ਸੈਰ ਸਪਾਟਾ ਮੰਤਰਾਲਾ

ਸੈਰ–ਸਪਾਟਾ ਮੰਤਰਾਲੇ ਨੇ ਦੇਸ਼ ਵਿੱਚ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ‘ਬਾਜ਼ਾਰ ਵਿਕਾਸ ਸਹਾਇਤਾ’ ਯੋਜਨਾ ਦੇ ਦਿਸ਼ਾ–ਨਿਰਦੇਸ਼ਾਂ ’ਚ ਪਿੱਛੇ ਜਿਹੇ ਸੋਧ ਕੀਤੀ ਹੈ: ਸ੍ਰੀ ਜੀ. ਕਿਸ਼ਨ ਰੈੱਡੀ

Posted On: 19 JUL 2021 4:50PM by PIB Chandigarh

ਸੈਰ–ਸਪਾਟਾ ਮੰਤਰਾਲਾ ਪੂਰੇ ਦੇਸ਼ ’ਚ ਘਰੇਲੂ ਸੈਰ–ਸਪਾਟੇ ਨੂੰ ਹੱਲਾਸ਼ੇਰੀ ਦੇਣ ਲਈ ਟੀਚਾਗਤ ਪ੍ਰੋਗਰਾਮਾਂ ਦੀ ਯੋਜਨਾ ਉਲੀਕ ਰਿਹਾ ਹੈ। ਮੰਤਰਾਲੇ ਨੇ ਦੇਸ਼ ਵਿੱਚ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਨਿਮਨਲਿਖਤ ਗਤੀਵਿਧੀਆਂ/ਪਹਿਲਕਦਮੀਆਂ ਕੀਤੀਆਂ ਹਨ:

  1.  ‘ਦੇਖੋ ਅਪਨਾ ਦੇਸ਼’ ਵੈੱਬੀਨਾਰਜ਼

  2. ਏਕ ਭਾਰਤ ਸ਼੍ਰੇਸ਼ਠ ਭਾਰਤ: ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਨੂੰ ਉਤਸ਼ਾਹਿਤ ਕਰਨ ਲਈ ਜੋੜੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚਾਲੇ ਰੋਡ ਸ਼ੋਅਜ਼, ਫ਼ੈਮ ਟ੍ਰਿਪਸ, ਬੀ2ਬੀ ਬੈਠਕਾਂ, ਪ੍ਰਸ਼ਨੋਤਰੀ ਪ੍ਰੋਗਰਾਮ, ਵੈੱਬੀਨਾਰਜ਼ ਜਿਹੀਆਂ ਗਤੀਵਿਧੀਆਂ।

  3.  ਲੌਕਡਾਊਨ ਦੌਰਾਨ ਦੇਸ਼ ਭਰ ਵਿੱਚ ਪ੍ਰਮੁੱਖ ਸ਼ਹਿਰਾਂ ਤੇ ਸਭਿਆਚਾਰਕ ਸੰਪਤੀਆਂ (ਦਿੱਲੀ, ਚੇਨਈ, ਕੋਲਕਾਤਾ, ਮੁੰਬਈ, ਬੈਂਗਲੁਰੂ, ਉਡੁੱਪੀ, ਔਰੰਗਾਬਾਦ, ਵਿਸ਼ੇਸ਼ ਸੈਰ–ਸਪਾਟਾ ਸਥਾਨਾਂ) ਦੀ ਹਵਾਈ ਫ਼ੋਟੋਗ੍ਰਾਫ਼ੀ।

  4. ਸੈਰ–ਸਪਾਟਾ ਖੇਤਰ ਨੂੰ ਖੋਲ੍ਹਣ ਨਾਲ ਸਬੰਧਤ ਮੁੱਦਿਆਂ ਉੱਤੇ ਉਦਯੋਗ ਦੀਆਂ ਸਬੰਧਤ ਧਿਰਾਂ ਨਾਲ ਨਿਯਮਤ ਸਲਾਹ–ਮਸ਼ਵਰਾ

  5. ਸੈਲਾਨੀਆਂ, ਸੁਰੱਖਿਆ ਤੇ ਸਲਾਮਤੀ, ਸੇਵਾਵਾਂ ਦੇ ਮਾਪਦੰਡਾਂ ਆਦਿ ਦੇ ਪ੍ਰੋਟੋਕੋਲਜ਼

  6. ਵੈੱਬੀਨਾਰਜ਼, ਸੋਸ਼ਲ ਮੀਡੀਆ ਤੇ ਹੋਰ ਡਿਜੀਟਲ ਮੰਚਾਂ ਰਾਹੀਂ ਦੇਸ਼ ਵਿੱਚ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨ ਦੀ ਮੁਹਿੰਮ

  7. ‘ਦੇਖੋ ਅਪਨਾ ਦੇਸ਼’ ਮੁਹਿੰਮ ਦੇਸ਼ ਵਿੱਚ ਪ੍ਰੋਤਸਾਹਨ ਦਾ ਮੁੱਖ ਕੇਂਦਰ ਰਹੀ ਹੈ। ਮੁੱਖ ਧਿਆਨ ਕੋਵਿਡ ਤੋਂ ਬਾਅਦ ਦੇ ਦ੍ਰਿਸ਼ ਵਿੱਚ ਯਾਤਰਾ ਲਈ ਭਾਰਤ ਨੂੰ ਸੁਰੱਖਿਅਤ ਟਿਕਾਣਾ ਬਣਾਉਣ ਦੀਆਂ ਮੱਦਾਂ ਵਿੱਚ ਦੇਸ਼ ਦੇ ਤੇ ਕੌਮਾਂਤਰੀ ਯਾਤਰੀਆਂ ਵਿੱਚ ਭਰੋਸਾ ਮੁੜ ਪੈਦਾ ਕਰਨ ਉੱਤੇ ਕੇਂਦ੍ਰਿਤ ਹੈ।

ਸੈਰ–ਸਪਾਟਾ ਮੰਤਰਾਲੇ ਨੇ ਇਸ ਯੋਜਨਾ ਦਾ ਘੇਰਾ ਤੇ ਪਹੁੰਚ ਵਧਾਉਣ ਲਈ ਨਵੰਬਰ 2020 ਵਿੱਚ ਦੇਸ਼ ਅੰਦਰ ਸੈਰ–ਸਪਾਟੇ ਨੂੰ ਉਤਸ਼ਾਹਿਤ ਕਰਨ ਹਿਤ ‘ਬਾਜ਼ਾਰ ਵਿਕਾਸ ਸਹਾਇਤਾ’ (MDA) ਲਈ ਦਿਸ਼ਾ–ਨਿਰਦੇਸ਼ਾਂ ਵਿੱਚ ਸੋਧ ਕੀਤੀ ਹੈ। ਦਿਸ਼ਾ–ਨਿਰਦੇਸ਼ਾਂ ਅਨੁਸਾਰ ਸਬੰਧਤ ਧਿਰਾਂ ਨੂੰ ਦੇਸ਼ ਅੰਦਰ ਸੈਰ–ਸਪਾਟਾ ਉਤਸ਼ਾਹਿਤ ਕਰਨ ਹਿਤ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਔਨਲਾਈਨ ਪ੍ਰੋਮੋਸ਼ਨਜ਼ ਸਮੇਤ ਵਧੀਕ ਪ੍ਰੋਮੋਸ਼ਨਲ ਗਤੀਵਿਧੀਆਂ ਨੂੰ ਜੋੜਿਆ ਗਿਆ ਹੈ ਅਤੇ ਪ੍ਰਵਾਨਗੀਯੋਗ ਵਿੱਤੀ ਸਹਾਇਤਾ ਦੀ ਮਾਤਰਾ ਵਧਾ ਦਿੱਤੀ ਗਈ ਹੈ। ਰਾਜ ਸਰਕਾਰਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਸ਼ਾਸਨਾਂ ਦੇ ਸੈਰ–ਸਪਾਟਾ ਵਿਭਾਗ ਹੁਣ ਇਸ ਯੋਜਨਾ ਅਧੀਨ ਵਿੱਤੀ ਸਹਾਇਤਾ ਹਾਸਲ ਕਰਨ ਲਈ ਯੋਗ ਹਨ।

ਸੈਰ–ਸਪਾਟੇ ਵਾਲੀਆਂ ਥਾਵਾਂ/ਟਿਕਾਣਿਆਂ ਦੇ ਵਿਕਾਸ ਤੇ ਪ੍ਰੋਤਸਾਹਨ ਮੁੱਖ ਤੌਰ ’ਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨਾਂ ਦੀ ਜ਼ਿੰਮੇਵਾਰੀ ਹਨ। ਫਿਰ ਵੀ, ਸੈਰ–ਸਪਾਟਾ ਮੰਤਰਾਲਾ ਉਨ੍ਹਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਦੇ ਆਧਾਰ ਉੱਤੇ ਸੈਰ–ਸਪਾਟੇ ਦੇ ਟਿਕਾਣਿਆਂ ਦੇ ਵਿਕਾਸ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦਾ ਹੈ।

ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਨੇ ਪਿੱਛੇ ਜਿਹੇ 11,000 ਤੋਂ ਵੱਧ ਰਜਿਸਟਰਡ ਟੂਰਿਸਟ ਗਾਈਡਜ਼/ਟ੍ਰੈਵਲ ਐਂਡ ਟੂਰਿਜ਼ਮ ਨਾਲ ਸਬੰਧਤ ਧਿਰਾਂ ਨੂੰ ਨਵੀਂ ਲੋਨ ਗਰੰਟ ਦਾ ਐਲਾਨ ਕੀਤਾ ਹੈ, ਤਾਂ ਜੋ ਉਹ ਆਪਣੀਆਂ ਦੇਣਦਾਰੀਆਂ ਦੇ ਸਕਣ ਤੇ ਕੋਵਿਡ–19 ਕਾਰਣ ਪ੍ਰਭਾਵਿਤ ਹੋਏ ਕਾਰੋਬਾਰ ਮੁੜ ਸ਼ੁਰੂ ਕਰ ਸਕਣ। ਕਰਜ਼ਾ ਨਿਮਨਲਿਖਤ ਸੀਮਾਵਾਂ ਤੱਕ 100% ਗਰੰਟੀ ਨਾਲ ਮੁਹੱਈਆ ਕਰਵਾਇਆ ਜਾਵੇਗਾ:

  • ਰੁਪਏ 10,00,000 ਟੀਟੀਐੱਸ ਲਈ (ਪ੍ਰਤੀ ਏਜੰਸੀ)

  • ਰੁਪਏ 1,00,000 ਖੇਤਰੀ ਜਾਂ ਰਾਜ ਪੱਧਰ ਉੱਤੇ ਲਾਇਸੈਂਸ ਪ੍ਰਾਪਤ ਟੂਰਿਸਟ ਗਾਈਡਜ਼ ਲਈ

ਇਹ ਜਾਣਕਾਰੀ ਅੱਜ ਲੋਕ ਸਭਾ ਵਿੱਚ ਸੈਰ–ਸਪਾਟਾ ਮੰਤਰੀ ਸ੍ਰੀ ਜੀ. ਕਿਸ਼ਨ ਰੈੱਡੀ ਵੱਲੋਂ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ।

*****

ਐੱਨਬੀ/ਓਏ



(Release ID: 1737031) Visitor Counter : 162


Read this release in: English , Urdu , Tamil , Telugu