ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਐੱਮਐੱਨਆਰਈ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ “ਟਿਕਾਊ ਜੀਵਨ ਯੋਗ ਟੀਚੇ ਲਈ: ਊਰਜਾ ਕੁਸ਼ਲਤਾ ਨਿਰਮਾਣ 2021 ਨਵੀਂ ਪਹਿਲ” ਦਾ ਉਦਘਾਟਨ ਕੀਤਾ
ਭਾਰਤ ਸਰਕਾਰ ਆਵਾਸੀ ਅਤੇ ਵਣਜਕ ਪਰਿਸਰਾਂ ਵਿੱਚ ਊਰਜਾ ਕੁਸ਼ਲਤਾ ਨੂੰ ਬਿਹਤਰ ਕਰਨ ‘ਤੇ ਧਿਆਨ ਦੇ ਰਹੀ ਹੈ: ਸ਼੍ਰੀ ਆਰ ਕੇ ਸਿੰਘ
ਭਵਨ ਨਿਰਮਾਣ ਖੇਤਰ ਨਾਲ ਜੁੜੇ 15,000 ਤੋਂ ਅਧਿਕ ਆਰਕੀਟੈਕਟ, ਇੰਜੀਨੀਅਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਊਰਜਾ ਕੁਸ਼ਲਤਾ ‘ਤੇ ਬੀਈਈ ਟ੍ਰੇਨਿੰਗ ਦੇਵੇਗਾ
Posted On:
16 JUL 2021 6:54PM by PIB Chandigarh
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਅੱਜ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਦੇ ਅੰਗ ਦੇ ਰੂਪ ਵਿੱਚ ਭਾਰਤ ਸਰਕਾਰ ਦੀ ਊਰਜਾ ਕੁਸ਼ਲਤਾ ਨਾਲ ਜੁੜੇ ਵੱਖ-ਵੱਖ ਪਹਿਲ ਦੇ ਸ਼ੁਭਾਰੰਭ ਦੀ ਘੋਸ਼ਣਾ ਕੀਤੀ।
ਊਰਜਾ ਕੁਸ਼ਲਤਾ ਬਿਊਰੋ ਦੇ “ ਟਿਕਾਊ ਜੀਵਨ ਯੋਗ ਟੀਚੇ ਲਈ: ਊਰਜਾ ਕੁਸ਼ਲਤਾ ਨਿਰਮਾਣ 2021 ਨਵੀਂ ਪਹਿਲ” ਦਾ ਵਰਚੁਅਲੀ ਉਦਘਾਟਨ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਆਪਣੀ ਵਚਨਬੱਧਤਾ ਦੋਹਰਾਈ ਕਿ ਅਰਥਵਿਵਸਥਾ ਵਿੱਚ ਵਿਸ਼ੇਸ਼ ਰੂਪ ਤੋਂ ਭਵਨ ਨਿਰਮਾਣ ਖੇਤਰ ਵਿੱਚ ਊਰਜਾ ਕੁਸ਼ਲਤਾ ਨੂੰ ਹੁਲਾਰਾ ਦੇਣ ਦੇ ਯਤਨ ਜਾਰੀ ਰਹਿਣਗੇ। ਬੀਈਈ ਨੂੰ ਇਹ ਅਭਿਯਾਨ ਸ਼ੁਰੂ ਕਰਨ ਲਈ ਵਧਾਈ ਦਿੰਦੇ ਹੋਏ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਸਾਰੇ ਅਧਿਕਾਰੀ ਭਵਨ ਖੇਤਰ ਵਿੱਚ ਊਰਜਾ ਕੁਸ਼ਲਤਾ ਨੂੰ ਲਾਗੂਕਰਨ ਕਰਨ ਦੀ ਦਿਸ਼ਾ ਵਿੱਚ ਸਾਰੇ ਪ੍ਰਕਾਰ ਦੀਆਂ ਰੁਕਾਵਟਾਂ ਨੂੰ ਦੂਰ ਕਰਨ ਅਤੇ ਮੰਗ ਪੂਰੀ ਕਰਨ ਲਈ ਊਰਜਾ ਸਮਰੱਥਾ ਜਾਂ ਊਰਜਾ ਢਾਂਚੇ ਨੂੰ ਸਵਰੂਪ ਦੇਣ ਦੇ ਯਤਨ ਨਿਰੰਤਰ ਜਾਰੀ ਰੱਖਣ।
ਇੱਕ ਸਮਾਰੋਹ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਆਰ ਕੇ ਸਿੰਘ ਨੇ ਕਿਹਾ ਕਿ ਭਵਨ ਖੇਤਰ ਉਦਯੋਗ ਦੇ ਬਾਅਦ ਦੂਜਾ ਸਭ ਤੋਂ ਵੱਡਾ ਊਰਜਾ ਦੀ ਖਪਤ ਕਰਨ ਵਾਲਾ ਖੇਤਰ ਹੈ ਲੇਕਿਨ 2030 ਤੱਕ ਇਹ ਖੇਤਰ ਦੇਸ਼ ਦਾ ਸਭ ਤੋਂ ਵੱਡਾ ਬਿਜਲੀ ਖਪਤ ਕਰਨ ਵਾਲਾ ਖੇਤਰ ਹੋ ਜਾਏਗਾ। ਇਸ ਸੰਭਾਵਨਾ ਦੇ ਮਹੱਤਵ ਨੂੰ ਸਮਝਦੇ ਹੋਏ ਭਾਰਤ ਸਰਕਾਰ ਦਾ ਯਤਨ ਹੈ ਕਿ ਰਿਹਾਈਸ਼ੀ ਖੇਤਰਾਂ ਦੇ ਨਾਲ-ਨਾਲ ਵਣਜਿਕ ਪਰਿਸਰਾਂ/ਭਵਨਾਂ ਵਿੱਚ ਊਰਜਾ ਬੱਚਤ ਦੇ ਯਤਨਾਂ ਨੂੰ ਹੋਰ ਬਿਹਤਰ ਕੀਤਾ ਜਾਏ।
ਕੇਂਦਰੀ ਬਿਜਲੀ ਅਤੇ ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਰਾਜਕੁਮਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਇਹ ਯਤਨ ਦੇਸ਼ ਭਰ ਦੇ ਰਿਹਾਇਸ਼ੀ ਭਵਨਾਂ ਵਿੱਚ ਊਰਜਾ ਬੱਚਤ ਦੇ ਵਰਤਮਾਨ ਪੱਧਰ ਨੂੰ ਹੋਰ ਬਿਹਤਰ ਕਰਨ ਵਿੱਚ ਸਹਾਇਕ ਹੋਣਗੇ ਜਿਸ ਨਾਲ ਜੀਵਨ ਟਿਕਾਊ ਹੋਵੇਗਾ। ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਰਟ ਹੋਮ ਈਕੋਸਿਸਟਮ ਅਤੇ ਕਿਸੇ ਵੀ ਬੁਨਿਆਦੀ ਢਾਂਚੇ ਵਿੱਚ ਜ਼ਰੂਰਤ ਅਨੁਸਾਰ ਊਰਜਾ ਖਪਤ ਦੀ ਵਿਵਸਥਾ ਆਉਣ ਵਾਲੇ ਵਰ੍ਹਿਆਂ ਵਿੱਚ ਇੱਕ ਨਿਸ਼ਚਿਤ ਜ਼ਰੂਰਤ ਹੋਵੇਗੀ।
ਬਿਜਲੀ ਮੰਤਰਾਲੇ ਵਿੱਚ ਰਾਜ ਮੰਤਰੀ ਸ਼੍ਰੀ ਕ੍ਰਿਸ਼ਣ ਪਾਲ ਗੁਜਰ ਨੇ ਇਸ ਪ੍ਰਕਾਰ ਦੀ ਪਹਿਲ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਅਧਿਕ ਊਰਜਾ ਕੁਸ਼ਲਤਾ ਦਾ ਸਿੱਧਾ ਸੁਝਾਅ ਘਰਾਂ ਵਿੱਚ ਊਰਜਾ ਦੀ ਖਪਤ ਵਿੱਚ ਕਮੀ ਅਤੇ ਕਾਰਬਨ ਨਿਕਾਸੀ ਵਿੱਚ ਕਮੀ ਹੈ। ਉਨ੍ਹਾਂ ਨੇ ਕਿਹਾ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਪਹਿਲਾਂ ਦੇ ਚਲਦੇ ਭਵਿੱਖ ਵਿੱਚ ਬਿਹਤਰ ਅਤੇ ਅਧਿਕ ਪ੍ਰਭਾਵੀ ਰਿਹਾਇਸ਼ੀ ਇਮਾਰਤਾ ਉਪਲੱਬਧ ਹੋਣਗੀਆਂ।
ਬਿਜਲੀ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਅਲੋਕ ਕੁਮਾਰ ਨੇ ਰੇਖਾਂਕਿਤ ਕੀਤਾ ਕਿ ਇਹ ਸਾਰੀਆਂ ਪਹਿਲਾਂ ਭਾਰਤ ਦੀ ਊਰਜਾ ਕੁਸ਼ਲਤਾ ਨੂੰ ਹੁਲਾਰਾ ਦੇਣ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਨ ਜਾ ਰਹੀਆਂ ਹਨ ਅਤੇ ਇਹ ਮਾਡਲ ਦੁਨੀਆ ਭਰ ਵਿੱਚ ਅਪਨਾਣਿਆ ਜਾਏਗਾ।
ਅੱਜ ਜੋ ਪਹਿਲ ਸ਼ੁਰੂ ਕੀਤੀ ਗਈ ਉਨ੍ਹਾਂ ਵਿੱਚੋਂ:
-
ਈਕੋ ਨਿਵਾਸ ਸੰਹਿਤਾ 2021 ਦੇ ਤਹਿਤ ਭਵਨਾਂ ਵਿੱਚ ਘੱਟ ਤੋਂ ਘੱਟ ਬਿਜਲੀ ਖਪਤ ਪ੍ਰਦਰਸ਼ਨ ਜ਼ਰੂਰਤਾਂ ਦੇ ਅਨੁਰੂਪ ਵਿਸ਼ੇਸ਼ ਸੰਹਿਤਾ ਅਨੁਸਾਰ ਕਾਰਜ ਪੂਰਾ ਕੀਤਾ ਜਾਏਗਾ।
-
ਵੈਬ ਅਧਾਰਿਤ ਇੱਕ ਮੰਚ “ ਦ ਹੈਂਡਬੁੱਕ ਆਵ੍ ਰੇਪਲੀਕੇਬਲ ਡਿਜ਼ਾਇਨ ਫਾਰ ਐਨਰਜੀ ਐਫੀਸ਼ੀਐਂਟ ਰੇਜ਼ੀਡੇਂਸ਼ੀਅਲ ਬਿਲਡਿੰਗਸ” ਉਪਲੱਬਧ ਹੋਵੇਗੀ ਜਿਸ ਦਾ ਉਪਯੋਗ ਭਾਰਤ ਵਿੱਚ ਘੱਟ ਊਰਜਾ ਖਪਤ ਵਾਲੇ ਭਵਨਾਂ ਦੇ ਨਿਰਮਾਣ ਵਿੱਚ ਇੱਕ ਉਪਯੋਗੀ ਅਤੇ ਅਪਣਾਈਆਂ ਜਾ ਸਕਣ ਯੋਗ ਸੂਚਨਾਵਾਂ ਅਤੇ ਜਾਣਕਾਰੀਆਂ ਦੇ ਸਰੋਤ ਦੇ ਰੂਪ ਵਿੱਚ ਕੀਤਾ ਜਾ ਸਕੇਗਾ।
-
ਊਰਜਾ ਕੁਸ਼ਲਤਾ ਵਾਲੇ ਭਵਨ ਨਿਰਮਾਣ ਲਈ ਭਵਨ ਨਿਰਮਾਣ ਸਮਗੱਰੀ ਲਈ ਮਾਨਕੀਕਰਨ ਦੀ ਪ੍ਰਕਿਰਿਆ ਨੂੰ ਪੂਰਾ ਕਰਨ ਦੇ ਉਦੇਸ਼ ਤੋਂ ਭਵਨ ਨਿਰਮਾਣ ਸਮਗੱਰੀ ਦੀ ਇੱਕ ਔਨਲਾਈਨ ਡਾਇਰੈਕਟਰੀ ਤਿਆਰ ਕੀਤੀ ਜਾਏਗੀ।
-
ਨਿਰਮਾਣ ਪੁਰਸਕਾਰ(ਐੱਨਈਈਆਰਐੱਮਏਐੱਨ ਯਾਨੀ ਨੈਸ਼ਨਲ ਐਨਰਜੀ ਐਂਫੀਸ਼ੀਏਂਸੀ ਰੋਡਮੈਪ ਫਾਰ ਮੂਵਮੈਂਟ ਟੂਵਰਡਸ ਐਫੋਡੇਰਬਲ ਐਂਡ ਨੇਚੁਰਲ ਹੈਬੀਟੇਟ) ਦੀ ਘੋਸ਼ਣਾ ਕੀਤੀ ਜਾਏਗੀ ਜਿਸ ਦਾ ਉਦੇਸ਼ ਬੀਈਈ ਦੀ ਊਰਜਾ ਬੱਚਤ ਭਵਨ ਸੰਹਿਤਾ ਦੇ ਅਨੁਰੂਪ ਤਿਆਰ ਅਸਾਧਾਰਣ ਰੂਪ ਤੋਂ ਊਰਜਾ ਬੱਚਤ ਭਵਨ ਪ੍ਰਾਰੂਪਾਂ ਨੂੰ ਪ੍ਰੋਤਸਾਹਿਤ ਕੀਤਾ ਜਾਏਗਾ।
-
ਵਿਅਕਤੀਗਤ ਉਪਯੋਗ ਵਾਲੇ ਭਵਨਾਂ ਵਿੱਚ ਊਰਜਾ ਕੁਸ਼ਲਤਾ ਅਤੇ ਊਰਜਾ ਬੱਚਤ ਨੂੰ ਬਿਹਤਰ ਕਰਨ ਲਈ ਊਰਜਾ ਕੁਸ਼ਲਤਾ ਵਾਲੇ ਘਰਾਂ ਦੀ ਰੇਟਿੰਗ ਲਈ ਔਨਲਾਈਨ ਸਟਾਰ ਰੇਟਿੰਗ ਟੂਲ ਤਿਆਰ ਕੀਤਾ ਜਾ ਚੁੱਕਿਆ ਹੈ। ਇਹ ਪੇਸ਼ੇਵਰਾਂ ਨੂੰ ਆਪਣੇ ਘਰਾਂ ਵਿੱਚ ਊਰਜਾ ਕੁਸ਼ਲਤਾ ਦੇ ਸਭ ਤੋਂ ਉੰਨਤ ਵਿਕਲਪਾਂ ਨੂੰ ਅਪਨਾਉਣ ਲਈ ਫੈਸਲਾ ਕਰਨ ਵਿੱਚ ਮਦਦ ਕਰੇਗਾ।
-
ਊਰਜਾ ਸੰਰਕਸ਼ਣ ਭਵਨ ਸੰਹਿਤਾ (ਈਸੀਬੀਸੀ) 2017 ਅਤੇ ਈਕੋ ਨਿਵਾਸ ਸੰਹਿਤਾ(ਈਐੱਨਐੱਸ) 2021 ਦੇ ਤਹਿਤ 15000 ਆਰਕੀਟੈਕਟ, ਇੰਜੀਨੀਅਰ ਅਤੇ ਸਰਕਾਰੀ ਅਧਿਕਾਰੀਆਂ ਨੂੰ ਟਰੇਂਡ ਕੀਤਾ ਜਾਏਗਾ।
ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਦੇ ਕ੍ਰਮ ਵਿੱਚ ‘ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਭਾਰਤ ਸਰਕਾਰ ਦਾ ਯਤਨ ਹੈ। ਇਸ ਉਤਸਵ ਦੇ ਤਹਿਤ ਬਿਜਲੀ ਮੰਤਰਾਲੇ 75 ਹਫਤਿਆਂ ਦੇ ਦੌਰਾਨ 75 ਪ੍ਰੋਗਰਾਮਾਂ ਦਾ ਆਯੋਜਨ ਕਰੇਗਾ।
ਬੀਈਈ ਦੇ ਬਾਰੇ ਵਿੱਚ:
ਭਾਰਤ ਸਰਕਾਰ ਨੇ ਊਰਜਾ ਕੁਸ਼ਲਤਾ ਬਿਊਰੋ (ਬੀਈਈ) ਦੀ ਸਥਾਪਨਾ ਐਨਰਜੀ ਕੰਜ਼ਰਵੇਸ਼ਨ ਐਕਟ, 2021 ਦੇ ਤਹਿਤ 1 ਮਾਰਚ 2002 ਨੂੰ ਕੀਤਾ ਸੀ। ਊਰਜਾ ਕੁਸ਼ਲਤਾ ਬਿਊਰੋ ਦਾ ਉਦੇਸ਼ ਊਰਜਾ ਕੰਜ਼ਰਵੇਸ਼ਨ ਐਕਟ, 2001 ਦੇ ਸਮੁੱਚੇ ਢਾਂਚੇ ਦੇ ਤਹਿਤ ਊਰਜਾ ਦੀ ਖਪਤ ਵਿੱਚ ਕਮੀ ਲਿਆਉਣ ਦੇ ਉਨ੍ਹਾਂ ਸਾਰੇ ਉਪਾਆਂ ਵਿੱਚ ਸਾਰੇ ਪੇਸ਼ੇਵਰਾਂ ਦੀ ਮਦਦ ਕਰਨਾ ਹੈ ਜੋ ਬਜ਼ਾਰ ਦੇ ਸਿਧਾਤਾਂ ਦੇ ਅਨੁਰੂਪ ਹੋਣ। ਇਹ ਉਦੇਸ਼ ਸਾਰੇ ਹਿਤਧਾਰਕਾਂ ਦੀ ਸਹਿਭਾਗਿਤਾ ਨਾਲ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਦੇ ਪਰਿਮਾਣਸਵਰੂਪ ਸਾਰੇ ਖੇਤਰਾਂ ਵਿੱਚ ਊਰਜਾ ਕੁਸ਼ਲਤਾ ਦੇ ਟਿਕਾਊ ਉਪਾਆਂ ਨੂੰ ਅਪਨਾਇਆ ਜਾ ਸਕੇਗਾ।
***
ਐੱਸਐੱਸ/ਆਈਜੀ
(Release ID: 1736870)
Visitor Counter : 275