ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ

22 ਸੰਚਾਲਿਤ ਮੈਗਾ ਫੂਡ ਕੋਰਪ ਪਾਰਕਾਂ ਰਾਹੀਂ 6 ਲੱਖ ਤੋਂ ਵੱਧ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਪੈਦਾ ਕੀਤਾ ਗਿਆ


ਹੁਣ ਤੱਕ ਦੇਸ਼ ਵਿੱਚ 38 ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਗਈ

Posted On: 20 JUL 2021 3:44PM by PIB Chandigarh

ਮੈਗਾ ਫੂਡ ਪਾਰਕ ਸਕੀਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰੇਕ ਮੈਗਾ ਫੂਡ ਪਾਰਕ ਮੁਕੰਮਲ ਤੌਰ ਤੇ ਸੰਚਾਲਿਤ ਹੋਣ ਤੇ ਤਕਰੀਬਨ 5,000 ਵਿਅਕਤੀਆਂ ਲਈ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਪੈਦਾ ਕਰੇਗਾ ਪ੍ਰਾਜੈਕਟ ਦਾ ਅਸਲ ਅੰਕੜਾ ਕਾਰੋਬਾਰੀ ਯੋਜਨਾ ਤੇ ਨਿਰਭਰ ਕਰਦਿਆਂ ਵੱਖਰਾ ਹੋ ਸਕਦਾ ਹੈ ਮੰਤਰਾਲੇ ਨੇ ਮੈਗਾ ਫੂਡ ਪਾਰਕ ਸਕੀਮ ਤਹਿਤ ਦੇਸ਼ ਵਿੱਚ ਤਿੰਨ ਮੈਗਾ ਫੂਡ ਪਾਰਕਾਂ ਨੂੰ ਸਿਧਾਂਤਕ ਤੌਰ ਤੇ ਅਤੇ 38 ਮੈਗਾ ਫੂਡ ਪਾਰਕਾਂ ਨੂੰ ਅੰਤਿਮ ਮਨਜ਼ੂਰੀ ਦਿੱਤੀ ਹੈ
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ ਫੂਡ ਪ੍ਰੋਸੈਸਿੰਗ ਖੇਤਰ ਵਿੱਚ ਆਧੁਨਿਕ ਬੁਨਿਆਦੀ ਢਾਂਚਾ ਕਾਇਮ ਕਰਕੇ ਮੈਗਾ ਫੂਡ ਪਾਰਕ ਸਕੀਮ (ਐੱਮ ਐੱਫ ਪੀ ਐੱਸ) ਲਾਗੂ ਕਰ ਰਿਹਾ ਹੈ ਦੇਸ਼ ਵਿੱਚ ਮੈਗਾ ਫੂਡ ਪਾਰਕ ਸਥਾਪਿਤ ਕਰਨ ਲਈ ਸਕੀਮ ਤਹਿਤ ਪ੍ਰਸਤਾਵਾਂ ਲਈ ਐਕਸਪ੍ਰੈਸ਼ਨ ਆਫ ਇੰਟਰਸਟ ਰਾਹੀਂ ਸੱਦਾ ਦਿੱਤਾ ਜਾਂਦਾ ਹੈ ਇਹ ਸਕੀਮ ਸੂਬਾ ਜਾਂ ਖੇਤਰ ਵਿਸ਼ੇਸ਼ ਨਹੀਂ ਹੈ ਹੁਣ ਤੱਕ ਮੰਤਰਾਲੇ ਨੇ ਹਰਿਆਣਾ ਦੇ ਸੋਨੀਪਤ ਅਤੇ ਰੋਹਤਕ ਜਿ਼ਲਿ੍ਆਂ ਵਿੱਚ ਦੋ ਮੈਗਾ ਫੂਡ ਪਾਰਕਾਂ ਨੂੰ ਮਨਜ਼ੂਰੀ ਦਿੱਤੀ ਹੈ , ਜਿਹਨਾਂ ਨੂੰ ਸੂਬਾ ਸਰਕਾਰ ਏਜੰਸੀਆਂ (ਐੱਚ ਐੱਸ ਆਈ ਆਈ ਡੀ ਸੀ ਅਤੇ ਐੱਚ ਐੱਫ ਡੀ) ਦੁਆਰਾ ਲਾਗੂ ਕੀਤਾ ਜਾ ਰਿਹਾ ਹੈ ਹਰਿਆਣਾ ਦੇ ਚਰਖੀ ਦਾਦਰੀ ਮਹਿੰਦਰਗੜ੍ਹ ਤੇ ਭਿਵਾਨੀ ਜਿ਼ਲਿ੍ਆਂ ਵਿੱਚ ਮੈਗਾ ਫੂਡ ਪਾਰਕ ਸਥਾਪਿਤ ਕਰਨ ਲਈ ਮੰਤਰਾਲੇ ਕੋਲ ਕੋਈ ਪ੍ਰਸਤਾਵ ਨਹੀਂ ਹੈ


ਇਹ ਜਾਣਕਾਰੀ ਫੂਡ ਪ੍ਰੋਸੈਸਿੰਗ ਉਦਯੋਗ ਕੇਂਦਰੀ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ

********
 

ਪੀ ਐੱਸ / ਜੇ ਕੇ



(Release ID: 1737312) Visitor Counter : 117


Read this release in: English , Urdu , Tamil , Telugu