ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਵੈ–ਚਾਲਿਤ ਟ੍ਰੇਨ ਪਖਾਨਾ ਸੀਵਰੇਜ ਨਿਬੇੜਾ ਪ੍ਰਣਾਲੀ – ਜੈਵਿਕ ਪਖਾਨਿਆਂ ਲਈ ਇੱਕ ਲਾਗਤ ਪ੍ਰਭਾਵੀ ਵਿਕਲਪ

Posted On: 16 JUL 2021 1:19PM by PIB Chandigarh

ਭਾਰਤੀ ਰੇਲਵੇ ਦੀ ਪਖਾਨਾ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਪਖਾਨੇ ਦੇ ਕੂੜਾ–ਕਰਕਟ ਨੂੰ ਇਕੱਠਾ ਕਰਨ ਲਈ ਇੱਕ ਆਟੋਮੈਟਿਕ ਤਕਨੀਕ ਦਾ ਉਪਯੋਗ ਕੀਤਾ ਜਾ ਸਕਦਾ ਹੈ। ਆਟੋਮੈਟਿਕ ਤਕਨੀਕ ਦਾ ਰੱਖ–ਰਖਾਅ ਆਸਾਨ ਹੈ। ਇੱਕ ਭਾਰਤੀ ਵਿਗਿਆਨੀ ਵੱਲੋਂ ਵਿਕਸਤ ਜੈਵਿਕ ਪਖਾਨਾ ਸੱਤ–ਗੁਣਾ ਸਸਤਾ ਵਿਕਲਪ ਹੈ।

ਵਰਤਮਾਨ ਜੈਵਿਕ ਪਖਾਨਾ ਮਨੁੱਖੀ ਮਲ–ਮੂਤਰ ਨੂੰ ਗੈਸ ਵਿੱਚ ਬਦਲਦ ਲਈ ਐਨਾਰੋਬਿਕ ਬੈਕਟੀਰੀਆ ਦਾ ਉਪਯੋਗ ਕਰਦੇ ਹਨ ਪਰ ਉਹ ਬੈਕਟੀਰੀਆ ਯਾਤਰੀਆਂ ਵੱਲੋਂ ਪਖਾਨਿਆਂ ’ਚ ਸੁੱਟੀ ਗਈ ਪਲਾਸਟਿਕ ਤੇ ਕੱਪੜੇ ਦੀ ਸਮੱਗਰੀ ਨੂੰ ਗਲ਼ਾ–ਸੜਾ ਨਹੀਂ ਸਕਦੇ। ਇਸ ਲਈ ਟੈਂਕ ਅੰਦਰ ਅਜਿਹੀਆਂ ਨਿਬੇੜਾ ਨਾ ਹੋ ਸਕਣ ਵਾਲੀਆਂ ਸਮੱਗਰੀਆਂ ਦਾ ਰੱਖ–ਰਖਾਅ ਤੇ ਉਨ੍ਹਾਂ ਨੂੰ ਹਟਾਉਣਾ ਔਖਾ ਹੈ।

ਚੇਬ੍ਰੋਲੂ ਇੰਜੀਨੀਅਰਿਗ ਕਾਲਜ ਦੇ ਡਾ. ਆਰ. ਵੀ. ਕ੍ਰਿਸ਼ਨੱਈਆ ਵੱਲੋਂ ਵਿਕਸਤ ਤਕਨਾਲੋਜੀ ਚੱਲਦੀਆਂ ਟ੍ਰੇਨਾਂ ’ਚੋਂ ਕੂੜਾ–ਕਰਕਟ ਇਕੱਠਾ ਕਰਨ ਤੇ ਵਿਭਿੰਨ ਸਮੱਗਰੀਆਂ ਨੂੰ ਵੱਖ ਕਰਨ ਤੇ ਉਪਯੋਗ ਕਰਨ ਯੋਗ ਵਸਤਾਂ ਵਿੱਚ ਪ੍ਰੋਸੈਸਿੰਗ ਲਈ ਇੱਕ ਆਟੋਮੈਟਿਕ ਪ੍ਰਣਾਲੀ ਹੈ।

‘ਮੇਕ ਇਨ ਇੰਡੀਆ’ ਪਹਿਲ ਨਾਲ ਜੁੜੇ ਵਿਗਿਆਨ ਤੇ ਟੈਕਨੋਲੋਜੀ (DST) ਵਿਭਾਗ ਦੇ ਅਗਾਂਹਵਧੂ ਮੈਨੂਫ਼ੈਕਚਰਿੰਗ ਤਕਨਾਲੋਜੀ ਪ੍ਰੋਗਰਾਮ ਦੇ ਸਮਰਥਨ ਨਾਲ ਵਿਕਸਤ ਤਕਨਾਲੋਜੀ ਨੂੰ ਪੰਜ ਰਾਸ਼ਟਰੀ ਪੇਟੈਂਟ ਪ੍ਰਦਾਨ ਕੀਤੇ ਗਏ ਹਨ ਅਤੇ ਇਹ ਪ੍ਰੀਖਣ ਦੇ ਗੇੜ ਵਿੱਚ ਹੈ।

ਆਟੋਮੈਟਿਕ ਪ੍ਰਣਾਲੀ ਵਿੱਚ ਤਿੰਨ ਸਰਲ ਪੜਾਅ ਹੁੰਦੇ ਹਨ – ਸੈਪਟਿਕ ਟੈਂਕ (ਜੋ ਟ੍ਰੈਕ ਦੇ ਹੇਠਾਂ ਰੱਖਿਆ ਜਾਂਦਾ ਹੈ, ਭਾਵ ਟ੍ਰੇਨ ਲਾਈਨ) ਟੌਪ ਕਵਰ ਤਦ ਖੋਲ੍ਹਿਆ ਜਾਂਦਾ ਹੈ, ਜਦੋਂ ਟ੍ਰੇਨ ਕ੍ਰਮਵਾਰ ਇੰਜਣ ਤੇ ਸੈਪਟਿਕ ਟੈਂਕ ਸਥਿਤੀ ਵਿੱਚ ਰੱਖੇ ਗਏ ਰੇਡੀਓ ਫ਼੍ਰੀਕੁਐਂਸੀ ਆਇਡੈਂਟੀਫ਼ਿਕੇਸ਼ਨ (RFID) ਸੈਂਸਰ ਅਤੇ ਰੀਡਰ ਦਾ ਉਪਯੋਗ ਕਰ ਕੇ ਸੈਪਟਿਕ ਟੈਂਕ ਸਥਾਨ ਉੱਤੇ ਪੁੱਜ ਜਾਂਦੀ ਹੈ, ਪਖਾਨਾ ਟੈਂਕ ਵਿੱਚ ਸੀਵਰੇਜ ਸਮੱਗਰੀ ਨੂੰ ਸੈਪਟਿਕਿ ਟੈਂਕ ਵਿੱਚ ਛੱਡ ਦਿੱਤਾ ਜਾਂਦਾ ਹੈ, ਜਦੋਂ ਉਹ ਆਪਸ ਵਿੱਚ ਤਾਲਮੇਲ ’ਚ ਹੁੰਦੇ ਹਨ ਤੇ ਅੰਤ ਵਿੱਚ ਸੈਪਟਿਕ ਟੈਂਕ ਕਵਰ ਬੰਦ ਹੋ ਜਾਂਦਾ ਹੈ ਜਦੋਂ ਟ੍ਰੇਨ ਇਸ ਤੋਂ ਦੂਰ ਹੋ ਜਾਂਦੀ ਹੈ।

ਟ੍ਰੇਨ ਦੇ ਪਖਾਨਿਆਂ ਵਿੱਚ ਇਕੱਠੀ ਸੀਵਰੇਜ ਸਮੱਗਰੀ ਨੂੰ ਵੱਖ ਕੀਤਾ ਜਾਦਾ ਹੈ, ਤਾਂ ਜੋ ਮਨੁੱਖੀ ਮਲ–ਮੂਤਰ ਨੂੰ ਇੱਕ ਟੈਂਕ ਵਿੱਚ ਇਕੱਠਾ ਕੀਤਾ ਜਾ ਸਕੇ ਤੇ ਹੋਰ ਸਮੱਗਰੀ ਜਿਵੇਂ ਪਲਾਸਟਿਕ ਸਮੱਗਰੀ, ਕੱਪੜੇ ਦੀ ਸਮੱਗਰੀ ਦੂਜੇ ਟੈਂਕ ਵਿੱਚ ਇਕੱਠੀ ਕੀਤੀ ਜਾਂਦੀ ਹੈ। ਮਨੁੱਖੀ ਮਲ–ਮੂਤਰ ਨੂੰ ਉਪਯੋਗ ਕਰਨ ਸਬੰਧੀ ਯੋਗ ਸਮੱਗਰੀ ਵਿੱਚ ਬਦਲਣ ਲਈ ਵੱਖਰੀ ਪ੍ਰੋਸੈਸਿੰਗ ਕੀਤੀ ਜਾਂਦੀ ਹੈ। ਪਲਾਸਟਿਕ ਤੇ ਕੱਪੜੇ ਦੀ ਸਮੱਗਰੀ ਵੱਖਰੇ ਤੌਰ ਉੱਤੇ ਪ੍ਰੋਸੈੱਸ ਕੀਤੀ ਜਾਂਦੀ ਹੈ।

ਇਸ ਤਕਨੀਕ ਖ਼ਾਸ ਤੌਰ ਉੱਤੇ ਲਾਗਤ ਵਿੱਚ ਕਮੀ ਲਿਆਉਣ ਅਤੇ ਸਮਾਂ ਲੈਣ ਵਾਲੇ ਐਨਾਰੋਬਿਕ ਬੈਕਟੀਰੀਆ ਉਤਪਾਦਨ ਦੀ ਜ਼ਰੂਰਤ ਦਾ ਹੱਲ ਕਰਨ ਦੇ ਮੰਤਵ ਨਾਲ ਭਾਰਤੀ ਰੇਲਵੇ ਲਈ ਖ਼ਾਸ ਤੌਰ ਉੱਤੇ ਵਿਕਸਤ ਕੀਤਾ ਗਿਆ ਹੈ। ਬਾਇਓ ਟਾਇਲਟ ਦੇ ਉਲਟ, ਜਿਸ ਦੀ ਲਾਗਤ ਇੱਕ ਲੱਖ ਰੁਪਏ ਪ੍ਰਤੀ ਯੂਨਿਟ ਹੈ, ਨਵੀਂ ਤਕਨੀਕ ਨਾਲ ਲਾਗਤ ਘਟ ਕੇ ਸਿਰਫ਼ 15 ਹਜ਼ਾਰ ਰੁਪਏ ਰਹਿ ਜਾਂਦੀ ਹੈ। ਡਾ. ਆਰ.ਵੀ. ਕ੍ਰਿਸ਼ਨੱਈਆ ਨੇ ਇਸ ਤਕਨੀਕ ਨੂੰ ਹੋਰ ਵਧਾਉਣ ਲਈ ਐੱਮਟੀਈ ਇੰਡਸਟ੍ਰੀਜ਼ ਨਾਲ ਕਰਾਰ ਕੀਤਾ।

 

ਹੋਰ ਵੇਰਵਿਆਂ ਲਈ, ਡਾ. ਆਰ.ਵੀ ਕ੍ਰਿਸ਼ਨੱਈਆ  (9951222268, r.v.krishnaiah[at]gmail[dot]com) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 

ਚਿੱਤਰ: ਸਿਸਟਮ ਦੇ ਅਗਲੇ ਹਿੱਸੇ ਦਾ ਦ੍ਰਿਸ਼

 

 ****************** 

ਐੱਸਐੱਸ/ਆਰਕੇਪੀ(Release ID: 1736325) Visitor Counter : 123