ਕਿਰਤ ਤੇ ਰੋਜ਼ਗਾਰ ਮੰਤਰਾਲਾ

ਬੇਰੁਜ਼ਗਾਰ ਵਿਅਕਤੀਆਂ ਨੂੰ ਸਹਾਇਤਾ

Posted On: 19 JUL 2021 2:51PM by PIB Chandigarh

ਅੰਕੜਾ ਤੇ ਪ੍ਰੋਗਰਾਮ ਲਾਗੂ ਕਰਨ ਬਾਰੇ ਮੰਤਰਾਲੇ ਦੇ ਰਾਸ਼ਟਰੀ ਅੰਕੜਾ ਦਫ਼ਤਰ ਦੁਆਰਾ ਸਲਾਨਾ ਪੀਰੀਓਡਿਕ ਲੇਬਰ ਫੋਰਸ ਸਰਵੇਅ ਕੀਤਾ ਗਿਆ ਪੀ ਐੱਲ ਐੱਫ ਐੱਸ ਦੇ ਨਤੀਜਿਆਂ ਅਨੁਸਾਰ 15 ਸਾਲ ਅਤੇ ਉੱਪਰ ਦੇ ਉਮਰ ਵਾਲੇ ਵਿਅਕਤੀਆਂ ਲਈ ਦੇਸ਼ ਵਿੱਚ 2018—19 ਦੌਰਾਨ 5.8% ਬੇਰੁਜ਼ਗਾਰ ਦਰ ਉਪਲਬੱਧ ਹੈ
ਸਰਕਾਰ ਆਤਮਨਿਰਭਰ ਵਿੱਤ ਪੈਕੇਜ ਦੇ ਹਿੱਸੇ ਵਜੋਂ 27 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿੱਤੀ ਸਹਾਇਤਾ ਮੁਹੱਈਆ ਕਰ ਰਹੀ ਹੈ ਆਤਮਨਿਰਭਰ ਭਾਰਤ ਪੈਕੇਜ ਵਿੱਚ ਦੇਸ਼ ਨੂੰ ਸਵੈ ਨਿਰਭਰ ਅਤੇ ਰੁਜ਼ਗਾਰ ਮੌਕੇ ਪੈਦਾ ਕਰਨ ਵਾਲੀਆਂ ਵੱਖ ਵੱਖ ਲੰਮੀ ਮਿਆਦ ਦੀਆਂ ਸਕੀਮਾਂ / ਪ੍ਰੋਗਰਾਮ ਅਤੇ ਨੀਤੀਆਂ ਸ਼ਾਮਲ ਹਨ
ਆਤਮਨਿਰਭਰ ਭਾਰਤ ਰੁਜ਼ਗਾਰ ਯੋਜਨਾ ਪਹਿਲੀ ਅਕਤੂਬਰ 2020 ਨੂੰ ਲਾਂਚ ਕੀਤੀ ਗਈ ਸੀ ਜਿਸ ਵਿੱਚ ਨਵਾਂ ਰੁਜ਼ਗਾਰ ਪੈਦਾ ਕਰਨ ਵਾਲਿਆਂ ਨੂੰ ਸਮਾਜਿਕ ਸੁਰੱਖਿਆ ਫਾਇਦਿਆਂ ਅਤੇ ਖੁੱਸੇ ਰੁਜ਼ਗਾਰ ਨੂੰ ਫਿਰ ਤੋਂ ਬਹਾਲ ਕਰਨ ਲਈ ਪ੍ਰੋਤਸਾਹਿਤ ਕੀਤਾ ਗਿਆ ਸੀ ਇਸ ਸਕੀਮ ਦਾ ਉਦੇਸ਼ ਰੁਜ਼ਗਾਰ ਦੇਣ ਵਾਲਿਆਂ ਤੇ ਵਿੱਤੀ ਬੋਝ ਨੂੰ ਘੱਟ ਕਰਨ ਅਤੇ ਹੋਰ ਕਾਮਿਆਂ ਨੂੰ ਰੁਜ਼ਗਾਰ ਦੇਣ ਲਈ ਉਤਸ਼ਾਹਿਤ ਕਰਨਾ ਹੈ ਬੀ ਆਰ ਵਾਈ ਤਹਿਤ ਭਾਰਤ ਸਰਕਾਰ ਦੋ ਸਾਲਾਂ ਲਈ ਦੋਨਾਂਮੁਲਾਜ਼ਮ ਦਾ ਹਿੱਸਾ (ਉਜਰਤਾਂ ਦਾ 12%) ਅਤੇ ਰੁਜ਼ਗਾਰ ਦੇਣ ਵਾਲਿਆਂ ਦਾ ਹਿੱਸਾ (ਉਜਰਤਾਂ ਦਾ 12%) ਦਾ ਯੋਗਦਾਨ ਮੁਹੱਈਆ ਕਰਦੀ ਹੈ ਇਹ ਪੀ ਐੱਫ ਤੇ ਪੰਜੀਕ੍ਰਿਤ ਸੰਸਥਾਵਾਂ ਵਿੱਚ ਰੁਜ਼ਗਾਰ ਦੀ ਗਿਣਤੀ ਤੇ ਅਧਾਰਿਤ ਹੈ 30 ਜੂਨ 2021 ਤੱਕ 82,251 ਇਕਾਈਆਂ ਨੂੰ ਕਵਰ ਕਰਦਿਆਂ 22 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ ਕਰੀਬ 950 ਕਰੋੜ ਰੁਪਏ ਦਾ ਕੁੱਲ ਫਾਇਦਾ ਦਿੱਤਾ ਗਿਆ ਹੈ
ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਕਰਮਚਾਰੀਆਂ ਅਤੇ ਰੁਜ਼ਗਾਰ ਦੇਣ ਵਾਲਿਆਂ ਦੋਨਾਂ ਨੂੰ 12%—12% ਪੀ ਐੱਫ ਫੰਡ ਤਹਿਤ ਯੋਗਦਾਨ ਦਿੱਤਾ ਹੈ, ਜੋ ਮਾਰਚ ਤੋਂ ਅਗਸਤ 2020 ਤੱਕ ਉਹਨਾਂ ਸੰਸਥਾਵਾਂ ਲਈ ਜਿਹਨਾਂ ਵਿੱਚ 100 ਮੁਲਾਜ਼ਮ ਹਨ ਅਤੇ 90% ਅਜਿਹੇ ਮੁਲਾਜ਼ਮ 15,000 ਰੁਪਏ ਤੋਂ ਘੱਟ ਕਮਾਈ ਕਰ ਰਹੇ ਹਨ, ਨੂੰ ਕੁੱਲ 24% ਮਹੀਨੇ ਦੀ ਉਜਰਤ ਦਾ ਯੋਗਦਾਨ ਦਿੱਤਾ ਜਾਂਦਾ ਹੈ ਪੀ ਐੱਮ ਜੀ ਕੇ ਵਾਈ ਸਕੀਮ ਤਹਿਤ 38.82 ਲੱਖ ਯੋਗ ਕਰਮਚਾਰੀਆਂ ਦੇ ਪੀ ਐੱਫ ਖਾਤਿਆਂ ਵਿੱਚ 25,67.66 ਕਰੋੜ ਰੁਪਏ ਪਾਏ ਗਏ ਹਨ ਅਤੇ ਕੋਵਿਡ ਮਹਾਮਾਰੀ ਤੋਂ ਬਾਅਦ ਦੇ ਸਮੇਂ ਦੌਰਾਨ ਪੀ ਐੱਫ ਪੰਜੀਕ੍ਰਿਤ ਇਕਾਈਆਂ ਨੂੰ ਰੁਜ਼ਗਾਰ ਮੁਹੱਈਆ ਕਰਨ ਨਾਲ ਮਦਦ ਮਿਲਦੀ ਹੈ
ਸਰਕਾਰ 2016 ਤੋਂ ਦੇਸ਼ ਵਿੱਚ ਪ੍ਰਧਾਨ ਮੰਤਰੀ ਰੁਜ਼ਗਾਰ ਪ੍ਰੋਤਸਾਹਨ ਯੋਜਨਾ (ਪੀ ਐੱਮ ਆਰ ਪੀ ਵਾਈ) ਲਾਗੂ ਕਰ ਰਹੀ ਹੈ ਜਿਸ ਦਾ ਮਕਸਦ ਸਮਾਜਿਕ ਸੁਰੱਖਿਆ ਫਾਇਦਿਆਂ ਦੇ ਨਾਲ ਨਵਾਂ ਰੁਜ਼ਾਗਰ ਪੈਦਾ ਕਰਨ ਲਈ ਰੁਜ਼ਗਾਰ ਦੇਣ ਵਾਲਿਆਂ ਨੂੰ ਉਤਸ਼ਾਹਿਤ ਕਰਨਾ ਹੈ ਇਸ ਸਕੀਮ ਤਹਿਤ ਭਾਰਤ ਸਰਕਾਰ ਪੀ ਐੱਫ ਰਾਹੀਂ ਨਵੇਂ ਕਰਮਚਾਰੀਆਂ ਨੂੰ 3 ਸਾਲਾਂ ਲਈ ਰੁਜ਼ਗਾਰ ਦੇਣ ਵਾਲਿਆਂ ਦਾ 12% ਯੋਗਦਾਨ ਮੁਹੱਈਆ ਕਰਦੀ ਹੈ ਇਕਾਈਆਂ ਰਾਹੀਂ ਲਾਭਪਾਤਰੀਆਂ ਦੇ ਪੰਜੀਕਰਨ ਲਈ 31 ਮਾਰਚ 2019 ਸੀ ਇਸ ਸਕੀਮ ਤਹਿਤ 31 ਮਾਰਚ 2019 ਤੱਕ ਪੰਜੀਕ੍ਰਿਤ ਲਾਭਪਾਤਰੀਆਂ ਨੂੰ 3 ਸਾਲਾਂ ਲਈ 31 ਮਾਰਚ 2022 ਤੱਕ ਉਹਨਾਂ ਵੱਲੋਂ ਪੰਜੀਕ੍ਰਿਤ ਕੀਤੀ ਮਿਤੀ ਤੋਂ ਇਹ ਫਾਇਦਾ ਮਿਲਦਾ ਰਹੇਗਾ ਇਸ ਸਕੀਮ ਤਹਿਤ 1.53 ਲੱਖ ਇਕਾਈਆਂ ਰਾਹੀਂ 1.21 ਕਰੋੜ ਲਾਭਪਾਤਰੀਆਂ ਨੂੰ ਫਾਇਦਾ ਮੁਹੱਈਆ ਕੀਤਾ ਗਿਆ ਹੈ
ਪ੍ਰਧਾਨ ਮੰਤਰੀ ਮੁਦਰਾ ਯੋਜਨਾ ਸਵੈ ਰੁਜ਼ਗਾਰ ਸਹੂਲਤ ਦੇਣ ਲਈ ਸਰਕਾਰ ਵੱਲੋਂ ਲਾਗੂ ਕੀਤੀ ਗਈ ਹੈ ਪੀ ਐੱਮ ਐੱਮ ਵਾਈ ਤਹਿਤ ਸੂਖ਼ਮ / ਛੋਟੇ ਕਾਰੋਬਾਰੀ ਉੱਦਮੀਆਂ ਨੂੰ 10 ਲੱਖ ਰੁਪਏ ਤੱਕ ਗਰੰਟੀ ਮੁਕਤ ਕਰਜ਼ਾ ਮੁਹੱਈਆ ਕੀਤਾ ਗਿਆ ਹੈ ਇਹ ਉਹਨਾਂ ਵਿਅਕਤੀਆਂ ਨੂੰ ਵੀ ਦਿੱਤਾ ਜਾਂਦਾ ਹੈ ਜੋ ਆਪਣਾ ਕਾਰੋਬਰ ਸਥਾਪਿਤ ਕਰਨ ਯੋਗ ਹਨ ਜਾਂ ਆਪਣੇ ਕਾਰੋਬਾਰ ਦੀਆਂ ਗਤੀਵਿਧੀਆਂ ਵਧਾਉਣਾ ਚਾਹੁੰਦੇ ਹਨ
ਪੀ ਐੱਮ ਸਵਾਨਿਧੀ ਸਕੀਮ ਰਾਹੀਂ ਰੇਹੜੀ ਫੜੀ ਵਾਲਿਆਂ ਨੂੰ ਇੱਕ ਸਾਲ ਲਈ 10,000 ਰੁਪਏ ਤੱਕ ਗਰੰਟੀ ਮੁਕਤ ਵਰਕਿੰਗ ਪੂੰਜੀ ਕਰਜ਼ਾ ਦੇਣ ਦੀ ਸਹੂਲਤ ਦਿੱਤੀ ਗਈ ਹੈ , ਜਿਸ ਨਾਲ ਤਕਰੀਬਨ 50 ਲੱਖ ਰੇਹੜੀ ਫੜੀ ਵਾਲਿਆਂ ਨੂੰ ਕੋਵਿਡ ਮਹਾਮਾਰੀ ਤੋਂ ਬਾਅਦ ਆਪਣੇ ਕਾਰੋਬਾਰ ਫਿਰ ਤੋਂ ਸ਼ੁਰੂ ਕਰਨ ਲਈ ਇਹ ਸਹੂਲਤ ਦਿੱਤੀ ਗਈ ਹੈ
ਰੁਜ਼ਗਾਰ ਪੈਦਾ ਕਰਨਾ ਸਰਕਾਰ ਲਈ ਤਰਜੀਹ ਹੈ ਰੁਜ਼ਗਾਰ ਪੈਦਾ ਕਰਨ ਨੂੰ ਵਧਾਉਣ ਲਈ ਉੱਪਰ ਦੱਸੇ ਗਏ ਯਤਨਾਂ ਤੋਂ ਇਲਾਵਾ ਸਰਕਾਰ ਕਈ ਸਕੀਮਾਂ ਜਿਵੇਂ ਪ੍ਰਧਾਨ ਮੰਤਰੀ ਜਨਰੇਸ਼ਨ ਪ੍ਰੋਗਰਾਮ (ਪੀ ਐੱਮ ਜੀ ਪੀ), ਮਹਾਤਮਾ ਗਾਂਧੀ ਨੈਸ਼ਨਲ ਰੂਰਲ ਇੰਪਲਾਇਮੈਂਟ ਗਰੰਟੀ ਸਕੀਮ (ਐੱਮ ਜੀ ਐੱਨ ਆਰ ਜੀ ਐੱਸ), ਪੰਡਿਤ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀ ਡੀ ਯੂਜੀ ਕੇ ਵਾਈ) ਅਤੇ ਦੀਨ ਦਿਆਲ ਅੰਤੋਦਿਆ ਯੋਜਨਾਨੈਸ਼ਨਲ ਅਰਬਨ ਲਾਇਵਲੀਹੁੱਡ ਮਿਸ਼ਨ (ਡੀ ਵਾਈਐੱਨ ਯੂ ਐੱਲ ਐੱਮ) ਰਾਹੀਂ ਦੇਸ਼ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਵੱਖ ਵੱਖ ਕਦਮ ਚੁੱਕ ਰਹੀ ਹੈ
ਇਹ ਜਾਣਕਾਰੀ ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰੀ ਸ਼੍ਰੀ ਭੂਪੇਂਦਰ ਯਾਦਵ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਹੈ

 

********

ਐੱਮ ਜੇ ਪੀ ਐੱਸ / ਐੱਮ ਐੱਸ



(Release ID: 1736918) Visitor Counter : 129


Read this release in: English , Urdu , Bengali