ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸੜਕ ਹਾਦਸਿਆਂ ਕਾਰਣ ਮੌਤਾਂ

Posted On: 19 JUL 2021 3:59PM by PIB Chandigarh

ਵਿਭਿੰਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਵਿਭਾਗਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਸਾਲ 2017 ਤੋਂ 2019 ਤੱਕ ਦੇਸ਼ ਵਿੱਚ ਸਾਰੀਆਂ ਸੜਕਾਂ ਉੱਤੇ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਨਿਮਨਲਿਖਤ ਟੇਬਲ ਵਿੱਚ ਦਰਸਾਈ ਗਈ ਹੈ:

ਸਾਲ

ਮਾਰੇ ਗਏ ਵਿਅਕਤੀਆ ਦੀ ਗਿਣਤੀ

2017

1,47,913

2018

1,51,417

2019

1,51,113

 

ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਦੇ ਹਰੇਕ ਜ਼ਿਲ੍ਹੇ ਦੇ ਮਾਣਯੋਗ ਸੰਸਦ ਮੈਂਬਰ (ਲੋਕ ਸਭਾ) ਦੀ ਅਗਵਾਈ ਹੇਠ ਸੜਕ ਵਰਤੋਂਕਾਰਾਂ ’ਚ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਹਰੇਕ ਜ਼ਿਲ੍ਹੇ ’ਚ ‘ਸੰਸਦ ਮੈਂਬਰ ਦੀ ਸੜਕ ਸੁਰੱਖਿਆ ਕਮੇਟੀ’ ਅਧਿਸੂਚਿਤ ਕੀਤੀ ਗਈ ਹੈ।

ਮੰਤਰਾਲੇ ਨੇ ਸਿੱਖਿਆ, ਇੰਜੀਨੀਅਰਿੰਗ (ਸੜਕਾਂ ਤੇ ਵਾਹਨ ਦੋਵੇਂ), ਲਾਗੂਕਰਣ ਤੇ ਐਮਰਜੈਂਸੀ ਕੇਅਰ ਉੱਤੇ ਆਧਾਰਤ ਸੜਕ ਸੁਰੱਖਿਆ ਦੇ ਮੁੱਦੇ ਦੇ ਹੱਲ ਲਈ ਬਹੁ–ਪੱਖੀ ਰਣਨੀਤੀ ਤਿਆਰ ਕੀਤੀ ਹੈ। ਉਸ ਅਨੁਸਾਰਾ ਮੰਤਰਾਲੇ ਵੱਲੋਂ ਨਿਮਨਲਿਖਤ ਵੇਰਵਿਆਂ ਅਨੁਸਾਰ ਵਿਭਿੰਨ ਪਹਿਲਕਦਮੀਆਂ ਕੀਤੀਆਂ ਗਈਆਂ ਹਨ:–

  1. ਸਿੱਖਿਆ

  1.  
    1. ਮੰਤਰਾਲਾ ਇਲੈਕਟ੍ਰੌਨਿਕ ਮੀਡੀਆ, ਪ੍ਰਿੰਟ ਮੀਡੀਆ, ਗ਼ੈਰ–ਸਰਕਾਰੀ ਸੰਗਠਨਾਂ ਆਦਿ ਰਾਹੀਂ ਸੜਕ ਵਰਤੋਂਕਾਰਾਂ ਵਿਚਾਲੇ ਜਾਗਰੂਕਤਾ ਪੈਦਾ ਕਰਨ ਲਈ ਸੜਕ ਸੁਰੱਖਿਆ ਬਾਰੇ ਪ੍ਰਚਾਰ ਉਪਾਅ ਤੇ ਜਾਗਰੂਕਤਾ ਮੁਹਿੰਮਾਂ ਨੂੰ ਅੰਜਾਮ ਦੇਣ ਦੀ ਇੱਕ ਯੋਜਨਾ ਨੂੰ ਲਾਗੂ ਕਰਦਾ ਹੈ

    2. ਜਾਗਰੂਕਤਾ ਫੈਲਾਉਣ ਅਤੇ ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਹਰ ਸਾਲ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ/ਹਫ਼ਤਾ ਮਨਾਇਆ ਜਾਂਦਾ ਹੈ

    3.  ‘ਇੰਡੀਅਨ ਅਕੈਡਮੀ ਆੱਵ੍ ਹਾਈਵੇਅ ਇੰਜੀਨੀਅਰਜ਼’ (IAHE) ਵਿੱਚ ਸੜਕ ਸੁਰੱਖਿਆ ਆੱਡੀਟਰਜ਼ ਲਈ ਇੱਕ ਪ੍ਰਮਾਣਿਕਤਾ ਕੋਰਸ ਸ਼ੁਰੂ ਕੀਤਾ ਗਿਆ ਹੈ

ii. ਇੰਜੀਨੀਅਰਿੰਗ (ਸੜਕ ਅਤੇ ਵਾਹਨ ਦੋਵੇਂ)

    ∙ ਸੜਕ ਇੰਜੀਨੀਅਰਿੰਗ

  1. ਰਾਸ਼ਟਰੀ ਰਾਜਮਾਰਗਾਂ ਉੱਤੇ ਬਲੈਕ ਸਪੌਟਸ (ਸੰਭਾਵੀ ਦੁਰਘਟਨਾ ਵਾਲੇ ਸਥਾਨ) ਦੀ ਸ਼ਨਾਖ਼ਤ ਤੇ ਉਨ੍ਹਾਂ ਨੂੰ ਠੀਕ ਕਰਨ ਲਈ ਉੱਚ ਤਰਜੀਹ

  2. ਯੋਜਨਾਬੰਦੀ ਦੇ ਪੜਾਅ ਉੱਤੇ ਸੜਕ ਸੁਰੱਖਿਆ ਨੂੰ ਸੜਕ ਦੇ ਡਿਜ਼ਾਇਨ ਦਾ ਇੱਕ ਅਟੁੱਟ ਅੰਗ ਬਣਾਇਆ ਗਿਆ ਹੈ

  3. ਮੰਤਰਾਲੇ ਨੇ ਸੰਭਾਵੀ ਸੜਕ ਹਾਦਸਿਆਂ ਵਾਲੇ ਸ਼ਨਾਖ਼ਤ ਕੀਤੇ ‘ਬਲੈਕ ਸਪੌਟਸ’ ਨੂੰ ਠੀਕ ਕਰਨ ਵਾਸਤੇ ਵਿਸਤ੍ਰਿਤ ਅਨੁਮਾਨਾਂ ਦੀ ਤਕਨੀਕੀ ਪ੍ਰਵਾਨਗੀ ਲਈ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਦੇ ਖੇਤਰੀ ਅਧਿਕਾਰੀਆਂ ਨੁੰ ਸ਼ਕਤੀਆਂ ਦਿੱਤੀਆਂ ਗਈਆਂ ਹਨ

  4. ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਦਿੱਵਯਾਂਗ ਵਿਅਕਤੀਆਂ ਲਈ ਰਾਸ਼ਟਰੀ ਰਾਜਮਾਰਗਾਂ ਉੱਤੇ ਰਾਹਗੀਰਾਂ ਹਿਤ ਸੁਵਿਧਾਵਾਂ ਵਾਸਤੇ ਦਿਸ਼ਾ–ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ

    ∙ ਵਾਹਨ ਇੰਜੀਨੀਅਰਿੰਗ

  1. ਆਟੋਮੋਬਾਇਲਜ਼ ਲਈ ਸੁਰੱਖਿਆ ਮਾਪਦੰਡਾਂ ਨੂੰ ਸੋਧਿਆ ਗਿਆ ਹੈ

  2. ਮੰਤਰਾਲੇ ਨੇ ਆਵਾਜਾਈ ਦੇ ਸਾਰੇ ਵਾਹਨਾਂ ਉੱਤੇ ਸਪੀਡ ਲਿਮਿਟਿੰਗ ਉਪਕਰਣਾਂ ਦੀ ਫ਼ਿੱਟਮੈਂਟ ਅਧਿਸੂਚਿਤ ਕੀਤੀ ਹੈ

  3. ਇੱਕ ਆਟੋਮੇਟਡ ਸਿਸਟਮ ਰਾਹੀਂ ਵਾਹਨਾਂ ਦੀ ਫ਼ਿੱਟਨੈੱਸ ਦੀ ਪਰਖ ਵਾਸਤੇ ਕੇਂਦਰੀ ਸਹਾਇਤਾ ਨਾਲ ਹਰੇਕ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵਨ ਮਾੱਡਲ ਨਿਰੀਖਣ ਤੇ ਪ੍ਰਮਾਣਿਕਤਾ ਕੇਂਦਰ ਸਥਾਪਤ ਕਰਨ ਦੀ ਯੋਜਨਾ

iii.ਲਾਗੂਕਰਣ

  1. ਪਿੱਛੇ ਜਿਹੇ ਪਾਸ ਕੀਤੇ ਗਏ ਮੋਟਰ ਵਾਹਨ (ਸੋਧ) ਕਾਨੂੰਨ, 2019 ਵਿੱਚ ਟੈਕਨੋਲੋਜੀ ਦੀ ਵਰਤੋਂ ਰਾਹੀਂ ਸਖ਼ਤੀ ਨਾਲ ਕਾਨੂੰਨ ਲਾਗੂ ਕਰਨ ਦੀ ਵਿਵਸਥਾ ਹੈ ਅਤੇ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਅਤੇ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਰੋਕਣ ਵਿੱਚ ਵਾਧਾ ਕਰਨ ਲਈ ਸਖ਼ਤ ਜੁਰਮਾਨਿਆਂ ਦੀ ਵਿਵਸਥਾ ਹੈ।

  2. ਮੋਟਰ ਵਾਹਨ (ਸੋਧ) ਕਾਨੂੰਨ, 2019 ਅਨੁਸਾਰ ਚੰਗੇ ਵਿਅਕਤੀਆਂ ਦੀ ਸੁਰੱਖਿਅਤ ਨਿਯਮਾਂ ਦੇ ਡ੍ਰਾਫ਼ਟ ਲਈ ਜਾਰੀ ਦਿਸ਼ਾ–ਨਿਰਦੇਸ਼ ਜਾਰੀ ਪ੍ਰਕਾਸ਼ਿਤ ਕੀਤੇ ਗਏ ਹਨ।

iv.    ਐਮਰਜੈਂਸੀ ਦੇਖਾਲ

  1. ਮੋਟਰ ਵਾਹਨ (ਸੋਧ) ਕਾਨੂੰਨ, 2019 ਵਿੱਚ ਮੌਕੇ ’ਤੇ ਹਾਦਸੇ ਦੇ ਪੀੜਤਾਂ ਦੇ ਨਕਦੀ–ਰਹਿਤ ਇਲਾਜ ਦੀ ਯੋਜਨਾ ਦੀ ਵਿਵਸਥਾ ਹੈ।

  2. ਭਾਰਤ ਦੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਰਾਸ਼ਟਰੀ ਰਾਜਮਾਰਗਾਂ ਉੱਤੇ ਮੁਕੰਮਲ ਲਾਂਘੇ ਉੱਤੇ ਸਾਰੇ ਟੋਲ ਪਲਾਜ਼ਾ ਉੱਤੇ ਐਂਬੂਲੈਂਸਾਂ ਦੀ ਵਿਵਸਕਾ ਕੀਤੀ ਗਈ ਹੈ।

  3. ਇਸ ਦੇ ਨਾਲ ਹੀ, ਇਨ੍ਹਾਂ ਵਿੱਚੋਂ 297 ਐਂਬੂਲੈਂਸਾਂ ਨੂੰ AIS-125 ਅਨੁਸਾਰ ਬੁਨਿਆਦੀ ਜੀਵਨ ਸਹਾਇਤਾ ਲਈ ਅਪਗ੍ਰੇਡ ਕੀਤਾ ਗਿਆ ਹੈ ਅਤੇ ਬਾਕੀਆਂ ਦਾ ਅਪਗ੍ਰੇਡੇਸ਼ਨ ਪ੍ਰਗਤੀ ਅਧੀਨ ਹੈ।

ਇਹ ਜਾਣਕਾਰੀ ਅੱਜ ਰਾਜ ਸਭਾ ’ਚ ਕੇਂਦਰੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰੀ ਸ੍ਰੀ ਨਿਤਿਨ ਜੈਰਾਮ ਗਡਕਰੀ ਵੱਲੋਂ ਇੱਕ ਲਿਖਤੀ ਜਵਾਬ ਰਾਹੀਂ ਦਿੱਤੀ ਗਈ। 

**************

ਐੱਮਜੇਪੀਐੱਸ



(Release ID: 1737028) Visitor Counter : 124


Read this release in: English , Urdu , Marathi