ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਕੇਂਦਰੀ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਓਲੰਪਿਕ ਲਈ 88 ਮੈਂਬਰ ਦਲ ਨੂੰ ਰਵਾਨਾ ਕੀਤਾ, ਵਿਸ਼ਵਾਸ ਦਿਲਾਇਆ ਕਿ 135 ਕਰੋੜ ਭਾਰਤੀਆਂ ਦਾ ਆਸ਼ੀਰਵਾਦ ਉਨ੍ਹਾਂ ਦੇ ਨਾਲ ਹੈ

Posted On: 17 JUL 2021 11:31PM by PIB Chandigarh

ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਅੱਜ ਰਾਤ ਨੂੰ ਓਲੰਪਿਕ ਲਈ ਰਵਾਨਾ ਹੋਣ ਵਾਲੇ 54 ਐਥਲੀਟਾਂ ਸਹਿਤ 88 ਮੈਂਬਰ ਭਾਰਤੀ ਦਲ ਨੂੰ ਰਸਮੀ ਤੌਰ 'ਤੇ ਰਵਾਨਾ ਕੀਤਾ ਗਿਆ। ਕੇਂਦਰੀ ਯੁਵਾ ਮੰਤਰਾਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਯੁਵਾ ਮੰਤਰਾਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਐਥਲੀਟਾਂ ਨੂੰ ਸੰਬੋਧਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

E:\Surjeet Singh\July 2021\16 July\image001B5CP.jpg

 

 

ਅੱਠ ਖੇਡਾਂ ਯਾਨੀ ਬੈਡਮਿੰਟਨ, ਤੀਰਅੰਦਾਜੀ, ਹਾਕੀ, ਜੁਡੋ, ਤੈਰਾਕੀ, ਭਾਰ ਚੁੱਕਣਾ, ਜਿਮਨਾਸਿਟਕ ਅਤੇ ਟੇਬਲ ਟੈਨਿਸ ਨਾਲ ਸੰਬੰਧਿਤ ਐਥਲੀਟ ਅਤੇ ਸਹਿਯੋਗੀ ਸਟਾਫ ਨਵੀਂ ਦਿੱਲੀ ਤੋਂ ਟੋਕੀਓ ਦੇ ਲਈ ਰਵਾਨਾ ਹੋਏ।

 

 https://twitter.com/ianuragthakur/status/1416454567508643845

 

ਸਮਾਰੋਹ ਵਿੱਚ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸ਼੍ਰੀ ਨਰਿੰਦਰ ਧਰੁਵ ਬੱਤਰਾ, ਭਾਰਤੀ ਓਲੰਪਿਕ ਸੰਘ ਦੇ ਸਕੱਤਰ-ਜਨਰਲ ਸ਼੍ਰੀ ਰਾਜੀਵ ਮੇਹਤਾ ਅਤੇ ਭਾਰਤੀ ਖੇਡ ਅਥਾਰਿਟੀ ਦੇ ਮਹਾਨਿਦੇਸ਼ਕ ਸ਼੍ਰੀ ਸੰਦੀਪ ਪ੍ਰਧਾਨ ਸਹਿਤ ਹੋਰ ਮੰਨੇ-ਪ੍ਰਮੰਨੇ ਵਿਅਕਤੀ ਮੌਜੂਦ ਸਨ। ਖਿਡਾਰੀਆਂ ਦੀ ਸੁਰੱਖਿਆ ਕਰਨ ਲਈ ਸਮਾਰੋਹ ਵਿੱਚ ਕੇਵਲ ਉਨ੍ਹਾਂ ਹੀ ਮੰਨੇ-ਪ੍ਰਮੰਨੇ ਵਿਅਕਤੀਆਂ ਅਤੇ ਹੋਰ ਅਧਿਕਾਰੀਆਂ ਨੂੰ ਪ੍ਰਵੇਸ਼ ਦੀ ਇਜਾਜ਼ਤ ਸੀ ਜਿਨ੍ਹਾਂ ਦੀ ਕੋਵਿਡ ਜਾਂਚ ਰਿਪੋਰਟ ਨੈਗੇਟਿਵ ਸੀ। ਟੋਕੀਓ ਓਲੰਪਿਕ ਦਲ 127 ਐਥਲੀਟਾਂ ਦੇ ਨਾਲ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਅਧਿਕ ਖਿਡਾਰੀਆਂ ਵਾਲਾ ਦਲ ਹੋਵੇਗਾ।

E:\Surjeet Singh\July 2021\16 July\image001B5CP (1).jpg

 

ਕੇਂਦਰੀ ਯੁਵਾ ਮੰਤਰਾਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ, ਜਦੋਂ ਤੁਸੀਂ ਓਲੰਪਿਕ ਵਿੱਚ ਦੇਸ਼ ਦਾ ਪ੍ਰਤੀਨਿਧੀਤਵ ਕਰਨ ਜਾਂਦੇ ਹੋ ਤਾਂ ਇਹ ਉਨ੍ਹਾਂ ਲਈ ਹੀ ਨਹੀਂ ਬਲਕਿ ਪੂਰੇ ਦੇਸ਼ ਲਈ ਇੱਕ ਮਹੱਤਵਪੂਰਨ ਪਲ ਹੁੰਦਾ ਹੈ। ਇਹ ਤੁਹਾਡੇ ਅਨੁਸ਼ਾਸਨ, ਦ੍ਰਿੜ ਸੰਕਲਪ ਅਤੇ ਸਮਰਪਣ ਦੇ ਕਾਰਨ ਸੰਭਵ ਹੋਇਆ ਹੈ ਅਤੇ ਇਸ ਲਈ ਤੁਸੀਂ ਇੱਥੇ ਟੀਮ ਇੰਡੀਆ ਦਾ ਪ੍ਰਤੀਨਿਧੀਤਵ ਕਰ ਰਹੇ ਹੋ। ਮੈਨੂੰ ਵਿਸ਼ਵਾਸ ਹੈ ਕਿ ਜਦੋਂ ਤੁਸੀਂ ਮੈਦਾਨ ਵਿੱਚ ਹੋਵੋਗੇ, ਜਦੋਂ ਤੁਸੀਂ ਮੁਕਾਬਲੇ ਵਿੱਚ ਹਿੱਸਾ ਲੈ ਰਹੇ ਹੋਵੋਗੇ, ਤਾਂ ਤੁਸੀਂ ਆਪਣੀ ਪੂਰੀ ਊਰਜਾ, ਦ੍ਰਿੜ ਸੰਕਲਪ ਅਤੇ ਪ੍ਰੇਰਣਾ ਦੇ ਨਾਲ ਉੱਥੇ ਹੋਵਾਗੇ। ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਬਿਲਕੁਲ ਖੱਲ੍ਹੇ ਦਿਮਾਗ ਦੇ ਨਾਲ ਜਾਓ। 135 ਕਰੋੜ ਭਾਰਤੀ ਤੁਹਾਡੇ ਨਾਲ ਹਨ, ਉਨ੍ਹਾਂ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਤੁਹਾਡੇ ਨਾਲ ਹਨ।

ਯੁਵਾ ਮੰਤਰਾਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨੇ ਕਿਹਾ, ਤੁਹਾਡੇ ਪੂਰੇ ਜੀਵਨ ਦੇ ਯਤਨਾਂ ਅਤੇ ਤਿਆਰੀਆਂ ਨੇ ਅੱਜ ਤੁਹਾਨੂੰ ਇਸ ਮੁਕਾਮ ਤੱਕ ਪਹੁੰਚਾਇਆ ਹੈ। ਤੁਸੀਂ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੰਚ ਟੋਕੀਓ ਓਲੰਪਿਕ ਵਿੱਚ ਮੁਕਾਬਲਾ ਕਰਨ ਜਾ ਰਹੇ ਹਨ ਅਤੇ ਇਸ ਮੌਕੇ ‘ਤੇ ਮੈਂ ਤੁਹਾਨੂੰ ਪੂਰੀ ਤਰ੍ਹਾਂ ਭਰੋਸਾ ਦਿਵਾਉਂਦਾ ਹਾਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਅਤੇ 135 ਕਰੋੜ ਭਾਰਤੀਆਂ ਦੀਆਂ ਉਮੀਦਾਂ ਦੇ ਨਾਲ ਓਲੰਪਿਕ ਵਿੱਚ ਮੁਕਾਬਲਾ ਕਰਨ ਦੇ ਦੌਰਾਨ ਤੁਹਾਨੂੰ ਸਾਰਿਆਂ ਦਾ ਪੂਰਾ ਆਸ਼ੀਰਵਾਦ ਮਿਲੇਗਾ।

ਇਸ ਮੌਕੇ ‘ਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸ਼੍ਰੀ ਨਰਿੰਦਰ ਧਰੁਵ ਬੱਤਰਾ ਅਤੇ ਭਾਰਤੀ ਓਲੰਪਿਕ ਸੰਘ ਦੇ ਸਕੱਤਰ ਜਨਰਲ ਸ਼੍ਰੀ ਰਾਜੀਵ ਮੇਹਤਾ ਨੇ ਵੀ ਐਥਲੀਟਾਂ ਨੂੰ ਸੰਬੋਧਿਤ ਕੀਤਾ।

*******

ਐੱਨਬੀ/ਓਏ
 



(Release ID: 1736781) Visitor Counter : 121


Read this release in: English , Urdu , Marathi , Hindi