਈ ਵਿਸ਼ਾਗਤ ਫ਼ੈਲੋਸ਼ਿਪ ਪ੍ਰੋਗਰਾਮ ਤਿਆਰ ਕੀਤੇ ਗਏ। ‘ਕੌਂਸਲ ਆੱਵ੍ ਸਾਇੰਟੀਫ਼ਿਕ ਐਂਡ ਇੰਡਸਟ੍ਰੀਅਲ ਰਿਸਰਚ’ (CSIR) ਰਾਹੀਂ ਭਾਰਤ ਊਰਜਾ ਦੇ ਖੇਤਰ, ਖ਼ਾਸ ਕਰ ਕੇ ‘ਹਵਾਈ ਜਹਾਜ਼ਾਂ ਦੇ ਜੈਵਿਕ–ਈਂਧਨਾਂ’ ’ਚ ਵਿਸ਼ਵ–ਪੱਧਰੀ ਵਿਗਿਆਨ ਤੇ ਤਕਨਾਲੋਜੀਆਂ ਭਾਈਵਾਲੀਆਂ ਕਾਇਮ ਕਰਨ ਲਈ ਇੱਕ ਟੈਕਨੋਲੋਜੀ ਸੈਂਟਰ ਵਜੋਂ ਉੱਭਰਿਆ ਹੈ। ਪਿੱਛੇ ਜਿਹੇ ਡਾਇਮਿਥਾਹਿਲ ਈਥਰ (DME) ਕੈਟਾਲਿਸਟ ਦੇ ਉਤਪਾਦਨ ਤੇ ਸਪਲਾਈ ਲਈ CSIR ਅਤੇ ਅਮਰੀਕਾ ਦੀ ਮੈਸ. ਪੈਸੀਫ਼ਿਕ ਇੰਡਸਟ੍ਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ (PIDC) ਇਨਕ. ਵਿਚਾਲੇ ਇੱਕ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਗਏ ਹਨ। CSIR ਨੇ ਵਾਤਾਵਰਣਕ ਪ੍ਰਦੂਸ਼ਣ ਤੇ ਸਿਹਤ ਨੂੰ ਸਬੰਧਤ ਖ਼ਤਰਿਆਂ ਨਾਲ ਨਿਪਟਣ ਲਈ ਪਿੱਛੇ ਜਿਹੇ ਅਮਰੀਕਾ ਦੇ ‘ਨੈਸ਼ਨਲ ਇੰਸਟੀਚਿਊਟ ਆੱਵ੍ ਇਨਵਾਇਰਨਮੈਂਟ ਹੈਲਥ ਸਾਇੰਸਜ਼’ (NIEHS), NIH ਨਾਲ ਇੱਕ ਹੋਰ ਸਹਿਮਤੀ–ਪੱਤਰ (MoU) ਉੱਤੇ ਹਸਤਾਖਰ ਕੀਤੇ ਹਨ। ਇਸ ਦੇ ਨਾਲ ਹੀ ਭਾਰਤ ’ਚ ਸਿਹਤ ਮਾਮਲੇ ’ਚ ਖੋਜ ਲਈ ਵਿਕਾਸ, ਉਸ ਨੂੰ ਕਰਨ ਤੇ ਉਤਸ਼ਾਹਿਤ ਕਰਨ ਵਿੱਚ ਮਦਦ ਲਈ CSIR ਅਤੇ ਬਿੱਲ ਐਂਡ ਮੇਲਿੰਡਾ ਗੇਟਸ ਫ਼ਾਊਂਡੇਸ਼ਨ ਵਿਚਾਲੇ ਵੀ ਇੱਕ ਸਹਿਮਤੀ–ਪੱਤਰ (MoU) ਉੱਤੇ ਦਸਤਖ਼ਤ ਕੀਤੇ ਗਏ ਹਨ।
ਭਾਰਤ ਇਸ ਵੇਲੇ ਅਮਰੀਕਾ ’ਚ ‘ਥਰਟੀ ਮੀਟਰ ਟੈਲੀਸਕੋਪ’ (TMT), ਆਸਟ੍ਰੇਲੀਆ ਤੇ ਦੱਖਣੀ ਅਫ਼ਰੀਕਾ ’ਚ ‘ਸਕੁਏਰ ਕਿਲੋਮੀਟਰ ਐਰੇ’ (SKA) ਜਿਹੀਆਂ ਅਤਿ–ਆਧੁਨਿਕ ਖਗੋਲ ਨਾਲ ਸਬੰਧਤ ਸੁਵਿਧਾਵਾਂ ਦੇ ਨਿਰਮਾਣ ਲਈ ਪੂਰੀ ਦੁਨੀਆ ਦੇ ਵੱਖੋ–ਵੱਖਰੇ ਦੇਸ਼ਾਂ ਨਾਲ ਸਾਇੰਸ ਤੇ ਟੈਕਨੋਲੋਜੀ ਭਾਈਵਾਲੀ ਵਿੱਚ ਸ਼ਾਮਲ ਹੋ ਰਿਹਾ ਹੈ। ਭਾਰਤ ਅਮਰੀਕਾ ਦੇ ਸਹਿਯੋਗ ਨਾਲ ਮਹਾਰਾਸ਼ਟਰ ’ਚ ‘ਲੇਜ਼ਰ ਇਨਫ਼ਰਨੋਮੀਟਰ ਗ੍ਰੈਵੀਟੇਸ਼ਨਲ–ਵੇਵ ਆਬਜ਼ਰਵੇਟਰੀ’ (LIGO) ਦਾ ਤੀਜਾ ਡਿਟੈਕਟਰ ਵੀ ਸਥਾਪਤ ਕਰ ਰਿਹਾ ਹੈ।
ਸਰਕਾਰ ਨੇ ਤੇਜ਼–ਰਫ਼ਤਾਰ, ਟਿਕਾਊ ਤੇ ਸਮਾਵੇਸ਼ੀ ਵਿਕਾਸ ਲਈ ਵਿਗਿਆਨ ਆਧਾਰਤ ਸਮਾਧਾਨਾਂ ਦੀ ਖੋਜ ਕਰ ਕੇ ਉਨ੍ਹਾਂ ਨੂੰ ਦੇਣ ਦੀ ਰਫ਼ਤਾਰ ਨੂੰ ਤੇਜ਼ ਕਰਨ ਹਿਤ ਖ਼ਾਹਿਸ਼ੀ ਭਾਰਤੀ STI ਉੱਦਮ ਦੀ ਨਿਰਦੇਸ਼ਿਤ ਦੂਰ–ਦ੍ਰਿਸ਼ਟੀ ਨਾਲ ‘ਸਾਇੰਸ, ਟੈਕਨੋਲੋਜੀ ਐਂਡ ਇਨੋਵੇਸ਼ਨ (STI) ਨੀਤੀ 2013’ ਲਿਆਂਦੀ ਸੀ। ਸਾਇੰਸ ਅਤੇ ਟੈਕਨੋਲੋਜੀ ਨਾਲ ਸਬੰਧਤ ਬੁਨਿਆਦੀ ਢਾਂਚੇ ਸਮੇਤ ਦੇਸ਼ ਵਿੱਚ ਸਾਇੰਸ ਤੇ ਟੈਕਟੋਲੋਜੀ ਵਿਕਾਸ ਵਿੱਚ ਮਦਦ ਤੇ ਉਸ ਵਿੱਚ ਤੇਜ਼ੀ ਲਿਆਉਣ ਲਈ ਸਰਕਾਰ ਵੱਲੋਂ ਅਨੇਕ ਪ੍ਰੋਗਰਾਮ ਲਾਗੂ ਕੀਤੇ ਗਏ ਹਨ। ਸਾਇੰਸ ਤੇ ਟੈਕਨੋਲੋਜੀ ਨਾਲ ਸਬੰਧਤ ਗਤੀਵਿਧੀਆਂ ’ਚ ਵਰਨਣਯੋਗ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਦੀ STI ਦੇ ਕੁਝ ਖ਼ਾਸ ਪ੍ਰਮੁੱਖ ਖੇਤਰਾਂ ਵਿੱਚ ਆਪਣੀ ਵਿਸ਼ਵ–ਪੱਧਰ ਦਰਜਾਬੰਦੀ ਸੁਧਾਰਨ ’ਚ ਮਦਦ ਕੀਤੀ ਹੈ।
ਸਾਇੰਸ ਤੇ ਟੈਕਨੋਲੋਜੀ ਦੇ ਪ੍ਰੋਤਸਾਹਨ ਲਈ ਕਈ ਯੋਜਨਾਵਾਂ ਤੇ ਪ੍ਰੋਗਰਾਮਾਂ ਨੂੰ ਐਕਟੀਵੇਟ ਕਰ ਕੇ ਤੇ ਅਜਿਹੀਆਂ ਪਹਿਲਕਦਮੀਆਂ ਕਰ ਕੇ ਇੱਕ ਰੂਪ–ਰੇਖਾ ਉਲੀਕੀ ਗਈ ਹੈ ਜਿਸ ਦਾ ਧਿਆਨ ਅਹਿਮ ਖੋਜ ਤੇ ਵਿਕਾਸ ਦੇ ਖੇਤਰਾਂ ਨੂੰ ਤਰਜੀਹ ਦੇਣ; ਰਵਾਇਤੀ ਗਿਆਨ ਸਮੇਤ ਅੰਤਰ–ਅਨੁਸ਼ਾਸਨੀ ਖੋਜ ਨੂੰ ਉਤਸ਼ਾਹਿਤ ਕਰਨ; ਸਮਾਜ ਦੇ ਸਾਰੇ ਵਰਗਾਂ ’ਚ ਵਿਗਿਆਨਕ ਰੁਝਾਨ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ; ਵਿਵਹਾਰਕ ਤੇ ਵੱਡੇ ਪੱਧਰ ਦੇ ਬਿਜ਼ਨੇਸ ਮਾੱਡਲਾਂ ਨਾਲ STI ਦੁਆਰਾ ਸੰਚਾਲਿਤ ਉੱਦਮਤਾ ਦੀ ਮਦਦ ਕਰਨ, ਖੋਜ ਤੇ ਵਿਕਾਸ ਆਦਿ ਵਿੱਚ ਵਧਾਈ ਗਈ ਨਿਜੀ ਖੇਤਰ ਦੀ ਸ਼ਮੂਲੀਅਤ ਲਈ ਇੱਕ ਮਾਹੌਲ ਪੈਦਾ ਕਰਨ ਜਿਹੇ ਵਿਭਿੰਨ ਉਪਾਵਾਂ ’ਤੇ ਕੇਂਦ੍ਰਿਤ ਹੈ। CSIR ਨੇ ਖੇਤਰ ਵਿਸ਼ੇਸ਼ ਥੀਮ ਆਧਾਰਤ ਸਮੂਹਾਂ ਦੇ ਗਠਨ ਰਾਹੀਂ ਖੋਜ ਤੇ ਵਿਕਾਸ ਪ੍ਰੋਜੈਕਟਾਂ ਦੀ ਯੋਜਨਾਬੰਦੀ ਤੇ ਸਮਾਵੇਜ਼ੀ ਕਾਰਗੁਜ਼ਾਰੀ ਹਿਤ ਇੱਕ ਨਵੀਂ ਖੋਜ ਤੇ ਵਿਕਾਸ ਪ੍ਰਬੰਧ ਰਣਨੀਤੀ ਤਿਆਰ ਕੀਤੀ ਹੈ। ਏਅਰੋਸਪੇਸ, ਇਲੈਕਟ੍ਰੌਨਿਕਸ, ਇੰਸਟਰੂਮੈਂਟੇਸ਼ਨ ਤੇ ਰਣਨੀਤਕ ਖੇਤਰਾਂ, ਸਿਵਲ, ਬੁਨਿਆਦੀ ਢਾਂਚਾ ਤੇ ਇੰਜੀਨੀਅਰਿੰਗ, ਵਾਤਾਵਰਣ ਵਿਗਿਆਨ, ਵਾਤਾਵਰਣ, ਪ੍ਰਿਥਵੀ ਤੇ ਮਹਾਂਸਾਗਰ ਵਿਗਿਆਨ ਤੇ ਜਲ; ਊਰਜਾ ਤੇ ਊਰਜਾ ਉਪਕਰਣ, ਖੇਤੀ, ਸੰਤੁਲਿਤ ਭੋਜਨ ਤੇ ਬਾਇਓਟੈੱਕ ਅਤੇ ਸਿਹਤ–ਸੰਭਾਲ ਜਿਹੇ ਖੇਤਰਾਂ ਦੀ ਸ਼ਨਾਖ਼ਤ ਕੀਤੀ ਗਈ ਹੈ, ਜਿਨ੍ਹਾਂ ਉੱਤੇ ਜ਼ੋਰ ਦਿੱਤਾ ਜਾਣਾ ਹੈ। ਅੰਤਰ–ਅਨੁਸ਼ਾਸਨੀ ਸਾਈਬਰ ਫ਼ਿਜ਼ੀਕਲ ਸਿਸਟਮਜ਼, ਕੁਐਂਟਮ ਸੂਚਨਾ ਵਿਗਿਆਨ ਤੇ ਟੈਕਨੋਲੋਜੀ ਆਦਿ ਜਿਹੇ ਅਹਿਮ ਖੇਤਰਾਂ ਵਿੱਚ DST ਦੀਆਂ ਹਾਲੀਆ ਪਹਿਲਕਦਮੀਆਂ ਦੇਸ਼ ਵਿੱਚ ਇੱਕ ਨਿਸ਼ਚਤ ਸਮੇਂ ਅੰਦਰ ਵਿਕਾਸ ਲਿਆਉਣ ਲਈ ਸਰਕਾਰ ਦੀ ਪ੍ਰਤੀਬੱਧਤਾ ਪ੍ਰਦਰਸ਼ਿਤ ਕਰਦੀਆਂ ਹਨ।
ਭਾਰਤ ਨੇ ਕੋਵਿਡ–19 ਨਾਲ ਸਬੰਧਤ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਮਜ਼ਬੂਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਖੋਜ ਪ੍ਰੋਗਰਾਮ ਸ਼ੁਰੂ ਕੀਤੇ ਹਨ, ਜੋ ਬੁਨਿਆਦੀ ਤੌਰ ’ਤੇ ਉਦਯੋਗਾਂ ਤੇ ਸਟਾਰਟ–ਅੱਪ ਕੰਪਨੀਆਂ ਦੇ ਨੇੜਲੇ ਤਾਲਮੇਲ ਵਿੱਚ ਰਹਿ ਕੇ ਮੁਢਲੀ ਖੋਜ, ਡਾਇਓਗਨੌਸਟਿਕਸ, ਥੈਰਾਪਿਊਟਿਕਸ ਤੇ ਵੈਕਸੀਨਾਂ ਨੂੰ ਵਿਕਸਤ ਕਰਨ ਨਾਲ ਸਬੰਧਤ ਹਨ।
ਆਸਟ੍ਰੇਲੀਆ ਬ੍ਰਾਜ਼ੀਲ, ਡੈਨਮਾਰਕ, ਮਿਸਰ, ਇਜ਼ਰਾਇਲ, ਜਾਪਾਨ, ਪੁਰਤਗਾਲ, ਕੋਰੀਆ, ਨੌਰਵੇ, ਰੂਸ, ਸਰਬੀਆ, ਸਿੰਗਾਪੁਰ, ਸਲੋਵੇਨੀਆ, ਦੱਖਣੀ ਅਫ਼ਰੀਕਾ, ਇੰਗਲੈਂਡ, ਅਮਰੀਕਾ ਤੇ ਵੀਅਤਨਾਮ ਜਿਹੇ ਹੋਰ ਦੇਸ਼ਾਂ ਦੇ ਹੋਰ ਖੋਜਕਾਰਾਂ ਨੂੰ ਵਿਗਿਆਨਕ ਭਾਈਚਾਰੇ ਨਾਲ ਜੋੜਨ ਲਈ ਲੋੜੀਂਦੇ ਵਿਗਿਆਨ ਤੇ ਟੈਕਨੋਲੋਜੀ ਢਾਂਚੇ ਕਾਇਮ ਕੀਤੇ ਗਏ ਹਨ, ਤਾਂ ਜੋ ਕੋਵਿਡ–19 ਦੇ ਇਲਾਜ ਲੱਭੇ ਜਾ ਸਕਣ। ਦੁਵੱਲੇ ਸਹਿਯੋਗ ਤੋਂ ਇਲਾਵਾ, ਭਾਰਤ ਇਸ ਵੇਲੇ BRICS ਪ੍ਰੋਗਰਾਮ ਰਾਹੀਂ ਬ੍ਰਾਜ਼ੀਲ, ਰੂਸ, ਚੀਨ ਤੇ ਦੱਖਣੀ ਅਫ਼ਰੀਕਾ ਨਾਲ ਕੰਮ ਕਰ ਰਿਹਾ ਹੈ। ਰੋਗ ਉੱਤੇ ਚੌਕਸ ਰੱਖਣ ਤੋਂ ਲੈ ਕੇ ਉਸ ਦੇ ਡਾਇਓਗਨੌਸਿਸ ਤੱਕ ਵਿਭਿੰਨ ਮੰਚਾਂ ਉੱਤੇ ਕੋਵਿਡ–19 ਲਈ ਡਾਇਓਗਨੌਸਿਟਕਸ, ਵੈਕਸੀਨਜ਼ ਤੇ ਥੈਰਾਪਿਊਟਿਕਸ, ਦਵਾਈਆਂ ਦਾ ਮੁੜ ਉਦੇਸ਼ ਤੈਅ ਕਰਨ, ਆਰਟੀਫ਼ੀਸ਼ੀਅਲ ਇੰਟੈਲੀਜੈਂਸ ਦੇ ਦਖ਼ਲ, ਉੱਚ–ਕਾਰਗੁਜ਼ਾਰੀ ਵਾਲੇ ਕੰਪਿਊਟਿੰਗ ਜਿਹੇ ਖੇਤਰਾਂ ਨੂੰ ਕਵਰ ਕਰਨ ਲਈ ਇੱਕ ਸਾਂਝਾ ਸੱਦਾ ਦਿੱਤਾ ਗਿਆ ਸੀ। BRICS ਦੇਸ਼, ਜੋ ਵਿਸ਼ਵ ਦੇ ਖੇਤਰ ਦਾ 25 ਫ਼ੀ ਸਦੀ ਤੋਂ ਵੱਧ ਕਵਰ ਕਰਦੇ ਹਨ ਤੇ ਜਿਨ੍ਹਾਂ ਦੀ ਆਬਾਦੀ ਸਮੁੱਚੇ ਵਿਸ਼ਵ ਦੀ ਆਬਾਦੀ ਦੇ 40 ਫ਼ੀ ਸਦੀ ਤੋਂ ਵੀ ਵੱਧ ਹੈ, ਕੋਵਿਡ–19 ਵਿਰੁੱਧ ਅਹਿਮ ਭੂਮਿਕਾ ਨਿਭਾਏਗੀ।
ਭਾਰਤ ਦੁਨੀਆ ਦੇ ਕੁਝ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਕਲੀਨਿਕਲ ਵਿਕਾਸ ਦੇ ਵਿਭਿੰਨ ਪੜਾਵਾਂ ਉੱਤੇ ਵਿਭਿੰਨ ਮੰਚਾਂ ਦੇ ਵੈਕਸੀਨ ਉਮੀਦਵਾਰਾਂ ਦੀ ਬਹੁਤ ਵਧੀਆ ਪਾਈਪਲਾਈਨ ਹੈ। ‘ਪਾਰਟਨਰਸ਼ਿਪਸ ਫ਼ਾਰ ਐਡਵਾਂਸਿੰਗ ਕਲੀਨਿਕਲ ਟ੍ਰਾਇਲਜ਼’ (PACT) ਪਹਿਲਕਦਮੀ ਅਧੀਨ ਗੁਆਂਢੀ ਦੇਸ਼ਾਂ ’ਚ ਕਲੀਨਿਕਲ ਪ੍ਰੀਖਣ ਸਮਰੱਥਾਵਾਂ ਮਜ਼ਬੂਤ ਕਰਨ ਲਈ ਬਾਇਓਟੈਕਨੋਲੋਜੀ ਵਿਭਾਗ (DBT) ਨੇ ਵਿਦੇਸ਼ ਮੰਤਰਾਲੇ ਨਾਲ ਨੇੜਿਓਂ ਭਾਈਵਾਲੀ ਪਾਈ। 14 ਦੇਸ਼ਾਂ (ਅਫ਼ਗ਼ਾਨਿਸਤਾਨ, ਬਹਿਰੀਨ, ਭੂਟਾਨ, ਗਾਂਬੀਆ, ਕੀਨੀਆ, ਮਾਲਦੀਵਜ਼, ਮੌਰੀਸ਼ਸ, ਮਿਆਂਮਾਰ, ਨੇਪਾਲ, ਓਮਾਨ, ਸੋਮਾਲੀਆ, ਸ੍ਰੀ ਲੰਕਾ, ਵੀਅਤਨਾਮ ਤੇ ਅਮਰੀਕਾ) ਦੇ >2,400 ਭਾਗੀਦਾਰਾਂ ਲਈ ਸਾਰੇ 20 ਸੈਸ਼ਨਾਂ ਵਿੱਚ 2 ਟ੍ਰੇਨਿੰਗ ਸੀਰੀਜ਼ ਕੀਤੀ ਗਈ ਹੈ। ਵਿਸ਼ਵ–ਪੱਧਰੀ ਵੈਕਸੀਨ ਨਿਰਮਾਣ ਧੁਰੇ ਵਜੋਂ ਭਾਰਤ ਨੇ ਹੋਰ ਦੇਸ਼ਾਂ ਨੂੰ ਵੈਕਸੀਨਾਂ ਉਪਲਬਧ ਕਰਵਾਈਆਂ ਹਨ। ਵਿਦੇਸ਼ ਮੰਤਰਾਲੇ ਤੋਂ ਅੱਜ ਤੱਕ ਦੇ ਮੌਜੂਦਾ ਅੰਕੜਿਆਂ ਅਨੁਸਾਰ ਭਾਰਤ ’ਚ ਬਣੀਆਂ ਕੋਵਿਡ–19 ਵੈਕਸੀਨਾਂ ਦੀਆਂ ਲਗਭਗ 19.86 ਮਿਲੀਅਨ ਖ਼ੁਰਾਕਾਂ ਪੂਰੀ ਦੁਨੀਆ ’ਚ COVAX ਸੁਵਿਧਾ ਰਾਹੀਂ ਵੰਡੀਆਂ ਜਾ ਚੁੱਕੀਆਂ ਹਨ।
ਦੇਸ਼ ਅੰਦਰ ਹੀ ਡਾਇਓਗਨੌਸਟਿਕਸ ਵਿਕਾਸ ਲਈ ਵੀ ਇੱਕ ਵੱਡੀ ਕੋਸ਼ਿਸ਼ ਕੀਤੀ ਗਈ ਹੈ। DBT ਨੇ ਦੇਸ਼ ਦੀ ਨਿਰਮਾਣ ਸੁਵਿਧਾ – ਆਂਧਰਾ ਮੈੱਡ ਟੈੱਕ ਜ਼ੋਨ (AMTZ) ਦੀ ਮਦਦ ਕੀਤੀ, ਜਿਸ ਨਾਲ ਕੋਵਿਡ–19 ਲਈ RT-PCR ਡਾਇਓਗਨੌਸਟਿਕ ਕਿਟਸ ਦੇ ਖੇਤਰ ਵਿੱਚ ਆਤਮ–ਨਿਰਭਰਤਾ ਹਾਸਲ ਕਰਨਾ ਯੋਗ ਹੋਇਆ, ਇੰਝ ਦਰਾਮਦਾਂ ਉੱਤੇ ਨਿਰਭਰਤਾ ਘਟੀ। ਇਸ ਦੇ ਨਾਲ ਹੀ ਪ੍ਰਮੁੱਖ ਮੌਲੀਕਿਊਲਰ ਬਾਇਓਲੌਜੀ ਕੰਪੋਨੈਂਟਸ/ਰੀਜੈਂਟਸ ਦੇ ਦੇਸ਼ ਵਿੱਚ ਹੀ ਨਿਰਮਾਣ ਦੀ ਸੁਵਿਧਾ ਲਈ ‘ਮੇਕ ਇਨ ਇੰਡੀਆ’ ਪਹਿਲਕਦਮੀ ‘ਨੈਸ਼ਨਲ ਬਾਇਓਮੈਡੀਕਲ ਰੀਸੋਰਸ ਇਨਡਿਜਨਾਈਜ਼ੇਸ਼ਨ ਕੰਸੌਰਸ਼ੀਅਮ’ (NBRIC) ਅਧੀਨ 200 ਤੋਂ ਵੱਧ ਭਾਰਤੀ ਨਿਰਮਾਤਾ ਰਜਿਸਟਰਡ ਕੀਤੇ ਗਏ ਹਨ। ਦੇਸ਼ ਵਿੱਚ SARS-CoV-2 ਦੀ ਤਾਜ਼ਾ ਸਥਿਤੀ ਨਿਸ਼ਚਤ ਕਰਨ ਲਈ 28 ਲੈਬੋਰੇਟਰੀਜ਼ ਦੇ ਅੰਤਰ–ਮੰਤਰਾਲਾ ਸਮੂਹ ‘ਇੰਡੀਅਨ SARS-CoV-2 ਜੀਨੌਮਿਕ ਕੰਸੌਰਸ਼ੀਅਮ’ (INSACOG) ਦੀ ਸ਼ੁਰੂਆਤ ਕੀਤੀ ਗਈ ਹੈ।
ਉਪਰੋਕਤ ਵਰਣਿਤ ਇਨ੍ਹਾਂ ਕੋਸ਼ਿਸ਼ਾਂ ਨੇ ਮਹਾਮਾਰੀ ਨਾਲ ਲੜਨ ਦੇ ਮਾਮਲੇ ’ਚ ਭਾਰਤ ਨੂੰ ਵਿਸ਼ਵ ਦੇ ਹੋਰ ਵਿਕਸਤ ਦੇਸ਼ਾਂ ਦੇ ਮੁਕਾਬਲੇ ਲਿਆ ਖੜ੍ਹਾ ਕੀਤਾ ਹੈ। ਵਿਦਿਆਰਥੀਆਂ, ਹੈਲਥਕੇਅਰ ਕਰਮਚਾਰੀਆਂ ਤੇ ਬਜ਼ੁਰਗਾਂ ਦੀ ਮਾਨਸਿਕ ਸਿਹਤ ਲਈ ਯੋਗਾ ਤੇ ਧਿਆਨ ਦੇ ਦਖ਼ਲ ਅਤੇ ਕੋਵਿਡ–19 ਮਰੀਜ਼ਾਂ ਲਈ ਯੋਗਾ ਆਧਾਰਤ ਮੁੜ–ਵਸੇਬਾ ਪ੍ਰੋਗਰਾਮ; ਮਹਾਮਾਰੀ ਦਾ ਮੁਕਾਬਲਾ ਕਰਨ ਵਿੱਚ ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀਆਂ ਕੁਝ ਵਿਲੱਖਣ ਗਤੀਵਿਧੀਆਂ ਹਨ।
ਇਹ ਜਾਣਕਾਰੀ ਵਿਗਿਆਨ ਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਭਾ ’ਚ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ।
****
ਐੱਸਐੱਸ/ਆਰਕੇਪੀ
(Release ID: 1737405)
Visitor Counter : 243