ਸੈਰ ਸਪਾਟਾ ਮੰਤਰਾਲਾ

ਭਾਰਤ ਨੂੰ ਇੱਕ ਮੈਡੀਕਲ ਅਤੇ ਸਿਹਤ ਸੈਰ ਸਪਾਟਾ ਮੰਜ਼ਿਲ ਦੇ ਰੂਪ ਵਿੱਚ ਪ੍ਰੋਤਸਾਹਨ ਦੇਣ ਲਈ ਸਰਕਾਰ ਨੇ ਕਈ ਕਦਮ ਚੁੱਕੇ ਹਨ: ਸ਼੍ਰੀ ਜੀ ਕਿਸ਼ਨ ਰੈਡੀ

Posted On: 20 JUL 2021 4:45PM by PIB Chandigarh

ਮੁੱਖ ਵਿਸ਼ੇਸ਼ਤਾਵਾਂ: 

  • ਮੈਡੀਕਲ / ਵੈਲਨੈੱਸ ਟੂਰਿਜ਼ਮ, ਆਯੁਸ਼ ਨੂੰ ਉਤਸ਼ਾਹਿਤ ਕਰਨ ਲਈ ਨੈਸ਼ਨਲ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਬੋਰਡ ਦਾ ਗਠਨ ਕੀਤਾ ਗਿਆ।

  • ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਲਈ ਰਾਸ਼ਟਰੀ ਨੀਤੀ ਅਤੇ ਰੋਡਮੈਪ ਦਾ ਖਰੜਾ ਤਿਆਰ ਕੀਤਾ ਗਿਆ।

  • 166 ਦੇਸ਼ਾਂ ਲਈ  ‘ਈ-ਮੈਡੀਕਲ ਵੀਜ਼ਾ’ ਪੇਸ਼ ਕੀਤਾ ਗਿਆ।

  • ਮਾਰਕੀਟ ਵਿਕਾਸ ਸਹਾਇਤਾ (ਐੱਮਡੀਏ) ਸਕੀਮ ਅਧੀਨ ਮੈਡੀਕਲ / ਵੈਲਨੈੱਸ ਟੂਰਿਜ਼ਮ ਸੇਵਾ ਪ੍ਰਦਾਤਾ ਅਤੇ ਕੇਂਦਰ ਨੂੰ ਸਹਾਇਤਾ ਪ੍ਰਦਾਨ ਕੀਤੀ।

  • ਵਰਲਡ ਟਰੈਵਲ ਮਾਰਟ (ਲੰਡਨ), ਆਈਟੀਬੀ, ਬਰਲਿਨ, ਅਰੇਬੀਅਨ ਟਰੈਵਲ ਮਾਰਟ ਆਦਿ ਵਿਖੇ ਮੈਡੀਕਲ ਅਤੇ ਹੈਲਥ ਟੂਰਿਜ਼ਮ ਨੂੰ ਉਤਸ਼ਾਹਿਤ ਕੀਤਾ ਗਿਆ।

ਸੈਰ-ਸਪਾਟਾ ਮੰਤਰਾਲੇ ਨੇ ਭਾਰਤ ਨੂੰ ਮੈਡੀਕਲ ਅਤੇ ਸਿਹਤ ਟੂਰਿਜ਼ਮ ਮੰਜ਼ਿਲ ਵਜੋਂ ਉਤਸ਼ਾਹਿਤ ਕਰਨ ਲਈ ਕਈ ਕਦਮ ਚੁੱਕੇ ਹਨ।

ਮੈਡੀਕਲ ਟੂਰਿਜ਼ਮ, ਵੈਲਨੈੱਸ ਟੂਰਿਜ਼ਮ ਅਤੇ ਯੋਗਾ, ਆਯੂਰਵੈਦ ਟੂਰਿਜ਼ਮ ਅਤੇ ਆਯੁਰਵੈਦ, ਯੋਗ, ਯੂਨਾਨੀ, ਸਿੱਧਾ ( Siddha) ਅਤੇ ਹੋਮੀਓਪੈਥੀ (ਆਯੁਸ਼) ਦੁਆਰਾ ਕਵਰ ਕੀਤੀ ਗਈ ਭਾਰਤੀ ਦਵਾਈ ਪ੍ਰਣਾਲੀ ਦੇ ਕਿਸੇ ਵੀ ਹੋਰ ਫਾਰਮੈਟ ਨੂੰ ਅੱਗੇ ਵਧਾਉਣ ਲਈ ਸਮਰਪਿਤ ਸੰਸਥਾਗਤ ਢਾਂਚਾ ਪ੍ਰਦਾਨ ਕਰਨ ਲਈ ਮੰਤਰੀ (ਟੂਰਿਜ਼ਮ) ਦੇ ਚੇਅਰਮੈਨ ਵਜੋਂ ਇੱਕ ਰਾਸ਼ਟਰੀ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਬੋਰਡ ਦਾ ਗਠਨ ਕੀਤਾ ਹੈ। ਬੋਰਡ ਇੱਕ ਅੰਬਰੇਲਾ ਸੰਗਠਨ ਦਾ ਕੰਮ ਕਰਦਾ ਹੈ ਜੋ ਇਸ ਸੈਰ-ਸਪਾਟੇ ਨੂੰ ਸੰਗਠਿਤ ਢੰਗ ਨਾਲ ਉਤਸ਼ਾਹਤ ਕਰਦਾ ਹੈ।

ਸੈਰ-ਸਪਾਟਾ ਮੰਤਰਾਲੇ ਨੇ ਮੈਡੀਕਲ ਅਤੇ ਵੈਲਨੈੱਸ ਟੂਰਿਜ਼ਮ ਲਈ ਰਾਸ਼ਟਰੀ ਨੀਤੀ ਅਤੇ ਰੋਡ-ਮੈਪ ਦਾ ਖਰੜਾ ਤਿਆਰ ਕੀਤਾ ਹੈ। ਦਸਤਾਵੇਜ਼ ਨੂੰ ਵਧੇਰੇ ਵਿਆਪਕ ਬਣਾਉਣ ਲਈ ਸੈਰ-ਸਪਾਟਾ ਮੰਤਰਾਲੇ ਨੇ ਰਾਸ਼ਟਰੀ ਨੀਤੀ ਅਤੇ ਖਰੜੇ ਲਈ ਪਛਾਣ ਕੀਤੇ ਕੇਂਦਰੀ ਮੰਤਰਾਲਿਆਂ, ਸਾਰੀਆਂ ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਅਤੇ ਉਦਯੋਗ ਦੇ ਹਿੱਸੇਦਾਰਾਂ ਤੋਂ ਫੀਡਬੈਕ / ਟਿੱਪਣੀਆਂ/ਸੁਝਾਅ ਮੰਗੇ ਹਨ। ਮੈਡੀਕਲ ਅਤੇ ਸਿਹਤ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਬਰੋਸ਼ਰ, ਸੀਡੀ’ਜ਼ ਅਤੇ ਹੋਰ ਪ੍ਰਚਾਰ ਸਮੱਗਰੀ ਮੰਤਰਾਲੇ ਦੁਆਰਾ ਤਿਆਰ ਕੀਤੀ ਗਈ ਹੈ ਅਤੇ ਉਸ ਨੂੰ ਟੀਚੇ ਦੇ ਬਜ਼ਾਰਾਂ ਵਿੱਚ ਪ੍ਰਚਾਰ ਲਈ ਵੱਡੇ ਪੱਧਰ ’ਤੇ ਵੰਡਿਆ ਜਾਂਦਾ ਹੈ।

ਮੈਡੀਕਲ ਅਤੇ ਸਿਹਤ ਟੂਰਿਜ਼ਮ ਨੂੰ ਖਾਸ ਤੌਰ 'ਤੇ ਵਰਲਡ ਟਰੈਵਲ ਮਾਰਟ, ਲੰਡਨ, ਆਈਟੀਬੀ, ਬਰਲਿਨ, ਅਰੇਬੀਅਨ ਟਰੈਵਲ ਮਾਰਟ ਆਦਿ ਵੱਖ-ਵੱਖ ਅੰਤਰਰਾਸ਼ਟਰੀ ਪਲੇਟਫਾਰਮਾਂ 'ਤੇ ਉਤਸ਼ਾਹਤ ਕੀਤਾ ਗਿਆ ਹੈ।

ਮੈਡੀਕਲ ਵੀਜ਼ਾ ਪੇਸ਼ ਕੀਤਾ ਗਿਆ ਹੈ, ਜੋ ਵਿਦੇਸ਼ੀ ਯਾਤਰੀਆਂ ਨੂੰ ਡਾਕਟਰੀ ਇਲਾਜ ਲਈ ਖਾਸ ਮਕਸਦ ਲਈ ਦਿੱਤਾ ਜਾ ਸਕਦਾ ਹੈ। ‘ਈ-ਮੈਡੀਕਲ ਵੀਜ਼ਾ’ ਵੀ 166 ਦੇਸ਼ਾਂ ਲਈ ਪੇਸ਼ ਕੀਤਾ ਗਿਆ ਹੈ।

ਸੈਰ-ਸਪਾਟਾ ਮੰਤਰਾਲਾ ਮੈਡੀਕਲ/ ਵੈਲਨੈੱਸ ਟੂਰਿਜ਼ਮ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਅਤੇ ਮੈਡੀਕਲ/ਟੂਰਿਜ਼ਮ ਮੇਲਿਆਂ, ਮੈਡੀਕਲ ਕਾਨਫਰੰਸਾਂ, ਵੈਲਨੈੱਸ ਕਾਨਫਰੰਸਾਂ, ਵੈਲਨੈੱਸ ਮੇਲਿਆਂ ਅਤੇ ਸਹਿਯੋਗੀ ਰੋਡ ਸ਼ੋਅ ਵਿੱਚ ਹਿੱਸਾ ਲੈਣ ਲਈ ਮਾਨਤਾ ਪ੍ਰਾਪਤ ਮੈਡੀਕਲ/ ਵੈਲਨੈੱਸ ਟੂਰਿਜ਼ਮ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਅਤੇ ਵੈਲਨੈੱਸ ਕੇਂਦਰਾਂ ਨੂੰ ਬਜ਼ਾਰ ਵਿਕਾਸ ਸਹਾਇਤਾ (ਐੱਮਡੀਏ) ਸਕੀਮ ਅਧੀਨ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।

ਇਹ ਜਾਣਕਾਰੀ ਸੈਰ ਸਪਾਟਾ ਮੰਤਰੀ ਸ਼੍ਰੀ ਜੀ ਕਿਸ਼ਨ ਰੈਡੀ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

NB/OA


(Release ID: 1737404)
Read this release in: English , Urdu , Tamil , Kannada