ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਸੀਐੱਨਜੀ / ਪੀਐੱਨਜੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਕਈ ਫੈਸਲੇ ਲਏ ਗਏ

Posted On: 19 JUL 2021 3:20PM by PIB Chandigarh

ਸਰਕਾਰ ਨੇ ਸੀਐੱਨਜੀ ਅਤੇ ਪੀਐੱਨਜੀ ਦੀ ਵਰਤੋਂ ਨੂੰ ਉਤਸ਼ਾਹਤ ਕਰਨ ਲਈ ਕਈ ਫੈਸਲੇ ਲਏ ਹਨ। ਸਿਟੀ ਗੈਸ ਡਿਸਟ੍ਰੀਬਿਊਸ਼ਨ (ਸੀਜੀਡੀ) ਨੈੱਟਵਰਕ ਦਾ ਵਿਕਾਸ ਘਰਾਂ, ਉਦਯੋਗਿਕ ਵਰਤੋਂ ਲਈ ਪਾਈਪਡ ਨੈਚੁਰਲ ਗੈਸ (ਪੀਐੱਨਜੀ) ਦੇ ਰੂਪ ਵਿੱਚ ਕੁਦਰਤੀ ਗੈਸ ਦੀ ਉਪਲਬਧਤਾ ਅਤੇ ਟਰਾਂਸਪੋਰਟ ਵਰਤੋਂ ਲਈ ਸੰਕੁਚਿਤ ਕੁਦਰਤੀ ਗੈਸ (ਸੀਐੱਨਜੀ) ਦੀ ਪਹੁੰਚ ਦੀ ਸਹਾਇਤਾ ਕਰਦਾ ਹੈ। ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀਐੱਨਜੀਆਰਬੀ), ਪੀਐੱਨਜੀਆਰਬੀ ਐਕਟ, 2006 ਦੇ ਅਨੁਸਾਰ ਭੂਗੋਲਿਕ ਖੇਤਰਾਂ (ਜੀਏ) ਵਿੱਚ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਇਕਾਈਆਂ ਨੂੰ ਅਧਿਕਾਰਤ ਕਰਨ ਦੀ ਅਥਾਰਿਟੀ ਹੈ। ਪੀਐੱਨਜੀਆਰਬੀ ਕੁਦਰਤੀ ਗੈਸ ਪਾਈਪ ਲਾਈਨ ਕੁਨੈਕਟੀਵਿਟੀ ਅਤੇ ਕੁਦਰਤੀ ਗੈਸ ਦੀ ਉਪਲਬਧਤਾ ਦੇ ਵਿਕਾਸ ਨਾਲ ਤਾਲਮੇਲ ਵਿੱਚ ਸੀਜੀਡੀ ਨੈੱਟਵਰਕ ਦੇ ਵਿਕਾਸ ਨੂੰ ਅਧਿਕਾਰਤ ਕਰਨ ਲਈ ਜੀਏ ਦੀ ਪਹਿਚਾਣ ਕਰਦਾ ਹੈ। ਬਿਹਾਰ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਸਮੇਤ 27 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ 407 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੇ ਤਕਰੀਬਨ 232 ਜੀਏ ਨੂੰ ਸੀਜੀਡੀ ਨੈੱਟਵਰਕ ਦੇ ਵਿਕਾਸ ਦੀ ਆਗਿਆ ਦਿੱਤੀ ਗਈ ਹੈ। ਪੀਐੱਨਜੀਆਰਬੀ ਨੇ ਮਿਤੀ 04.02.2020 ਨੂੰ ਵੈੱਬਹੋਸਟਿੰਗ ਰਾਹੀਂ ਪਬਲਿਕ ਨੋਟਿਸ ਜਾਰੀ ਕੀਤਾ ਹੈ, ਜਿਸ ਵਿੱਚ 11ਵੇਂ ਸੀਜੀਡੀ ਬੋਲੀ ਦੌਰ ਵਿੱਚ ਕਵਰ ਕੀਤੇ ਜਾਣ ਵਾਲੇ 44 ਪਹਿਚਾਣੇ ਗਏ ਜੀਏਸ ਦੀ ਇੱਕ ਆਰਜ਼ੀ ਸੂਚੀ ਤਿਆਰ ਕੀਤੀ ਗਈ ਹੈ, ਜਿਸ ਵਿੱਚ ਬਿਹਾਰ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਦੇ ਸ਼ਹਿਰ ਸ਼ਾਮਲ ਹਨ।

 ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੁਆਰਾ ਮਿਤੀ 30.04.2019 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, "ਟਰਾਂਸਪੋਰਟ ਦੇ ਉਦੇਸ਼ਾਂ ਲਈ ਹਾਈ ਸਪੀਡ ਡੀਜ਼ਲ ਨਾਲ ਮਿਲਾਉਣ ਲਈ ਬਾਇਓਡੀਜ਼ਲ ਵੇਚਣ ਲਈ ਦਿਸ਼ਾ ਨਿਰਦੇਸ਼ -2019" ਜਾਰੀ ਕੀਤੇ ਗਏ ਹਨ। ਬੇਈਮਾਨ ਬਾਇਓਡੀਜ਼ਲ ਸਪਲਾਈ ਕਰਨ ਵਾਲਿਆਂ ਦੇ ਦਾਖਲੇ ਤੋਂ ਬਚਣ ਲਈ, ਨੋਟੀਫਿਕੇਸ਼ਨ ਅਨੁਸਾਰ ਰਾਜ / ਕੇਂਦਰ ਸ਼ਾਸਤ ਪ੍ਰਦੇਸ਼ ਪੱਧਰ 'ਤੇ ਬਾਇਓਡੀਜ਼ਲ ਨਿਰਮਾਤਾਵਾਂ, ਸਪਲਾਇਰਾਂ ਅਤੇ ਵੇਚਣ ਵਾਲਿਆਂ ਲਈ ਇੱਕ ਢੁੱਕਵੀਂ ਰਜਿਸਟ੍ਰੇਸ਼ਨ ਪ੍ਰਣਾਲੀ ਤਿਆਰ ਕੀਤੀ ਜਾਏਗੀ।

 ਪੀਐੱਨਜੀਆਰਬੀ ਨੇ 15.03.2016 ਨੂੰ ਲਖਨਊ ਜੀਏ ਵਿੱਚ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਗ੍ਰੀਨ ਗੈਸ ਲਿਮਟਿਡ (ਜੀਆਰਜੀਐੱਲ) ਨੂੰ ਅਧਿਕਾਰਤ ਕੀਤਾ ਹੈ। ਇਸ ਤੋਂ ਇਲਾਵਾ, 10ਵੇਂ ਸੀਜੀਡੀ ਬੋਲੀ ਲਗਾਉਣ ਵਾਲੇ ਦੌਰ ਦੇ ਤਹਿਤ, ਪੀਐੱਨਜੀਆਰਬੀ ਨੇ ਗੋਂਡਾ ਅਤੇ ਬਾਰਾਬੰਕੀ ਜ਼ਿਲ੍ਹਿਆਂ ਦੇ ਜੀਏ ਨੂੰ ਟੋਰੈਂਟ ਗੈਸ ਪ੍ਰਾਈਵੇਟ ਲਿਮਟਿਡ (ਟੀਜੀਪੀਐੱਲ) ਨੂੰ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਅਧਿਕਾਰਤ ਕੀਤਾ ਸੀ। ਪੀਐੱਨਜੀਆਰਬੀ ਦੁਆਰਾ ਫਿਲਹਾਲ ਬਿਹਾਰ ਦੇ ਗੋਪਾਲਗੰਜ ਅਤੇ ਦਰਭੰਗਾ ਜ਼ਿਲ੍ਹਿਆਂ; ਮਹਾਰਾਸ਼ਟਰ ਦੇ ਨਾਂਦੇੜ, ਹਿੰਗੋਲੀ ਅਤੇ ਯਵਤਮਾਲ ਜ਼ਿਲ੍ਹਿਆਂ ਨੂੰ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਅਧਿਕਾਰਤ ਕੀਤਾ ਜਾਣਾ ਬਾਕੀ ਹੈ। ਹਾਲਾਂਕਿ, ਗੋਪਾਲਗੰਜ, ਦਰਭੰਗਾ ਅਤੇ ਹਿੰਗੋਲੀ ਜ਼ਿਲ੍ਹਿਆਂ ਨੂੰ ਪ੍ਰਸਤਾਵਿਤ 11ਵੇਂ ਸੀਜੀਡੀ ਬੋਲੀ ਦੌਰ ਦੇ ਤਹਿਤ ਜੀਏਸ ਦੀ ਅਸਥਾਈ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਨਾਂਦੇੜ ਅਤੇ ਯਵਤਮਾਲ ਜ਼ਿਲ੍ਹੇ, ਕੁਦਰਤੀ ਗੈਸ ਪਾਈਪਲਾਈਨ / ਸਰੋਤ ਅਤੇ ਤਕਨੀਕੀ-ਵਪਾਰਕ ਵਿਵਹਾਰਕਤਾ ਦੀ ਉਪਲਬਧਤਾ ਦੇ ਅਧਾਰ ‘ਤੇ, ਭਵਿੱਖ ਵਿੱਚ ਬੋਲੀ ਲਗਾਉਣ ਦੇ ਗੇੜ ਵਿੱਚ ਸੀਜੀਡੀ ਨੈੱਟਵਰਕ ਦੇ ਵਿਕਾਸ ਲਈ ਕਵਰ ਕੀਤੇ ਜਾਣਗੇ। 

 ਇਹ ਜਾਣਕਾਰੀ ਪੈਟਰੋਲੀਅਮ ਅਤੇ ਕੁਦਰਤੀ ਗੈਸ ਰਾਜ ਮੰਤਰੀ ਸ੍ਰੀ ਰਾਮੇਸ਼ਵਰ ਤੇਲੀ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

             

**********

 

 ਵਾਇਕੇ / ਐੱਸਕੇ



(Release ID: 1737024) Visitor Counter : 118